ਟੈਕਸਟਾਈਲ ਮੰਤਰਾਲਾ

ਹੈਂਡਲੂਮ ਨੂੰ ਵਧਾਵਾ ਦੇਣ ਲਈ ਗੁਣਵੱਤਾ ਵਾਲੇ ਕੱਚੇ ਮਾਲ ਦੀ ਸਪਲਾਈ

Posted On: 03 DEC 2021 3:49PM by PIB Chandigarh

ਹੈਂਡਲੂਮ ਬੁਨਕਰਾਂ ਨੂੰ ਵਾਜਬ ਕੀਮਤ ’ਤੇ ਧਾਗਾ ਉਪਲੱਬਧ ਕਰਵਾਉਣ ਲਈ ਕੱਚੇ ਮਾਲ ਦੀ ਸਪਲਾਈ ਯੋਜਨਾ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾ ਰਹੀ ਹੈ। ਸਕੀਮ ਦੇ ਤਹਿਤ, ਹਰ ਕਿਸਮ ਦੇ ਧਾਗੇ ਲਈ ਭਾੜੇ ਦੇ ਖਰਚਿਆਂ ਦੀ ਅਦਾਇਗੀ ਕੀਤੀ ਜਾਂਦੀ ਹੈ; ਅਤੇ ਕਪਾਹ ਦੇ ਲੱਛੇ ਧਾਗੇ, ਘਰੇਲੂ ਰੇਸ਼ਮ, ਉੱਨ ਅਤੇ ਲਿਨਨ ਦੇ ਧਾਗੇ ਅਤੇ ਕੁਦਰਤੀ ਫਾਈਬਰਾਂ ਦੇ ਮਿਸ਼ਰਤ ਧਾਗੇ ਲਈ ਮਾਤਰਾ ਕੈਪ ਦੇ ਨਾਲ15% ਕੀਮਤ ਸਬਸਿਡੀ ਦਿੱਤੀ ਜਾਂਦੀ ਹੈ। ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ, ਹੈਂਡਲੂਮ ਅਤੇ ਟੈਕਸਟਾਈਲ ਦੇ ਕਮਿਸ਼ਨਰ/ਡਾਇਰੈਕਟਰ ਰਾਹੀਂ ਰਾਜ ਸਰਕਾਰਾਂ, ਰਾਜ ਸਰਕਾਰਾਂ ਦੇ ਸਿੱਧੇ ਨਿਯੰਤਰਣ ਅਤੇ ਨਿਗਰਾਨੀ ਹੇਠ ਅਪੈਕਸ ਸੋਸਾਇਟੀਆਂ ਅਤੇ ਰਾਜ ਹੈਂਡਲੂਮ ਕਾਰਪੋਰੇਸ਼ਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਨ। ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਡਿਪੂਆਂ ਅਤੇ ਵੇਅਰਹਾਊਸਾਂ ਦੇ ਇੱਕ ਨੈਟਵਰਕ ਰਾਹੀਂ ਹੈਂਡਲੂਮ ਬੁਨਕਰਾਂ ਨੂੰ ਲੋੜੀਂਦੀ ਗੁਣਵੱਤਾ ਦੇ ਰੰਗ ਅਤੇ ਰਸਾਇਣ ਵੀ ਉਪਲਬਧ ਕਰਵਾਏ ਜਾਂਦੇ ਹਨ।

ਹੁਨਰ ਅੱਪਗ੍ਰੇਡ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਹੈਂਡਲੂਮਜ਼ ਸਮੇਤ ਟੈਕਸਟਾਈਲ ਸੈਕਟਰ ਵਿੱਚ ਸਮਰਥ-ਸਮਰੱਥਾ ਨਿਰਮਾਣ ਦੇ ਤਹਿਤ ਤਕਨੀਕੀ ਖੇਤਰਾਂ ਜਿਵੇਂ ਕਿ ਬੁਣਾਈ, ਰੰਗਾਈ, ਡਿਜ਼ਾਈਨਿੰਗ ਆਦਿ ਵਿੱਚ ਹੈਂਡਲੂਮ ਵਰਕਰਾਂ ਲਈ ਲੋੜ ਅਧਾਰਤ ਹੁਨਰ ਅੱਪਗਰੇਡੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ।

ਇਹ ਜਾਣਕਾਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਡੀਜੇ/ਟੀਐੱਫ਼ਕੇ



(Release ID: 1777788) Visitor Counter : 121


Read this release in: Tamil , English , Urdu