ਪੇਂਡੂ ਵਿਕਾਸ ਮੰਤਰਾਲਾ

ਲਗਭਗ 75% ਗ੍ਰਾਮ ਪੰਚਾਇਤਾਂ ਲਈ ਭੂਗੋਲਿਕ ਸੂਚਨਾ ਪ੍ਰਣਾਲੀ (ਜੀਆਈਐੱਸ) ਦੀਆਂ ਯੋਜਨਾਵਾਂ ਪੂਰੀਆਂ ਹੋਈਆਂ


ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ ਦੇ ਤਹਿਤ 2.69 ਲੱਖ ਗ੍ਰਾਮ ਪੰਚਾਇਤਾਂ ਵਿੱਚੋਂ 2 ਲੱਖ ਗ੍ਰਾਮ ਪੰਚਾਇਤਾਂ ( ਜੀਪੀ ) ਲਈ ਜੀਆਈਐੱਸ ਯੋਜਨਾਵਾਂ ਨੂੰ ਪੂਰਾ ਕਰਨ ਦੇ ਨਾਲ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਇੱਕ ਮਹੱਤਵਪੂਰਣ ਉਪਲੱਬਧੀ ਹਾਸਲ ਕਰ ਲਈ ਹੈ

Posted On: 19 NOV 2021 6:13PM by PIB Chandigarh

·         ਜੀਆਈਐੱਸ-ਅਧਾਰਿਤ ਯੋਜਨਾ ਦਾ ਉਪਯੋਗ ਕਰਕੇ ਮਹਾਤਮਾ ਗਾਂਧੀ ਐੱਨਆਰਈਜੀਐੱਸ  ਦੇ ਯੋਗਦਾਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਇਸ ਦੇ ਪ੍ਰਭਾਵ ਜ਼ਮੀਨੀ ਪੱਧਰ ਤੇ ਵਿਖਾਈ  ਦੇ ਰਹੇ ਹਨ ।

·         ਕ੍ਰਿਸਪ-ਐੱਮ ਟੂਲਜੋ ਸਥਾਨਕ ਭਾਈਚਾਰਿਆਂ ਨੂੰ ਬਦਲਦੇ ਜਲਵਾਯੂ ਦੇ ਪ੍ਰਭਾਵ ਨੂੰ ਸਮਝਣ ਅਤੇ ਉਨ੍ਹਾਂ ਤੇ ਉੱਚਿਤ ਫ਼ੈਸਲਾ ਲੈਣ ਵਿੱਚ ਸਮਰੱਥ ਬਣਾਵੇਗਾ

·         ਯੁਕਤਧਾਰਾ ਭੂ-ਸਥਾਨਕ ਯੋਜਨਾ ਪੋਰਟਲ ਹੋਰ ਮੰਤਰਾਲਿਆਂ ਨੂੰ ਮੈਪ ਤੇ ਨਿਯੋਜਿਤ ਸੰਪਤੀਆਂ ਦੀ ਭੂਗੋਲਿਕ ਸਥਿਤੀ ਦੇਖਣ ਵਿੱਚ ਮਦਦ ਕਰਦਾ ਹੈ ,  ਜੋ ਕੰਮਾਂ ਲਈ ਯੋਜਨਾ ਨੂੰ ਏਕੀਕ੍ਰਿਤ ਕਰਦਾ ਹੈਇੰਟੀਗ੍ਰੇਟਿਡ ਯੋਜਨਾਵਾਂ ਨੂੰ ਅਨੁਕੂਲਿਤ ਕਰਦਾ ਹੈ ਅਤੇ ਪ੍ਰਭਾਵੀ ਨਿਗਰਾਨੀ ਦੀ ਸਹੂਲਤ ਪ੍ਰਦਾਨ ਕਰਦਾ ਹੈ 

ਗ੍ਰਾਮੀਣ ਵਿਕਾਸ ਮੰਤਰਾਲਾ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ - ਐੱਨਆਰਈਜੀਏ ਦੇ ਤਹਿਤ 2.69 ਲੱਖ ਗ੍ਰਾਮ ਪੰਚਾਇਤਾਂ ਵਿੱਚੋਂ 2 ਲੱਖ ਗ੍ਰਾਮ ਪੰਚਾਇਤਾਂ  ( ਜੀਪੀ)  ਲਈ ਭੂਗੋਲਿਕ ਸੂਚਨਾ ਪ੍ਰਣਾਲੀ (ਜੀਆਈਐੱਸ) ਯੋਜਨਾਵਾਂ ਨੂੰ ਪੂਰਾ ਕਰਨ ਦੇ ਨਾਲ ਇੱਕ ਮਹੱਤਵਪੂਰਣ ਉਪਲੱਬਧੀ ਤੱਕ ਪਹੁੰਚ ਗਿਆ ਹੈ |  ਮੰਤਰਾਲਾ  ਰਿਜ ਟੂ ਵੈਲੀ ਦ੍ਰਿਸ਼ਟੀਕੋਣ ਤੇ ਅਧਾਰਿਤ ਰਿਮੋਟ ਸੈਂਸਿੰਗ ਤਕਨੀਕ ਦਾ ਉਪਯੋਗ ਕਰ ਰਿਹਾ ਹੈ। ਮਹਾਤਮਾ ਗਾਂਧੀ ਐੱਨਆਰਈਜੀਐੱਸ ਦੇ ਤਹਿਤ ਜੀਆਈਐੱਸ ਅਧਾਰਿਤ ਯੋਜਨਾ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਇੱਕ ਪਹਿਲ ਹੈ ਜੋ ਗ੍ਰਾਮ ਪੰਚਾਇਤ ਨੂੰ ਗ੍ਰਾਮ ਪੰਚਾਇਤ ਪੱਧਰ ਤੇ ਯੋਜਨਾ ਬਣਾਉਣ ਲਈ ਵਿਗਿਆਨਿਕ ਅਤੇ ਪੂਰਾ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਨ ਵਿੱਚ ਮਦਦ ਕਰਦੀ ਹੈ ਲਾਗੂਕਰਨ ਪੱਧਰ ਤੇ ਭਾਗੀਦਾਰੀ ਯੋਜਨਾ ਸੁਨਿਸ਼ਚਿਤ ਕਰਨ ਲਈ ਇਹ ਇੱਕ ਮਹੱਤਵਪੂਰਣ ਉਪਕਰਨ ਹੈ ।

ਮੰਤਰਾਲੇ ਨੇ ਮੰਤਰਾਲਾ ਅਤੇ ਐੱਨਆਈਆਰਡੀਪੀਆਰ (ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ) ਦੀ ਪਹਿਲ  ਰਾਹੀਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਹਾਤਮਾ ਗਾਂਧੀ ਐੱਨਆਰਈਜੀਐੱਸ  ਕਰਮਚਾਰੀਆਂ ਨੂੰ ਜੀਆਈਐੱਸ ਅਤੇ ਆਰਐੱਸ (ਰਿਮੋਟ ਸੈਂਸਿੰਗ)  ਤਕਨੀਕੀ  ਦੇ ਉਪਯੋਗ ਤੇ ਵਿਸਤ੍ਰਿਤ ਟ੍ਰੇਨਿੰਗ ਪ੍ਰਦਾਨ ਕੀਤੀ ਹੈ। ਇਸ ਦੇ ਬਾਅਦਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵਿੱਤ ਸਾਲ 2020 - 21 ਵਿੱਚ ਪ੍ਰਮੁੱਖ ਕਾਰਜ ਦੇ ਰੂਪ ਵਿੱਚ ਪ੍ਰਤੀ ਬਲਾਕ ਜੀਪੀ ਦੀ 4 ਜੀਆਈਐੱਸ-ਅਧਾਰਿਤ ਯੋਜਨਾਵਾਂ ਤਿਆਰ ਕੀਤੀਆਂ,  ਜਿਨ੍ਹਾਂ ਨੂੰ ਸਫਲਤਾਪੂਰਵਕ ਪੂਰਾ ਹੋਣ  ਦੇ ਬਾਅਦ ਸਾਰੇ ਗ੍ਰਾਮ ਪੰਚਾਇਤਾਂ ਵਿੱਚ ਵਿਸਤਾਰਿਤ ਕੀਤਾ ਗਿਆ ।

ਜੀਆਈਐੱਸ-ਅਧਾਰਿਤ ਯੋਜਨਾ ਦਾ ਉਪਯੋਗ ਕਰਕੇ ਮਹਾਤਮਾ ਗਾਂਧੀ ਐੱਨਆਰਈਜੀਐੱਸ ਦੇ ਯੋਗਦਾਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਇਸ ਦੇ ਪ੍ਰਭਾਵ ਜ਼ਮੀਨੀ ਪੱਧਰ ਤੇ ਵਿਖਾਈ  ਦੇ ਰਹੇ ਹਨ। ਉੱਚਿਤ ਯੋਜਨਾ ਅਤੇ ਫ਼ੈਸਲਾ ਲੈਣ ਰਾਹੀਂ ਗ੍ਰਾਮ ਪੰਚਾਇਤ ਪੱਧਰ ਤੇ ਗੁਣਵੱਤਾਪੂਰਣ ਸੰਪਤੀਆਂ ਦਾ ਵਿਕਾਸ ਹੋ ਰਿਹਾ ਹੈ ।

ਮਹਾਤਮਾ ਗਾਂਧੀ ਨਰੇਗਾ ਨੇ ਹਮੇਸ਼ਾ ਗ੍ਰਾਮੀਣ ਖੇਤਰਾਂ ਵਿੱਚ ਆਜੀਵਿਕਾ ਅਤੇ ਐੱਨਆਰਐੱਮ ਸੰਸਾਧਨ ਅਧਾਰ ਨੂੰ ਵਧਾਉਣ ਲਈ ਕੁਦਰਤੀ ਸੰਸਾਧਨ ਪ੍ਰਬੰਧਨ  (ਐੱਨਆਰਐੱਮ )  ਅਧਾਰਿਤ ਯੋਜਨਾ ਤੇ ਬਲ ਦਿੱਤਾ ਹੈ ।  ਭੂਮੀ ਦਾ ਵਿਵਸਥਿਤ ਵਿਕਾਸ ,  ਵਾਟਰਸ਼ੇਡ ਸਿਧਾਂਤਾਂ  ( ਰਿਜ ਟੂ ਵੈਲੀ ਐਪ੍ਰੋਚ)  ਦਾ ਪਾਲਣ ਕਰਦੇ ਹੋਏ ਵਰਖਾ ਜਲ ਦਾ ਉਪਯੋਗ ਅਤੇ ਆਮਦਨ ਅਰਜਿਤ ਕਰਨ ਵਾਲੀ ਸੰਪਤੀ ਦਾ ਨਿਰਮਾਣ ਮਹਾਤਮਾ ਗਾਂਧੀ ਐੱਨਆਰਈਜੀਐੱਸ  ਕੰਮਾਂ ਦਾ ਮਹੱਤਵਪੂਰਣ ਪਹਲੂ ਬਣ ਗਿਆ ਹੈ ।  ਮਹਾਤਮਾ ਗਾਂਧੀ ਐੱਨਆਰਈਜੀਐੱਸ  ਦੇ ਤਹਿਤ ਕੀਤੇ ਗਏ ਕੰਮਾਂ ਦੀ ਯੋਜਨਾ ਹੁਣ ਭੂਗੋਲਿਕ ਸੂਚਨਾ ਪ੍ਰਣਾਲੀ  (ਜੀਆਈਐੱਸ )  ਅਤੇ ਰਿਮੋਟ ਸੈਂਸਿੰਗ  ( ਆਰਐੱਸ )  ਵਰਗੀਆਂ ਉੱਨਤ ਤਕਨੀਕਾਂ ਦਾ ਉਪਯੋਗ ਕਰਕੇ ਬਣਾਈ ਜਾਂਦੀ ਹੈ ।  ਇਸ ਉਦੇਸ਼ ਲਈ ਭਾਰਤੀ ਪੁਲਾੜ ਖੋਜ ਸੰਗਠਨ  ( ਇਸਰੋਂ)   ਦੇ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨਾਲ ਪ੍ਰਤਿਸ਼ਠਿਤ ‘ਭੁਵਨ’ ਪੁਲਾੜ ਤਕਨੀਕੀ ਸਮਾਧਾਨ ਦਾ ਲਾਭ ਉਠਾਇਆਆ ਗਿਆ ਹੈ । 

ਦੇਸ਼ ਭਰ ਵਿੱਚ ਮਹਾਤਮਾ ਗਾਂਧੀ ਐੱਨਆਰਈਜੀਐੱਸ  ਗਤੀਵਿਧੀਆਂ ਦੀ ਗ੍ਰਾਮ ਪੰਚਾਇਤ ਪੱਧਰ ਦੀ ਯੋਜਨਾ ਨੂੰ ਅਤੇ ਸੁਵਿਧਾਜਨਕ ਬਣਾਉਣ ਦੇ ਲਈਯੁਕਤਧਾਰਾ ਭੂ-ਸਥਾਨਕ ਯੋਜਨਾ ਪੋਰਟਲ ਨੂੰ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਮਹਾਤਮਾ ਗਾਂਧੀ ਨਰੇਗਾ ਡਿਵੀਜ਼ਨ ਦੇ ਮਾਰਗਦਰਸ਼ਨ ਵਿੱਚ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ),  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ)  ਦੁਆਰਾ ਭੁਵਨ ਪਲੇਟਫਾਰਮ ਤੇ ਵਿਕਸਿਤ ਕੀਤਾ ਗਿਆ ਹੈ ।  ਇਹ ਯੋਜਨਾ ਪੋਰਟਲ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵੈੱਬ ਪ੍ਰਬੰਧਨ ਪ੍ਰਣਾਲੀ ਵਿੱਚ ਨਕਸ਼ਾ ਤੇ ਨਿਯੋਜਿਤ ਸੰਪਤੀਆਂ ਦੀ ਭੂਗੋਲਿਕ ਸਥਿਤੀ ਨੂੰ ਦੇਖਣ ਵਿੱਚ ਵੀ ਮਦਦ ਕਰਦਾ ਹੈਜੋ ਕੰਮਾਂ ਲਈ ਯੋਜਨਾ ਨੂੰ ਏਕੀਕ੍ਰਿਤ ਕਰਦਾ ਹੈ,  ਇੰਟੀਗ੍ਰੇਟਿਡ ਯੋਜਨਾਵਾਂ ਨੂੰ ਅਨੁਕੂਲਿਤ ਕਰਦਾ ਹੈ ਅਤੇ ਕੰਮਾਂ ਦੇ ਲਾਗੂਕਰਨ ਅਤੇ ਸੰਪਤੀਆਂ  ਦੇ ਨਿਰਮਾਣ ਦੀ ਪ੍ਰਭਾਵੀ ਨਿਗਰਾਨੀ ਦੀ ਸਹੂਲਤ ਪ੍ਰਦਾਨ ਕਰਦਾ ਹੈ ।

ਮੰਤਰਾਲਾ  ਬ੍ਰਿਟੇਨ  ਦੇ ਐੱਫਸੀਡੀਓ,  ਜਿਸ ਨੂੰ ਕ੍ਰਿਸਪ-ਐੱਮ  ਦੇ ਨਾਮ ਨਾਲ ਜਾਣਿਆ ਜਾਂਦਾ ਹੈ ,   ਦੇ ਨਾਲ ਇੱਕ ਸੰਯੁਕਤ ਪਹਿਲ ਦੇ ਮਾਧਿਅਮ ਰਾਹੀਂ ਉਪਰੋਕਤ ਡੇਟਾ  ਦੇ ਨਾਲ ਜਲਵਾਯੂ ਡੇਟਾ ਨੂੰ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ,  ਜੋ ਸਥਾਨਕ ਭਾਈਚਾਰਿਆਂ ਨੂੰ ਕਈ ਭੂ ਭੌਤਕੀ ਮਾਪਦੰਡਾਂ ਦੇ ਸੰਦਰਭ ਵਿੱਚ ਬਦਲਦੇ ਜਲਵਾਯੂ ਦੇ ਪ੍ਰਭਾਵ ਨੂੰ ਸਮਝਣ ਅਤੇ ਉਨ੍ਹਾਂ ਬਾਰੇ ਉੱਚਿਤ ਫ਼ੈਸਲਾ ਲੈਣ ਵਿੱਚ ਸਮਰੱਥ ਬਣਾਵੇਗਾ। ਇਸ ਨੂੰ ਸ਼ੁਰੂ ਵਿੱਚ ਸੱਤ ਰਾਜਾਂ- ਬਿਹਾਰ,  ਝਾਰਖੰਡ,  ਓਡੀਸ਼ਾ,  ਮੱਧ ਪ੍ਰਦੇਸ਼,  ਉੱਤਰ ਪ੍ਰਦੇਸ਼ ,  ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਸ਼ੁਰੂ ਕਰਨ ਦਾ ਪ੍ਰਸਤਾਵ ਹੈ ।  ਬਾਅਦ ਵਿੱਚ ਹੋਰ ਸਾਰੇ ਰਾਜਾਂ ਵਿੱਚ ਵੀ ਇਸ ਦਾ ਵਿਸਤਾਰ ਕੀਤਾ ਜਾਵੇਗਾ ।   

ਭੂਗੋਲਿਕ ਸੂਚਨਾ ਪ੍ਰਣਾਲੀ  ( ਜੀਆਈਐੱਸ )

ਜੀਆਈਐੱਸ ਭੂਗੋਲਿਕ ਭੂ-ਭਾਗ ਦੇ ਮੈਪਿੰਗ ਅਤੇ ਵਿਸ਼ਲੇਸ਼ਣ ਲਈ ਇੱਕ ਕੰਪਿਊਟਰ ਅਧਾਰਿਤ ਉਪਕਰਨ ਹੈ ਅਤੇ ਖੇਤਰ ਲਈ ਉਪਯੁਕਤ ਵਿਕਾਸ ਕੰਮਾਂ ਦੇ ਵਿਗਿਆਨਿਕ ਵਿਕਲਪ ਪ੍ਰਦਾਨ ਕਰਦਾ ਹੈ।  ਇਹ ਤਕਨੀਕ ਆਮ ਡੇਟਾਬੇਸ ਸੰਚਾਲਨ ਜਿਵੇਂ ਕਵੇਰੀ ਅਤੇ ਸੰਖਿਆਕੀ ਵਿਸ਼ਲੇਸ਼ਣ ਨੂੰ ਨਕਸ਼ਿਆਂ ਦੁਆਰਾ ਪੇਸ਼ ਕੀਤੇ ਗਏ ਅਨੋਖੇ ਦ੍ਰਿਸ਼ਟੀਕੋਣ  ਅਤੇ ਭੂਗੋਲਿਕ ਵਿਸ਼ਲੇਸ਼ਣ ਲਾਭਾਂ ਦੇ ਨਾਲ ਏਕੀਕ੍ਰਿਤ ਕਰਦੀ ਹੈ ।

 

*****

ਏਪੀਐੱਸ/ਜੇਕੇ/ਆਈਏ



(Release ID: 1774257) Visitor Counter : 172


Read this release in: English , Urdu , Hindi , Marathi