ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਸੁਧਾਰ ਤੇ ਮਜ਼ਬੂਤੀ ਬਣਾਉਣ ਦੇ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ

Posted On: 18 NOV 2021 6:06PM by PIB Chandigarh

ਕੇਂਦਰੀ ਸੜਕ ਪਰਿਵਹਨ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਵਿੱਚ 227.06 ਕਰੋੜ ਰੁਪਏ ਦੇ ਬਜਟ ਦੇ ਨਾਲ ਈਪੀਸੀ (ਇੰਜੀਨੀਅਰਿੰਗ ਪ੍ਰੋਕਿਉਰਮੈਂਟ ਕੰਸਟ੍ਰਕਸ਼ਨਮੋਡ ਦੇ ਤਹਿਤ ਐੱਨਐੱਚ-334 (ਪੁਰਕਾਜੀ-ਲਕਸਰ-ਹਰੀਦਵਾਰ ਰੋਡਟੂ-ਲੇਨ ਪੱਕੀ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕਾਰਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸ਼੍ਰੀ ਗਡਕਰੀ ਨੇ ਸਿਲਸਿਲੇਵਾਰ ਟਵੀਟ ਕਰਕੇ ਰਾਜ ਵਿੱਚ ਤਿੰਨ ਹੋਰ ਪ੍ਰੋਜੈਕਟਾਂ ਨੂੰ ਵੀ ਪ੍ਰਵਾਨ ਪ੍ਰਦਾਨ ਕਰਨ ਦੀ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ 505 ਕਰੋੜ ਰੁਪਏ ਦੇ ਬਜਟ ਨਾਲ ਐੱਨਐੱਚ-330ਡੀ (ਸੀਤਾਪੁਰ ਤੋਂ ਕੁਰੈਨ ਖੰਡਨੂੰ ਈਪੀਸੀ ਮੋਡ ਦੇ ਤਹਿਤ ਇਸ ਨੂ ਪੱਕੀ ਸੜਕ ਸਹਿਤ ਟੂ-ਲੇਨ ਦੇ ਚੌੜੀਕਰਨ ਅਤੇ ਮਜ਼ਬੂਤੀ ਬਣਾਉਣ ਦੇ ਕਾਰਜ ਨੂੰ ਪ੍ਰਵਾਨਗੀ ਦਿੱਤੀ

ਸ਼੍ਰੀ ਗਡਕਰੀ ਨੇ ਦੱਸਿਆ ਕਿ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦਿੱਲੀ-ਸਹਾਰਨਪੁਰ-ਦੇਹਰਾਦੂਨ ਤੋਂ ਹਰੀਦਵਾਰ ਤੱਕ 6 ਲੇਨ ਐਕਸੈੱਸ ਕੰਟ੍ਰੋਲਡ ਸਪੁਰ ਦੇ ਵਿਕਾਸ ਕਾਰਜ ਨੂੰ ਹਾਈਬ੍ਰਿਡ ਐਨਿਊਟੀ ਮੋਡ ‘ਤੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ 2095.21 ਕਰੋੜ ਰੁਪਏ ਦੇ ਬਜਟ ਨਾਲ ਪ੍ਰਵਾਨ ਕੀਤਾ ਗਿਆ ਹੈ।

403.36 ਕਰੋੜ ਰੁਪਏ ਦੇ ਬਜਟ ਨਾਲ ਐੱਨਐੱਚ-227 (ਸੀਕਰੀਗੰਜ ਤੋਂ ਬਰਹਾਈਗੰਜ ਦੇ ਨੇੜੇਨੂੰ ਈਪੀਸੀ ਮੋਡ ਦੇ ਤਹਿਤ ਪੱਕੀ ਸੜਕ ਸਹਿਤ ਟੂ-ਲੇਨ ਨੂੰ ਮਜ਼ਬੂਤੀ ਕਰਨ ਅਤੇ ਅੱਪਗ੍ਰੇਡੇਸ਼ਨ ਕਾਰਜ ਪ੍ਰਵਾਨ ਕੀਤਾ ਗਿਆ ਹੈ

 

 ************

ਐੱਮਜੇਪੀਐੱਸ



(Release ID: 1774258) Visitor Counter : 122


Read this release in: Hindi , English , Urdu , Tamil