ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਐੱਮਐੱਨਆਰਈ ਰਾਜ ਮੰਤਰੀ ਨੇ ਹਾਈਡ੍ਰੋਜਨ ਊਰਜਾ- ਨੀਤੀਆਂ, ਬੁਨਿਆਦੀ ਢਾਂਚਾ ਵਿਕਾਸ ਅਤੇ ਚੁਣੌਤੀਆਂ ‘ਤੇ ਪਹਿਲੇ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ
ਸੀਪੀਆਈਬੀ ਨੇ ਹਾਈਡ੍ਰੋਜਨ ਊਰਜਾ ‘ਤੇ ਵਿਚਾਰ-ਵਟਾਂਦਰੇ ਦੇ ਲਈ ਦੋ ਦਿਨਾ ਪ੍ਰੋਗਰਾਮ ਆਯੋਜਿਤ ਕੀਤਾ
ਸੰਮੇਲਨ ਦਾ ਉਦੇਸ਼ ਭਾਰਤ ਵਿੱਚ ਹਾਈਡ੍ਰੋਜਨ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕਰਨ ਦੇ ਲਈ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ
Posted On:
24 NOV 2021 12:54PM by PIB Chandigarh
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ, ਕੇਂਦਰੀ ਬਿਜਲੀ ਪ੍ਰਾਧੀਕਰਣ ਅਤੇ ਐੱਨਟੀਪੀਸੀ ਦੇ ਸਹਿਯੋਗ ਨਾਲ ਕੇਂਦਰੀ ਸਿੰਚਾਈ ਅਤੇ ਬਿਜਲੀ ਬੋਰਡ (ਸੀਬੀਆਈਪੀ) ਦੁਆਰਾ 24-25 ਨਵੰਬਰ, 2021 ਨੂੰ ਹਾਈਡ੍ਰੋਜਨ ਊਰਜਾ ਨੀਤੀਆਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਚੁਣੌਤੀਆਂ ‘ਤੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ।
ਨਵੀਂ ਅਤੇ ਨਵਿਆਉਣਯੋਗ ਊਰਜਾ, ਰਸਾਇਣ ਅਤੇ ਫਰਟੀਲਾਈਜ਼ਰ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਸੀਓਪੀ26 ਵਿੱਚ ਭਾਰਤ ਦੇ ਡੀਕਾਰਬੋਨਾਈਜ਼ੇਸ਼ਨ ਦੇ ਲਈ ਆਪਣੇ ਦ੍ਰਿੜ੍ਹ ਵਿਸ਼ਵਾਸ ‘ਤੇ ਜ਼ੋਰ ਦਿੱਤਾ ਹੈ। ਭਾਰਤ ਨੇ 2030 ਤੱਕ ਨਵਿਆਉਣਯੋਗ ਊਰਜਾ (ਆਰਈ) ਦੇ 500 ਗੀਗਾਵਾਟ ਦਾ ਟੀਚਾ ਰੱਖਿਆ ਹੈ ਅਤੇ ਭਾਰਤ ਨੇ 2070 ਤੱਕ ਜੀਰੋ ਉਤਸਿਰਜਣ ਦਾ ਟੀਚਾ ਰੱਖਿਆ ਹੈ ਜਿਸ ਦੇ ਲਈ ਅਸੀਂ ਲਗਾਤਾਰ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਆਈਆਈਟੀ ਅਤੇ ਹੋਰ ਸੰਗਠਨਾਂ ਦੇ ਟੈਕਨੋਲੋਜੀ ਦੇ ਜਾਣਕਾਰਾਂ ਨੂੰ ਹਾਈਡ੍ਰੋਜਨ ਊਰਜਾ ਦੇ ਲਈ ਅਧਿਕਤਮ ਸ਼ੋਧ ਦੇ ਲਈ ਪ੍ਰੇਰਿਤ ਕੀਤਾ ਤਾਕਿ ਇਲੇਟ੍ਰੋਲਾਈਜ਼ਰ ਦੇ ਲਈ ਉਤਪਾਦਨ ਲਾਗਤ ਨੂੰ ਘੱਟ ਕਰਨ ਦੀ ਚੁਣੌਤੀ ਨੂੰ ਸਮਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਐੱਮਐੱਨਆਰਈ ਇਸ ਦੇ ਲਈ ਯੋਜਨਾ ਲੈਕੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਹਾਈਡ੍ਰੋਜਨ ਊਰਜਾ ਦੇ ਉਤਪਾਦਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ ਤਾਕਿ ਅਸੀਂ ਆਪਣੇ ਉਪਭੋਗ ਦੇ ਇਲਾਵਾ ਬਾਕੀ ਦੁਨੀਆ ਨੂੰ ਵੀ ਇਸ ਦਾ ਨਿਰਯਾਤ ਕਰ ਸਕਣ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਹ ਸੰਮੇਲਨ ਹਾਈਡ੍ਰੋਜਨ ਊਰਜਾ ਦੀ ਭਵਿੱਖ ਦੀ ਚੁਣੌਤੀਆਂ ‘ਤੇ ਵਿਚਾਰ-ਵਟਾਂਦਰੇ ਕਰਨ ਅਤੇ ਉਨ੍ਹਾਂ ਸਮਾਧਾਨ ਖੋਜਣ ਵਿੱਚ ਸਮਰੱਥ ਹੋਵੇਗਾ।
ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਅਤੇ ਪੋਸੋਕੋ ਦੇ ਸੀਐੱਮਡੀ ਸ਼੍ਰੀ ਕੇਵੀਐੱਸ ਬਾਬਾ ਨੇ ਵੀ ਪ੍ਰੋਗਰਾਮ ਵਿੱਚ ਉਦਘਾਟਨ ਭਾਸ਼ਣ ਦਿੱਤਾ। ਸੀਪੀਆਈਬੀ ਦੇ ਡਾਇਰੈਕਟਰ ਸ਼੍ਰੀ ਜੀ ਬੀ ਪਟੇਲ ਨੇ ਧੰਨਵਾਦ ਕੀਤਾ।
ਭਾਰਤ ਵਿੱਚ ਹਾਈਡ੍ਰੋਜਨ ਊਰਜਾ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕਰਨ ਦੇ ਲਈ ਸਾਰੇ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਹੀ ਮੰਚ ‘ਤੇ ਲਿਆਉਣ ਦੇ ਉਦੇਸ਼ ਨਾਲ ਇਸ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸੰਮੇਲਨ ਵਿੱਚ ਐੱਮਐੱਨਆਰਈ, ਡੀਐੱਸਟੀ, ਸੀਈਏ, ਐੱਸਈਸੀਆਈ, ਆਈਓਸੀਐੱਲ, ਐੱਨਟੀਪੀਸੀ, ਬੀਏਆਰਸੀ, ਟੀਸੀਈ, ਰਿਲਾਇੰਸ ਇੰਡਸਟ੍ਰੀਜ਼, ਸਟੀਲ ਉਦਯੋਗ, ਅਗ੍ਰਣੀ ਸ਼ੈਸ਼ਨਿਕ ਸੰਸਥਾਨ, ਰਾਜ ਬਿਜਲੀ ਸੰਗਠਨ, ਸਲਾਹਕਾਰ, ਨਿਜੀ ਖੇਤਰ ਦੇ ਸੰਗਠਨਾਂ ਦੇ ਮਾਹਿਰਾਂ ਦੇ ਨਾਲ ਹੀ ਜਰਮਨੀ, ਜਪਾਨ ਅਤੇ ਸਵੀਡਨ ਦੇ ਵਕਤਾਵਾਂ ਨੇ ਵੀ ਹਿੱਸਾ ਲਿਆ। ਦੋ ਦਿਨ ਦੇ ਇਸ ਸੰਮੇਲਨ ਦੌਰਾਨ ਹਾਈਡ੍ਰੋਜਨ ਨੀਤੀ, ਇਸ ਦੇ ਲਈ ਅਪਣਾਏ ਯੋਗ ਉਪਯੁਕਤ ਰੋਡ ਮੈਪ, ਟੈਕਨੋਲੋਜੀਆਂ, ਅਨੁਪ੍ਰਯੋਗਾਂ, ਮੁੱਦਿਆਂ ਤੇ ਚੁਣੌਤੀਆਂ ਅਤੇ ਰਿਸਰਚ ਤੇ ਇਨੋਵੇਸ਼ਨਾਂ ਦੇ ਲਗਭਗ ਸਾਰੇ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ।
ਇਸ ਸੰਮੇਲਨ ਦਾ ਉਦੇਸ਼ ਜਲਵਾਯੂ ਪਰਿਵਰਤਨ ‘ਤੇ ਇਸ ਆਲਮੀ ਵਿਚਾਰ-ਮੰਥਨ ਦੇ ਵਿੱਚ ਸਕੌਟਲੈਂਡ ਦੇ ਗਲਾਸਗੋ ਵਿੱਚ ਸੀਓਪੀ-26 ਸੰਮੇਲਨ ਵਿੱਚ ‘ਨੈਸ਼ਨਲ ਸੈਟਲਮੈਂਟ’ ਦਿੰਦੇ ਹੋਏ ਪ੍ਰਧਾਨ ਮੰਤਰੀ ਦੁਆਰਾ ਪੇਸ਼ ਨਿਮਨਲਿਖਿਤ ਪੰਜ ਪੋਇੰਟ ਏਜੰਡੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਣਾ ਹੈ।
- ਸਾਲ 2030 ਤੱਕ ਦੇਸ਼ ਦੀ ਗ਼ੈਰ-ਜੀਵਾਸ਼ਮ ਈਂਧਣ ਅਧਾਰਿਤ ਊਰਜਾ ਸਮਰੱਥਾ ਨੂੰ 500 GW ਤੱਕ ਵਧਾਉਣਾ
- 2030 ਤੱਕ, ਦੇਸ਼ ਦੀ 50% ਊਰਜਾ ਜ਼ਰੂਰਤਾਂ ਨੂੰ ਅਖੁੱਟ ਊਰਜਾ ਸਰੋਤਾਂ ਦਾ ਉਪਯੋਗ ਕਰਕੇ ਪੂਰਾ ਕੀਤਾ ਜਾਵੇਗਾ
- ਦੇਸ਼ ਹੁਣ ਤੋਂ ਸਾਲ 2030 ਦੇ ਵਿੱਚ ਕੁੱਲ ਅਨੁਮਾਨਿਤ ਕਾਰਬਨ ਉਤਸਿਰਜਣ ਵਿੱਚ ਇੱਕ ਅਰਬ ਟਨ ਦੀ ਕਮੀ ਕਰੇਗਾ।
- ਅਰਥਵਿਵਸਥਾ ਦੀ ਕਾਰਬਨ ਤੀਵ੍ਰਤਾ 2030 ਤੱਕ ਘਟਾ ਕੇ 45% ਤੋਂ ਘੱਟ ਹੋ ਜਾਵੇਗੀ,
- ਦੇਸ਼ ਕਾਰਬਨ ਨਿਊਟ੍ਰਲ ਹੋ ਜਾਵੇਗਾ ਅਤੇ ਸਾਲ 2070 ਤੱਕ ਜ਼ਿਰੋ ਉਤਸਿਰਜਣ ਦਾ ਟੀਚਾ ਹਾਸਲ ਕਰ ਲੇਵੇਗਾ।
ਭਾਰਤ ਦੇ 60 ਸੰਗਠਨਾਂ ਦੇ ਲਗਭਗ 200 ਪ੍ਰਤੀਭਾਗੀ ਅਤੇ ਜਰਮਨੀ, ਜਪਾਨ ਅਤੇ ਸਵੀਡਨ ਦੇ ਤਿੰਨ ਅੰਤਰਰਾਸ਼ਟਰੀ ਮਾਹਿਰ ਸੰਮੇਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇਸ ਸੰਮੇਲਨ ਦੇ ਵਿਚਾਰ-ਵਟਾਂਦਰੇ ਦੋ ਦਿਨਾਂ ਦੇ ਦੌਰਾਨ ਪੰਜ ਤਕਨੀਕੀ ਸੈਸ਼ਨਾਂ ਵਿੱਚ ਹੋਣਗੇ। ਸੰਮੇਲਨ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਦੇਸ਼ ਵਿੱਚ ਹਾਈਡ੍ਰੋਜਨ ਦੇ ਖੇਤਰ ਵਿੱਚ ਹੋਏ ਵੱਡੇ ਵਿਕਾਸ ‘ਤੇ ਚਾਨਣਾ ਪਾਇਆ ਜਾਵੇਗਾ।
ਸੰਮੇਲਨ ਦੀ ਤਕਨੀਕੀ ਕਮੇਟੀ ਨੇ ਵਿਦੇਸ਼ੀ ਲੇਖਕਾਂ ਦੇ 3 ਪੇਪਰਾਂ ਸਹਿਤ 29 ਪੇਪਰਾਂ ਦੀ ਚੋਣ ਕੀਤੀ, ਜਿਨ੍ਹਾਂ ‘ਤੇ ਇਨ੍ਹਾਂ ਦੋ ਦਿਨਾਂ ਦੇ ਵਿਚਾਰ-ਵਟਾਂਦਰੇ ਦੇ ਦੌਰਾਨ ਚਰਚਾ ਕੀਤੀ ਜਾਵੇਗੀ। ਇਹ ਸੰਮੇਲਨ ਦੇਸ਼ ਵਿੱਚ ਹਾਈਡ੍ਰੋਜਨ ਊਰਜਾ ਦੇ ਵਿਕਾਸ ਨੂੰ ਅਤਿਰਿਕਤ ਗਤੀ ਪ੍ਰਦਾਨ ਕਰਨ ਦੇ ਲਈ ਸਿਫਾਰਸ਼ਾਂ ਦੇ ਨਾਲ ਸਮਾਪਤ ਹੋਵੇਗਾ।
ਪਲੈਟੀਨਮ ਪ੍ਰਾਯੋਜਕ ਦੇ ਰੂਪ ਵਿੱਚ ਮੈਸਰਸ ਐੱਨਐੱਚਪੀਸੀ ਲਿਮਿਟੇਡ ਅਤੇ ਮੈਸਰਸ ਐੱਸਜੇਵੀਐੱਨਐੱਲ, ਜਦਕਿ ਸਿਲਵਰ ਪ੍ਰਾਯੋਜਕਾਂ ਦੇ ਰੂਪ ਵਿੱਚ ਮੈਸਰਸ ਪਾਵਰਗ੍ਰਿਡ ਅਤੇ ਮੈਸਰਸ ਟੀਐੱਚਡੀਸੀ ਲਿਮਿਟੇਡ ਨੇ ਸੰਮੇਲਨ ਨੂੰ ਪ੍ਰਾਯੋਜਿਤ ਕੀਤਾ ਹੈ।
***
ਐੱਮਵੀ/ਆਈਜੀ
(Release ID: 1774678)
Visitor Counter : 153