ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਰਚੁਅਲ ਮਾਧਿਅਮ ਰਾਹੀਂ ਮਣੀਪੁਰ ਵਿੱਚ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ-ਘਰ ਦਾ ਨੀਂਹ ਪੱਥਰ ਰੱਖਿਆ; ਕਿਹਾ - ਆਜ਼ਾਦੀ ਦੀ ਲੜਾਈ ਵਿੱਚ ਕਬਾਇਲੀ ਸਮੁਦਾਏ/ਭਾਈਚਾਰੇ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ

Posted On: 22 NOV 2021 4:57PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਤਾਮੇਂਗਲੋਂਗ ਜ਼ਿਲ੍ਹੇ ਦੇ ਲੁਆਂਗਕਾਓ ਪਿੰਡ ਵਿੱਚ ਰਾਣੀ ਗਾਇਦਿੰਲਿਊ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ-ਘਰ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਿਆ

ਅੱਜ ਇੰਫਾਲ ਦੇ ਸਿਟੀ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ ਨੀਂਹ ਪੱਥਰ ਦੇ ਇਸ ਪ੍ਰੋਗਰਾਮ ਵਿੱਚ ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਨੋਂਗਥੋਂਬਮ ਬੀਰੇਨ ਸਿੰਘ ਅਤੇ ਕੇਂਦਰੀ ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਸਹਿਤ ਕਈ ਹੋਰ ਵਿਅਕਤੀ ਸ਼ਾਮਲ ਸਨ ।

ਇਸ ਅਜਾਇਬ-ਘਰ ਦਾ ਨਿਰਮਾਣ ਭਾਰਤ ਸਰਕਾਰ ਦੇ ਕਬਾਇਲੀ ਕਾਰਜ ਮੰਤਰਾਲਾ ਦੁਆਰਾ ਮਨਜ਼ੂਰ 15 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਣਾ ਹੈ।

ਨੀਂਹ ਪੱਥਰ ਦੇ ਬਾਅਦ ਵੀਸੀ ਲਿੰਕ ਦੇ ਮਾਧਿਅਮ ਰਾਹੀਂ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਅਜਾਇਬ-ਘਰ ਦੀ ਸਥਾਪਨਾ ਨਾਲ ਨਾ ਕੇਵਲ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੀ ਭਾਵਨਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ ਸਗੋਂ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਵੀ ਪੈਦਾ ਹੋਵੇਗੀ। ਇਹ ਅਜਾਇਬ-ਘਰ ਦੇਸ਼ ਦੇ ਯੁਵਾਵਾਂ ਨੂੰ ਸੁਤੰਤਰਤਾ ਸੰਗ੍ਰਾਮ ਦੀ ਭਾਵਨਾ ਨੂੰ ਸਾਕਾਰ ਕਰਨ ਦੇ ਇਲਾਵਾ ਰਾਸ਼ਟਰ ਲਈ ਆਪਣੀ ਸੇਵਾ ਸਮਰਪਿਤ ਕਰਨ ਲਈ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੇ 75 ਸਾਲ ਹੋ ਚੁੱਕੇ ਹਨ ਅਤੇ ਇਸ ਦੇਸ਼ ਵਿੱਚ 25 ਸਾਲ ਬਾਅਦ ਆਪਣੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਮਨਾਉਂਦੇ ਹੋਏ ਦੁਨੀਆ ਦੀ ਇੱਕ ਮਹਾਂਸ਼ਕਤੀ ਬਨਣ ਦਾ ਇੱਕ ਮਜ਼ਬੂਤ ਹੌਂਸਲਾ ਹੈ।

ਉਨ੍ਹਾਂ ਨੇ ਕਿਹਾ, “ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦੇ ਹੋਏ ਸਾਨੂੰ ਕਬਾਇਲੀ ਸਮੁਦਾਏ ਦੇ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਸੰਘਰਸ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਜਿਨ੍ਹਾਂ ਨੇ ਉਪਨਿਵੇਸ਼ਿਕ ਸ਼ਾਸਨ  ਦੇ ਖਿਲਾਫ਼ ਲੜਾਈਆਂ ਲੜੀਆਂ

ਕਬਾਇਲੀ ਸਮੁਦਾਏ ਦੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਨ ਦੀ ਜ਼ਰੂਰਤ ’ਤੇ ਬਲ ਦਿੰਦੇ ਹੋਏ,  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ 15 ਨਵੰਬਰ ਨੂੰ ਇੱਕ ਹਫ਼ਤੇ ਤੱਕ ਚੱਲਣ ਵਾਲੇ ਜਨਜਾਤੀਯ ਗੌਰਵ ਦਿਵਸ ਦੇ ਉਤਸਵ ਦੀ ਸ਼ੁਰੂਆਤ ਕੀਤੀ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਕਬਾਇਲੀ ਸਮੁਦਾਏ ਦੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇ ਤੌਰ ’ਤੇ ਹਰ ਸਾਲ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਰਾਣੀ ਗਾਇਦਿੰਲਿਊਜਿਨ੍ਹਾਂ ਦਾ ਆਪਣੇ ਲੋਕਾਂ ਨੂੰ ਅੰਗਰੇਜ਼ਾਂ ਦੇ ਚੰਗੁਲ ਤੋਂ ਮੁਕਤ ਕਰਨ ਦਾ ਸੰਘਰਸ਼ ਕਾਫ਼ੀ ਘੱਟ ਉਮਰ ਤੋਂ ਸ਼ੁਰੂ ਹੋਇਆ ਸੀਦੇ ਜੀਵਨ ਅਤੇ ਬਲੀਦਾਨਾਂ ਨੂੰ ਵੀ ਯਾਦ ਕੀਤਾ। ਮਣੀਪੁਰ ਅਤੇ ਪੂਰਬ-ਉੱਤਰ ਖੇਤਰ ਦੇ ਹੋਰ ਸੁਤੰਤਰਤਾ ਸੈਨਾਨੀਆਂ ਦਾ ਜ਼ਿਕਰ ਕਰਦੇ ਹੋਏਕੇਂਦਰੀ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਅੰਡਮਾਨ ਅਤੇ ਨਿਕੋਬਾਰ ਦਵੀਪ ਸਮੂਹ ਦੀ ਤੀਜੀ ਸਭ ਤੋਂ ਉੱਚੀ ਦਵੀਪੀ ਚੋਟੀ ਮਾਉਂਟ ਹੈਰਿਅਟਜਿੱਥੇ ਮਣੀਪੁਰ ਦੇ ਮਹਾਰਾਜਾ ਕੁਲਚੰਦਰ ਸਿੰਘ ਅਤੇ 22 ਹੋਰ ਸੁਤੰਤਰਤਾ ਸੈਨਾਨੀਆਂ ਨੂੰ ਆਂਗਲ-ਮਣੀਪੁਰ ਯੁੱਧ (1891) ਦੇ ਬਾਅਦ ਕੈਦ ਕੀਤਾ ਗਿਆ ਸੀਦਾ ਨਾਮ ਬਦਲਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਵੀ ਯਾਦ ਦਿਵਾਈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਵਿੱਚ ਉਨ੍ਹਾਂ ਦਾ ਹਮੇਸ਼ਾ ਡਟ ਕੇ ਮੁਕਾਬਲਾ ਕਰਨ ਵਾਲੇ ਮਣੀਪੁਰ ਦੇ ਸੁਤੰਤਰਤਾ ਸੈਨਾਨੀਆਂ ਦੇ ਸਾਹਸ ਅਤੇ ਹੌਂਸਲੇ ਦੇ ਸਨਮਾਨ ਵਿੱਚ ਇਹ ਫੈਸਲਾ ਲਿਆ।

ਇਸ ਮੌਕੇ ’ਤੇ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਕੇਂਦਰੀ ਕਬਾਇਲੀ ਕਾਰਜ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਦੀ ਚਰਚਾ ਕਰਦੇ ਹੋਏ ਕਬਾਇਲੀ ਸਮੁਦਾਏ ਦੇ ਸੁਤੰਤਰਤਾ ਸੈਨਾਨੀਆਂ ਨੂੰ ਕੋਈ ਨਹੀਂ ਭੁੱਲ ਸਕਦਾ। ਕੇਂਦਰੀ ਕਬਾਇਲੀ ਕਾਰਜ ਮੰਤਰੀਜੋਕਿ ਇਸ ਸਮੇਂ ਇੰਫਾਲ ਵਿੱਚ ਹਨਨੇ ਆਸ ਵਿਅਕਤ ਕੀਤੀ ਕਿ ਰਾਜ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਕਬਾਇਲੀ ਅਜਾਇਬ-ਅਜਾਇਬ ਘਰ ਦਾ ਨਿਰਮਾਣ ਲਕਸ਼ਿਤ ਮਿਆਦ ਦੇ ਅੰਦਰ ਪੂਰਾ ਹੋ ਜਾਵੇਗਾ।

ਸ਼੍ਰੀ ਮੁੰਡਾ ਨੇ ਮਣੀਪੁਰ ਅਤੇ ਪੂਰਬ-ਉੱਤਰ ਖੇਤਰ ਦੇ ਹੋਰ ਰਾਜਾਂ,  ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ,  ਦੇ ਪੂਰੇ ਵਿਕਾਸ ਵਿੱਚ ਆਪਣੇ ਮੰਤਰਾਲਾ ਦੇ ਸਾਰੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਵੀ ਦਿੱਤਾ ।

ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਨੇ ਉਮੀਦ ਜਤਾਈ ਕਿ ਇਹ ਅਜਾਇਬ-ਘਰ ਮਣੀਪੁਰ  ਦੇ ਕਬਾਇਲੀ ਸਮੁਦਾਏ ਦੇ ਗੁੰਮਨਾਮ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ ਯਾਦ ਦਿਲਾਏਗਾ। ਉਨ੍ਹਾਂ ਨੇ ਕਿਹਾ ਕਿ ਇਹ ਅਜਾਇਬ-ਘਰ ਸੁਤੰਤਰਤਾ ਸੰਗ੍ਰਾਮ ਅਤੇ ਮਾਤ੍ਰਭੂਮੀ ਲਈ ਬਲੀਦਾਨ ਦੀ ਉਨ੍ਹਾਂ ਦੀ ਵਿਰਾਸਤ ਨੂੰ ਵੀ ਸੁਨਿਸ਼ਚਿਤ ਕਰੇਗਾ।

ਮੁੱਖ ਮੰਤਰੀ ਨੇ ਰਾਜ ਦੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਅੰਡਮਾਨ ਵਿੱਚ ਮਾਉਂਟ ਹੈਰਿਅਟ ਦਾ ਨਾਮ ਬਦਲ ਕੇ ਮਾਉਂਟ ਮਣੀਪੁਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕੀਤੀ। ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਵਿੱਚ ਮਣੀਪੁਰ  ਦੇ ਮਹੱਤਵ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।

ਭਾਰਤ ਦਾ ਪਹਿਲਾ ਤਿਰੰਗਾ ਝੰਡਾ ਪਹਿਲੀ ਵਾਰ ਮਣੀਪੁਰ ਦੀ ਧਰਤੀ ’ਤੇ ਉਸ ਸਮੇਂ ਲਹਿਰਾਇਆ ਸੀ,  ਜਦੋਂ ਆਜ਼ਾਦ ਹਿੰਦ ਫੌਜ (ਆਈਐੱਨਏ) ਨੇ ਇਸ ਝੰਡੇ ਨੂੰ ਵਰਤਮਾਨ ਬਿਸ਼ਣੁਪੁਰ ਜ਼ਿਲ੍ਹੇ ਦੇ ਮੋਇਰੰਗ ਵਿੱਚ ਫਹਿਰਾਇਆ ਸੀ।

 

*******

ਬੀਐੱਨ/ਐੱਲਪੀਡੀ


(Release ID: 1774370) Visitor Counter : 171