ਟੈਕਸਟਾਈਲ ਮੰਤਰਾਲਾ
azadi ka amrit mahotsav

ਲਗਭਗ 1714 ਭਾਰਤ ਹੈਂਡਲੂਮ ਬ੍ਰਾਂਡ ਉਤਪਾਦ ਰਜਿਸਟਰਡ


ਆਈਐੱਚਬੀ ਉਤਪਾਦਾਂ ਸਮੇਤ ਹੈਂਡਲੂਮ ਉਤਪਾਦਾਂ ਦੀ ਈ-ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ 23 ਈ-ਕਾਮਰਸ ਇਕਾਈਆਂ

ਈ-ਕਾਮਰਸ ਪੋਰਟਲ ਦੁਆਰਾ 134.35 ਕਰੋੜ ਰੁਪਏ ਦੀ ਕੁੱਲ ਵਿਕਰੀ ਦੀ ਰਿਪੋਰਟ ਕੀਤੀ ਗਈ

Posted On: 03 DEC 2021 3:50PM by PIB Chandigarh

ਇੰਡੀਆ ਹੈਂਡਲੂਮ ਬ੍ਰਾਂਡ (ਆਈਐੱਚਬੀ) ਜ਼ੀਰੋ ਨੁਕਸ ਅਤੇ ਵਾਤਾਵਰਣ ’ਤੇ ਜ਼ੀਰੋ ਪ੍ਰਭਾਵ ਵਾਲੇ ਉੱਚ ਗੁਣਵੱਤਾ ਵਾਲੇ, ਖਾਸ ਹੈਂਡਲੂਮ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪ੍ਰਚਾਰ ਲਈ ਲਾਂਚ ਕੀਤਾ ਗਿਆ ਸੀ। 31.10.2021 ਤੱਕ ਇਸ ’ਤੇ 1714 ਰਜਿਸਟ੍ਰੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਰਾਜ-ਅਨੁਸਾਰ ਰਜਿਸਟ੍ਰੇਸ਼ਨ ਅੰਕੜੇ ਅਨੁਸੂਚੀ -1 ਵਿੱਚ ਹਨ। ਆਈਐੱਚਬੀਉਤਪਾਦ ਵੱਡੇ ਪੱਧਰ ’ਤੇ ਨਿੱਜੀ ਉੱਦਮੀਆਂ ਦੁਆਰਾ ਵੇਚੇ ਜਾਂਦੇ ਹਨ ਅਤੇ ਇਨ੍ਹਾਂ ਹੈਂਡਲੂਮ ਉੱਦਮਾਂ ਦੁਆਰਾ ਵਿਕਰੀ ਦੇ ਅੰਕੜਿਆਂ ਦੀ ਰਿਪੋਰਟਿੰਗ ਕੁਦਰਤੀ ਤੌਰ ’ਤੇ ਸਵੈ-ਇੱਛਤ ਹੈ। ਇਨ੍ਹਾਂ ਏਜੰਸੀਆਂ ਦੁਆਰਾ 31.10.2021 ਤੱਕ 1102.69 ਕਰੋੜ ਰੁਪਏ ਦੀ ਵਿਕਰੀ ਦੱਸੀ ਗਈ ਹੈ।

ਆਈਐੱਚਬੀਉਤਪਾਦਾਂ ਸਮੇਤ ਹੈਂਡਲੂਮ ਉਤਪਾਦਾਂ ਦੀ ਈ-ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ, 23 ਈ-ਕਾਮਰਸ ਇਕਾਈਆਂ ਨੂੰ ਲਗਾਇਆ ਗਿਆ ਹੈ। ਇਨ੍ਹਾਂ ਈ-ਕਾਮਰਸ ਪੋਰਟਲਾਂ ਦੁਆਰਾ 31.10.2021 ਤੱਕ ਕੁੱਲ 134.35 ਕਰੋੜ ਰੁਪਏ ਦੀ ਵਿਕਰੀ ਦੀ ਰਿਪੋਰਟ ਕੀਤੀ ਗਈ ਹੈ।ਆਈਐੱਚਬੀਰਜਿਸਟਰਡ ਧਾਰਕਾਂ ਨੂੰ ਬ੍ਰਾਂਡ ਦੇ ਪ੍ਰਚਾਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਕੀਟਿੰਗ ਐਕਸਪੋਜ਼/ਈਵੈਂਟਸ ਵਿੱਚ ਹਿੱਸਾ ਲੈਣ ਲਈ ਵੀ ਸਹੂਲਤ ਦਿੱਤੀ ਜਾਂਦੀ ਹੈ।

ਅਨੁਸੂਚੀ - I

ਆਈਐੱਚਬੀਉਤਪਾਦਾਂ ਦੀ ਰਾਜ-ਅਨੁਸਾਰ ਰਜਿਸਟ੍ਰੇਸ਼ਨ

ਆਂਧਰ ਪ੍ਰਦੇਸ਼

99

ਅਸਾਮ

15

ਬਿਹਾਰ

169

ਛੱਤੀਸਗੜ੍ਹ

117

ਦਿੱਲੀ

30

ਗੁਜਰਾਤ

14

ਹਰਿਆਣਾ

54

ਹਿਮਾਚਲ ਪ੍ਰਦੇਸ਼

45

ਜੰਮੂ ਅਤੇ ਕਸ਼ਮੀਰ

33

ਝਾਰਖੰਡ

33

ਕਰਨਾਟਕ

18

ਕੇਰਲ

170

ਮੱਧ ਪ੍ਰਦੇਸ਼

167

ਮਹਾਰਾਸ਼ਟਰ

68

ਮਣੀਪੁਰ

3

ਓਡੀਸ਼ਾ

31

ਰਾਜਸਥਾਨ

68

ਤਮਿਲਨਾਡੂ

179

ਤੇਲੰਗਾਨਾ

189

ਤ੍ਰਿਪੁਰਾ

2

ਉੱਤਰ ਪ੍ਰਦੇਸ਼

104

ਪੱਛਮੀ ਬੰਗਾਲ

106

ਕੁੱਲ

1714

ਇਹ ਜਾਣਕਾਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਰਾਜ ਸਭਾ ਵਿੱਚ ਇੱਕਲਿਖਤੀ ਜਵਾਬ ਵਿੱਚ ਦਿੱਤੀ।

***

ਡੀਜੇਐੱਨ/ਟੀਐੱਫ਼ਕੇ


(Release ID: 1777787)
Read this release in: Tamil , English , Urdu , Marathi