ਬਿਜਲੀ ਮੰਤਰਾਲਾ
azadi ka amrit mahotsav

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਜੈਪੁਰ ਦੇ ਰਾਮਗੰਜ ਵਿੱਚ ਗੈਸ ਇੰਸੁਲੇਟੇਡ ਸਵਿਚਗੀਅਰ (ਜੀਆਈਐੱਸ) ਸਬਸਟੇਸ਼ਨ ਦਾ ਉਦਘਾਟਨ


7.50 ਕਰੋੜ ਦੀ ਲਾਗਤ ਨਾਲ 4 ਹਜ਼ਾਰ ਉਪਭੋਗਤਾਵਾਂ ਨੂੰ ਲਾਭ ਪਹੁੰਚਾਵੇਗਾ ਇਹ ਸਬਸਟੇਸ਼ਨ

Posted On: 01 DEC 2021 3:55PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਜੈਪੁਰ ਦੇ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਦੀ ਦਿਸ਼ਾ ਵਿੱਚ ਇੱਕ ਹੋਰ ਪਹਿਲ ਕੀਤੀ ਗਈ ਹੈ। ਇਸ ਦੇ ਤਹਿਤ ਜੈਪੁਰ ਦੇ ਰਾਮਗੰਜ ਵਿੱਚ ਅੱਜ (1 ਦਸੰਬਰ, 2021) ਨੂੰ 33/11 ਕੇਵੀ ਜੀਆਈਐੱਸ ਸਬਸਟੇਸ਼ਨ ਦਾ ਉਦਘਾਟਨ ਕੀਤਾ ਗਿਆ।

 

ਰਾਜਸਥਾਨ ਸਰਕਾਰ ਦੇ ਮਾਣਯੋਗ ਰਾਜ ਊਰਜਾ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਭੰਵਰ ਸਿੰਘ ਭਾਟੀ ਨੇ ਵਰਚੁਅਲ ਮਾਧਿਅਮ ਨਾਲ ਜੀਆਈਐੱਸ ਸਬਸਟੇਸ਼ਨ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਜੈਪੁਰ ਦੇ ਬਿਜਲੀ ਭਵਨ ਤੋਂ ਕਿਸ਼ਨਪੋਲ (ਜੈਪੁਰ) ਦੇ ਵਿਧਾਇਕ ਸ਼੍ਰੀ ਅਮੀਨ ਕਾਗਜੀ ਅਤੇ ਆਦਰਸ਼ ਨਗਰ (ਜੈਪੁਰ) ਦੇ ਵਿਧਾਇਕ ਸ਼੍ਰੀ ਰਫੀਕ ਖਾਨ, ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸ਼ਾਮਲ ਹੋਏ। ਇਸ ਅਵਸਰ ‘ਤੇ ਰਾਜਸਥਾਨ ਸਰਕਾਰ ਨੇ ਡਿਸਕੌਮ ਦੇ ਚੇਅਰਮੈਨ ਆਈਏਐੱਸ ਅਧਿਕਾਰੀ ਸ਼੍ਰੀ ਭਾਸਕਰ ਏ ਸਾਵੰਤ, ਜੇਵੀਵੀਐੱਨਐੱਲ ਦੇ ਐੱਮਡੀ ਸ਼੍ਰੀ ਨਵੀਨ ਅਰੋੜਾ, ਪੀਐੱਫਸੀ (ਵਰਚੁਅਲੀ) ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਸੌਰਵ ਕੁਮਾਰ ਸ਼ਾਹ, ਜੇਵੀਵੀਐੱਨਐੱਲ ਦੇ ਟੈਕਨੀਕਲ ਡਾਇਰੈਕਟਰ ਸ੍ਰੀ ਕੇਪੀ ਵਰਮਾ, ਪੀਪੀਐੱਮ ਦੇ ਚੀਫ ਇੰਜੀਨੀਅਰ ਸ਼੍ਰੀ ਡੀਕੇ ਸ਼ਰਮਾ ਸਮੇਤ ਹੋਰ ਪੀਐੱਫਸੀ ਤੇ ਉਸ ਨਾਲ ਜੁੜੇ ਅਧਿਕਾਰੀ ਸਨ।

ਸੈਂਟ੍ਰਲ ਪਾਵਰ ਸੈਕਟਰ ਇੰਟਰਪ੍ਰਾਈਜ਼ਿਜ਼ ਦੇ ਤਹਿਤ ਪਾਵਰ ਫਾਇਨੈਂਸ ਕਾਰਪੋਰੇਸ਼ਨ ਮਹਾਰਤਨ ਸੰਸਥਾ ਹੈ। ਇਹ ਭਾਰਤ ਦੀ ਮੋਹਰੀ ਬਿਜਲੀ ਕੇਂਦ੍ਰਿਤ ਗ਼ੈਰ-ਬੈਂਕਿੰਗ ਵਿੱਤੀ ਕੰਪਨੀ ਨੋਡਲ ਏਜੰਸੀ ਹੈ ਜੋ ਆਈਪੀਡੀਐੱਸ ਯੋਜਨਾ ਦੇ ਤਹਿਤ ਪ੍ਰੋਜੈਕਟਾਂ ਨੂੰ ਪੂਰਾ ਕਰਦੀ ਹੈ। ਜਦਕਿ ਯੂਪੀ ਰਾਜਕੀਯ ਨਿਰਮਾਣ ਨਿਗਮ ਲਿਮਿਟੇਡ (ਯੂਪੀਆਰਐੱਨਐੱਨ) ਪ੍ਰੋਜੈਕਟ ਦੀ ਲਾਗੂਕਰਨ ਏਜੰਸੀ ਹੈ।

ਰਾਮਗੰਜ ਵਿੱਚ ਜੀਆਈਐੱਸ ਸਬ-ਸਟੇਸ਼ਨ 7.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਸ ਨਾਲ ਕਰੀਬ 4000 ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਇਸ ਨਾਲ ਰਾਮਗੰਜ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਬਿਨਾ ਰੁਕਾਵਟ ਬਿਜਲੀ ਸਪਲਾਈ ਸੁਨਿਸ਼ਚਿਤ ਹੋਵੇਗੀ।

ਆਈਪੀਡੀਐੱਸ ਯੋਜਨਾ ਦੇ ਤਹਿਤ ਜੈਪੁਰ ਡਿਸਕੌਮ ਦੇ ਲਈ ਚਾਰ ਜੀਆਈਐੱਸ ਸਬਸਟੇਸ਼ਨ ਪ੍ਰਵਾਨ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਜੀਆਈਐੱਸ ਸਬਸਟੇਸ਼ਨ ਦਾ ਉਦਘਾਟਨ ਪਿਛਲੇ ਮਹੀਨੇ ਜੈਪੁਰ ਸ਼ਹਿਰ ਵਿੱਚ ਕੀਤਾ ਗਿਆ ਸੀ ਅਤੇ ਬਾਕੀ ਦੋ ਨੂੰ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਹਾਲ ਦੇ ਦਿਨਾਂ ਵਿੱਚ ਪੀਐੱਫਸੀ ਨੇ ਡਿਸਟ੍ਰੀਬਿਊਸ਼ਨ ਨੈਟਵਰਕ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਪ੍ਰਣਾਲੀ ਦੀ ਭਰੋਸੇਯੋਗਤਾ ਤੇ ਗੁਣਵੱਤਾ ਵਧਾਉਣ ਦੇ ਲਈ ਦੇਸ਼ ਦੇ ਵਿਭਿੰਨ ਸ਼ਹਿਰਾਂ ਵਿੱਚ ਆਈਪੀਡੀਐੱਸ ਯੋਜਨਾ ਦੇ ਤਹਿਤ ਵਿਭਿੰਨ ਸਬਸਟੇਸ਼ਨ ਅਤੇ ਆਰਟੀ-ਡੀਏਐੱਸ ਸਿਸਟਮ ਸ਼ੁਰੂ ਕੀਤੇ ਹਨ।

***

ਐੱਮਵੀ/ਆਈਜੀ


(Release ID: 1777449) Visitor Counter : 209


Read this release in: Telugu , English , Urdu , Hindi