ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕੋਵਿਡ–19 ਦੌਰਾਨ ਹਾਲਾਤ ’ਤੇ ਕਾਬੂ ਪਾਉਣ ਲਈ ਨਵੀਆਂ ਕੋਸ਼ਿਸ਼ਾਂ ਕਰਨ ਲਈ ਰੇਲਵੇ ਦੀ ਸ਼ਲਾਘਾ ਕੀਤੀ


‘ਰੇਲਵੇਜ਼ ਨੇ ਨਾ ਕੇਵਲ ਮਹਾਮਾਰੀ ਦਾ ਸਾਹਮਣਾ ਕਰਨ ’ਚ ਮਦਦ ਕੀਤੀ ਹੈ, ਬਲਕਿ ਸੰਕਟ ਦੀ ਘੜੀ ’ਚ ਖ਼ੁਦ ਨੂੰ ਜ਼ਰੂਰੀ ਜੀਵਨ–ਰੇਖਾ ਵਜੋਂ ਵੀ ਸਿੱਧ ਕੀਤਾ ’


ਉਪ ਰਾਸ਼ਟਰਪਤੀ ਨੇ ਅੱਪਗ੍ਰੇਡਡ ਐੱਲਐੱਚਬੀ ਰੇਕ ਤੇ ਵਧੀਕ ਵਿਸਟਾਡੋਮ ਕੋਚੇਜ਼ ਵਾਲੀ ਵਿਸ਼ਾਖਾਪਟਨਮ–ਕਿਰੰਦੌਲ ਯਾਤਰੀ ਰੇਲ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 22 NOV 2021 1:47PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤੀ ਰੇਲਵੇ ਦੀ ਸ਼ਲਾਘਾ ਕੀਤੀ ਕਿਉਂਕਿ ਉਮਹਾਮਾਰੀ ਦੌਰਾਨ ਮੌਕੇ ਤੇ ਡਟਿਆ ਤੇ ਆਪਣੀਆਂ ਨਿਵੇਕਲੀਆਂ ਕੋਸ਼ਿਸ਼ਾਂ ਨਾਲ ਟ੍ਰੇਨਾਂ ਦੇ ਪਹੀਏ ਚਲਦੇ ਰੱਖੇ ਤੇ ਕੋਵਿਡ–19 ਦੀਆਂ ਅਣਕਿਆਸੀਆਂ ਚੁਣੌਤੀਆਂ ਤੋਂ ਗਾਹਕਾਂ ਨੂੰ ਸੁਰੱਖਿਅਤ ਰੱਖਿਆ।

ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਲਈ ਏਕਾਂਤਵਾਸ ਹਿਤ ਤਿਆਰ ਕੀਤੇ ਡੱਬਿਆਂਸ਼੍ਰਮਿਕ ਵਿਸ਼ੇਸ਼ ਟ੍ਰੇਨਾਂ ਤੇ ਆਕਸੀਜਨ ਐਕਸਪ੍ਰੈੱਸ’ ਦੀ ਮਿਸਾਲ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤੀ ਰੇਲਵੇਜ਼ ਨੇ ਆਪਣੀ ਸਮੁੱਚੀ ਮਸ਼ੀਨਰੀ ਦਾ ਤਾਣ ਲਾਇਆ ਤੇ ਮਹਾਮਾਰੀ ਦਾ ਪ੍ਰਭਾਵਸ਼ਾਲੀ ਤਰੀਕੇ ਸਾਹਮਣਾ ਕਰਨ ਲਈ ਦੇਸ਼ ਦੀ ਮਦਦ ਕੀਤੀ।

ਉਪ ਰਾਸ਼ਟਰਪਤੀ ਨੇ ਪੀਪੀਈਜ਼ (PPEs), ਕਵਰਆਲਸਹੈਂਡ ਸੈਨੀਟਾਈਜ਼ਰਸ ਤੇ ਮਾਸਕਾਂ ਦੇ ਵਿਕਾਸ ਤੇ ਉਤਪਾਦਨ ਵੀ ਆਪਣੇ ਕੋਲ ਹੀ ਕਰਨ ਅਤੇ ਸ਼ਹਿਰਾਂ ਤੇ ਪਿੰਡਾਂ ਤੱਕ ਮੈਡੀਕਲ ਉਪਕਰਣਾਂ ਤੇ ਆਮ ਵਸਤਾਂ ਨੂੰ ਯਕੀਨੀ ਤੌਰ ਤੇ ਪਹੁੰਚਾਉਣ ਲਈ ਵੀ ਰੇਲਵੇਜ਼ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ,‘ਇਸ ਸਰਗਰਮੀ ਸਦਕਾ ਹੀ ਵਸਤਾਂ ਤੇ ਅਨਾਜ ਭੰਡਾਰਾਂ ਦੀ ਕਿੱਲਤ ਵੱਡੇ ਪੱਧਰ ਤੇ ਘਟ ਗਈ ਸੀ। ਇੰਝ ਰੇਲਵੇਜ਼ ਨੇ ਨਾ ਸਿਰਫ਼ ਮਹਾਮਾਰੀ ਨੂੰ ਪ੍ਰਭਾਵਸ਼ਾਲੀ ਤਰੀਕੇ ਸਿੱਝਣ ਚ ਦੇਸ਼ ਦੀ ਮਦਦ ਕੀਤੀਸਗੋਂ ਸੰਕਟ ਦੀ ਘੜੀ ਚ ਖ਼ੁਦ ਨੂੰ ਇੱਕ ਜ਼ਰੂਰੀ ਜੀਵਨਰੇਖਾ ਵਜੋਂ ਵੀ ਸਿੱਧ ਕੀਤਾ।

ਸ਼੍ਰੀ ਨਾਇਡੂ ਅੱਜ ਅੱਪਗ੍ਰੇਡ ਕੀਤੇ ਐੱਲਐੱਚਬੀ (Linke Hofmann Busch) ਰੇਕ ਤੇ ਵਧੀਕ ਵਿਸਟਾਡੋਮ ਡੱਬਿਆਂ ਵਾਲੀ ਵਿਸ਼ਾਖਾਪਟਨਮਕਿਰੰਦੌਲ ਯਾਤਰੀ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੇ ਬੋਲ ਰਹੇ ਸਨ।

ਇਸ ਸ਼ਹਿਰ ਨਾਲ ਆਪਣੇ ਨੇੜਲੇ ਸਬੰਧ ਨੂੰ ਚੇਤੇ ਕਰਦਿਆਂ ਉਪ ਰਾਸ਼ਟਰਪਤੀ ਨੇ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਤੇ ਵਿਸ਼ਾਖਾਪਟਨਮਅਰਾਕੂ ਰੂਟ ਤੇ ਵਿਸਟਾਡੋਮ ਕੋਚਾਂ ਦੀ ਛੇਤੀ ਵਰਤੋਂ ਕਰਨ ਬਾਰੇ ਉਨ੍ਹਾਂ ਦੇ ਸੁਝਾਅ ਉੱਤੇ ਗ਼ੌਰ ਕਰਨ ਵਾਸਤੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਦੇ ਫ਼ੈਸਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਬਹੁਤ ਸਾਰੇ ਮੋੜਾਂ ਤੋਂਸੁਰੰਗਾਂ ਚੋਂ ਤੇ ਪੁਲ਼ਾਂ ਉੱਤੋਂ ਦੀ ਅਤੇ ਪੂਰਬੀ ਘਾਟਾਂ ਦੀਆਂ ਸੋਹਣੀਆਂ ਪਹਾੜੀ ਵਾਦੀਆਂ ਵਿੱਚੋਂ ਲੰਘਣ ਵਾਲੇ ਇਸ ਰੂਟ ਤੇ ਸੈਰਸਪਾਟੇ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਸਟਾਡੋਮ ਡੱਬਿਆਂ ਦੀ 360–ਡਿਗਰੀ ਦੀ ਦ੍ਰਿਸ਼ ਪ੍ਰਣਾਲੀ ਯਾਤਰੀਆਂ ਲਈ ਇਸ ਯਾਤਰਾ ਨੂੰ ਕਦੇ ਵੀ ਨਾ ਭੁੱਲਣ ਵਾਲਾ ਤਜਰਬਾ ਬਣਾ ਦੇਵੇਗੀ। ਉਨ੍ਹਾਂ ਰੇਲਗੱਡੀ ਚ ਐੱਲਐੱਚਬੀ ਕੋਚ ਜੋੜਨ ਲਈ ਵੀ ਰੇਲਵੇਜ਼ ਦੀ ਸ਼ਲਾਘਾ ਕੀਤੀ ਕਿਉਂਕਿ ਇਸ ਨਾਲ ਯਾਤਰੀਆਂ ਦੀ ਸੁਵਿਧਾ ਦੀ ਸੁਰੱਖਿਆ ਚ ਵਾਧਾ ਹੁੰਦਾ ਹੈ।

ਸਫ਼ਾਈ ਲਈ ਵਿਸ਼ਾਖਾਪਟਨਮ ਸ਼ਹਿਰ ਦੀ ਤਾਰੀਫ਼ ਕਰਦਿਆਂ ਸ਼੍ਰੀ ਨਾਇਡੂ ਨੇ ਜਨਤਾ ਨੂੰ ਲੋਕ ਲਹਿਰ ਵਜੋਂ ਸਵੱਛ ਭਾਰਤ’ ਦੀ ਰਫ਼ਤਾਰ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਖ਼ਾਸ ਕਰਕੇ ਲੋਕਾਂ ਨੂੰ ਜ਼ਿੰਮੇਵਾਰੀ ਲੈਣ ਤੇ ਟ੍ਰੇਨਾਂ ਤੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ।

ਇਸ ਸਮਾਰੋਹ ਚ ਸ਼੍ਰੀ ਮੁੱਤਮਸੇਤੀ ਸ੍ਰੀਨਿਵਾਸ ਰਾਓਮੰਤਰੀਆਂਧਰ ਪ੍ਰਦੇਸ਼ ਸਰਕਾਰਸ਼੍ਰੀ ਐੱਮ.ਵੀ.ਵੀ. ਸੱਤਿਆਨਾਰਾਇਣਮੈਂਬਰਲੋਕ ਸਭਾਸੁਸ਼੍ਰੀਅਰਚਨਾ ਜੋਸ਼ੀਜਨਰਲ ਮੈਨੇਜਰਪੂਰਬੀ ਤਟੀ ਰੇਲਵੇਸ਼੍ਰੀ ਅਨੂਪ ਕੁਮਾਰ ਸਤਪਥੀਡੀਆਰਐੱਮ ਵਾਲਟੇਅਰ ਤੇ ਹੋਰ ਪਤਵੰਤੇ ਸੱਜਣਾਂ ਨੇ ਭਾਗ ਲਿਆ।

 

 

 **********

ਐੱਮਐੱਸ/ਆਰਕੇ/ਐੱਨਐੱਸ



(Release ID: 1774157) Visitor Counter : 111