ਇਸਪਾਤ ਮੰਤਰਾਲਾ
ਸੇਲ ਦੇ ਆਇਰਨ ਓਰ ਖਾਣਾਂ ਨੂੰ ਟਿਕਾਊ ਮਾਈਨਿੰਗ ਦੇ ਲਈ 5-ਸਟਾਰ ਰੇਟੇਡ ਪੁਰਸਕਾਰ ਮਿਲੇ
Posted On:
24 NOV 2021 6:10PM by PIB Chandigarh
ਇਸਪਾਤ ਮੰਤਰਾਲੇ ਦੇ ਤਹਿਤ ਆਉਣ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟੇਡ (ਸੇਲ) ਦੀ ਦੋ ਆਇਰਨ ਓਰ, ਕਿਰੀਬਰੂ ਆਇਰ ਓਰ ਖਾਣ ਅਤੇ ਮੇਗਾਹਾਤੁਬੁਰੂ ਆਇਰ ਓਰ ਨੂੰ ਨਵੀਂ ਦਿੱਲੀ ਵਿੱਚ ਕੱਲ ਆਯੋਜਿਤ ਕੀਤੇ ਗਏ ਪੰਜਵੇਂ ਰਾਸ਼ਟਰੀ ਸੰਮੇਲਨ ਵਿੱਚ ਆਇਰਨ ਓਰ ਸ਼੍ਰੇਣੀ ਵਿੱਚ ਟਿਕਾਊ ਮਾਈਨਿੰਗ ਅਤੇ ਸਰਵਾਂਗੀਣ ਪ੍ਰਦਰਸ਼ਨ ਕਰਨ ਦੇ ਲਈ 5-ਸਟਾਰ ਰੇਟੇਡ ਪੁਰਸਕਾਰ ਪ੍ਰਾਪਤ ਹੋਇਆ। ਕੇਂਦਰੀ ਕੋਲਾ, ਖਾਣ ਅਤੇ ਸੰਸਦੀ ਕਾਰਜ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇੱਕ ਸ਼ਾਨਦਾਰ ਪੁਰਸਕਾਰ ਸਮਾਰੋਹ ਵਿੱਚ ਸੇਲ ਦੀ ਚੇਅਰਮੈਨ, ਸ਼੍ਰੀਮਤੀ ਸੋਮਾ ਮੰਡਲ ਨੂੰ ਪੁਰਸਕਾਰ ਪ੍ਰਦਾਨ ਕੀਤਾ। ਇਸ ਪੁਰਸਕਾਰ ਪ੍ਰਾਪਤੀ ਦੇ ਦੌਰਾਨ, ਸੇਲ ਦੀ ਚੇਅਰਮੈਨ ਦੇ ਨਾਲ ਸ਼੍ਰੀ ਕਮਲੇਸ਼ ਰਾਏ, ਚੀਫ ਜਨਰਲ ਮੈਨੇਜਰ, ਕਿਰੀਬੁਰੂ ਆਇਰਨ ਓਰ ਖਾਣ ਅਤੇ ਮੇਘਾਹਾਤੁਬੁਰੂ ਆਇਰਨ ਓਰ ਖਾਣ ਦੇ ਚੀਫ ਜਨਰਲ ਮੈਨੇਜਰ, ਸ਼੍ਰੀ ਆਰਪੀ ਸੇਲਵਮ ਵੀ ਮੌਜੂਦ ਹੋਏ।
ਸੇਲ ਦੇ ਕਿਰੀਬੁਰੂ ਆਇਰਨ ਓਰ ਖਾਣਾਂ ਨੂੰ ਸਾਲ 2017-18 ਅਤੇ 2018-19 ਦੇ ਲਈ ਸਨਮਾਨਤ ਕੀਤਾ ਗਿਆ ਸੀ ਜਦਕਿ ਮੇਘਾਹਾਤੁਬੁਰੂ ਆਇਰਨ ਓਰ ਖਾਣਾਂ ਨੂੰ ਸਾਲ 2018-19 ਅਤੇ 2019-20 ਦੇ ਲਈ ਸਨਮਾਨਤ ਕੀਤਾ ਗਿਆ। ਸੇਲ ਦੀ ਇਹ ਦੋਵੇਂ ਆਇਰ ਓਰ ਖਾਣਾਂ, ਝਾਰਖੰਡ ਗਰੁੱਪ ਆਵ੍ ਮਾਈਂਸ, ਬੋਕਾਰੋ ਸਟੀਲ ਪਲਾਂਟ ਦੇ ਅਧੀਨ ਆਉਂਦੇ ਹਨ।
ਸੇਲ ਆਪਣੀਆਂ ਕੈਪਟਿਵ ਆਇਰਨ ਖਾਣਾਂ ਦੇ ਮਾਧਿਅਮ ਨਾਲ ਆਪਣੀ ਆਇਰਨ ਓਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਇਹ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਆਇਰਨ ਓਰ ਖਾਣ ਵੀ ਹੈ। ਇਹ ਕੰਪਨੀ ਝਾਰਖੰਡ, ਓਡੀਸ਼ਾ ਅਤੇ ਛੱਤੀਸਗੜ੍ਹ ਰਾਜਾਂ ਵਿੱਚ ਵਿਭਿੰਨ ਆਇਰਨ ਖਾਣਾਂ ਦਾ ਸੰਚਾਲਨ ਵੀ ਕਰਦੀ ਹੈ।
***************
ਐੱਮਵੀ/ਐੱਸਕੇਐੱਸ
(Release ID: 1775020)
Visitor Counter : 146