ਟੈਕਸਟਾਈਲ ਮੰਤਰਾਲਾ
ਕੇਂਦਰੀ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਮਣੀਪੁਰ ਵਿੱਚ ਓਲੰਪਿਕ ਮੈਡਲ ਜੇਤੂ ਮੀਰਾਬਾਈ ਦੇ ਜੱਦੀ ਪਿੰਡ ਵਿੱਚ ਮੈਗਾ ਹੈਂਡਲੂਮ ਕਲਸਟਰ ਸਥਾਪਿਤ ਕਰਨ ਦਾ ਐਲਾਨ ਕੀਤਾ
ਸ਼੍ਰੀ ਪੀਯੂਸ਼ ਗੋਇਲ ਨੇ ਮਣੀਪੁਰ ਦੀ ਹੈਂਡਲੂਮ ਬ੍ਰੈਂਡ ਐਂਬੇਸਡਰ ਮੀਰਾਬਾਈ ਚਾਨੂ ਨੂੰ 30 ਲੱਖ ਰੁਪਏ ਦਾ ਚੈੱਕ ਸੌਂਪਿਆ
ਸ਼੍ਰੀ ਪੀਯੂਸ਼ ਗੋਇਲ ਨੇ ਬਿਸ਼ਣੁਪੁਰ ਜ਼ਿਲ੍ਹੇ ਦੇ ਮੋਈਰੰਗ ਵਿੱਚ ਇੱਕ ਹੈਂਡਲੂਮ ਅਤੇ ਹੈਂਡੀਕ੍ਰਾਫਟ ਪਿੰਡ ਦੀ ਸਥਾਪਨਾ ਦਾ ਵੀ ਐਲਾਨ ਕੀਤਾ
Posted On:
20 NOV 2021 9:30PM by PIB Chandigarh
ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਕਾਰਜ, ਖੁਰਾਕ ਤੇ ਜਨਤਕ ਵੰਡ ਤੇ ਕੱਪੜਾ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਓਲੰਪਿਕ ਸਿਲਵਰ ਮੈਡਲ ਜੇਤੂ ਸੇਖੋਮ ਮੀਰਾਬਾਈ ਚਾਨੂ ਦੇ ਜੱਦੀ ਪਿੰਡ ਵਿੱਚ ਇੱਕ ਮੈਗਾ ਹੈਂਡਲੂਮ ਕਲਸਟਰ ਸਥਾਪਿਤ ਕਰਨਾ ਦਾ ਐਲਾਨ ਕੀਤਾ। ਕੇਂਦਰੀ ਮੰਤਰੀ ਮਣੀਪੁਰ ਦੀ ਆਪਣੀ ਦੋ ਦਿਨਾਂ ਪਹਿਲੀ ਯਾਤਰਾ ‘ਤੇ ਇੰਫਾਲ ਵਿੱਚ ਹਨ, ਉਨ੍ਹਾਂ ਨੇ ਬਿਸ਼ਣੁਪੁਰ ਜ਼ਿਲ੍ਹੇ ਦੇ ਮੋਈਰੰਗ ਵਿੱਚ ਇੱਕ ਹੈਂਡਲੂਮ ਅਤੇ ਹੈਂਡੀਕ੍ਰਾਫਟ ਪਿੰਡ ਦੀ ਸਥਾਪਨਾ ਕਰਨ ਦਾ ਵੀ ਐਲਾਨ ਕੀਤਾ, ਇਹ ਉਹੀ ਸਥਾਨ ਹੈ ਜਿੱਥੇ ਆਈਐੱਨਏ ਨੇ ਪਹਿਲੀ ਬਾਰ ਭਾਰਤੀ ਭੂਮੀ ‘ਤੇ ਤਿਰੰਗਾ ਝੰਡਾ ਫਹਿਰਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸੁਤੰਤਰਤਾ ਸੈਨਾਨੀਆਂ, ਖਾਸ ਤੌਰ ‘ਤੇ ਆਈਐੱਨਏ ਦੇ ਸੈਨਿਕਾਂ ਨੂੰ ਉਚਿਤ ਸ਼ਰਧਾਂਜਲੀ ਹੋਵੇਗੀ।
ਕੇਂਦਰੀ ਮੰਤਰੀ ਨੇ ਅੱਜ ਮਣੀਪੁਰ ਸਰਕਾਰ ਦੇ ਵਿਕਾਸ ਕਮਿਸ਼ਨਰ (ਹੈਂਡੀਕ੍ਰਾਫਟ) ਅਤੇ ਕੇਂਦਰੀ ਕੱਪੜਾ ਮੰਤਰਾਲੇ ਦੁਆਰਾ ਇੰਫਾਲ ਦੇ ਸਿਟੀ ਕਨਵੈਂਸ਼ਨ ਸੈਂਟਰ ਵਿੱਚ ਸੰਯੁਕਤ ਤੌਰ ‘ਤੇ ਆਯੋਜਿਤ ਸ਼ਿਲਪ ਦੀ ਵਿਸ਼ੇਗਤ ਪ੍ਰਦਰਸ਼ਨੀ ਦੇ ਉਦਘਾਟਨ ਦੇ ਬਾਅਦ ਆਪਣੇ ਸੰਬੋਧਨ ਦੇ ਦੌਰਾਨ ਇਹ ਐਲਾਨ ਕੀਤਾ। ਇਸ ਪ੍ਰਦਰਸ਼ਨੀ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਉਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਕੀਤਾ ਗਿਆ ਸੀ।
ਸ਼੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਓਲੰਪਿਕ ਸਿਲਵਰ ਮੈਡਲ ਜੇਤੂ ਸੈਖੋਮ ਮੀਰਾਬਾਈ ਚਾਨੂੰ ਦੇ ਜੱਦੀ ਪਿੰਡ ਨੋਂਗਪੋਕ ਕਾਕਚਿੰਗ ਵਿੱਚ ਮੈਗਾ ਹੈਂਡਲੂਮ ਕਲਸਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ, ਜੋ ਦੇਸ਼ ਦੇ ਲਈ ਉਨ੍ਹਾਂ ਦੇ ਯੋਗਦਾਨ ਅਤੇ ਨਾਲ ਹੀ ਦੇਸ਼ ਵਿੱਚ ਹੈਂਡਲੂਮ ਅਤੇ ਹੈਂਡੀਕ੍ਰਾਫਟ ਉਤਪਾਦਨ ਵਿੱਚ ਮਣੀਪੁਰ ਦੇ ਯੋਗਦਾਨ ਨੂੰ ਦੇਖਦੇ ਹੋਏ ਉੱਥੇ ਕੰਮ ਕਰਨ ਦੇ ਲਈ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਮੀਰਾਬਾਈ ਚਾਨੂੰ ‘ਤੇ ਮਾਣ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਮੀਰਾਬਾਈ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਨਾ ਕੇਵਲ ਉੱਤਰ-ਪੂਰਬੀ ਖੇਤਰ ਦੇ ਲਈ ਬਲਕਿ ਭਾਰਤ ਦੇ ਲਈ ਵੀ ਅਨਮੋਲ ਰਤਨ ਹਨ।
ਮੈਗਾ ਹੈਂਡਲੂਮ ਕਲਸਟਰ ਦੀ ਸਥਾਪਨਾ ਦਾ ਐਲਾਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਕੱਪੜਾ ਮੰਤਰਾਲਾ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) ਦੇ ਤਹਿਤ 30 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਇਹ ਮੈਗਾ ਕਲਸਟਰ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਨੀਂਹ ਰੱਖਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇੱਛਾ ਦਾ ਵੀ ਜ਼ਿਕਰ ਕੀਤਾ।
ਕੱਪੜਾ ਉਤਪਾਦਨ ਵਿੱਚ ਦੇਸ਼ ਦੀ ਸਮਰੱਥਾ ਬਾਰੇ ਚਰਚਾ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਮਣੀਪੁਰ ਦੇ ਕੱਪੜਾ ਉਤਪਾਦ ਨਾ ਕੇਵਲ ਦੇਸ਼ ਵਿੱਚ ਬਲਕਿ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਖੇਤਰ ਭਾਰਤ ਨੂੰ ਇੱਕ ਮਹਾਸ਼ਕਤੀ ਦੇਸ਼ ਬਣਾਉਣ ਵਿੱਚ ਯੋਗਦਾਨ ਦੇ ਸਕਦਾ ਹੈ, ਉਨ੍ਹਾਂ ਦਾ ਮੰਤਰਾਲਾ ਕੱਪੜਾ ਖੇਤਰ ਦੇ ਵਿਕਾਸ ਦੇ ਲਈ ਕੜੀ ਮਿਹਨਤ ਕਰ ਰਿਹਾ ਹੈ।
ਸ਼੍ਰੀ ਗੋਇਲ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਨੂੰ ਆਲਮੀ ਸ਼ਕਤੀ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਦੇ ਲਈ ਸਾਰੇ ਖੇਤਰਾਂ ਦਾ ਇੱਕ ਸੰਯੁਕਤ ਉੱਦਮ ਜ਼ਰੂਰੀ ਹੈ ਅਤੇ ਦੇਸ਼ ਨੂੰ ਸਾਡੇ ਕਾਮਗਰਾਂ, ਕਿਸਾਨਾਂ ਤੇ ਸਮਾਜ ਦੇ ਹੋਰ ਵਰਗਾਂ ਵਿੱਚ ਇਸ ਟੀਚੇ ਨੂੰ ਹਾਸਲ ਕਰਨ ਦਾ ਭਰੋਸਾ ਹੈ।
ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਨੇ ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਅਤੇ ਹੋਰ ਮੰਤਰੀਆਂ ਦੇ ਨਾਲ ਸ਼ਿਲਪ ਖੇਤਰ ਦੀ ਵਿਸ਼ੇਵਾਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕੇਂਦਰੀ ਕੱਪੜਾ ਮੰਤਰਾਲੇ ਤੋਂ ਮਣੀਪੁਰ ਦੀ ਹੈਂਡਲੂਮ ਬ੍ਰੈਂਡ ਅੰਬੈਸਡਰ ਮੀਰਾਬਾਈ ਚਾਨੂੰ ਨੂੰ 30 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਮੀਰਾਬਾਈ ਦੀ ਮਾਂ ਸੈਖੋਮ ਤੋਂਬੀ ਲੀਮਾ ਨੇ ਆਪਣੀ ਬੇਟੀ ਦੀ ਤਰਫ ਤੋਂ ਚੈੱਕ ਨੂੰ ਪ੍ਰਾਪਤ ਕੀਤਾ।
ਸ਼੍ਰੀ ਗੋਇਲ ਨੇ ਰਾਜ ਦੇ ਚੁਣੇ ਬੁਣਕਰਾਂ ਨੂੰ ਟੂਲ ਕਿਟ, ਪਹਿਚਾਣ ਪੱਤਰ, ਮਣੀਪੁਰ ਯਾਰਡ ਕਾਰਡ, ਕਰਘਾ ਪ੍ਰਮਾਣ ਪੱਤਰ ਅਤੇ ਬੁਨਕਰ ਮੁਦ੍ਰਾ ਰਿਣ ਵੀ ਵੰਡੇ।
ਸ਼੍ਰੀ ਗੋਇਲ ਨੇ ਇੰਫਾਲ ਦੇ ਕਲਿਆਣ ਆਸ਼ਰਮ ਵਿੱਚ ਭਗਵਾਨ ਬਿਰਮਾ ਮੁੰਡਾ ਦੀ ਜਯੰਤੀ ਮਣਾਉਣ ਦੇ ਲਈ ਪਹਿਲੇ ਜਨਜਾਤੀ ਗੌਰਵ ਦਿਵਸ ਵਿੱਚ ਵੀ ਹਿੱਸਾ ਲਿਆ।
******
ਡੀਜੇਐੱਨ/ਟੀਐੱਫਕੇ
(Release ID: 1774265)
Visitor Counter : 167