ਇਸਪਾਤ ਮੰਤਰਾਲਾ
ਖਾਣ ਮੰਤਰਾਲੇ ਨੇ ਐੱਨਐੱਮਡੀਸੀ ਨੂੰ 5-ਸਟਾਰ ਰੇਟਿੰਗ ਨਾਲ ਸਨਮਾਨਤ ਕੀਤਾ
Posted On:
24 NOV 2021 6:18PM by PIB Chandigarh
ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਐੱਨਐੱਮਡੀਸੀ), ਇਸਪਾਤ ਮੰਤਰਾਲੇ ਦੇ ਅਧੀਨ ਆਉਣ ਵਾਲਾ ਇੱਕ ਜਨਤਕ ਉਪਕ੍ਰਮ ਨੂੰ ਖਾਣ ਅਤੇ ਖਣਿਜ ‘ਤੇ ਆਯੋਜਿਤ 5ਵੇਂ ਰਾਸ਼ਟਰੀ ਸੰਮੇਲਨ ਵਿੱਚ ਉਨ੍ਹਾਂ ਦੇ ਇੱਥੇ ਸੰਚਾਲਿਤ ਕੀਤੇ ਜਾ ਰਹੇ ਸਾਰੇ ਆਇਰਨ ਅਤੇ ਮਾਈਨਿੰਗ ਜਿਵੇਂ ਕਮਾਰਸਵਾਮੀ, ਬਚੇਲੀ ਡਿਪੌਜ਼ਿਟ-5, ਡਿਪੌਜ਼ਿਟ-14 ਐੱਨਐੱਮਜੈੱਡ ਅਤੇ ਡਿਪੌਜ਼ਿਟ ਨੰਬਰ 10 ਲਈ ਤਿੰਨ ਸਾਲ ਦੇ ਲਈ ਕੁੱਲ ਮਿਲਾ ਕੇ ਨੌ 5-ਸਟਾਰ ਦੀ ਰੇਟਿੰਗ ਪ੍ਰਾਪਤ ਹੋਈ। ਸੰਸਦੀ ਕਾਰਜ, ਕੋਲਾ ਅਤੇ ਖਾਣ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਐੱਨਐੱਮਡੀਸੀ ਦੇ ਡਾਇਰੈਕਟਰ (ਪ੍ਰੋਡਕਸ਼ਨ), ਸ਼੍ਰੀ ਦਿਲੀਪ ਕੁਮਾਰ ਮੋਹੰਤੀ ਨੂੰ ਕੰਪਨੀ ਦੁਆਰਾ ਕੀਤੇ ਜਾ ਰਹੇ ਨਿਯਮਿਤ ਮਾਈਨਿੰਗ ਪ੍ਰਯਤਨਾਂ ਦੇ ਲਈ ਸਨਮਾਨਤ ਕੀਤਾ।
ਸੰਸਦੀ ਕਾਰਜ, ਕੋਲਾ ਅਤੇ ਖਾਣ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਖਾਣ ਅਤੇ ਖਣਿਜ ‘ਤੇ 52ਵੇਂ ਰਾਸ਼ਟਰੀ ਸੰਮੇਲਨ ਦੀ ਪ੍ਰਧਾਨਗੀ ਕੀਤੀ ਅਤੇ ਰਾਜ ਸਰਕਾਰਾਂ ਨੂੰ 52 ਤੋਂ ਜ਼ਿਆਦਾ ਖਣਿਜ ਬਲੌਕ ਅਲਾਟ ਕੀਤੇ। ਉਨ੍ਹਾਂ ਨੇ ਮਾਨਤਾ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਈ-ਪੋਰਟਲ ਨੂੰ ਵੀ ਜਾਰੀ ਕੀਤਾ। ਖਾਣ ਮੰਤਰਾਲੇ ਨੇ ਟਿਕਾਊ ਅਤੇ ਜ਼ਿੰਮੇਵਾਰ ਮਾਈਨਿੰਗ ਕਰਨ ਵਾਲੇ ਖਾਣਾਂ ਨੂੰ ਸਾਲ 2017-18, 2018-19, 2019-20 ਦੇ ਲਈ 5-ਸਟਾਰ ਰੇਟਿੰਗ ਪ੍ਰਦਾਨ ਕੀਤੀ।
ਐੱਨਐੱਮਡੀਸੀ ਦੇ ਵੱਲੋਂ ਪੁਰਸਕਾਰ ਪ੍ਰਾਪਤ ਕਰਦੇ ਹੋਏ ਡਾਇਰੈਕਟਰ (ਪ੍ਰੋਡਕਸ਼ਨ), ਸ਼੍ਰੀ ਦਿਲੀਪ ਕੁਮਾਰ ਮੋਹੰਤੀ ਨੇ ਕਿਹਾ ਕਿ “ਭਾਰਤੀ ਮਾਈਨਿੰਗ ਉਦਯੋਗ ਵਿੱਚ ਇੱਕ ਪ੍ਰਮੁੱਖ ਹਿਤਧਾਰਕ ਦੇ ਰੂਪ ਵਿੱਚ, ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਊਰਜਾ ਕੁਸ਼ਲ ਅਤੇ ਚਿਰਸਥਾਈ ਉਤਪਾਦਨ ਪ੍ਰਕਿਰਿਆਵਾਂ ਨੂੰ ਲਾਗੂ ਕਰੀਏ। 5-ਸਟਾਰ ਰੇਟਿੰਗ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਪ੍ਰਮਾਣਿਤ ਕਰਦਾ ਹੈ।”
ਪੁਰਸਕਾਰ ਦੇ ਲਈ ਟੀਮ ਨੂੰ ਵਧਾਈ ਦਿੰਦੇ ਹੋਏ ਐੱਨਐੱਮਡੀਸੀ ਦੇ ਸੀਐੱਮਡੀ, ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ “ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਮਾਈਨਿੰਗ ਪਰਿਸਰ ਡਿਜੀਟਲੀਕਰਨ ਦੇ ਵੱਲ ਵਧ ਰਹੇ ਹਨ। ਐੱਨਐੱਮਡੀਸੀ ਨੇ ਮਾਈਨਿੰਗ ਦੇ ਲਈ ਸੁਰੱਖਿਅਤ, ਵਿਗਿਆਨਕ ਅਤੇ ਵਾਤਾਵਰਣ ਅਨੁਕੂਲ ਉਪਾਵਾਂ ਨੂੰ ਅਪਣਾਇਆ ਹੈ ਜਿਨ੍ਹਾਂ ਦਾ ਪ੍ਰਭਾਵ ਵਾਤਾਵਰਣ ‘ਤੇ ਬਹੁਤ ਹੀ ਨਿਊਨਤਮ ਪੈਂਦਾ ਹੈ। ਅਸੀਂ ਦੇਸ਼ ਦੇ ਲਈ ਵਾਤਾਵਰਣ ਅਨੁਕੂਲ ਮਾਈਨਿੰਗ ਦਾ ਕੰਮ ਕਰਨ ਵਾਲੇ ਸਾਡੇ ਆਦਰਸ਼ ਵਾਕਯ ਦੇ ਅਨੁਰੂਪ ਵਿਭਿੰਨ ਵਾਤਾਵਰਣ ਅਤੇ ਊਰਜਾ ਸੁਰੱਖਿਆ ਪਹਿਲਾਂ ‘ਤੇ ਆਪਣੀ ਪ੍ਰਗਤੀ ਨੂੰ ਨਿਰੰਤਰ ਜਾਰੀ ਰੱਖੇ ਹੋਏ ਹਨ।”
*******
ਐੱਮਵੀ/ਐੱਸਕੇਐੱਸ
(Release ID: 1775019)
Visitor Counter : 132