ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਫਿਨਟੈੱਕ 'ਤੇ ਇੱਕ ਆਈਡੀਆ ਲੀਡਰਸ਼ਿਪ ਫੋਰਮ ਇਨਫਿਨਿਟੀ ਫੋਰਮ ਦਾ ਉਦਘਾਟਨ ਕੀਤਾ


"ਪਿਛਲੇ ਵਰ੍ਹੇ, ਭਾਰਤ ਵਿੱਚ, ਮੋਬਾਈਲ ਭੁਗਤਾਨਾਂ ਨੇ ਪਹਿਲੀ ਵਾਰ ਏਟੀਐੱਮ (ATM) ਨਕਦ ਨਿਕਾਸੀ ਨੂੰ ਪਾਰ ਕੀਤਾ"

"ਡਿਜੀਟਲ ਇੰਡੀਆ ਦੇ ਤਹਿਤ ਪਰਿਵਰਤਨਸ਼ੀਲ ਪਹਿਲਾਂ ਨੇ ਸ਼ਾਸਨ ਵਿੱਚ ਲਾਗੂ ਕੀਤੇ ਜਾਣ ਵਾਲੇ ਇਨੋਵੇਟਿਵ ਫਿਨਟੈੱਕ (FinTech) ਸਮਾਧਾਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ"

"ਹੁਣ ਇਹ ਸਮਾਂ ਹੈ ਕਿ ਇਨ੍ਹਾਂ ਫਿਨਟੈੱਕ ਪਹਿਲਾਂ ਨੂੰ ਫਿਨਟੈੱਕ ਕ੍ਰਾਂਤੀ ਵਿੱਚ ਤਬਦੀਲ ਕੀਤਾ ਜਾਵੇ। ਇੱਕ ਕ੍ਰਾਂਤੀ ਜੋ ਦੇਸ਼ ਦੇ ਹਰ ਇੱਕ ਨਾਗਰਿਕ ਦੇ ਵਿੱਤੀ ਸਸ਼ਕਤੀਕਰਣ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ”

“ਭਰੋਸੇ ਦਾ ਮਤਲਬ ਹੈ ਕਿ ਤੁਹਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਲੋਕਾਂ ਦੇ ਹਿਤ ਸੁਰੱਖਿਅਤ ਹਨ। ਫਿਨਟੈੱਕ ਸੁਰੱਖਿਆ ਇਨੋਵੇਸ਼ਨ ਤੋਂ ਬਿਨਾ ਫਿਨਟੈੱਕ ਇਨੋਵੇਸ਼ਨ ਅਧੂਰੀ ਹੋਵੇਗੀ"

"ਸਾਡੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਮਾਧਾਨ ਦੁਨੀਆ ਭਰ ਦੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ"

"ਗਿਫਟ ਸਿਟੀ ਸਿਰਫ਼ ਇੱਕ ਅਧਾਰ ਨਹੀਂ ਹੈ, ਇਹ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਮੰਗ, ਜਨ ਅੰਕਣ ਅਤੇ ਵਿਵਿਧਤਾ ਨੂੰ ਦਰਸਾਉਂਦਾ ਹੈ। ਇਹ ਆਈਡੀਆ, ਇਨੋਵੇਸ਼ਨ ਅਤੇ ਨਿਵੇਸ਼ ਲਈ ਭਾਰਤ ਦੇ ਖੁੱਲ੍ਹੇਪਣ ਨੂੰ ਦਰਸਾਉਂਦਾ ਹੈ"

"ਵਿੱਤ ਇੱਕ ਅਰਥਵਿਵਸਥਾ ਦਾ ਜੀਵਨ ਪ੍ਰਵਾਹ ਹੈ ਅਤੇ ਟੈਕਨੋਲੋਜੀ ਇਸਦਾ ਕੈਰੀਅਰ ਹੈ। ਅ

Posted On: 03 DEC 2021 10:53AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਫਿਨਟੈੱਕ 'ਤੇ ਇੱਕ ਆਈਡੀਆ ਲੀਡਰਸ਼ਿਪ ਫੋਰਮਇਨਫਿਨਿਟੀ ਫੋਰਮ ਦਾ ਉਦਘਾਟਨ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਦਰਾ ਦਾ ਇਤਿਹਾਸ ਅਥਾਹ ਵਿਕਾਸ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਵਰ੍ਹੇਭਾਰਤ ਵਿੱਚ ਪਹਿਲੀ ਵਾਰਮੋਬਾਈਲ ਭੁਗਤਾਨਾਂ ਨੇ ਏਟੀਐੱਮ ਤੋਂ ਨਕਦੀ ਕਢਵਾਉਣ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ ਸੀ। ਪੂਰੀ ਤਰ੍ਹਾਂ ਡਿਜੀਟਲ ਬੈਂਕਕਿਸੇ ਭੌਤਿਕ ਸ਼ਾਖਾ ਦਫ਼ਤਰਾਂ ਦੇ ਬਿਨਾਪਹਿਲਾਂ ਹੀ ਇੱਕ ਹਕੀਕਤ ਹਨ ਅਤੇ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਆਮ ਹੋ ਸਕਦੇ ਹਨ। ਉਨ੍ਹਾਂ ਕਿਹਾ "ਜਿਵੇਂ ਜਿਵੇਂ ਮਾਨਵ ਦਾ ਵਿਕਾਸ ਹੋਇਆਉਸੇ ਤਰ੍ਹਾਂ ਸਾਡੇ ਲੈਣ-ਦੇਣ ਦਾ ਰੂਪ ਵੀ ਵਿਕਸਿਤ ਹੋਇਆ। ਬਾਰਟਰ ਸਿਸਟਮ ਤੋਂ ਲੈ ਕੇ ਧਾਤੂਆਂ ਤੱਕਸਿੱਕਿਆਂ ਤੋਂ ਨੋਟਾਂ ਤੱਕਚੈੱਕਾਂ ਤੋਂ ਕਾਰਡਾਂ ਤੱਕਅੱਜ ਅਸੀਂ ਇੱਥੇ ਪਹੁੰਚ ਗਏ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਦੇ ਸਾਹਮਣੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਟੈਕਨੋਲੋਜੀ ਨੂੰ ਅਪਣਾਉਣ ਜਾਂ ਆਪਣੇ ਆਸ-ਪਾਸ ਇਨੋਵੇਸ਼ਨ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਕਿਸੇ ਤੋਂ ਪਿੱਛੇ ਨਹੀਂ ਹੈ। ਡਿਜੀਟਲ ਇੰਡੀਆ ਦੇ ਤਹਿਤ ਪਰਿਵਰਤਨਸ਼ੀਲ ਪਹਿਲਾਂ ਨੇ ਸ਼ਾਸਨ ਵਿੱਚ ਲਾਗੂ ਕੀਤੇ ਜਾਣ ਵਾਲੇ ਇਨੋਵੇਟਿਵ ਫਿਨਟੈੱਕ ਸਮਾਧਾਨਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਫਿਨਟੈੱਕ ਪਹਿਲਾਂ ਨੂੰ ਫਿਨਟੈੱਕ ਕ੍ਰਾਂਤੀ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ "ਇੱਕ ਕ੍ਰਾਂਤੀ ਹੈ ਜੋ ਦੇਸ਼ ਦੇ ਹਰ ਇੱਕ ਨਾਗਰਿਕ ਦੇ ਵਿੱਤੀ ਸਸ਼ਕਤੀਕਰਣ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।

ਇਹ ਦੱਸਦੇ ਹੋਏ ਕਿ ਕਿਵੇਂ ਟੈਕਨੋਲੋਜੀ ਨੇ ਵਿੱਤੀ ਸਮਾਵੇਸ਼ ਨੂੰ ਵੀ ਉਤਪ੍ਰੇਰਿਤ ਕੀਤਾ ਹੈਸ਼੍ਰੀ ਮੋਦੀ ਨੇ ਕਿਹਾ ਕਿ 2014 ਵਿੱਚ 50 ਪ੍ਰਤੀਸ਼ਤ ਤੋਂ ਵੀ ਘੱਟ ਭਾਰਤੀਆਂ ਦੇ ਬੈਂਕ ਖਾਤੇ ਸਨਭਾਰਤ ਨੇ ਪਿਛਲੇ 7 ਵਰ੍ਹਿਆਂ ਵਿੱਚ 430 ਮਿਲੀਅਨ ਜਨ ਧਨ ਖਾਤਿਆਂ ਦੇ ਨਾਲ ਇਸ ਨੂੰ ਤਕਰੀਬਨ ਵਿਆਪਕ ਬਣਾ ਦਿੱਤਾ ਹੈ। ਉਨ੍ਹਾਂ ਪਿਛਲੇ ਵਰ੍ਹੇ 1.3 ਬਿਲੀਅਨ ਲੈਣ-ਦੇਣ ਕਰਨ ਵਾਲੇ 690 ਮਿਲੀਅਨ ਰੁਪੇ (RuPay) ਕਾਰਡਾਂ ਜਿਹੀਆਂ ਪਹਿਲਾਂ ਵੀ ਸੂਚੀਬੱਧ ਕੀਤੀਆਂ;  ਯੂਪੀਆਈ (UPI) ਨੇ ਪਿਛਲੇ ਮਹੀਨੇ ਤਕਰੀਬਨ 4.2 ਬਿਲੀਅਨ ਲੈਣ-ਦੇਣ ਦੀ ਪੋਸੈੱਸਿੰਗ ਕੀਤੀ;  ਜੀਐੱਸਟੀ (GST) ਪੋਰਟਲ 'ਤੇ ਹਰ ਮਹੀਨੇ ਤਕਰੀਬਨ 300 ਮਿਲੀਅਨ ਇਨਵੌਇਸ ਅੱਪਲੋਡ ਕੀਤੇ ਜਾਂਦੇ ਹਨ;  ਮਹਾਮਾਰੀ ਦੇ ਬਾਵਜੂਦਤਕਰੀਬਨ 1.5 ਮਿਲੀਅਨ ਰੇਲਵੇ ਟਿਕਟਾਂ ਹਰ ਰੋਜ਼ ਔਨਲਾਈਨ ਬੁੱਕ ਹੋ ਰਹੀਆਂ ਹਨ;  ਪਿਛਲੇ ਵਰ੍ਹੇਫਾਸਟੈਗ (FASTag) ਨੇ 1.3 ਬਿਲੀਅਨ ਸੀਮਲੈੱਸ ਟਰਾਂਜ਼ੈਕਸ਼ਨਾਂ ਦੀ ਪੋਸੈੱਸਿੰਗ ਕੀਤੀ;  ਪ੍ਰਧਾਨ ਮੰਤਰੀ ਸਵਨਿਧੀ ਨੇ ਦੇਸ਼ ਭਰ ਵਿੱਚ ਛੋਟੇ ਵਿਕਰੇਤਾਵਾਂ ਲਈ ਕ੍ਰੈਡਿਟ ਤੱਕ ਪਹੁੰਚ ਨੂੰ ਸਮਰੱਥ ਬਣਾਇਆ;  ਈ-ਰੁਪੀ (e-RUPI) ਨੇ ਬਿਨਾ ਲੀਕੇਜ ਦੇ ਨਿਰਧਾਰਿਤ ਸੇਵਾਵਾਂ ਦੀ ਟਾਰਗਿਟਿਡ ਡਿਲਿਵਰੀ ਨੂੰ ਸਮਰੱਥ ਬਣਾਇਆ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਵਿੱਤੀ ਸਮਾਵੇਸ਼ ਫਿਨਟੈੱਕ ਕ੍ਰਾਂਤੀ ਦਾ ਵਾਹਕ ਹੈ। ਅੱਗੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾਫਿਨਟੈੱਕ ਚਾਰ ਥੰਮ੍ਹਾਂ 'ਤੇ ਟਿਕਿਆ ਹੋਇਆ ਹੈ: ਆਮਦਨਨਿਵੇਸ਼ਬੀਮਾ ਅਤੇ ਸੰਸਥਾਗਤ ਕ੍ਰੈਡਿਟ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਜਦੋਂ ਆਮਦਨ ਵਧਦੀ ਹੈਨਿਵੇਸ਼ ਸੰਭਵ ਹੋ ਜਾਂਦਾ ਹੈ। ਬੀਮਾ ਕਵਰੇਜ ਵਧੇਰੇ ਜੋਖਮ ਲੈਣ ਦੀ ਸਮਰੱਥਾ ਅਤੇ ਨਿਵੇਸ਼ ਨੂੰ ਸਮਰੱਥ ਬਣਾਉਂਦੀ ਹੈ। ਸੰਸਥਾਗਤ ਕ੍ਰੈਡਿਟ ਵਿਸਤਾਰ ਲਈ ਖੰਭ ਦਿੰਦਾ ਹੈ। ਅਤੇ ਅਸੀਂ ਇਨ੍ਹਾਂ ਵਿੱਚੋਂ ਹਰੇਕ ਥੰਮ 'ਤੇ ਕੰਮ ਕੀਤਾ ਹੈ। ਜਦੋਂ ਇਹ ਸਾਰੇ ਕਾਰਕ ਇਕੱਠੇ ਹੋ ਜਾਂਦੇ ਹਨਤਾਂ ਤੁਸੀਂ ਅਚਾਨਕ ਵਿੱਤੀ ਸੈਕਟਰ ਵਿੱਚ ਬਹੁਤ ਸਾਰੇ ਹੋਰ ਲੋਕਾਂ ਨੂੰ ਭਾਗ ਲੈਂਦੇ ਹੋਏ ਪਾਉਂਦੇ ਹੋ।

ਪ੍ਰਧਾਨ ਮੰਤਰੀ ਨੇ ਲੋਕਾਂ ਵਿੱਚ ਇਨ੍ਹਾਂ ਇਨੋਵੇਸ਼ਨਾਂ ਦੀ ਵਿਆਪਕ ਸਵੀਕ੍ਰਿਤੀ ਦੇ ਮੱਦੇਨਜ਼ਰ ਫਿਨਟੈੱਕ ਵਿੱਚ ਵਿਸ਼ਵਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਆਮ ਭਾਰਤੀ ਨੇ ਡਿਜੀਟਲ ਭੁਗਤਾਨਾਂ ਅਤੇ ਅਜਿਹੀਆਂ ਟੈਕਨੋਲੋਜੀਆਂ ਨੂੰ ਅਪਣਾਅ ਕੇ ਸਾਡੇ ਫਿਨਟੈੱਕ ਈਕੋਸਿਸਟਮ ਵਿੱਚ ਬਹੁਤ ਭਰੋਸਾ ਦਿਖਾਇਆ ਹੈ। ਉਨ੍ਹਾਂ ਕਿਹਾ ਇਹ ਭਰੋਸਾ (Trust) ਇੱਕ ਜ਼ਿੰਮੇਵਾਰੀ ਹੈ। ਟਰੱਸਟ ਦਾ ਮਤਲਬ ਹੈ ਕਿ ਤੁਹਾਨੂੰ ਇਹ ਸੁਨਿਸ਼ਚਿਤ ਦੀ ਜ਼ਰੂਰਤ ਹੈ ਕਿ ਲੋਕਾਂ ਦੇ ਹਿਤ ਸੁਰੱਖਿਅਤ ਹਨ। ਫਿਨਟੈੱਕ ਇਨੋਵੇਸ਼ਨ ਫਿਨਟੈੱਕ ਸੁਰੱਖਿਆ ਇਨੋਵੇਸ਼ਨ ਤੋਂ ਬਿਨਾ ਅਧੂਰੀ ਹੋਵੇਗੀ।

ਪ੍ਰਧਾਨ ਮੰਤਰੀ ਨੇ ਫਿਨਟੈੱਕ ਖੇਤਰ ਵਿੱਚ ਭਾਰਤ ਦੇ ਤਜ਼ਰਬੇ ਦੀ ਵਿਆਪਕ ਉਪਯੋਗਤਾ 'ਤੇ ਟਿੱਪਣੀ ਕੀਤੀ। ਉਨ੍ਹਾਂ ਦੁਨੀਆ ਨਾਲ ਅਨੁਭਵ ਅਤੇ ਮੁਹਾਰਤ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦੀ ਭਾਰਤ ਦੀ ਪ੍ਰਵਿਰਤੀ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪੇਸ਼ਕਸ਼ ਕੀਤੀ, "ਸਾਡੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਸਮਾਧਾਨ ਦੁਨੀਆ ਭਰ ਦੇ ਨਾਗਰਿਕਾਂ ਦੇ ਜੀਵਨ ਵਿੱਚ ਸੁਧਾਰ ਕਰ ਸਕਦੇ ਹਨ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫਟ ਸਿਟੀ (GIFT City) ਸਿਰਫ਼ ਇੱਕ ਅਧਾਰ ਨਹੀਂ ਹੈਇਹ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਭਾਰਤ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂਮੰਗਜਨਸੰਖਿਆ ਅਤੇ ਵਿਵਿਧਤਾ ਨੂੰ ਦਰਸਾਉਂਦਾ ਹੈ। ਇਹ ਵਿਚਾਰਾਂਇਨੋਵੇਸ਼ਨ ਅਤੇ ਨਿਵੇਸ਼ ਲਈ ਭਾਰਤ ਦੀ ਖੁੱਲ੍ਹ ਨੂੰ ਦਰਸਾਉਂਦਾ ਹੈ। ਗਿਫਟ ਸਿਟੀ ਗਲੋਬਲ ਫਿਨਟੈੱਕ ਵਰਲਡ ਦਾ ਇੱਕ ਗੇਟਵੇ ਹੈ।

ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ, “ਵਿੱਤ ਇੱਕ ਅਰਥਵਿਵਸਥਾ ਦਾ ਜੀਵਨ ਪ੍ਰਵਾਹ ਹੈ ਅਤੇ ਟੈਕਨੋਲੋਜੀ ਇਸ ਦਾ ਵਾਹਕ ਹੈ। ਅੰਤਯੋਦਯ ਅਤੇ ਸਰਵੋਦਯ” ਦੀ ਪ੍ਰਾਪਤੀ ਲਈ ਦੋਵੇਂ ਬਰਾਬਰ ਮਹੱਤਵਪੂਰਨ ਹਨ।

ਇਹ ਈਵੈਂਟ 3 ਅਤੇ 4 ਦਸੰਬਰ, 2021 ਨੂੰ ਗਿਫਟ ਸਿਟੀ ਅਤੇ ਬਲੂਮਬਰਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (IFSCA) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਫੋਰਮ ਦੇ ਪਹਿਲੇ ਸੰਸਕਰਣ ਵਿੱਚ ਇੰਡੋਨੇਸ਼ੀਆਦੱਖਣੀ ਅਫਰੀਕਾ ਅਤੇ ਯੂਕੇ ਭਾਈਵਾਲ ਦੇਸ਼ ਹਨ।

ਇਨਫਿਨਿਟੀ ਫੋਰਮ ਨੀਤੀਕਾਰੋਬਾਰ ਅਤੇ ਟੈਕਨੋਲੋਜੀ ਵਿੱਚ ਵਿਸ਼ਵ ਦੇ ਉੱਘੇ ਦਿਮਾਗਾਂ ਨੂੰ ਇਸ ਗੱਲ 'ਤੇ ਵਿਚਾਰ ਕਰਨ ਲਈ ਇਕੱਠੇ ਕਰੇਗਾ ਕਿ ਕਿਵੇਂ ਫਿਨਟੈੱਕ ਉਦਯੋਗ ਦੁਆਰਾ ਸੰਮਲਿਤ ਵਿਕਾਸ ਅਤੇ ਵੱਡੇ ਪੱਧਰ 'ਤੇ ਮਾਨਵਤਾ ਦੀ ਸੇਵਾ ਲਈ ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਲਾਭ ਲਿਆ ਜਾ ਸਕਦਾ ਹੈ।

ਫੋਰਮ ਦਾ ਏਜੰਡਾ 'ਬਿਯੌਂਡਦੇ ਥੀਮ 'ਤੇ ਕੇਂਦਰਿਤ ਹੈ;  ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਗਲੋਬਲ ਸਟੈਕ ਦੇ ਵਿਕਾਸ ਵਿੱਚ ਭੂਗੋਲਿਕ ਸੀਮਾਵਾਂ ਦੇ ਪਾਰ ਸਰਕਾਰਾਂ ਅਤੇ ਕਾਰੋਬਾਰਾਂ ਦੇ ਨਾਲ ਸਰਹੱਦਾਂ ਤੋਂ ਪਰ੍ਹੇ ਫਿਨਟੈੱਕ ਸਮੇਤ ਵਿਭਿੰਨ ਉਪ-ਵਿਸ਼ਿਆਂ ਦੇ ਨਾਲ;  ਟਿਕਾਊ ਵਿਕਾਸ ਨੂੰ ਚਲਾਉਣ ਲਈ ਸਪੇਸਟੈਕਗ੍ਰੀਨਟੈੱਕ ਅਤੇ ਐਗਰੀਟੈੱਕ ਜਿਹੇ ਉੱਭਰ ਰਹੇ ਸੈਕਟਰਾਂ ਨਾਲ ਕਨਵਰਜੈਂਸ ਕਰਕੇਵਿੱਤ ਤੋਂ ਪਰ੍ਹੇ ਫਿਨਟੈੱਕ (Fintech);  ਅਤੇ ਫਿਨਟੈੱਕ ਬਿਯੌਂਡ ਨੈਕਸਟ (FinTech Beyond Next), ਇਸ ਗੱਲ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਿ ਕਿਵੇਂ ਕੁਆਂਟਮ ਕੰਪਿਊਟਿੰਗ ਭਵਿੱਖ ਵਿੱਚ ਫਿਨਟੈੱਕ ਉਦਯੋਗ ਦੀ ਪ੍ਰਕਿਰਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਨਵੇਂ ਮੌਕੇ ਪੈਦਾ ਕਰ ਸਕਦੀ ਹੈ।

 ਫੋਰਮ ਵਿੱਚ 70 ਤੋਂ ਵੱਧ ਦੇਸ਼ਾਂ ਦੀ ਸ਼ਮੂਲੀਅਤ ਹੈ।

***********

 

ਡੀਐੱਸ/ਏਕੇ



(Release ID: 1777785) Visitor Counter : 132