ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਿਛਲੇ ਤਿੰਨ ਵਰ੍ਹਿਆਂ ਵਿੱਚ 57 ਲੱਖ ਵਿੱਚੋਂ 54 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ- ਕੇਂਦਰੀ ਡਾ. ਜਿਤੇਂਦਰ ਸਿੰਘ

Posted On: 02 DEC 2021 3:54PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਵਿੱਚ ਔਨਲਾਈਨ ਸੈਂਟ੍ਰਲਾਈਜ਼ਡ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ‘ਤੇ ਦਾਇਰ ਕੀਤੀ ਗਈ ਲੋਕ ਸ਼ਿਕਾਇਤਾਂ ਦੀ ਕੁੱਲ ਸੰਖਿਆ 57,25,443 ਹੈ, ਜਿਸ ਵਿੱਚ 54,65,826 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।

ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬੀ ਉੱਤਰ ਵਿੱਚ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਕੁਝ ਆਮ ਸ਼ਿਕਾਇਤ ਸ਼੍ਰੇਣੀਆਂ ਭ੍ਰਿਸ਼ਟਾਚਾਰ/ਦੁਰਵਿਵਹਾਰ, ਭੂਮੀ ਸੰਬੰਧੀ ਸਮੱਸਿਆਵਾਂ, ਵਾਤਾਵਰਣ ਮੁੱਦਿਆਂ/ਪਸ਼ੂ ਕਲਿਆਣ/ਵਨ ਸੰਭਾਲ, ਜ਼ੁਲਮ/ਅੱਤਿਆਚਾਰ, ਪੁਲਿਸ, ਰੇਲਵੇ ਆਦਿ ਹਨ।

ਸਤੰਬਰ 2019 ਤੋਂ 14 ਟੌਪ ਸ਼ਿਕਾਇਤ ਪ੍ਰਾਪਤ ਕਰਨ ਵਾਲੇ ਮੰਤਰਾਲਿਆਂ ਵਿੱਚ ਲਾਗੂ ਸੀਪੀਜੀਆਰਏਐੱਮਐੱਸ ਸੰਸਕਰਣ 7.0 ਦੇ ਤਹਿਤ, ਮੰਤਰਾਲਾ ਵਿਸ਼ਿਸ਼ਟ ਸ਼ਿਕਾਇਤ ਸ਼੍ਰੇਣੀਆਂ ਪੇਸ਼ ਕੀਤੀਆਂ ਗਈਆਂ ਹਨ ਤਾਕਿ ਨਾਗਰਿਕ ਉਸ ਸ਼੍ਰੇਣੀ ਅਤੇ ਉਪ ਸ਼੍ਰੇਣੀ ਦੀ ਚੋਣ ਕਰ ਸਕਣ ਜਿਸ ਵਿੱਚ ਸ਼ਿਕਾਇਤ ਦਰਜ ਕੀਤੀ ਜਾਣੀ ਹੈ। ਸੀਪੀਜੀਆਰਏਐੱਮਐੱਸ ਨਾਗਰਿਕ ਨੂੰ ਉਸ ਦੀ ਸ਼ਿਕਾਇਤ ਦੇ ਨਿਪਟਾਰੇ ਦੇ ਬਾਅਦ ਫੀਡਬੈਕ ਵਿਕਲਪ ਪ੍ਰਦਾਨ ਕਰਦਾ ਹੈ। ਜੇਕਰ ਨਾਗਰਿਕ ਸੰਕਲਪ ਤੋਂ ਸੰਤੁਸ਼ਟ ਨਹੀਂ ਹੈ ਅਤੇ ਨਿਪਟਾਨ ਨੂੰ ‘ਖਰਾਬ’ ਦੇ ਰੂਪ ਵਿੱਚ ਰੇਟ ਕਰਦਾ ਹੈ, ਤਾਂ ਅਗਲੇ ਉੱਚ ਅਥਾਰਿਟੀ ਨੂੰ ਅਪੀਲ ਦਾਇਰ ਕਰਨ ਦਾ ਵਿਕਲਪ ਸੀਪੀਜੀਆਰਏਐੱਮਐੱਸ ਵਿੱਚ ਸਮਰੱਥ ਹੈ। ਪਿਛਲੇ ਤਿੰਨ ਵਰ੍ਹਿਆਂ ਦੇ ਦੌਰਾਨ ਕੁੱਲ 4,90,044 ਨਾਗਰਿਕਾਂ ਨੇ ਫੀਡਬੈਕ ਦਿੱਤਾ ਅਤੇ 66,396 ਅਪੀਲਾਂ ਦਾਇਰ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 52,242 ਅਪੀਲਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ।

<><><><><> 

ਐੱਸਐੱਨਸੀ/ਆਰਆਰ



(Release ID: 1777789) Visitor Counter : 121


Read this release in: English , Urdu , Hindi , Tamil