ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਮੈਟਰੋ ਦੀ ਪਿੰਕ ਲਾਈਨ 'ਤੇ ਚਾਲਕ ਰਹਿਤ ਰੇਲ ਸੰਚਾਲਨ ਦਾ ਉਦਘਾਟਨ ਕੀਤਾ


ਦਿੱਲੀ ਮੈਟਰੋ ਹੁਣ ਚਾਲਕ ਰਹਿਤ ਤਕਨੀਕ ਨਾਲ ਸੰਚਾਲਿਤ ਹੋਣ ਵਾਲਾ ਵਾਲਾ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ

Posted On: 25 NOV 2021 1:08PM by PIB Chandigarh


ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਸ਼੍ਰੀ ਕੈਲਾਸ਼ ਗਹਿਲੋਤ ਨਾਲ ਅੱਜ ਇੱਕ ਵਰਚੁਅਲੀ ਦਿੱਲੀ ਮੈਟਰੋ ਦੀ ਪਿੰਕ ਲਾਈਨ 'ਤੇ ਚਾਲਕ ਰਹਿਤ ਟ੍ਰੇਨ ਸੰਚਾਲਨ (ਯੂਟੀਓ) ਦਾ ਉਦਘਾਟਨ ਕੀਤਾ। ਇਸ ਮੌਕੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਐੱਮਡੀ ਡਾ. ਮੰਗੂ ਸਿੰਘ ਵੀ ਮੌਜੂਦ ਸਨ। 

Image

 

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਪੁਰੀ ਨੇ ਕਿਹਾ ਕਿ ਅਸੀਂ ਇੱਕ ਹੋਰ ਇਤਿਹਾਸਿਕ ਅਵਸਰ 'ਤੇ ਮੌਜੂਦ ਹਾਂ, ਜਿੱਥੇ ਅਸੀਂ ਸਾਰੇ ਦਿੱਲੀ ਮੈਟਰੋ ਨੂੰ ਦੁਨੀਆ ਦੇ ਸਭ ਤੋਂ ਵੱਡੇ ਚਾਲਕ ਰਹਿਤ ਮੈਟਰੋ ਨੈੱਟਵਰਕ ਵਿੱਚੋਂ ਇੱਕ ਬਣਦੇ ਦੇਖਾਂਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਸੰਬਰ, 2020 ਵਿੱਚ ਦਿੱਲੀ ਮੈਟਰੋ ਦੀ ਪਹਿਲੀ ਚਾਲਕ ਰਹਿਤ ਟ੍ਰੇਨ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ। ਫਿਰ ਉਨ੍ਹਾਂ ਮੈਜੇਂਟਾ ਲਾਈਨ ਦੇ ਚਾਲਕ ਰਹਿਤ ਅਪ੍ਰੇਸ਼ਨ ਨੂੰ ਹਰੀ ਝੰਡੀ ਦਿਖਾਈ ਅਤੇ ਹੁਣ ਅਗਲੇ 11 ਮਹੀਨਿਆਂ ਵਿੱਚ 59 ਕਿਲੋਮੀਟਰ ਦੇ ਵਿਸਤਾਰ ਨੂੰ ਅਸੀਂ ਚਾਲਕ ਰਹਿਤ ਸੰਚਾਲਨ ਨਾਲ ਜੋੜ ਰਹੇ ਹਾਂ। ਦਿੱਲੀ ਮੈਟਰੋ ਅਤੇ ਐੱਨਸੀਆਰ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਪੁਰੀ ਨੇ ਕਿਹਾ ਕਿ ਦਿੱਲੀ ਮੈਟਰੋ ਨੇ ਸਾਨੂੰ ਕਿਫਾਇਤੀ, ਸਮਾਵੇਸ਼ੀ ਅਤੇ ਟਿਕਾਊ ਜਨਤਕ ਆਵਾਜਾਈ ਵੱਲ ਦੇਸ਼ ਦੀ ਯਾਤਰਾ ਵਿੱਚ ਇੱਕ ਹੋਰ ਮਾਣ ਵਾਲਾ ਪਲ ਦਿੱਤਾ ਹੈ। ਇਹ ਸਾਡੇ ਦੇਸ਼ ਦੇ ਕੋਲ ਤਕਨੀਕੀ ਕੌਸ਼ਲ ਦੇ ਪ੍ਰਤੀਕ ਵਜੋਂ ਉਭਰਿਆ ਹੈ। ਇਹ ਖੇਤਰ ਵਿੱਚ ਸਮਾਜਿਕ-ਆਰਥਿਕ ਸੰਪਰਕ ਦਾ ਇੱਕ ਮਜ਼ਬੂਤ ​​ਅਧਾਰ ਹੈ ਅਤੇ ਇਹ ਦਿੱਲੀ ਵਾਸੀਆਂ ਅਤੇ ਹੋਰ ਯਾਤਰੀਆਂ ਦੇ ਰੋਜ਼ਾਨਾ ਸ਼ਹਿਰੀ ਜੀਵਨ ਵਿੱਚ ਇੱਕ ਬਹੁਮੁੱਲੀ ਭੂਮਿਕਾ ਨਿਭਾਉਂਦਾ ਹੈ।

Image

ਸ਼੍ਰੀ ਪੁਰੀ ਨੇ ਕਿਹਾ ਕਿ 96.7 ਕਿਲੋਮੀਟਰ ਦੇ ਵਿਸ਼ਾਲ ਚਾਲਕ ਰਹਿਤ ਨੈੱਟਵਰਕ ਦੇ ਨਾਲ, ਦਿੱਲੀ ਮੈਟਰੋ ਹੁਣ ਚਾਲਕ ਰਹਿਤ ਤਕਨੀਕ 'ਤੇ ਸੰਚਾਲਿਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ ਹੈ। ਇਹ ਨਾ ਸਿਰਫ਼ ਡੀਐੱਮਆਰਸੀ ਲਈ ਬਲਕਿ ਪੂਰੇ ਦੇਸ਼ ਲਈ ਮਹੱਤਵਪੂਰਨ ਅਵਸਰ ਹੈ। ਇਹ ਸਾਡੇ ਸ਼ਹਿਰੀ ਖੇਤਰਾਂ ਨੂੰ ਮੁੜ ਸੁਰਜੀਤ ਕਰਨ ਅਤੇ ਸਾਡੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ 'ਤੇ ਇਸ ਸਰਕਾਰ ਦੇ ਫੋਕਸ ਦਾ ਇੱਕ ਹੋਰ ਪ੍ਰਮਾਣ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਮੈਟਰੋ ਵਿੱਚ ਕੋਵਿਡ ਤੋਂ ਪਹਿਲਾਂ ਦੀ ਮਿਆਦ ਵਿੱਚ, ਪ੍ਰਤੀ ਦਿਨ 65 ਲੱਖ ਯਾਤਰੀ ਯਾਤਰਾ ਕਰਦੇ ਹਨ ਅਤੇ ਜਲਦੀ ਹੀ ਅਸੀਂ ਇਸ ਅੰਕੜੇ ਨੂੰ ਪਾਰ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਮੈਟਰੋ 'ਚ ਯਾਤਰੀਆਂ ਦੀ ਗਿਣਤੀ ਵਧਣ ਨਾਲ ਸੜਕ 'ਤੇ ਵਾਹਨਾਂ ਦਾ ਲੋਡ ਘੱਟ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਅਤੇ ਭੀੜ-ਭੜੱਕੇ ਨੂੰ ਘੱਟ ਕਰਨ 'ਚ ਮਦਦ ਮਿਲ ਰਹੀ ਹੈ।

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਮੈਟਰੋ ਲਾਈਨ ਹੈ, ਜੋ ਉੱਤਰੀ ਦਿੱਲੀ ਨੂੰ ਦੱਖਣੀ ਦਿੱਲੀ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਇਸ ਚਾਲਕ ਰਹਿਤ ਤਕਨੀਕ ਨਾਲ ਯਾਤਰੀਆਂ ਨੂੰ ਸੁਰੱਖਿਅਤ ਸਵਾਰੀ ਮਿਲੇਗੀ, ਇਸ ਦੇ ਕੰਮਕਾਜ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ ਹੁਣ ਸਾਡੇ ਡਰਾਈਵਰਾਂ ਨੂੰ ਮੈਟਰੋ ਸੰਚਾਲਨ ਸ਼ੁਰੂ ਕਰਨ ਲਈ ਸਵੇਰੇ ਜਲਦੀ ਉੱਠਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ਦੇ ਲਾਗੂ ਹੋਣ ਨਾਲ ਇੱਕ ਬਟਨ ਦੇ ਕਲਿੱਕ ਨਾਲ ਮੈਟਰੋ ਚਲਾਈ ਜਾ ਸਕਦੀ ਹੈ। 

ਚਾਲਕ ਰਹਿਤ ਟ੍ਰੇਨ ਸੰਚਾਲਨ (ਡੀਟੀਓ)

ਦਿੱਲੀ ਮੈਟਰੋ ਦੀ 59 ਕਿਲੋਮੀਟਰ ਲੰਬੀ ਪਿੰਕ ਲਾਈਨ (ਮਜਲਿਸ ਪਾਰਕ ਤੋਂ ਸ਼ਿਵ ਵਿਹਾਰ) 'ਤੇ ਚਾਲਕ ਰਹਿਤ ਟ੍ਰੇਨ ਸੰਚਾਲਨ (ਡੀਟੀਓ) ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਦਿੱਲੀ ਮੈਟਰੋ ਦਾ ਪੂਰੀ ਤਰ੍ਹਾਂ ਸਵੈ-ਚਾਲਤ ਨੈੱਟਵਰਕ ਲਗਭਗ 97 ਕਿਲੋਮੀਟਰ ਤੱਕ ਵੱਧ ਜਾਵੇਗਾ, ਜੋ ਕਿ ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਅਤੇ ਭਾਰਤ ਵਿੱਚ ਇੱਕੋ ਇੱਕ ਡੀਟੀਓ ਨੈੱਟਵਰਕ ਹੈ। 2020 ਵਿੱਚ ਮਜੈਂਟਾ ਲਾਈਨ 'ਤੇ ਡੀਟੀਓ ਸੁਵਿਧਾ ਸ਼ੁਰੂ ਕੀਤੀ ਗਈ ਸੀ, ਜਿਸ ਦੇ ਨਾਲ ਦਿੱਲੀ ਮੈਟਰੋ ਦੁਨੀਆ ਦੇ 7% ਮੈਟਰੋ ਵਾਲੇ ਦੇਸ਼ਾਂ ਦੇ ਭਾਈਚਾਰੇ ਵਿੱਚ ਸ਼ਾਮਲ ਹੋ ਗਿਆ ਜਿੱਥੇ ਪੂਰੀ ਤਰ੍ਹਾਂ ਸਵੈ-ਚਾਲਤ ਮੈਟਰੋ ਨੈੱਟਵਰਕ ਹਨ। 

ਚਾਲਕ ਰਹਿਤ ਰੇਲ ਸੰਚਾਲਨ, ਰੇਲ ਸੰਚਾਲਨ ਵਿੱਚ ਵਧੇਰੇ ਲਚਕਤਾ ਲਿਆਵੇਗਾ, ਮਨੁੱਖੀ ਦਖਲਅੰਦਾਜ਼ੀ ਅਤੇ ਮਨੁੱਖੀ ਗਲਤੀਆਂ ਨੂੰ ਘਟਾਏਗਾ। ਇਹ ਬੈਠਣ ਲਈ ਕੋਚਾਂ ਦੀ ਉਪਲਬਧਤਾ ਨੂੰ ਸੁਧਾਰਨ ਵਿੱਚ ਵੀ ਮਦਦ ਕਰੇਗਾ। ਚਾਲਕ ਰਹਿਤ ਟ੍ਰੇਨਾਂ ਆਰੰਭ ਤੋਂ ਪਹਿਲਾਂ ਕੀਤੀ ਗਈ ਚੈਕਿੰਗ ਦੀ ਮੈਨੂਅਲ ਪ੍ਰਕਿਰਿਆ ਨੂੰ ਖਤਮ ਕਰ ਦੇਵੇਗੀ, ਜਿਸ ਨਾਲ ਟ੍ਰੇਨ ਅਪਰੇਟਰਾਂ 'ਤੇ ਬੋਝ ਘੱਟ ਹੋਵੇਗਾ। ਡਿਪੂ ਵਿੱਚ ਸਟੇਬਲਿੰਗ ਲਾਈਨ ’ਤੇ ਪਾਰਕਿੰਗ ਵੀ ਆਪਣੇ ਆਪ ਹੋ ਜਾਵੇਗੀ।

ਡੀਐੱਮਆਰਸੀ ਨੇ ਸੇਵਾ ਲਈ ਕੋਚਾਂ ਦੀ ਵਧਦੀ ਉਪਲਬਧਤਾ ਦੇ ਸੰਦਰਭ ਵਿੱਚ ਆਪਣੀ ਮੈਜੇਂਟਾ ਲਾਈਨ 'ਤੇ ਚਾਲਕ ਰਹਿਤ ਸੰਚਾਲਨ ਦਾ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ। ਹਰ ਰੋਜ਼ ਸਵੈ-ਚਾਲਤ ਤੌਰ 'ਤੇ ਸੇਵਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੀਤੇ ਗਏ ਵਿਸਤ੍ਰਿਤ ਸਵੈ-ਜਾਂਚਾਂ ਕਾਰਨ ਮਨੁੱਖੀ ਗਲਤੀਆਂ ਦੇ ਸਾਰੇ ਖਦਸ਼ਿਆਂ ਨੂੰ ਦੂਰ ਕਰਦੇ ਹੋਏ ਟ੍ਰੇਨਾਂ ਦੀ ਭਰੋਸੇਯੋਗਤਾ ਕਈ ਗੁਣਾ ਵਧ ਗਈ ਹੈ। ਚਾਲਕ ਰਹਿਤ ਟਰੇਨ ਸੰਚਾਲਨ ਦੇ ਤਹਿਤ ਲੰਬੇ ਨੈੱਟਵਰਕ ਨਾਲ ਮੁਨਾਫਾ ਹੋਰ ਵਧੇਗਾ।

ਚਾਲਕ ਰਹਿਤ ਟ੍ਰੇਨ ਸੰਚਾਲਨ ਯਾਨੀ ਡੀਟੀਓ ਵਿੱਚ, ਸ਼ੁਰੂ ਵਿੱਚ ਟ੍ਰੇਨ ਅਪਰੇਟਰ ਆਤਮਵਿਸ਼ਵਾਸ ਅਤੇ ਸਹਾਇਤਾ ਦੀ ਭਾਵਨਾ ਪੈਦਾ ਕਰਨ ਲਈ ਟ੍ਰੇਨ ਵਿੱਚ ਮੌਜੂਦ ਹੋਵੇਗਾ। ਡੀਟੀਓਜ਼ ਦੀਆਂ ਉੱਚ ਪੱਧਰੀ ਡਾਇਗਨੌਸਟਿਕ ਵਿਸ਼ੇਸ਼ਤਾਵਾਂ ਰਵਾਇਤੀ ਸਮਾਂ-ਅਧਾਰਿਤ ਰੱਖ-ਰਖਾਅ ਤੋਂ ਸਥਿਤੀ-ਅਧਾਰਿਤ ਰੱਖ-ਰਖਾਅ ਤੱਕ ਤਬਦੀਲੀ ਵਿੱਚ ਮਦਦ ਕਰੇਗੀ। ਇਸ ਨਾਲ ਟ੍ਰੇਨਾਂ ਦੇ ਮੇਨਟੇਨੈਂਸ ਡਾਊਨ ਟਾਈਮ ਵਿੱਚ ਵੀ ਕਮੀ ਆਵੇਗੀ।

 

*****

 

ਵਾਈਬੀ/ਐੱਸਐੱਸ 



(Release ID: 1775215) Visitor Counter : 198