ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੇਂਦਰੀ ਕੈਬਨਿਟ ਨੇ ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਨੂੰ ਅਗਲੇ ਪੰਜ ਵਰ੍ਹਿਆਂ ਲਈ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ

ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਦੇ ਤਹਿਤ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਪ੍ਰਾਪ‍ਤ ਕਰਨ ਵਾਲੇ ਅਪ੍ਰੈਂਟਿਸਾਂ ਨੂੰ 3,054 ਕਰੋੜ ਰੁਪਏ ਦੀ ਵਜ਼ੀਫੇ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

ਉਦਯੋਗ ਅਤੇ ਕਮਰਸ਼ੀਅਲ ਸੰਗਠਨਾਂ ਦੁਆਰਾ ਲਗਭਗ 9 ਲੱਖ ਅਪ੍ਰੈਂਟਿਸਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ

Posted On: 24 NOV 2021 3:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ  (ਸੀਸੀਈਏ ) ਨੇ ਸਿੱਖਿਆ ਮੰਤਰਾਲੇ ਦੀ ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ  ( ਐੱਨਏਟੀਐੱਸ )   ਦੇ ਤਹਿਤ ਸਾਲ 2021-22 ਤੋਂ 2025-26 ਤੱਕ (31 ਮਾਰਚ 2026 ਤੱਕ) ਦੀ ਮਿਆਦ ਲਈ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਪ੍ਰਾਪ‍ਤ ਕਰਨ ਵਾਲੇ ਅਪ੍ਰੈਂਟਿਸਾਂ ਨੂੰ 3,054 ਕਰੋੜ ਰੁਪਏ ਦੇ ਵਜ਼ੀਫੇ ਦੀ ਸਹਾਇਤਾ ਦੇਣ ਲਈ ਆਪਣੀ ਪ੍ਰਵਾਨਗੀ ਦਿੱਤੀ ਹੈ

ਉਦਯੋਗ ਅਤੇ ਕਮਰਸ਼ੀਅਲ ਸੰਗਠਨਾਂ ਦੁਆਰਾ ਲਗਭਗ 9 ਲੱਖ ਅਪ੍ਰੈਂਟਿਸਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।  ਐੱਨਏਟੀਐੱਸ ਭਾਰਤ ਸਰਕਾਰ ਦੀ ਇੱਕ ਸੁਸਥਾਪਿਤ ਸਕੀਮ ਹੈਜਿਸ ਨੇ ਸਫਲਤਾਪੂਰਵਕ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਪ੍ਰਾਪ‍ਤ ਕਰਨ ਵਾਲੇ ਵਿਦਿਆਰਥੀਆਂ ਦੀ ਰੋਜ਼ਗਾਰ ਸਮਰੱਥਾ ਨੂੰ ਵਧਾਉਣ ਵਿੱਚ ਯੋਗਦਾਨ ਦਿੱਤਾ ਹੈ

ਇੰਜੀਨੀਅਰਿੰਗ,  ਹਿਊਮੈਨਿਟੀਜ਼,  ਵਿਗਿਆਨ ਅਤੇ ਵਣਜ ਵਿੱਚ ਗੈਜੂਏਟ ਅਤੇ ਡਿਪਲੋਮਾ ਪ੍ਰੋਗਰਾਮ ਪੂਰਾ ਕਰਨ ਵਾਲੇ ਅਪ੍ਰੈਂਟਿਸਾਂ ਨੂੰ ਕ੍ਰਮਵਾਰ 9,000/-  ਰੁਪਏ ਅਤੇ 8,000/-  ਰੁਪਏ ਪ੍ਰਤੀ ਮਹੀਨਾ ਦਾ ਵਜ਼ੀਫਾ ਦਿੱਤਾ ਜਾਵੇਗਾ

ਸਰਕਾਰ ਨੇ ਅਗਲੇ ਪੰਜ ਸਾਲਾਂ ਲਈ 3,000 ਕਰੋੜ ਰੁਪਏ ਤੋਂ ਅਧਿਕ  ਦੇ ਖਰਚ ਨੂੰ ਪ੍ਰਵਾਨਗੀ ਦਿੱਤੀ ਹੈਜੋ ਪਿਛਲੇ ਪੰਜ ਸਾਲਾਂ ਦੇ ਦੌਰਾਨ ਕੀਤੇ ਗਏ ਖ਼ਰਚ ਤੋਂ ਲਗਭਗ 4.5 ਗੁਣਾ ਅਧਿ‍ਕ ਹੈ।  ਅਪ੍ਰੈਂਟਿਸਸ਼ਿਪ ਵਿੱਚ ਇਹ ਵਧਾਇਆ ਹੋਇਆ ਖਰਚ ਨੈਸ਼ਨਲ ਸਿੱਖਿਆ ਨੀਤੀ 2020 ਦੁਆਰਾ ਅਪ੍ਰੈਂਟਿਸਸ਼ਿਪ ਨੂੰ ਦਿੱਤੇ ਗਏ ਮਹੱਤਵ ਦੇ ਅਨੁਰੂਪ ਹੈ

‘‘ਸਬਕਾ ਸਾਥ,  ਸਬਕਾ ਵਿਕਾਸ - ਸਬਕਾ ਵਿਸ਼ਵਾਸਸਬਕਾ ਪ੍ਰਯਾਸ’’  ਬਾਰੇ ਸਰਕਾਰ ਦੁਆਰਾ ਦਿੱਤੇ ਜਾ ਰਹੇ ਜ਼ੋਰ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਜੀਨੀਅਰਿੰਗ ਸਟ੍ਰੀਮ ਦੇ ਵਿਦਿਆਰਥੀਆਂ  ਦੇ ਇਲਾਵਾ ਹਿਊਮੈਨਿਟੀਜ਼,  ਵਿਗਿਆਨ ਅਤੇ ਵਣਜ  ਦੇ ਵਿਦਿਆਰਥੀਆਂ ਨੂੰ ਵੀ ਇਸ ਸਕੀਮ ਵਿੱਚ ਸ਼ਾਮਿਲ ਕਰਨ ਲਈ ਐੱਨਏਟੀਐੱਸ  ਦੇ ਦਾਇਰੇ ਦਾ ਹੋਰ ਵਿਸਤਾਰ ਕੀਤਾ ਗਿਆ ਹੈ  ਇਸ ਸਕੀਮ ਦਾ ਉਦੇਸ਼ ਕੌਸ਼ਲ  ਈਕੋ-ਸਿਸ‍ਟਮ ਨੂੰ ਮਜ਼ਬੂਤ ਕਰਦੇ ਹੋਏ ਕੌਸ਼ਲ ਪੱਧਰ  ਦੇ ਮਾਪਦੰਡਾਂ ਵਿੱਚ ਵਾਧਾ ਕਰਨਾ ਹੈ,  ਜਿਸ ਦੇ ਨਤੀਜੇ ਵਜੋਂ ਇਹ ਸਕੀਮ ਅਗਲੇ ਪੰਜ ਸਾਲਾਂ ਵਿੱਚ ਲਗਭਗ 7 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਉਪਲਬ‍ਧ ਕਰਵਾਏਗੀ

ਐੱਨਏਟੀਐੱਸ ਉਤ‍ਪਾਦਨ ਨਾਲ ਜੁੜੇ ਪ੍ਰੋਤ‍ਸਾਹਨ (ਪੀਐੱਲਆਈ)  ਦੇ ਤਹਿਤ ਮੋਬਾਈਲ ਨਿਰਮਾਣ,  ਮੈਡੀਕਲ ਉਪਕਰਣ ਨਿਰਮਾਣਫਾਰਮਾ ਖੇਤਰਇਲੈਕਟ੍ਰੌਨਿਕਸ/ਟੈਕਨੋਲੋਜੀ ਉਤਪਾਦ,  ਆਟੋਮੋਬਾਈਲ ਖੇਤਰ ਜਿਹੇ ਉੱਭਰਦੇ ਖੇਤਰਾਂ ਵਿੱਚ ਅਪ੍ਰੈਂਟਿਸਸ਼ਿਪ ਉਪਲਬ‍ਧ ਕਰਵਾਏਗੀ। ਇਹ ਸਕੀਮ ਗਤੀਸ਼ਕਤੀ’  ਦੇ ਤਹਿਤ ਪਹਿਚਾਣ ਕੀਤੇ ਗਏ ਕਨੈਕਟੀਵਿਟੀ / ਲੌਜਿਸਟਿਕਸ ਉਦਯੋਗ ਖੇਤਰਾਂ ਲਈ ਕੁਸ਼ਲ ਮਾਨਵ ਸ਼ਕਤੀ ਵੀ ਤਿਆਰ ਕਰੇਗੀ

***

ਡੀਐੱਸ


(Release ID: 1774677) Visitor Counter : 162