ਆਯੂਸ਼

ਹਿਮਾਚਲ ਪ੍ਰਦੇਸ਼ ਵਿੱਚ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ (ਏਐੱਸਯੂ ਐਂਡ ਐੱਚ) ਡਰੱਗ ਰੈਗੂਲੇਟਰਾਂ ਅਤੇ ਨਿਰਮਾਤਾਵਾਂ ਲਈ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ

Posted On: 26 NOV 2021 12:29PM by PIB Chandigarh

ਆਯੁਰਵੇਦਸਿੱਧਯੂਨਾਨੀ ਅਤੇ ਹੋਮਿਓਪੈਥੀ (ਏਐੱਸਯੂ ਐਂਡ ਐੱਚ) ਦਵਾਈਆਂ ਦੇ ਨਿਰਮਾਤਾਵਾਂ ਅਤੇ ਰੈਗੂਲੇਟਰਾਂ ਨੂੰ ਉਨ੍ਹਾਂ ਦੇ ਕੰਮ ਵਿੱਚ ਵਧੇਰੇ ਕੁਸ਼ਲ ਬਣਾਉਣ ਲਈ ਆਯੁਸ਼ ਮੰਤਰਾਲੇ ਨੇ ਦੋ ਦਿਨਾਂ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ।

ਇਹ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਮੰਤਰਾਲੇ ਦੇ ਡਰੱਗ ਨੀਤੀ ਸੈਕਸ਼ਨ ਦੁਆਰਾ ਕਰਵਾਏ ਜਾਣ ਵਾਲੇ ਪੰਜ ਟ੍ਰੇਨਿੰਗ ਸੈਸ਼ਨਾਂ ਵਿੱਚੋਂ ਪਹਿਲਾ ਸੈਸ਼ਨ ਹੈ।

ਉੱਤਰੀ ਖੇਤਰ ਲਈ ਸਥਾਨਕ ਆਯੁਰਵੇਦ ਖੋਜ ਸੰਸਥਾਨ ਮੰਡੀ ਵਿਖੇ ਆਯੋਜਿਤ ਟ੍ਰੇਨਿੰਗ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ਉੱਤਰਾਖੰਡਪੰਜਾਬਚੰਡੀਗੜ੍ਹਲੱਦਾਖਜੰਮੂ-ਕਸ਼ਮੀਰ ਅਤੇ ਹਰਿਆਣਾ ਦੇ 40 ਡੈਲੀਗੇਟਾਂ ਨੇ ਹਿੱਸਾ ਲਿਆ।

ਪ੍ਰੋਗਰਾਮ ਵਿੱਚ ਮੌਜੂਦਾ ਨਿਯਮਾਂਜੀਐੱਮਪੀ (ਚੰਗੇ ਨਿਰਮਾਣ ਅਭਿਆਸ)ਡਬਲਿਊਐੱਚਓ-ਜੀਐੱਮਪੀਡੀਟੀਐੱਲਏਐੱਸਯੂ ਐਂਡ ਐੱਚ ਡਰੱਗ ਟੈਸਟਿੰਗਉਦਯੋਗ ਅਤੇ ਰਾਜ ਡਰੱਗ ਕੰਟਰੋਲ ਫਰੇਮਵਰਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ। ਇਹ ਇੱਕ ਦੁਵੱਲਾ ਸੰਵਾਦ ਪ੍ਰੋਗਰਾਮ ਹੈਜਿਸ ਵਿੱਚ ਕੇਂਦਰਰਾਜ ਅਤੇ ਹਿਤਧਾਰਕ ਮਿਲਕੇ ਕੰਮ ਕਰ ਰਹੇ ਹਨਤਾਂ ਕਿ ਆਯੁਸ਼ ਦਵਾਈਆਂ ਨੂੰ ਹੋਰ ਬੜ੍ਹਾਵਾ ਅਤੇ ਨਿਰਮਾਤਾਵਾਂ ਨੂੰ ਪ੍ਰੋਤਸਾਹਨ ਮਿਲ ਸਕੇ।

ਆਯੁਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਅਨੁਸਾਰਇਸ ਟ੍ਰੇਨਿੰਗ ਸੈਸ਼ਨ ਦਾ ਉਦੇਸ਼ ਏਐੱਸਯੂ ਐਂਡ ਐੱਚ ਡਰੱਗ ਰੈਗੂਲੇਟਰਾਂ ਅਤੇ ਏਐੱਸਯੂ ਐਂਡ ਐੱਚ ਫਾਰਮਾਸਿਊਟੀਕਲ ਉਦਯੋਗ ਦੇ ਕਰਮਚਾਰੀਆਂ ਨੂੰ ਇੱਕ ਪਲੈਟਫਾਰਮ 'ਤੇ ਨਿਯਮਾਂ ਤੋਂ ਜਾਣੂ ਕਰਵਾਉਣਾ ਹੈ। ਵੱਖ-ਵੱਖ ਆਯੁਸ਼ ਡਰੱਗ ਰੈਗੂਲੇਟਰਾਂਉਦਯੋਗਪਤੀਆਂ ਅਤੇ ਹੋਰ ਹਿਤਧਾਰਕਾਂ ਨੇ ਇਸ ਟ੍ਰੇਨਿੰਗ ਸੈਸ਼ਨ ਲਈ ਆਪਣੇ ਨੁਮਾਇੰਦੇ ਨਾਮਜ਼ਦ ਕੀਤੇ ਹਨ।

ਟ੍ਰੇਨਿੰਗ ਸੈਸ਼ਨਾਂ ਦਾ ਆਯੋਜਨ ਆਯੁਸ਼ ਮੰਤਰਾਲੇ ਦੇ ਡਰੱਗ ਨੀਤੀ ਸੈਕਸ਼ਨ ਦੁਆਰਾ ਕੇਂਦਰੀ ਆਯੁਰਵੇਦਿਕ ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ) ਅਤੇ ਵੱਖ-ਵੱਖ ਰਾਸ਼ਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

 

 

 ********

ਐੱਸਕੇ



(Release ID: 1775498) Visitor Counter : 99