ਯੁਵਾ ਮਾਮਲੇ ਤੇ ਖੇਡ ਮੰਤਰਾਲਾ

‘ਵਿਸ਼ਿਸ਼ਟ ਸਕੂਲ ਯਾਤਰਾ ’ ਮੁਹਿੰਮ ’ਚ ਸ਼ਾਮਲ ਹੋਣਗੇ ਟੋਕੀਓ ਉਲੰਪਿਕ ਦੇ ਨਾਇਕ, ਚਾਰ ਦਸੰਬਰ ਨੂੰ ਅਹਿਮਦਾਬਾਦ ਦੇ ਸੰਸਕਾਰਧਾਮ ਦਾ ਦੌਰਾ ਕਰਨਗੇ ਨੀਰਜ ਚੋਪੜਾ

Posted On: 01 DEC 2021 3:58PM by PIB Chandigarh

ਪ੍ਰਮੁੱਖ ਨੁਕਤੇ

·         ਕੇਂਦਰੀ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਟਵਿਟਰ ’ਤੇ ਮੁਹਿੰਮ ਦਾ ਐਲਾਨ ਕੀਤਾ

·         ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਅਨੁਸਾਰ ਇਸ ਵਿਸ਼ਿਸ਼ਟ ਪਹਿਲ ਦਾ ਹਿੱਸਾ ਬਣ ਕੇ ਬੇਹੱਦ ਖ਼ੁਸ਼਼ ਅਤੇ ਉਤਸ਼ਾਹਿਤ ਹਾਂ: ਨੀਰਜ ਚੋਪੜਾ

ਇਸ ਵਰ੍ਹੇ ਦੀ ਸ਼ੁਰੂਆਤ ’ਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਸੱਦੇ ਦਾ ਜਵਾਬ ਦਿੰਦਿਆਂ, ਸਾਡੇ ਉਲੰਪਿਕ ਅਤੇ ਪੈਰਾਲਿੰਪਿਕ ਖਿਡਾਰੀ ਇੱਕ ਵਿਸ਼ਿਸ਼ਟ ਮੁਹਿੰਮ ਰਾਹੀਂ ਭਾਰਤ ਦੇ ਭਵਿੱਖ ਦੇ ਚੈਂਪੀਅਨ ਖਿਡਾਰੀਆਂ ਨੂੰ ਮਜ਼ਬੂਤ ਬਣਾਉਣ ਲਈ ਸਕੂਲੀ ਬੱਚਿਆਂ ਨਾਲ ਸੰਤੁਲਿਤ ਖ਼ੁਰਾਕ , ਫ਼ਿਟਨੈੱਸ ਅਤੇ ਖੇਡ ਜਿਹੇ ਅਹਿਮ ਵਿਸ਼ਿਆਂ ਉੱਤੇ ਗੱਲਬਾਤ ਕਰਨਗੇ। ਟੋਕੀਓ ਉਲੰਪਿਕ ਦੇ ਗੋਲਡ ਮੈਡਲ ਜੇਤੂ ਅਤੇ ਹੁਣ ਦੇਸ਼ ਦੇ ਹਰ ਘਰ ’ਚ ਇੱਕ ਜਾਣਿਆ–ਪਛਾਣਿਆ ਨਾਮ ਬਣ ਚੁੱਕੇ ਨੀਰਜ ਚੋਪੜਾ ਇਸ ਮੁਹਿੰਮ ਦੀ ਸ਼ੁਰੂਆਤ ਚਾਰ ਦਸੰਬਰ, 2021 ਨੂੰ ਅਹਿਮਦਾਬਾਦ ਦੇ ਸੰਸਕਾਰਧਾਮ ਸਕੂਲ ਦੇ ਆਪਣੇ ਦੌਰੇ ਨਾਲ ਕਰਨਗੇ ਅਤੇ ਉੱਥੇ ਪੂਰੇ ਗੁਜਰਾਤ ਦੇ ਸਕੂਲੀ ਬੱਚਿਆਂ ਨਾਲ ਗੱਲਬਾਤ ਕਰਨਗੇ।

ਨੀਰਜ ਦੀ ਅਗਲੀ ਯਾਤਰਾ ਅਤੇ ਗੱਲਬਾਤ ਦਾ ਐਲਾਨ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਟਵਿੱਟਰ 'ਤੇ ਕੀਤਾ। ਉਨ੍ਹਾਂ ਨੇ ਲਿਖਿਆ,"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਾਡੇ ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਸਕੂਲਾਂ ਦਾ ਦੌਰਾ ਕਰਨ ਅਤੇ 'ਸੰਤੁਲਿਤ ਖੁਰਾਕ', ਫਿਟਨੈੱਸਖੇਡਾਂ ਅਤੇ ਹੋਰ ਬਹੁਤ ਕੁਝ ਦੇ ਮਹੱਤਵ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ। ਇਸ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਨੀਰਜ ਚੋਪੜਾ ਕਰਨਗੇ।  4 ਦਸੰਬਰ ਨੂੰ ਸੰਸਕਾਰਧਾਮ ਸਕੂਲ ਦਾ ਦੌਰਾ ਕਰਨਗੇ।’’

ਮੁਹਿੰਮ ਬਾਰੇ ਬੋਲਦਿਆਂਨੀਰਜ ਨੇ ਕਿਹਾ,“ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਕੀਤੀ ਗਈ ਇਸ ਵਿਲੱਖਣ ਪਹਿਲਕਦਮੀ ਦਾ ਹਿੱਸਾ ਬਣ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ। ਇਹ ਪਹਿਲਕਦਮੀ ਸਾਡੇ ਰੋਜ਼ਾਨਾ ਜੀਵਨ ਵਿੱਚ ਤੰਦਰੁਸਤੀਬਿਹਤਰ ਪੋਸ਼ਣ ਦੇ ਸੇਵਨ ਅਤੇ ਸਰੀਰਕ ਗਤੀਵਿਧੀਆਂ ਬਾਰੇ ਵਧੇਰੇ ਜਾਗਰੂਕਤਾ ਦੇ ਅਧਾਰ 'ਤੇ ਖੇਡ ਸੱਭਿਆਚਾਰ ਬਣਾਉਣ ਦੀ ਗਤੀ ਨੂੰ ਤੇਜ਼ ਕਰੇਗੀ। ਖਿਡਾਰੀ ਹੋਣ ਦੇ ਨਾਤੇ ਅਸੀਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਾਂ। ਮੈਂ ਸਨਿੱਚਰਵਾਰ ਨੂੰ ਸੰਸਕਾਰਧਾਮ ਸਕੂਲ ਦੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀ ਉਡੀਕ ਕਰ ਰਿਹਾ ਹਾਂ।"

ਸਨਿੱਚਰਵਾਰ ਦੇ ਪ੍ਰੋਗਰਾਮ ਵਿੱਚਨੀਰਜ 'ਸੰਤੁਲਿਤ ਖੁਰਾਕ' 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰੇਗਾਜੋ ਸੰਤੁਲਿਤ ਖੁਰਾਕਪੋਸ਼ਣਤੰਦਰੁਸਤੀ ਅਤੇ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ। ਨੀਰਜ ਸਕੂਲੀ ਬੱਚਿਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਅਤੇ ਉਨ੍ਹਾਂ ਦੇ ਨਾਲ ਫਿਟਨੈੱਸ ਅਤੇ ਸਪੋਰਟਸ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਗੇ।

ਨੀਰਜ ਤੋਂ ਬਾਅਦ ਤਰੁਣਦੀਪ ਰਾਏ (ਤੀਰਅੰਦਾਜ਼ੀ), ਸਾਰਥਕ ਭਾਂਬਰੀ (ਐਥਲੈਟਿਕਸ), ਸੁਸ਼ੀਲਾ ਦੇਵੀ (ਜੂਡੋ), ਕੇਸੀ ਗਣਪਤੀ ਅਤੇ ਵਰੁਣ ਠੱਕਰ (ਕਿਸ਼ਤੀ ਚਾਲਨਆਉਣ ਵਾਲੇ ਦੋ ਮਹੀਨਿਆਂ ਵਿੱਚ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਕੂਲਾਂ ਦਾ ਦੌਰਾ ਕਰਨਗੇ। ਪੈਰਾਲੰਪਿਕ ਖਿਡਾਰਨਾਂ ਅਵਨੀ ਲੇਖਰਾ (ਪੈਰਾ ਸ਼ੂਟਿੰਗ), ਭਾਵਨਾ ਪਟੇਲ (ਪੈਰਾ ਟੇਬਲ ਟੈਨਿਸਅਤੇ ਦੇਵੇਂਦਰ ਝਾਝਰੀਆ (ਪੈਰਾ ਐਥਲੈਟਿਕਸਇਸ ਮੁਹਿੰਮ ਵਿੱਚ ਸ਼ਾਮਲ ਹੋਣਗੀਆਂ।

ਸਿੱਖਿਆ ਮੰਤਰਾਲੇ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸਾਂਝੇ ਤੌਰ 'ਤੇ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਵਿੱਚਟੋਕੀਓ ਓਲੰਪਿਕ ਅਤੇ ਪੈਰਾਲੰਪਿਕਸ ਦੇ ਸਾਡੇ ਨਾਇਕ ਦੋ ਸਾਲਾਂ ਦੇ ਸਮੇਂ ਵਿੱਚ ਦੇਸ਼ ਭਰ ਦੇ ਵੱਧ ਤੋਂ ਵੱਧ ਸਕੂਲਾਂ ਦਾ ਦੌਰਾ ਕਰਨਗੇ। ਖਿਡਾਰੀ ਆਪਣੇ ਤਜਰਬੇਜੀਵਨ ਦੇ ਸਬਕਅਗਲਾ ਵੱਡਾ ਖਿਡਾਰੀ ਕਿਵੇਂ ਬਣਨਾ ਹੈ ਬਾਰੇ ਸੁਝਾਅ ਸਾਂਝੇ ਕਰਨਗੇ ਅਤੇ ਸਮੁੱਚੇ ਤੌਰ 'ਤੇ ਸਕੂਲੀ ਬੱਚਿਆਂ ਨੂੰ ਪ੍ਰੇਰਣਾਦਾਇਕ ਉਤਸ਼ਾਹ ਦੇਣਗੇ।

*******

ਐੱਨਬੀ/ਓਏ



(Release ID: 1777444) Visitor Counter : 94