ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ

Posted On: 01 DEC 2021 2:44PM by PIB Chandigarh

ਮੰਤਰਾਲੇ ਨੇ ਸਿੱਖਿਆ, ਇੰਜਨੀਅਰਿੰਗ (ਸੜਕਾਂ ਅਤੇ ਵਾਹਨਾਂ ਦੋਵਾਂ), ਲਾਗੂਕਰਨ ਅਤੇ ਐਮਰਜੈਂਸੀ ਦੇਖਭਾਲ 'ਤੇ ਅਧਾਰਿਤ ਸੜਕ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਲਈ ਇੱਕ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਹੈ। ਇਸ ਅਨੁਸਾਰ, ਮੰਤਰਾਲੇ ਦੁਆਰਾ ਵਿਭਿੰਨ ਪਹਿਲਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-

 

ਸਿੱਖਿਆ:

 • ਮੰਤਰਾਲਾ ਇਲੈਕਟ੍ਰੌਨਿਕ ਮੀਡੀਆ, ਪ੍ਰਿੰਟ ਮੀਡੀਆ, ਐੱਨਜੀਓਜ਼ ਆਦਿ ਜ਼ਰੀਏ ਸੜਕ ਉਪਭੋਗਤਾਵਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੜਕ ਸੁਰੱਖਿਆ ਬਾਰੇ ਪ੍ਰਚਾਰ ਉਪਾਅ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਲਈ ਇੱਕ ਯੋਜਨਾ ਲਾਗੂ ਕਰਦਾ ਹੈ। 2018-19 ਤੋਂ 2020-21 ਤੱਕ ਵਿਭਿੰਨ ਐੱਨਜੀਓਜ਼ ਨੂੰ ਕੁੱਲ 714 ਵਰਕ ਆਰਡਰ ਜਾਰੀ ਕੀਤੇ ਗਏ ਹਨ।

 • ਜਾਗਰੂਕਤਾ ਫੈਲਾਉਣ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਰ ਵਰ੍ਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ/ਹਫ਼ਤਾ ਮਨਾਉਣਾ।

 • ਇੰਡੀਅਨ ਅਕੈਡਮੀ ਆਫ਼ ਹਾਈਵੇਅ ਇੰਜੀਨੀਅਰਜ਼ (ਆਈਏਐੱਚਈ-IAHE) ਵਿੱਚ ਸੜਕ ਸੁਰੱਖਿਆ ਆਡੀਟਰਾਂ ਲਈ ਇੱਕ ਸਰਟੀਫਿਕੇਸ਼ਨ ਕੋਰਸ ਸ਼ੁਰੂ ਕੀਤਾ ਗਿਆ ਹੈ।

 • ਇੰਜੀਨੀਅਰਿੰਗ (ਸੜਕਾਂ ਅਤੇ ਵਾਹਨ ਦੋਵੇਂ)

 

ਸੜਕ ਇੰਜੀਨੀਅਰਿੰਗ:

 

 • ਰਾਸ਼ਟਰੀ ਰਾਜਮਾਰਗਾਂ 'ਤੇ ਬਲੈਕ ਸਪੌਟਸ (ਐਕਸੀਡੈਂਟ ਪ੍ਰੋਨ ਸਪੌਟਸ) ਦੀ ਪਹਿਚਾਣ ਅਤੇ ਸੁਧਾਰ ਨੂੰ ਉੱਚ ਤਰਜੀਹ। ਮੰਤਰਾਲੇ ਨੇ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਾਲ 2015-2018 ਦੇ ਦੁਰਘਟਨਾ ਅਤੇ ਮੌਤਾਂ ਦੇ ਅੰਕੜਿਆਂ ਦੇ ਆਧਾਰ 'ਤੇ ਰਾਸ਼ਟਰੀ ਰਾਜਮਾਰਗਾਂ 'ਤੇ 5803 ਬਲੈਕ ਸਪੌਟਸ ਦੀ ਪਹਿਚਾਣ ਕੀਤੀ ਹੈ। 5803 ਬਲੈਕ ਸਪਾਟਾਂ ਵਿੱਚੋਂ 5366 ਬਲੈਕ ਸਪੌਟਸ 'ਤੇ ਅਸਥਾਈ ਉਪਾਅ ਕੀਤੇ ਗਏ ਹਨ ਅਤੇ 3215 ਬਲੈਕ ਸਪੌਟਸ ਨੂੰ ਸਥਾਈ ਤੌਰ 'ਤੇ ਠੀਕ ਕਰ ਦਿੱਤਾ ਗਿਆ ਹੈ।

 

 • ਯੋਜਨਾ ਦੇ ਪੜਾਅ 'ਤੇ ਸੜਕ ਸੁਰੱਖਿਆ ਨੂੰ ਸੜਕ ਦੇ ਡਿਜ਼ਾਈਨ ਦਾ ਅਭਿੰਨ ਅੰਗ ਬਣਾਇਆ ਗਿਆ ਹੈ।

 

 • ਮੰਤਰਾਲੇ ਨੇ ਪਹਿਚਾਣੇ ਗਏ ਸੜਕ ਦੁਰਘਟਨਾਵਾਂ ਦੇ ਬਲੈਕ ਸਪੋਟਸ ਦੇ ਸੁਧਾਰ ਲਈ ਵਿਸਤ੍ਰਿਤ ਅਨੁਮਾਨਾਂ ਦੀ ਟੈਕਨੀਕਲ ਪ੍ਰਵਾਨਗੀ ਲਈ ਐੱਮਓਆਰਟੀਐੱਚ (MORTH) ਦੇ ਖੇਤਰੀ ਅਧਿਕਾਰੀਆਂ ਨੂੰ ਸ਼ਕਤੀਆਂ ਸੌਂਪੀਆਂ ਹਨ।

 

 • ਦਿਵਯਾਂਗਜਨ ਲਈ ਰਾਸ਼ਟਰੀ ਰਾਜਮਾਰਗਾਂ 'ਤੇ ਪੈਦਲ ਚੱਲਣ ਦੀਆਂ ਸੁਵਿਧਾਵਾਂ ਲਈ ਦਿਸ਼ਾ-ਨਿਰਦੇਸ਼ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਜਾਰੀ ਕੀਤੇ ਗਏ ਹਨ।

 

ਵਾਹਨ ਇੰਜਨੀਅਰਿੰਗ:

 

 • ਏਅਰ-ਬੈਗਸ, ਐਂਟੀ-ਬ੍ਰੇਕਿੰਗ ਸਿਸਟਮ (ABS), ਟਾਇਰ, ਕਰੈਸ਼ ਟੈਸਟ, ਹੋਲ ਵ੍ਹੀਕਲ ਸੇਫਟੀ ਕੰਫੋਰਮਿਟੀ ਆਵ੍ ਪ੍ਰੋਡਕਸ਼ਨ (WVSCoP) ਆਦਿ ਦੇ ਸਬੰਧ ਵਿੱਚ ਆਟੋਮੋਬਾਈਲਜ਼ ਲਈ ਸੁਰੱਖਿਆ ਮਾਪਦੰਡਾਂ ਵਿੱਚ ਸੁਧਾਰ ਕੀਤਾ ਗਿਆ ਹੈ।

 

 • ਮੰਤਰਾਲੇ ਨੇ ਸਾਰੇ ਟ੍ਰਾਂਸਪੋਰਟ ਵਾਹਨਾਂ 'ਤੇ ਸਪੀਡ ਲਿਮਿਟਿੰਗ ਡਿਵਾਈਸਾਂ ਦੀ ਫਿਟਮੈਂਟ ਨੂੰ ਨੋਟੀਫਾਈ ਕੀਤਾ ਹੈ।

 

 • ਆਟੋਮੇਟਿਡ ਸਿਸਟਮ ਜ਼ਰੀਏ ਵਾਹਨਾਂ ਦੇ ਫਿਟਨੈਸ ਟੈਸਟ ਕਰਨ ਲਈ ਕੇਂਦਰੀ ਸਹਾਇਤਾ ਨਾਲ ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਮਾਡਲ ਨਿਰੀਖਣ ਅਤੇ ਪ੍ਰਮਾਣੀਕਰਣ ਕੇਂਦਰ ਸਥਾਪਤ ਕਰਨ ਦੀ ਯੋਜਨਾ।

 • ਲਾਗੂ ਕਰਨਾ

 

     • ਹਾਲ ਹੀ ਵਿੱਚ ਪਾਸ ਕੀਤਾ ਗਿਆ ਮੋਟਰ ਵਾਹਨ (ਸੋਧ) ਐਕਟ, 2019 ਟੈਕਨੋਲੋਜੀ ਦੀ ਵਰਤੋਂ ਜ਼ਰੀਏ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਵਿਵਸਥਾ ਕਰਦਾ ਹੈ ਅਤੇ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਰੋਕਥਾਮ ਨੂੰ ਵਧਾਉਣ ਲਈ ਸਖ਼ਤ ਜ਼ੁਰਮਾਨੇ ਦੀ ਵਿਵਸਥਾ ਕਰਦਾ ਹੈ।

     • ਐੱਮਵੀ (ਸੋਧ) ਐਕਟ, 2019 ਦੇ ਅਨੁਸਾਰ ਚੰਗੇ ਸਾਮਰੀ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ਾਂ ਅਤੇ ਡਰਾਫ਼ਟ ਨਿਯਮਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

 

 • ਐਮਰਜੈਂਸੀ ਦੇਖਭਾਲ:

 

     • ਮੋਟਰ ਵ੍ਹੀਕਲ (ਸੋਧ) ਐਕਟ, 2019 ਸੁਨਹਿਰੀ ਸਮੇਂ (golden hour) ਦੌਰਾਨ ਦੁਰਘਟਨਾ ਦੇ ਪੀੜਤਾਂ ਦੇ ਨਕਦੀ-ਰਹਿਤ ਇਲਾਜ ਲਈ ਇੱਕ ਯੋਜਨਾ ਪ੍ਰਦਾਨ ਕਰਦਾ ਹੈ।

 

     • ਨੈਸ਼ਨਲ ਹਾਈਵੇਜ਼ ਅਥਾਰਟੀ ਆਵ੍ ਇੰਡੀਆ ਨੇ ਨੈਸ਼ਨਲ ਹਾਈਵੇਜ਼ ਦੇ ਮੁਕੰਮਲ ਕੋਰੀਡੋਰ 'ਤੇ ਸਾਰੇ ਟੋਲ ਪਲਾਜ਼ਿਆਂ 'ਤੇ ਐਂਬੂਲੈਂਸਾਂ ਲਈ ਪ੍ਰਬੰਧ ਕੀਤੇ ਹਨ।

 

     • ਇਸ ਤੋਂ ਇਲਾਵਾ, ਇਨ੍ਹਾਂ ਵਿੱਚੋਂ, 297 ਐਂਬੂਲੈਂਸਾਂ ਨੂੰ ਏਆਈਐੱਸ 125 ਦੇ ਅਨੁਸਾਰ ਬੇਸਿਕ ਲਾਈਫ਼ ਸਪੋਰਟ ਲਈ ਅਪਗ੍ਰੇਡ ਕੀਤਾ ਗਿਆ ਹੈ ਅਤੇ ਬਾਕੀਆਂ ਨੂੰ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਇਹ ਜਾਣਕਾਰੀ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

**********

 

ਐੱਮਜੇਪੀਐੱਸ


(Release ID: 1777097) Visitor Counter : 131


Read this release in: English , Urdu , Bengali , Tamil