ਬਿਜਲੀ ਮੰਤਰਾਲਾ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਆਰਈਸੀ ਦੁਆਰਾ ਅਸਾਮ ਵਿੱਚ ‘ਬਿਜਲੀ ਉਤਸਵ’ ਦਾ ਆਯੋਜਨ ਕੀਤਾ ਗਿਆ

Posted On: 01 DEC 2021 4:19PM by PIB Chandigarh

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਦੇ ਰੂਪ ਵਿੱਚ- ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾਉਣ ਦੇ ਲਈ, ਆਰਈਸੀ ਲਿਮਿਟੇਡ, ਬਿਜਲੀ ਮੰਤਰਾਲੇ ਦੇ ਅਧੀਨ ਆਉਣ ਵਾਲੀ ਇੱਕ ਪਬਲਿਕ ਇਨਫ੍ਰਾਸਟ੍ਰਕਚਰ ਫਾਇਨੈਂਸ ਕੰਪਨੀ ਨੇ ਕੱਲ੍ਹ ਅਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਸੋਨਪੁਰ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਇੱਕ ‘ਬਿਜਲੀ ਉਤਸਵ’ ਦਾ ਆਯੋਜਨ ਕੀਤਾ। ਇਸ ਅਵਸਰ ‘ਤੇ ਕਈ ਪਤਵੰਤੇ ਜਿਵੇਂ ਸ਼੍ਰੀ ਬਿਪੁਲ ਡੇਕਾ, ਪ੍ਰਧਾਨ, ਸੋਨਪੁਰ ਗ੍ਰਾਮ ਪੰਚਾਇਤ, ਕੁੰਜੋਲਤਾ ਡੇਕਾ, ਰੂਹਿਣੀ ਕੁ. ਦਾਸ, ਸਾਬਕਾ ਪ੍ਰਧਾਨ ਸੋਨਪੁਰ ਗ੍ਰਾਮ ਪੰਚਾਇਤ ਅਤੇ ਸ਼੍ਰੀ ਉਪੇਨ ਭਟਲਯਾ, ਰਿਟਾਇਰਡ ਪ੍ਰਿੰਸੀਪਲ ਮੌਜੂਦ ਹੋਏ।

 

ਇਸ ਪ੍ਰੋਗਰਾਮ ਵਿੱਚ ਪਤਵੰਤਿਆਂ ਅਤੇ ਸਨਮਾਨਤ ਮਹਿਮਾਨਾਂ ਨੇ ਬਿਜਲੀ ਦੇ ਲਾਭਾਂ ‘ਤੇ ਚਾਨਣਾ ਪਾਇਆ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬਿਜਲੀਕਰਨ ਦੌਰਾਨ ਆਉਣ ਵਾਲੇ ਚੁਣੌਤੀਆਂ ਅਤੇ ਬਿਜਲੀ ਪਹੁੰਚਣ ਦੇ ਨਾਲ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਕਿਸ ਪ੍ਰਕਾਰ ਨਾਲ ਸੁਧਾਰ ਹੋਇਆ, ਇਸ ‘ਤੇ ਚਾਨਣਾ ਪਾਇਆ। ਬਿਜਲੀ ਨੇ ਕਿਸ ਪ੍ਰਕਾਰ ਨਾਲ ਉਨ੍ਹਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ, ਇਸ ‘ਤੇ ਆਪਣੇ ਅਨੁਭਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ ਪਿੰਡਾਂ ਦੇ ਲਾਭਾਰਥੀਆਂ ਨੂੰ ਵੀ ਮੰਚ ‘ਤੇ ਸੱਦਾ ਦਿੱਤਾ ਗਿਆ।

 

ਗ੍ਰਾਮੀਣ ਲੋਕਾਂ ਅਤੇ ਬੱਚਿਆਂ ਨਾਲ ਜੁੜਣ ਦੇ ਲਈ ਵਿਭਿੰਨ ਪ੍ਰਤੀਯੋਗਿਤਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਗਿਆ। ਬਿਜਲੀ ਦੇ ਫਾਇਦੇ ਅਤੇ ਇਸ ਦੀ ਸੰਭਾਲ, ਸਵੱਛ ਭਾਰਤ ਅਭਿਯਾਨ ਅਤੇ ਕੋਵਿਡ ਸੁਰੱਖਿਆ ਪ੍ਰੋਟੋਕੋਲ ਜਿਹੇ ਵਿਸ਼ਿਆਂ ‘ਤੇ ਗਿਆਨ ਦੇਣ ਦੇ ਲਈ ਨੁੱਕੜ ਨਾਟਕਾਂ ਦਾ ਵੀ ਆਯੋਜਨ ਕੀਤਾ ਗਿਆ। ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਦੇ ਰੂਪ ਵਿੱਚ ਐੱਲਈਡੀ ਬਲਬ ਦੀ ਵੰਡ ਕਰਨ ਦੇ ਨਾਲ ਇਸ ਪ੍ਰੋਗਰਾਮ ਦਾ ਸਮਾਪਨ ਹੋਇਆ।

ਵੱਡੀ ਸਭਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਜਿਹੇ ਸਾਰੇ ਕੋਵਿਡ ਸੁਰੱਖਿਆ ਪ੍ਰੋਟੋਕੋਲ ਦਾ ਪਾਲਨ ਕੀਤਾ ਜਾਵੇ। ਇਸ ਦੇ ਇਲਾਵਾ ਸਾਰੇ ਮੌਜੂਦ ਲੋਕਾਂ ਦੇ ਵਿੱਚ ਮਾਸਕ ਦੀ ਵੰਡ ਵੀ ਕੀਤੀ ਗਈ।

ਆਰਈਸੀ ਲਿਮਿਟੇਡ ਦੇ ਸੰਦਰਭ ਵਿੱਚਆਰਈਸੀ ਲਿਮਿਟੇਡ ਇੱਕ ਨਵਰਤਨ ਐੱਨਬੀਐੱਫਸੀ ਹੈ, ਜੋ ਕਿ ਪੂਰੇ ਭਾਰਤ ਵਿੱਚ ਬਿਜਲੀ ਖੇਤਰ ਦਾ ਵਿੱਤਪੋਸ਼ਣ ਅਤੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। 1969 ਵਿੱਚ ਸਥਾਪਿਤ ਕੀਤੇ ਗਏ ਆਰਈਸੀ ਲਿਮਿਟੇਡ ਨੇ ਆਪਣੇ ਖੇਤਰ ਵਿੱਚ ਪੰਜਾਹ ਵਰ੍ਹਿਆਂ ਤੋਂ ਜ਼ਿਆਦਾ ਦਾ ਸਮਾਂ ਪੂਰਾ ਕੀਤਾ ਹੈ। ਇਹ ਰਾਜ ਬਿਜਲੀ ਬੋਰਡਾਂ, ਰਾਜ ਸਰਕਾਰਾਂ, ਕੇਂਦਰ/ਰਾਜ ਬਿਜਲੀ ਕੰਪਨੀਆਂ, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਕਮੇਟੀਆਂ ਅਤੇ ਨਿਜੀ ਖੇਤਰ ਦੇ ਜਨਉਪਯੋਗੀ ਸੇਵਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵਪਾਰਕ ਗਤੀਵਿਧੀਆਂ ਵਿੱਚ ਪੂਰੇ ਬਿਜਲੀ ਖੇਤਰ ਵੈਲਿਊ ਚੇਨ ਵਿੱਚ ਵਿੱਤਪੋਸ਼ਣ ਪ੍ਰੋਜੈਕਟਾਂ ਤੇ ਵਿਭਿੰਨ ਪ੍ਰਕਾਰ ਦੇ ਪ੍ਰੋਜੈਕਟਾਂ ਵਿੱਚ ਉਤਪਾਦਨ, ਟ੍ਰਾਂਸਮਿਸ਼ਨ, ਡਿਸਟ੍ਰੀਬਿਊਸ਼ਨ ਅਤੇ ਨਵਿਆਉਣਯੋਗ ਊਰਜਾ ਵੀ ਸ਼ਾਮਲ ਹੈ।

***


ਐੱਮਵੀ/ਆਈਜੀ



(Release ID: 1777448) Visitor Counter : 131


Read this release in: English , Urdu , Hindi , Telugu