ਨੀਤੀ ਆਯੋਗ
azadi ka amrit mahotsav

ਅਟਲ ਇਨੋਵੇਸ਼ਨ ਮਿਸ਼ਨ ਅਤੇ ਵਿਗਿਆਨ ਪ੍ਰਸਾਰ ਦੁਆਰਾ ਅਟਲ ਟਿੰਕਰਿੰਗ ਲੈਬ ਅਤੇ ਇੰਗੇਜ ਵਿਦ ਸਾਇੰਸ ਦੇ ਵਿੱਚ ਸਹਿਯੋਗ ਦਾ ਐਲਾਨ

Posted On: 23 NOV 2021 9:35AM by PIB Chandigarh

ਨੀਤੀ ਆਯੋਗ ਦੀ ਮੁੱਖ ਪਹਿਲ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਸੋਮਵਾਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਇੱਕ ਖੁਦਮੁਖਤਿਆਰ ਸੰਗਠਨ ਵਿਗਿਆਨ ਪ੍ਰਸਾਰ ਦੇ ਨਾਲ ਸਹਿਯੋਗ ਦਾ ਐਲਾਨ ਕੀਤਾ। ਇਸ ਦੇ ਤਹਿਤ ਏਆਈਐੱਮ ਦੇ ਅਟਲ ਟਿੰਕਰਿੰਗ ਲੈਬਸ (ਏਟੀਐੱਲ) ਅਤੇ ਵਿਗਿਆਨ ਪ੍ਰਸਾਰ ਦੇ ਅਨੋਖੇ ਅੰਤਰਕਿਰਿਆਸ਼ੀਲ ਮੰਚ ਇੰਗੇਜ ਵਿਦ ਸਾਇੰਸ (ਈਡਬਲਿਊਐੱਸ) ਵਿਚਕਾਰ ਸਹਿਯੋਗਾਤਮਕ ਤਾਲਮੇਲ ਸਥਾਪਤ ਕਰੇਗਾ।

ਸਹਿਯੋਗ ਦੇ ਕ੍ਰਮ ਵਿੱਚ ਈਡਬਲਿਊਐੱਸ ਆਪਣੇ ਵਿੱਚ 9200 ਤੋਂ ਅਧਿਕ ਦਾ ਏਟੀਐੱਲ ਸਮਰੱਥਾ ਨਾਲ ਲੈਸ ਸਕੂਲਾਂ ਨੂੰ ਸ਼ਾਮਲ ਕਰੇਗਾ ਅਤੇ ਉਨ੍ਹਾਂ ਦੇ ਵਿਦਿਆਰਥੀਆਂਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਆਪਣੀਆਂ ਕੁੱਲ ਇੰਟਰੈਕਸ਼ਨ ਗਤੀਵਿਧੀਆਂ ਨਾਲ ਜੋੜੇਗਾ। ਇਨ੍ਹਾਂ ਗਤੀਵਿਧੀਆਂ ਦੇ ਤਹਿਤ ਪੁਆਇੰਟ ਅਰਜਿਤ ਕਰਨੇ ਹੋਣਗੇਜਿਨ੍ਹਾਂ ਦੇ ਆਧਾਰ ’ਤੇ ਪ੍ਰਮਾਣ ਪੱਤਰ ਅਤੇ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਵੇਗਾ,  ਤਾਂਕਿ ਵਿਦਿਆਰਥੀ ਅਤੇ ਅਧਿਆਪਕ ਵਿਗਿਆਨਟੈਕਨੋਲੋਜੀਇੰਜੀਨਿਅਰਿੰਗ ਅਤੇ ਹਿਸਾਬ (ਐੱਸਟੀਈਐੱਮ) ਦੇ ਪ੍ਰਤੀ ਆਕਰਸ਼ਿਤ ਹੋ ਸਕਣ।

ਆਧੁਨਿਕ ਇਨੋਵੇਟਰਾਂ ਦੇ ਰੂਪ ਵਿੱਚ ਭਾਰਤ ਵਿੱਚ ਦਸ ਲੱਖ ਬੱਚਿਆਂ ਨੂੰ ਤਿਆਰ ਕਰਨ’ ਦੇ ਦ੍ਰਿਸ਼ਟੀਕੋਣ ਦੇ ਤਹਿਤ ਅਟਲ ਇਨੋਵੇਸ਼ਨ ਮਿਸ਼ਨ ਨੇ ਦੇਸ਼ਭਰ ਦੇ ਸਕੂਲਾਂ ਵਿੱਚ 9200 ਤੋਂ ਅਧਿਕ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਸਨ। ਏਟੀਐੱਲ ਦਾ ਮੁੱਖ ਉਦੇਸ਼ ਯੁਵਾ ਮਨ ਵਿੱਚ ਜਿਗਿਆਸਾ/ਜਾਗਰੂਕਤਾਰਚਨਾਤਮਕਤਾ ਅਤੇ ਕਲਪਨਾਸ਼ੀਲਤਾ ਦਾ ਪੋਸ਼ਣ ਕਰਨਾ ਹੈ। ਨਾਲ ਹੀ ਉਨ੍ਹਾਂ ਵਿੱਚ ਗਵੇਸ਼ਣਾਤਮਕ ਮਾਨਸਿਕਤਾਵਿਸ਼ਲੇਸ਼ਣਾਤਮਕ ਸੋਚਹਰ ਚੀਜ਼ ਨੂੰ ਸਿੱਖਣ ਦੀ ਉਤਸੁਕਤਾਕੰਪਿਊਟਰਆਦਿ ਜਿਹੇ ਕੌਸ਼ਲ  ਦੇ ਵਿਸ਼ੇ ਵੀ ਸ਼ਾਮਲ ਹਨ।

ਏਟੀਐੱਲ ਅਜਿਹਾ ਕਾਰਜਸਥਲ ਹੈਜਿੱਥੇ ਯੁਵਾ ਮਨ ਆਪਣੇ ਵਿਚਾਰਾਂ ਨੂੰ ਆਕਾਰ ਦੇਣਗੇ ਅਤੇ ਖੁਦ-ਕੰਮ-ਕਰਕੇ-ਸਿੱਖੋ-ਪ੍ਰਣਾਲੀ ਤੋਂ ਕੌਸ਼ਲ ਸਿੱਖਣਗੇ। ਉਨ੍ਹਾਂ ਨੂੰ ਐੱਸਟੀਈਐੱਮ ਦੀ ਅਵਧਾਰਣਾ ਨੂੰ ਸਮਝਣ ਲਈ ਵੀ ਲੈਸ ਕੀਤਾ ਜਾਵੇਗਾ।

ਇਸ ਸਹਿਯੋਗ ਦਾ ਸੁਆਗਤ ਕਰਦੇ ਹੋਏ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ.  ਚਿੰਤਨ ਵੈਸ਼ਣਵ ਨੇ ਕਿਹਾ, “ਏਆਈਐੱਮ ਅਤੇ ਵਿਗਿਆਨ ਪ੍ਰਸਾਰ ਦੇ ਵਿੱਚ ਸਹਿਯੋਗ ਦੋਵੇਂ ਸੰਗਠਨਾਂ ਲਈ ਮਹਾਨ ਅਵਸਰ ਹੈਕਿਉਂਕਿ ਦੋਵੇਂ ਟੈਕਨੋਲੋਜੀ ਵਿਕਾਸ ਦੇ ਨਾਲ ਤਾਲਮੇਲ ਰੱਖਣ ਲਈ ਸਾਡੀ ਵਿੱਦਿਅਕ ਕਾਰਜਪ੍ਰਣਾਲੀ ਨੂੰ ਉੱਨਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਏਟੀਐੱਲ ਦੇ ਨਾਲ ਇੰਗੇਜ ਵਿਦ ਸਾਇੰਸ ਪ੍ਰੋਗਰਾਮ ਨਾਲ ਐੱਸਟੀਈਐੱਮ ਇਨੋਵੇਸ਼ਨ ਦੇ ਸੱਭਿਆਚਾਰ  ਫਲਣ- ਫੂਲਣਗੇ ਅਤੇ ਉਹ ਯੁਵਾ ਮਨ ਨੂੰ ਅਜਿਹਾ ਮੰਚ ਉਪਲੱਬਧ ਕਰਾਉਣਗੇਜਿੱਥੇ ਉਹ ਪ੍ਰਯੋਗਾਤਮਕ ਸਿੱਖਿਆ ਹਾਸਲ ਕਰਨਗੇ। ਇਸ ਸਿੱਖਿਆ ਵਿੱਚ ਖੋਜਇਨੋਵੇਸ਼ਨ ਅਤੇ ਸਹਿਯੋਗਾਤਮਕ ਸਮੱਸਿਆ ਸਮਾਧਾਨ ’ਤੇ ਧਿਆਨ ਦਿੱਤਾ ਜਾਵੇਗਾਤਾਂਕਿ ਸਿੱਖਣ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵ ਪਏ।

ਇੰਗੇਜ ਵਿਦ ਸਾਇੰਸਇੰਡੀਆ ਸਾਇੰਸ ਓਟੀਟੀ ਚੈਨਲ ਪ੍ਰੋਜੈਕਟ ਦਾ ਹਿੱਸਾ ਹੈ ਅਤੇ ਉਸ ਦਾ ਉਦੇਸ਼ ਇੰਡੀਆ ਸਾਇੰਸ (www.indiascience.in) ’ਤੇ ਐੱਸਟੀਐੱਮ ਵੀਡੀਓ ਵਿਸ਼ਾ-ਵਸਤੁ ਦਾ ਪ੍ਰਚਾਰ ਅਤੇ ਉਸ ਨੂੰ ਲੋਕਪ੍ਰਿਯ ਬਣਾਉਣਾ ਹੈ। ਈਡਬਲਿਊਐੱਸ ਨੇ 10 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਅਤੇ ਉਹ ਸਕੂਲਾਂ ਦੇ ਪ੍ਰਿੰਸੀਪਲਾਂਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਨਿਯਮਿਤ ਗਤੀਵਿਧੀਆਂ ਚਲਾ ਰਿਹਾ ਹੈ। ਇਸ ਸਮੇਂ ਈਡਬਲਿਊਐੱਸ ਗਤੀਵਿਧੀਆਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲੱਬਧ ਹਨ। ਹੋਰ ਭਾਰਤੀ ਭਾਸ਼ਾਵਾਂ ਤੱਕ ਇਨ੍ਹਾਂ ਦਾ ਵਿਸਤਾਰ ਕਰਨ ਦੀ ਯੋਜਨਾ ਹੈ

ਇਸ ਮੌਕੇ ’ਤੇ ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਾਰਾਸ਼ਰ ਜੀ ਨੇ ਕਿਹਾ, “ਅੱਜ ਐੱਸਟੀਐੱਮ ਵਿਸ਼ਾ-ਵਸਤੂ ਦੇ ਖਪਤਕਾਰ ਇੰਟਰੈਕਟੀਵਿਟੀ ਦੀ ਮੰਗ ਕਰਦੇ ਹਨ। ਉਹ ਕ੍ਰਿਆਸ਼ੀਲਤਾ ਦਾ ਹਿੱਸਾ ਬਨਣਾ ਚਾਹੁੰਦੇ ਹਨ। ਇੰਗੇਜ ਵਿਦ ਸਾਇੰਸ ਦੀ ਇੰਟਰੈਕਸ਼ਨ ਨੂੰ ਇੰਡੀਆ ਸਾਇੰਸ ਓਟੀਟੀ ਚੈਨਲ ਨਾਲ ਜੋੜ ਕੇ ਵਿਗਿਆਨ ਪ੍ਰਸਾਰ ਭਾਰਤ ਦਾ ਪਹਿਲਾ ਇੰਟਰੈਕਟਿਵ ਓਟੀਟੀ ਚੈਨਲ ਬਣਾਉਣ ਜਾ ਰਿਹਾ ਹੈ। ਅਤੇਅਟਲ ਟਿੰਕਰਿੰਗ ਲੈਬ ਦੇ ਨਾਲ ਇਹ ਸਹਿਯੋਗ ਸਕੂਲਾਂ ਨੂੰ ਇੱਕਠੇ ਲਿਆਵੇਗਾਤਾਂਕਿ ਐੱਸਟੀਈਐੱਮ ਵਿਸ਼ਾ-ਵਸਤੂ ਦੀ ਉਪਯੋਗਿਤਾ ਅਤੇ ਇੰਟਰੈਕਟਿਵਿਟੀ ਦਾ ਬਹੁਪੱਧਰੀ ਪ੍ਰਭਾਵ ਤਿਆਰ ਹੋ ਸਕੇ।

ਪ੍ਰੋਗਰਾਮ ਵਿੱਚ ਇੰਗੇਜ ਵਿਦ ਸਾਇੰਸ ਦੇ ਬ੍ਰਾਂਡ ਅੰਬੈਸਡਰ ਸ਼੍ਰੀ ਸ਼ਰਮਨ ਜੋਸ਼ੀ ਵੀ ਹਾਜ਼ਰ ਸਨ।

 

*****

ਡੀਐੱਸ/ਏਕੇਜੇ


(Release ID: 1774550) Visitor Counter : 146