ਵਿੱਤ ਮੰਤਰਾਲਾ
ਭਾਰਤ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਭਾਰਤ ਵਿੱਚ ਪ੍ਰਾਇਮਰੀ ਹੈਲਥ ਕੇਅਰ ਨੂੰ ਬਿਹਤਰ ਬਣਾਉਣ ਲਈ $300 ਮਿਲੀਅਨ ਦੇ ਕਰਜ਼ੇ 'ਤੇ ਦਸਤਖਤ ਕੀਤੇ
Posted On:
24 NOV 2021 1:11PM by PIB Chandigarh
ਭਾਰਤ ਸਰਕਾਰ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਕੱਲ੍ਹ 13 ਰਾਜਾਂ ਦੇ ਸ਼ਹਿਰੀ ਖੇਤਰਾਂ ਵਿੱਚ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਬਣਾਉਣ ਲਈ $300 ਮਿਲੀਅਨ ਦੇ ਕਰਜ਼ੇ ’ਤੇ ਦਸਤਖਤ ਕੀਤੇ, ਜਿਸ ਨਾਲ ਝੁੱਗੀ-ਝੌਂਪੜੀ ਵਾਲੇ ਖੇਤਰਾਂ ਦੇ 51 ਮਿਲੀਅਨ ਸਮੇਤ 256 ਮਿਲੀਅਨ ਸ਼ਹਿਰੀ ਨਿਵਾਸੀਆਂ ਨੂੰ ਲਾਭ ਹੋਵੇਗਾ।
ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਐਡੀਸ਼ਨਲ ਸਕੱਤਰ ਸ਼੍ਰੀ ਰਜਤ ਕੁਮਾਰ ਮਿਸ਼ਰਾ ਨੇ ਭਾਰਤ ਸਰਕਾਰ ਦੁਆਰਾ ਸ਼ਹਿਰੀ ਖੇਤਰ ਪ੍ਰੋਗਰਾਮ ਵਿੱਚ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਅਤੇ ਮਹਾਮਾਰੀ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਸਮਝੌਤੇ ’ਤੇ ਦਸਤਖਤ ਕੀਤੇ ਗਏ, ਜਦਕਿ ਏਡੀਬੀ ਦੇ ਭਾਰਤ ਦੇ ਨਿਵਾਸੀ ਮਿਸ਼ਨ ਦੇ ਕੰਟਰੀ ਡਾਇਰੈਕਟਰ ਸ਼੍ਰੀ ਟੇਕੋ ਕੋਨੀਸ਼ੀ ਨੇ ਏਡੀਬੀ ਦੁਆਰਾ ਦਸਤਖਤ ਕੀਤੇ ਗਏ।
ਕਰਜ਼ਾ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ, ਸ਼੍ਰੀ ਮਿਸ਼ਰਾ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਦੀਆਂ ਮੁੱਖ ਸਿਹਤ ਪਹਿਲਾਂ - ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰ (ਏਬੀ-ਐੱਚਡਬਲਿਊਸੀ) ਅਤੇ ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ (ਪੀਐੱਮ-ਏਐੱਸਬੀਵਾਈ) ਦਾ ਸਮਰਥਨ ਕਰਦਾ ਹੈ, ਜਿਨ੍ਹਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਰੱਖਿਆ ਗਿਆ ਹੈ, ਜੋ ਖਾਸ ਤੌਰ ’ਤੇ ਸ਼ਹਿਰੀ ਖੇਤਰਾਂ ਵਿੱਚ ਦੁਰਬਲ ਆਬਾਦੀ ਲਈ ਗੁਣਵੱਤਾ ਵਾਲੀਆਂ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਦੀ ਉਪਲਬਧਤਾ ਅਤੇ ਪਹੁੰਚ ਨੂੰ ਵਧਾਏਗਾ।
2018 ਵਿੱਚ ਸ਼ੁਰੂ ਕੀਤੇ ਗਏ ਆਯੁਸ਼ਮਾਨ ਭਾਰਤ ਪ੍ਰੋਗਰਾਮ ਦਾ ਉਦੇਸ਼ ਭਾਰਤ ਵਿੱਚ ਵਿਆਪਕ ਸਿਹਤ ਕਵਰੇਜ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਖ ਰਣਨੀਤੀ ਵਜੋਂ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ। ਦੇਸ਼ ਦੀ ਸਿਹਤ ਪ੍ਰਣਾਲੀ ’ਤੇ ਵਾਧੂ ਦਬਾਅ ਪਾਉਣ ਵਾਲੀ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਫੈਲਣ ਨਾਲ, ਸਰਕਾਰ ਨੇ ਸਿਸਟਮ ਨੂੰ ਮਜ਼ਬੂਤ ਕਰਨ ਲਈ ਲੰਬੇ ਸਮੇਂ ਦੀ ਪਹੁੰਚ ਨੂੰ ਅਪਣਾਉਣ ਲਈ ਭਵਿੱਖ ਦੀ ਕਿਸੇ ਮਹਾਮਾਰੀ ਅਤੇ ਹੋਰ ਸੰਕਟਕਾਲਾਂ ਲਈ ਤਿਆਰ ਹੋਣ ਲਈ ਅਕਤੂਬਰ 2021 ਨੂੰ ਪੀਐੱਮ-ਏਐੱਸਬੀਵਾਈ ਦਾ ਨਾਮ ਬਦਲ ਕੇ ਬਾਅਦ ਵਿੱਚ ਪੀਐੱਮ-ਏਬੀਐੱਚਆਈਐੱਮ ਰੱਖਿਆ ਗਿਆ।
ਸ਼੍ਰੀ ਕੋਨੀਸ਼ੀ ਨੇ ਕਿਹਾ, “ਕੋਰੋਨਾ ਵਾਇਰਸ ਮਹਾਮਾਰੀ ਦੁਆਰਾ ਭਾਰਤ ਦੀ ਸਿਹਤ ਪ੍ਰਣਾਲੀ ਲਈ ਪੈਦਾ ਹੋਈਆਂ ਚੁਣੌਤੀਆਂ ਦੇ ਵਿਚਕਾਰ ਗ਼ੈਰ-ਕੋਵਿਡ-19 ਪ੍ਰਾਇਮਰੀ ਹੈਲਥ ਕੇਅਰ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।” “ਇਹ ਪ੍ਰੋਗਰਾਮ ਕੇਂਦਰ, ਰਾਜ ਅਤੇ ਮਿਉਂਸੀਪਲ ਪੱਧਰਾਂ ’ਤੇ ਸ਼ਹਿਰੀ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸੰਸਥਾਗਤ ਸਮਰੱਥਾ, ਸੰਚਾਲਨ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਕੇ ਹੈਲਥ ਕੇਅਰ ਦੇ ਪਾੜੇ ਨੂੰ ਪੂਰਾ ਕਰਨ ਲਈ ਸਰਕਾਰ ਦੇ ਯਤਨਾਂ ਦੀ ਪੂਰਤੀ ਕਰਦਾ ਹੈ।”
ਇਸ ਪ੍ਰੋਗਰਾਮ ਨੂੰ 13 ਰਾਜਾਂ ਦੇ ਸ਼ਹਿਰੀ ਖੇਤਰਾਂ ਵਿੱਚ ਲਾਗੂ ਕੀਤਾ ਜਾਵੇਗਾ, ਇਨ੍ਹਾਂ ਰਾਜਾਂ ਵਿੱਚ ਆਂਧਰ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ ਅਤੇ ਪੱਛਮ ਬੰਗਾਲ ਸ਼ਾਮਲ ਹਨ। ਮਹਾਮਾਰੀ ਪ੍ਰਤੀ ਪ੍ਰਤੀਕ੍ਰਿਆ ਤੋਂ ਇਲਾਵਾ, ਇਸ ਪ੍ਰੋਗਰਾਮ ਦੁਆਰਾ ਦਖਲਅੰਦਾਜ਼ੀ ਗ਼ੈਰ-ਸੰਚਾਰੀ ਬਿਮਾਰੀਆਂ ਅਤੇ ਕਮਿਊਨਿਟੀ ਆਊਟਰੀਚ ਸੇਵਾਵਾਂ ਜਿਵੇਂ ਕਿ ਸਿਹਤ ਸੰਭਾਲ ਵਿਕਲਪਾਂ, ਖਾਸ ਤੌਰ ’ਤੇ ਮਹਿਲਾਵਾਂ ਲਈ ਜਾਗਰੂਕਤਾ ਵਧਾਉਣ ਵਾਲੀਆਂ ਗਤੀਵਿਧੀਆਂ ਸਮੇਤ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਪੈਕੇਜਾਂ ਦੀ ਵਿਵਸਥਾ ਦੇ ਨਾਲ ਸ਼ਹਿਰੀ ਐੱਚਡਬਲਿਊਸੀ ਦੀ ਵੱਧਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰਾਇਮਰੀ ਹੈਲਥ ਕੇਅਰ ਲਈ ਡਿਲਿਵਰੀ ਅਤੇ ਸਿਹਤ ਸੂਚਨਾ ਪ੍ਰਣਾਲੀਆਂ ਨੂੰ ਡਿਜੀਟਲ ਟੂਲਸ, ਕੁਆਲਿਟੀ ਐਸ਼ੋਰੈਂਸ ਮਕੈਨਿਜ਼ਮ, ਅਤੇ ਨਿਜੀ ਖੇਤਰ ਦੇ ਨਾਲ ਸ਼ਮੂਲੀਅਤ ਅਤੇ ਭਾਈਵਾਲੀ ਰਾਹੀਂ ਅਪਗ੍ਰੇਡ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਨੂੰ ਪ੍ਰੋਗਰਾਮ ਲਾਗੂ ਕਰਨ ਅਤੇ ਤਾਲਮੇਲ, ਸਮਰੱਥਾ ਨਿਰਮਾਣ, ਨਵੀਨਤਾ, ਗਿਆਨ ਸਾਂਝਾ ਕਰਨ ਅਤੇ ਹੈਲਥ ਕੇਅਰ ਸਿਸਟਮ ਵਿੱਚ ਕੁਸ਼ਲਤਾ ਦੇ ਬਿਹਤਰੀਨ ਪਿਰਤਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਗਰੀਬੀ ਘਟਾਉਣ ਲਈ ਏਡੀਬੀ ਦੇ ਜਪਾਨ ਫੰਡ ਵਿੱਚੋਂ 2 ਮਿਲੀਅਨ ਡਾਲਰ ਦੀ ਤਕਨੀਕੀ ਸਹਾਇਤਾ ਗ੍ਰਾਂਟ ਦੁਆਰਾ ਸਮਰਥਿਤ ਕੀਤਾ ਗਿਆ ਹੈ।
************
ਆਰਐੱਮ /ਕੇਐੱਮਐੱਨ
(Release ID: 1774825)
Visitor Counter : 178