ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਦ ਸਪੈੱਲ ਆਵ੍ ਪਰਪਲ” ਮਹਿਲਾਵਾਂ ਦੇ ਹੌਂਸਲੇ ਦਾ ਜਸ਼ਨ ਮਨਾਉਂਦੀ ਹੈ: ਡਾਇਰੈਕਟਰ ਪ੍ਰਾਚੀ ਬਜਾਨੀਆ
ਫਿਲਮ "ਦ ਸਪੈੱਲ ਆਵ੍ ਪਰਪਲ" ਮਹਿਲਾਵਾਂ ਦੇ ਹੌਂਸਲੇ ਦਾ ਜਸ਼ਨ ਮਨਾਉਂਦੀ ਹੈ ਹਾਲਾਂਕਿ ਇਹ ਉਸ ਥਕਾਵਟ ਬਾਰੇ ਵੀ ਗੱਲ ਕਰਦੀ ਹੈ ਜੋ ਉਨ੍ਹਾਂ ਦੇ ਪਿੱਤਰਸੱਤਾ ਨਾਲ ਲਗਾਤਾਰ ਸੰਘਰਸ਼ ਕਰਨ ਨਾਲ ਪੈਦਾ ਹੁੰਦੀ ਹੈ। ਫਿਲਮ ਦੀ ਡਾਇਰੈਕਟਰ ਪ੍ਰਾਚੀ ਬਜਾਨੀਆ ਨੇ ਕਿਹਾ ਕਿ ਹਜ਼ਾਰਾਂ ਮਹਿਲਾਵਾਂ ਨੂੰ ਜਾਇਦਾਦ ਹੜੱਪਣ ਜਾਂ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਨ ਦੇ ਮਨਸੂਬਿਆਂ ਨਾਲ ਡੈਣ ਦਾ ਲੇਬਲ ਦਿੱਤਾ ਜਾਂਦਾ ਹੈ ਅਤੇ ਇਹ ਫਿਲਮ ਕਬਾਇਲੀ ਗੁਜਰਾਤ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਪੁਰਖੀ ਸ਼ਕਤੀਆਂ ਵਿਰੁੱਧ ਇਨ੍ਹਾਂ ਮਹਿਲਾਵਾਂ ਦੀ ਲੜਾਈ ਦੀ ਕਹਾਣੀ ਬਿਆਨ ਕਰਦੀ ਹੈ। ਉਹ ਅੱਜ ਗੋਆ ਵਿੱਚ ਇੱਫੀ 52 (IFFI 52) ਵਿੱਚ ਇੱਕ ਪ੍ਰੈੱਸ ਗੱਲਬਾਤ ਦੌਰਾਨ ਬੋਲ ਰਹੀ ਸੀ ਅਤੇ ਉਨ੍ਹਾਂ ਨਾਲ ਫੋਟੋਗ੍ਰਾਫੀ ਡਾਇਰੈਕਟਰ ਰਾਜੇਸ਼ ਅਮਾਰਾ ਰਾਜਨ ਵੀ ਸ਼ਾਮਲ ਹੋਏ।
ਇਸ ਫਿਲਮ ਦਾ ਵਿਚਾਰ ਡਾਇਰੈਕਟਰ ਨੂੰ ਉਦੋਂ ਆਇਆ ਜਦੋਂ ਉਹ ਅੰਬੀ ਦੁਮਾਲਾ (AmbiDumala) ਦੇ ਜੰਗਲਾਂ ਵਿੱਚੋਂ ਦੀ ਯਾਤਰਾ ਕਰ ਰਹੀ ਸੀ। 10 ਸਕਿੰਟਾਂ ਦੇ ਇੱਕ ਲੋਕ ਗੀਤ ਦੀ ਖੋਜ ਜੋ ਪ੍ਰਾਚੀ ਨੇ ਅੰਬੀ ਦੁਮਾਲਾ ਦੇ ਜੰਗਲਾਂ ਵਿੱਚ ਸੁਣਿਆ ਸੀ, ਫਿਲਮ, “ਦ ਸਪੈਲ ਆਫ਼ ਪਰਪਲ” ਨਾਲ ਸਮਾਪਤ ਹੋਈ।
ਡਾਇਰੈਕਟਰ ਨੇ ਫਿਲਮ ਦੇ ਟਾਈਟਲ ਦੇ ਪਿੱਛੇ ਦੀ ਪ੍ਰੇਰਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਮਨੀ ਰੰਗ ਜਾਦੂ ਅਤੇ ਰਹੱਸਵਾਦ ਨਾਲ ਜੁੜਿਆ ਹੋਇਆ ਹੈ।
ਪ੍ਰਾਚੀ ਇਸ ਰੰਗ ਦੀ ਵਰਤੋਂ ਵਿਸ਼ੇ ਦੇ ਥੀਮ ਬਾਰੇ ਗੱਲ ਕਰਨ ਦੇ ਨਾਲ-ਨਾਲ ਇਹ ਦਰਸਾਉਣ ਲਈ ਕਰਨਾ ਚਾਹੁੰਦੀ ਸੀ ਕਿ ਮਹਿਲਾਵਾਂ ਆਪਣੇ ਵਿਰੁੱਧ ਔਕੜਾਂ ਦੇ ਬਾਵਜੂਦ ਵੀ ਖਿੜ ਰਹੀਆਂ ਹਨ।
ਪ੍ਰਾਚੀ ਨੇ ਕਿਹਾ ਕਿ ਔਰਤਾਂ ਨੂੰ ਚੁੜੇਲਾਂ ਵਜੋਂ ਲੇਬਲ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਉਨ੍ਹਾਂ ਦੀ ਜਾਇਦਾਦ ਹੜੱਪਣ ਜਾਂ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਇਰਾਦੇ ਨਾਲ ਹੁੰਦੀਆਂ ਹਨ।
"ਫਿਲਮ ਮਹਿਲਾਵਾਂ ਦੇ ਹੌਂਸਲੇ ਦਾ ਜਸ਼ਨ ਮਨਾਉਂਦੀ ਹੈ ਪਰ ਲਗਾਤਾਰ ਉਤਪੀੜਨ ਦੇ ਕਾਰਨ ਉਹਨਾਂ ਨੂੰ ਪੇਸ਼ ਆਉਂਦੀ ਥਕਾਵਟ ਬਾਰੇ ਵੀ ਗੱਲ ਕਰਦੀ ਹੈ", ਇਹ ਸੰਦੇਸ਼ ਦਿੰਦੀ ਹੈ ਕਿ ਆਜ਼ਾਦੀ ਪਿਆਰ ਵਿੱਚ ਹੈ।
ਗੁਜਰਾਤੀ ਵਿੱਚ ਫਿਲਮ ਦਾ ਮੂਲ ਟਾਈਟਲ ‘ਖਿਲਸ਼ੇਤੋਂਖਰਾ’ (ਉਹ ਤਾਂ ਖਿੜਨਗੀਆਂ) ਹੈ, ਜੋ ਇਹ ਦਰਸਾਉਂਦਾ ਹੈ ਕਿ ਸਮਾਜ ਵਿੱਚ ਉਨ੍ਹਾਂ ਦੇ ਵਿਰੁੱਧ ਸਾਰੀਆਂ ਔਕੜਾਂ ਅਤੇ ਬੁਰਾਈਆਂ ਦੇ ਬਾਵਜੂਦ ਮਹਿਲਾਵਾਂ ਖਿੜਨਗੀਆਂ।
ਡਾਇਰੈਕਟਰ ਨੇ ਕਿਹਾ ਕਿ ਗੁਜਰਾਤੀ ਸਿਨੇਮਾ ਜੋ ਪਹਿਲਾਂ ਜ਼ਿਆਦਾਤਰ ਸਿਰਫ਼ ਗ੍ਰਾਮੀਣ ਕੇਂਦਰਾਂ ਵਿੱਚ ਹੀ ਪ੍ਰਦਰਸ਼ਿਤ ਹੁੰਦਾ ਸੀ, ਹੁਣ 2012-13 ਤੋਂ ਬਾਅਦ ਸ਼ਹਿਰੀ ਕੇਂਦਰਾਂ ਵਿੱਚ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਹੌਲੀ-ਹੌਲੀ ਉੱਥੇ ਵੀ ਮਕਬੂਲ ਹੋ ਰਿਹਾ ਹੈ।
ਫੋਟੋਗ੍ਰਾਫੀ ਡਾਇਰੈਕਟਰ ਰਾਜੇਸ਼ ਅਮਾਰਾ ਰਾਜਨ ਨੇ ਆਪਣੇ ਲੈਂਸ ਦੁਆਰਾ ਵਿਯੂਰਿਸਟਿਕ ਨਿਗਾਹ ਸਬੰਧੀ ਮਰਦ ਪ੍ਰਵਿਰਤੀ ਨੂੰ ਪਕੜਨ ਦੀ ਕੋਸ਼ਿਸ਼ ਬਾਰੇ ਗੱਲ ਕੀਤੀ, ਜਿਵੇਂ ਕਿ ਫਿਲਮ ਵਿੱਚ ਦਰਸਾਇਆ ਗਿਆ ਹੈ।
ਸ੍ਰੁਜਨਾ ਅਦੁਸੁਮੱਲੀ (ਸੰਪਾਦਕ), ਜਿੱਕੂ ਜੋਸ਼ੀ (ਸਾਊਂਡ ਡਿਜ਼ਾਈਨਰ) ਅਤੇ ਸ਼ਿਖਾ ਬਿਸ਼ਟ (ਪ੍ਰੋਡਕਸ਼ਨ ਡਿਜ਼ਾਈਨਰ) ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ।
ਇੱਫੀ 52 ਦੇ ਭਾਰਤੀ ਪੈਨੋਰਮਾ ਨਾਨ-ਫੀਚਰ ਫਿਲਮ ਸੈਕਸ਼ਨ ਵਿੱਚ ਦਿਖਾਈ ਗਈ ਇਹ ਫਿਲਮ ਐੱਫਟੀਆਈਆਈ, ਪੁਣੇ ਵਿੱਚ ਉਨ੍ਹਾਂ ਦੀ ਟ੍ਰੇਨਿੰਗ ਦੇ ਹਿੱਸੇ ਵਜੋਂ ਬਣਾਈ ਗਈ ਗ੍ਰੈਜੂਏਸ਼ਨ ਫਿਲਮ ਸੀ।
ਫਿਲਮ ਬਾਰੇ
ਇਨਾਸ, ਆਦਿਵਾਸੀ ਗੁਜਰਾਤ ਵਿੱਚ ਇੱਕ ਛੋਟੇ ਜਿਹੇ ਖੇਤ ਦੀ ਇਕਲੌਤੀ ਮਾਲਕ, ਈਰਖਾ ਕਰਨ ਵਾਲੇ ਗੁਆਂਢੀਆਂ ਦੇ ਨਿਸ਼ਾਨੇ 'ਤੇ ਹੈ ਜੋ ਉਸਨੂੰ 'ਡੈਣ' ਕਹਿੰਦੇ ਹਨ। ਡਰ ਵਿੱਚ ਘਿਰੀ, ਉਹ ਦੂਸਰੀਆਂ ਮਹਿਲਾਵਾਂ ਵਿੱਚ ਤਾਕਤ ਲੱਭਦੀ ਹੈ - ਇੱਕ ਨਵੀਂ ਮਾਂ ਜੋ ਇਕੱਲੇਪਣ ਨਾਲ ਨਜਿੱਠ ਰਹੀ ਹੈ ਅਤੇ ਇੱਕ ਜਵਾਨ ਵਿਆਹੁਤਾ ਮਹਿਲਾ ਜੋ ਆਪਣੇ ਆਪ ਦੇ ਉਥਲ-ਪੁਥਲ ਨਾਲ ਜੂਝਣ ਲਈ ਮਜਬੂਰ ਹੈ। ਮਹੂਆ ਦਾ ਜੰਗਲ ਉਨ੍ਹਾਂ ਦੀ ਗੁਪਤ ਵਾਰਤਾਲਾਪ ਦਾ ਖਾਮੋਸ਼ ਗਵਾਹ ਹੈ, ਕਈ ਵਾਰ ਪ੍ਰਾਚੀਨ ਲੋਕ ਗੀਤਾਂ ਰਾਹੀਂ ਪਹੁੰਚਦਾ ਹੈ। ਇਹ ਫਿਲਮ ਹੱਡੀਆਂ ਤੱਕ ਦੀ ਡੂੰਘਾਈ ਵਾਲੀ ਥਕਾਵਟ ਨੂੰ ਕੈਪਚਰ ਕਰਦੀ ਹੈ ਜੋ ਅਕਸਰ ਅਜਿਹੀਆਂ ਮਹਿਲਾਵਾਂ ਦੀ ਰੋਜ਼ਾਨਾ ਹਿੰਮਤ ਦੇ ਪਿੱਛੇ ਹੁੰਦੀ ਹੈ।
ਡਾਇਰੈਕਟਰ: ਪ੍ਰਾਚੀ ਬਜਾਨੀਆ
ਨਿਰਮਾਤਾ: FTII/ਭੁਪੇਂਦਰ ਕੈਂਥੋਲਾ
ਪਟਕਥਾ: ਪ੍ਰਾਚੀ ਬਜਾਨੀਆ
ਫੋਟੋਗ੍ਰਾਫੀ ਡਾਇਰੈਕਟਰ (ਡੀਓਪੀ) : ਰਾਜੇਸ਼ ਅਮਾਰਾ ਰਾਜਨ
ਸੰਪਾਦਕ: ਸਰੁਜਨਾ
ਕਲਾਕਾਰ: ਸਵਾਤੀ ਦਾਸ, ਸ਼ਰਧਾ ਕੌਲ, ਵਿਦਿਸ਼ਾ ਪੁਰੋਹਿਤ
**********
ਟੀਮ ਇੱਫੀ ਪੀਆਈਬੀ | ਐੱਨਟੀ/ਐੱਮਸੀ/ਡੀਆਰ/ਇੱਫੀ
(Release ID: 1774158)
Visitor Counter : 170