ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਤੇ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ’ਚ ਸੁਧਾਰਾਂ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮਕਾਲੀ ਵਿਸ਼ਵ ਦੀਆਂ ਚੁਣੌਤੀਆਂ ਦਾ ਹੱਲ ਬੀਤੇ ਸਮੇਂ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਿਆਰ ਕੀਤੀਆਂ ਪ੍ਰਣਾਲੀਆਂ ਨਾਲ ਨਹੀਂ ਕੀਤਾ ਜਾ ਸਕਦਾ
ਸ਼ਾਂਤੀ ਤੋਂ ਬਗ਼ੈਰ, ਵਿਕਾਸ ਪ੍ਰਭਾਵਿਤ ਹੁੰਦਾ ਹੈ ਤੇ ਵਿਕਾਸ ਦੀ ਘਾਟ ਹਿੰਸਾ ਤੇ ਅਸਥਿਰਤਾ ਲਈ ਉਪਜਾਊ ਜ਼ਮੀਨ ਤਿਆਰ ਕਰਦੀ ਹੈ – ਉਪ ਰਾਸ਼ਟਰਪਤੀ
ਸੁਧਾਰਿਆ ਬਹੁਪੱਖਵਾਦ ਇੱਕ ਅਜਿਹਾ ਪ੍ਰਮੁੱਖ ਸਿਧਾਂਤ ਹੈ ਜਿਸ ’ਤੇ ਭਾਰਤ ਚਲ ਰਿਹਾ ਹੈ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਵੱਲੋਂ 13ਵੇਂ ASEM ਸਮਿਟ ਦੇ ਸੰਪੂਰਨ ਸੈਸ਼ਨ ਨੂੰ ਸੰਬੋਧਨ
Posted On:
25 NOV 2021 4:13PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ’ਚ ਸੁਧਾਰਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਅੱਜ ਦੀਆਂ ਸਮਕਾਲੀ ਹਕੀਕਤਾਂ ਦਾ ਪ੍ਰਤੀਬਿੰਬ ਅਤੇ ਸਮਕਾਲੀ ਚੁਣੌਤੀਆਂ ਨਾਲ ਨਿਪਟਣ ਦੇ ਸਮਰੱਥ ਬਣਾਇਆ ਜਾ ਸਕੇ।
ਅੱਜ ਨਵੀਂ ਦਿੱਲੀ ਤੋਂ 13ਵੇਂ ASEM ਸਮਿਟ ਦੇ ਪਹਿਲੇ ਸਮੁੱਚੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਵਿਸ਼ਵ ਅੱਜ ਤੇਜ਼–ਰਫ਼ਤਾਰ ਆਰਥਿਕ, ਟੈਕਨੋਲੋਜੀਕਲ ਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤੇ ਉਨ੍ਹਾਂ ਨਾਲ ਜੂਝ ਰਿਹਾ ਹੈ ਅਤੇ ਮੌਜੁਦਾ ਬਹੁ–ਪੱਖੀ ਪ੍ਰਣਾਲੀ ਇਨ੍ਹਾਂ ਚੁਣੌਤੀਆਂ ਨੂੰ ਪ੍ਰਭਾਵੀ ਤਰੀਕੇ ਹੁੰਗਾਰਾ ਦੇਣ ਤੋਂ ਅਸਮਰੱਥ ਰਹਿ ਰਹੀ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆ ਕਿਹਾ ਕਿ ਸੁਧਾਰਿਆ ਹੋਇਆ ਬਹੁ–ਪੱਖਵਾਦ ਇੱਕ ਅਜਿਹਾ ਪ੍ਰਮੁੱਖ ਸੰਚਾਲਿਤ ਸਿਧਾਂਤ ਹੈ, ਜਿਸ ਉੱਤੇ ਭਾਰਤ ਮੌਜੂਦਾ ਵਿਸ਼ਵ ਸੰਸਥਾਗਤ ਢਾਂਚਿਆਂ ਦੇ ਉਦੇਸ਼ਮੁਖੀ ਸੁਧਾਰ ਲਈ ਚਲ ਰਿਹਾ ਹੈ।
ਅੱਜ ਉਦਘਾਟਨ ਕੀਤੇ ਗਏ ਦੋ-ਰੋਜ਼ਾ ਸੰਮੇਲਨ ਦੀ ਮੇਜ਼ਬਾਨੀ ਕੰਬੋਡੀਆ ਦੁਆਰਾ ਵਰਚੁਅਲ ਫਾਰਮੈਟ ਵਿੱਚ ਕੀਤੀ ਜਾ ਰਹੀ ਹੈ ਅਤੇ "ਸਾਂਝੇ ਵਿਕਾਸ ਲਈ ਬਹੁਪੱਖਵਾਦ ਨੂੰ ਮਜ਼ਬੂਤ ਕਰਨ" ਦਾ ਥੀਮ ਹੈ। ASEM-13 ਵਿਖੇ ਭਾਰਤੀ ਵਫ਼ਦ ਦੀ ਅਗਵਾਈ ਉਪ ਰਾਸ਼ਟਰਪਤੀ, ਸ਼੍ਰੀ ਐਮ. ਵੈਂਕਈਆ ਨਾਇਡੂ ਨੇ ਕੀਤੀ, ਜੋ ਭਲਕੇ ਸਿਖਰ ਸੰਮੇਲਨ ਦੇ ਰੀਟ੍ਰੀਟ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ।
ਇਹ ਦੇਖਦਿਆਂ ਕਿ ਸ਼ਾਂਤੀ ਤੋਂ ਬਿਨਾਂ ਵਿਕਾਸ ਨੂੰ ਨੁਕਸਾਨ ਹੁੰਦਾ ਹੈ, ਸ਼੍ਰੀ ਨਾਇਡੂ ਨੇ ਇਹ ਵੀ ਉਜਾਗਰ ਕੀਤਾ ਕਿ ਵਿਕਾਸ ਦੀ ਕਮੀ ਅਤੇ ਆਰਥਿਕ ਤਰੱਕੀ ਵਿੱਚ ਰੁਕਾਵਟ ਨਾਲ ਹਿੰਸਾ ਅਤੇ ਅਸਥਿਰਤਾ ਲਈ ਆਧਾਰ ਤਿਆਰ ਹੁੰਦਾ ਹੈ। ਇਸ ਲਈ, ਉਸ ਨੇ ਆਰਥਿਕ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਵਧਾਉਣ ਲਈ ਯਤਨ ਕਰਨ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਇਹ ਕੋਵਿਡ-19 ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਰੀਕਵਰੀ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ। ਵਿਸ਼ਵ ਪੱਧਰ 'ਤੇ ਲਗਾਤਾਰ ਅਸੁਰੱਖਿਆ ਦੇ ਕਾਰਨਾਂ ਨੂੰ ਘੱਟ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਅੰਤਰਰਾਸ਼ਟਰੀ ਢਾਂਚੇ ਵਿਚ ਸੁਧਾਰਾਂ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਵਿਚਾਰ ਕਰਦਿਆਂ ਕਿ ਅਜੋਕੇ ਗਤੀਸ਼ੀਲ ਅਤੇ ਅੰਤਰ-ਨਿਰਭਰ ਸੰਸਾਰ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਪੁਰਾਣੀਆਂ ਪ੍ਰਣਾਲੀਆਂ ਨਾਲ ਸੰਬੋਧਿਤ ਨਹੀਂ ਕੀਤਾ ਜਾ ਸਕਦਾ ਹੈ, ਜੋ ਅਤੀਤ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਕੀਤੀਆਂ ਗਈਆਂ ਸਨ, ਸ਼੍ਰੀ ਨਾਇਡੂ ਨੇ ਅੰਤਰਰਾਸ਼ਟਰੀ ਸਹਿਯੋਗ ਦੀ ਮੁੜ ਕਲਪਨਾ ਕਰਨ ਅਤੇ ਇਸ ਦੇ ਉਦੇਸ਼ ਨੂੰ ਹੋਰ ਅੱਗੇ ਵਧਾਉਣ ਦੀ ਤੁਰੰਤ ਜ਼ਰੂਰਤ ਜ਼ਾਹਰ ਕੀਤੀ। ਉਨ੍ਹਾਂ ਕਿਹਾ,"ਇਹ ਇੱਕ ਤਾਲਮੇਲ ਵਾਲੇ ਵਿਸ਼ਵ ਪ੍ਰਤੀਕਰਮ ਦੀ ਘਾਟ ਹੈ ਜਿਸ ਨੇ ਬਹੁਪੱਖੀ ਪ੍ਰਣਾਲੀ ਦੀਆਂ ਅਸੁਰੱਖਿਅਤਾਵਾਂ ਅਤੇ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ ਜਿਵੇਂ ਕਿ ਇਹ ਅੱਜ ਖੜ੍ਹਾ ਹੈ।"
ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਮਹਾਮਾਰੀ ਨੇ ਗ਼ੈਰ–ਭਰੋਸੇਯੋਗ ਗਲੋਬਲ ਸਪਲਾਈ ਚੇਨਾਂ ਤੋਂ ਵੈਕਸੀਨ ਦੀ ਅਸਮਾਨ ਵੰਡ ਤੱਕ ਦੇ ਨੁਕਸਾਂ ਦਾ ਪਰਦਾਫਾਸ਼ ਕੀਤਾ ਹੈ, ਵਿਸ਼ਵਵਿਆਪੀ ਏਕਤਾ ਦੀ ਲੋੜ ਨੂੰ ਹੋਰ ਉਜਾਗਰ ਕੀਤਾ ਹੈ ਅਤੇ ਬਹੁਪੱਖਵਾਦ ਨੂੰ ਮਜ਼ਬੂਤ ਕੀਤਾ ਹੈ। ਇਹ ਨੋਟ ਕਰਦਿਆਂ ਕਿ ਮਹਾਮਾਰੀ ਤੋਂ ਬਾਅਦ ਦੀ ਪੁਨਰ-ਕਲਪਿਤ ਦੁਨੀਆ ਬਹੁ-ਪੱਖੀ ਪ੍ਰਣਾਲੀ ਤੋਂ ਡੂੰਘੀਆਂ ਵੱਖਰੀਆਂ ਮੰਗਾਂ ਕਰੇਗੀ, ਉਨ੍ਹਾਂ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਚਾਰ ਮਹੱਤਵਪੂਰਨ ਖੇਤਰਾਂ ਨੂੰ ਉਜਾਗਰ ਕੀਤਾ, ਜਿਵੇਂ ਕਿ ਲਚਕੀਲੀ ਅਤੇ ਭਰੋਸੇਮੰਦ ਸਪਲਾਈ ਚੇਨ, ਸਿਹਤ ਸੁਰੱਖਿਆ, ਵਿਕਾਸ ਲਈ ਡਿਜੀਟਲ ਅਤੇ ਪ੍ਰਦੂਸ਼ਣ–ਮੁਕਤ ਅਤੇ ਟਿਕਾਊ ਰਿਕਵਰੀ।
ਉਪ ਰਾਸ਼ਟਰਪਤੀ ਨੇ 1996 ਵਿੱਚ ਸਥਾਪਿਤ ਕੀਤੀ ਗਈ ASEM ਪ੍ਰਕਿਰਿਆ ਦੀ 25ਵੀਂ ਵਰ੍ਹੇਗੰਢ 'ਤੇ ਸਾਰੇ ਭਾਗ ਲੈਣ ਵਾਲੇ ਮੈਂਬਰਾਂ ਨੂੰ ਵਧਾਈ ਦਿੱਤੀ। ਗਲੋਬਲ ਚਿੰਤਾ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਦੋਵੇਂ ਮਹਾਦੀਪਾਂ ਦੇ ਨੇਤਾਵਾਂ ਅਤੇ ਲੋਕਾਂ ਨੂੰ ਇਕੱਠੇ ਲਿਆਉਣ ਲਈ ASEM ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਸਹਿਕਾਰੀ ਬਹੁਪੱਖੀਵਾਦ ਦੀਆਂ ਤਾਕਤਾਂ ਨੂੰ ਮਜ਼ਬੂਤੀ ਲਈ ਕੰਮ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
********************
ਐੱਮਐੱਸ/ਆਰਕੇ/ਡੀਪੀ
(Release ID: 1775214)
Visitor Counter : 145