ਆਈਐੱਫਐੱਸਸੀ ਅਥਾਰਿਟੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਦਸੰਬਰ, 2021 ਨੂੰ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ - ਆਈਐੱਫਐੱਸਸੀਏ ਦੇ ਇਨਫਿਨਿਟੀ ਫੋਰਮ ਦਾ ਉਦਘਾਟਨ ਕਰਨਗੇ


ਇਨਫਿਨਿਟੀ ਫੋਰਮ ਭਾਰਤ ਦੀਆਂ ਸੀਮਾਵਾਂ ਤੋਂ ਪਰ੍ਹੇ ਫਿਨਟੈੱਕ ਈਵੈਂਟ ਹੈ

Posted On: 19 NOV 2021 3:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਦਸੰਬਰ,  2021 ਨੂੰ ਇਨਫਿਨਿਟੀ ਫੋਰਮ ਦਾ ਉਦਘਾਟਨ ਕਰਨਗੇ ।  ਇਨਫਿਨਿਟੀ ਫੋਰਮ ਫਿਨਟੈੱਕ ਤੇ 2-ਦਿਨਾਂ ਵਿਚਾਰ ਮੰਥਨ ਦਾ ਮੰਚ ਹੈ ।  ਇਸ ਪ੍ਰੋਗਰਾਮ ਦਾ ਆਯੋਜਨ ਵਰਚੁਅਲੀ 3 ਅਤੇ 4 ਦਸੰਬਰ,  2021 ਨੂੰ ਗਿਫਟ ਸਿਟੀ ਅਤੇ ਬਲੂਮਬਰਗ ਦੇ ਸਹਿਯੋਗ ਨਾਲ ਭਾਰਤ ਸਰਕਾਰ  (ਜੀਓਆਈ) ਦੇ ਅਧੀਨ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈਐੱਫਐੱਸਸੀਏ )  ਦੁਆਰਾ ਕੀਤਾ ਜਾ ਰਿਹਾ ਹੈ ।  ਫੋਰਮ ਦੇ ਪਹਿਲੇ ਸੰਸਕਰਣ ਵਿੱਚ ਇੰਡੋਨੇਸ਼ੀਆ,  ਦੱਖਣ ਅਫ਼ਰੀਕਾ ਅਤੇ ਬ੍ਰਿਟੇਨ ਭਾਗੀਦਾਰ ਦੇਸ਼ ਹਨ

ਇਸ ਤੋਂ ਪਹਿਲਾਂ ਇੱਕ ਅਲੱਗ ਮੌਕੇ ਤੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਸੀ ,  "ਭਾਰਤ ਵਿੱਚ ਫਿਨਟੈੱਕ ਅਤੇ ਉਦਯੋਗ 4.0 ਦਾ ਭਵਿੱਖ ਉੱਭਰ ਰਿਹਾ ਹੈ।  ਜਿਵੇਂ ਭਾਰਤ ਦੂਸਰਿਆਂ ਤੋਂ ਸਿੱਖੇਗਾ ,  ਵੈਸੇ ਹੀ ਅਸੀਂ ਆਪਣੇ ਅਨੁਭਵ ਅਤੇ ਮੁਹਾਰਤ ਨੂੰ ਦੁਨੀਆ ਦੇ ਨਾਲ ਸਾਂਝਾ ਕਰਾਂਗੇ ,  ਕਿਉਂਕਿ ਜੋ ਚੀਜ਼ ਭਾਰਤ ਨੂੰ ਅੱਗੇ ਵਧਾਉਂਦੀ ਹੈ ,  ਉਹ ਦੂਸਰਿਆਂ ਲਈ ਵੀ ਉਮੀਦ ਪੈਦਾ ਕਰਦੀ ਹੈ ਅਤੇ ਅਸੀਂ ਭਾਰਤ ਲਈ ਜੋ ਸੁਪਨਾ ਵੇਖਦੇ ਹਾਂ ਉਹੀ ਅਸੀਂ ਦੁਨੀਆ ਲਈ ਵੀ ਚਾਹੁੰਦੇ ਹਨ ।  ਇਹ ਸਾਰਿਆਂ ਲਈ ਇੱਕ ਸਮਾਨ ਯਾਤਰਾ ਹੈ"

ਇਨਫਿਨਿਟੀ ਫੋਰਮ ਆਈਐੱਫਐੱਸਸੀਏ ਦੀ ਪ੍ਰਮੁੱਖ ਵਿੱਤੀ ਟੈਕਨੋਲੋਜੀ ਅਤੇ ਵਿਸ਼ਵ ਅਗਵਾਈ ਦੇ ਸਲਾਹ-ਮਸ਼ਵਰੇ ਦਾ ਆਯੋਜਨ ਹੈ ਜਿੱਥੇ ਦੁਨੀਆ ਭਰ ਦੀਆਂ ਸਮੱਸਿਆਵਾਂ,  ਪ੍ਰਗਤੀਸ਼ੀਲ ਵਿਚਾਰਾਂ ,  ਨਵੀਆਂ ਤਕਨੀਕਾਂ ਦੀ ਖੋਜ ਕੀਤੀ ਜਾਂਦੀ ਹੈ ,  ਚਰਚਾ ਕੀਤੀ ਜਾਂਦੀ ਹੈ ਅਤੇ ਸਮਾਧਾਨਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਂਦਾ ਹੈ ਅਤੇ ਇਹ ਦੁਨੀਆ ਦੇ ਮੋਹਰੀ ਸੂਝਵਾਨਾਂ ਨੂੰ ਨੀਤੀ ,  ਆਜੀਵਿਕਾ ਅਤੇ ਟੈਕਨੋਲੋਜੀ ਤੇ ਚਰਚਾ ਕਰਨ ਲਈ ਇੱਕਜੁਟ ਕਰਦਾ ਹੈ ਅਤੇ ਸਮਾਵੇਸ਼ੀ ਵਿਕਾਸ ਅਤੇ ਵੱਡੇ ਪੈਮਾਨੇ ਤੇ ਮਾਨਵਤਾ ਦੀ ਸੇਵਾ ਲਈ ਫਿਨਟੈੱਕ ਉਦਯੋਗ ਦੁਆਰਾ ਤਕਨੀਕੀ ਅਤੇ ਇਨੋਵੇਸ਼ਨ ਦਾ ਲਾਭ ਕਿਵੇਂ ਚੁੱਕਿਆ ਜਾ ਸਕਦਾ ਹੈ,  ਇਸ ਤੇ ਕਾਰਵਾਈ ਯੋਗ ਅੰਤਰਦ੍ਰਿਸਟੀ ਦੇ ਨਾਲ ਆਉਣ ਦਾ ਮੰਚ ਪ੍ਰਦਾਨ ਕਰਦਾ ਹੈ ।  ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕੁਝ ਪ੍ਰਮੁੱਖ ਬੁਲਾਰਿਆਂ ਵਿੱਚੋਂ ਰਿਲਾਇੰਸ ਉਦਯੋਗ ਸਮੂਹ  ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੁਕੇਸ਼ ਅੰਬਾਨੀ ;  ਸਾਫਟਬੈਂਕ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ,  ਸ਼੍ਰੀ ਮਾਸਾਯੋਸ਼ੀ ਸੋਨ ਅਤੇ ਇੰਫੋਸਿਸ  ਦੇ ਸਹਿ-ਸੰਸਥਾਪਕ ,  ਸ਼੍ਰੀ ਨੰਦਨ ਨੀਲੇਕਣੀ ਸ਼ਾਮਿਲ ਹਨ ।

ਇਸ ਤੋਂ ਪਹਿਲਾਂ ਆਪਣੇ 2020-21  ਦੇ ਕੇਂਦਰੀ ਬਜਟ ਭਾਸ਼ਣ ਵਿੱਚ ,  ਕੇਂਦਰੀ ਵਿੱਤ ਕਾਰਪੋਰੇਟ  ਮਾਮਲੇ ਮੰਤਰੀ  ,  ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਦੇਸ਼  ਦੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ  ( ਆਈਐੱਫਐੱਸਸੀ )  ਜੀਆਈਐੱਫਟੀ ਆਈਐੱਫਐੱਸਸੀ ਵਿੱਚ ਵਿਸ਼ਵ ਪੱਧਰੀ ਫਿਨਟੈੱਕ ਕੇਂਦਰ ਦਾ ਸਮਰਥਨ ਕਰਨ ਦੀ ਘੋਸ਼ਣਾ ਕੀਤੀ ।  ਆਈਐੱਫਐੱਸਸੀਏ ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰਾਂ  ( ਆਈਐੱਫਐੱਸਸੀਐੱਸ )  ਵਿੱਚ ਵਿੱਤੀ ਉਤਪਾਦਾਂ,  ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਨਾਂ  ਦੇ ਵਿਕਾਸ ਅਤੇ ਰੈਗੂਲੇਸ਼ਨ ਲਈ ਇੱਕ ਏਕੀਕ੍ਰਿਤ ਅਥਾਰਿਟੀ ਹੈ

ਆਈਐੱਫਐੱਸਸੀਏ ਦੀ ਇਨਫਿਨਿਟੀ ਫੋਰਮ ਵੈੱਬਸਾਈਟ ਦੇ ਸ਼ੁਭਾਰੰਭ ਦੇ ਮੌਕੇ ਤੇ,  ਸ਼੍ਰੀ ਇੰਜੇਤੀ ਸ਼੍ਰੀਨਿਵਾਸ,  ਚੇਅਰਪਰਸਨ ,  ਆਈਐੱਫਐੱਸਸੀਏ ਨੇ ਕਿਹਾ ,  ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰਾਂ ਲਈ ਏਕੀਕ੍ਰਿਤ ਰੈਗੂਲੇਸ਼ਨ ਦੇ ਰੂਪ ਵਿੱਚ ,  ਵਿਸ਼ਵ ਪੱਧਰ ਤੇ ਆਈਐੱਫਐੱਸਸੀਏ ਵਿੱਤੀ ਸੇਵਾ ਉਦਯੋਗ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਸਮਰੱਥ ਬਣਾਉਣ ਤੇ ਕੇਂਦ੍ਰਿਤ ਹੈ। ਸਾਡਾ ਪ੍ਰਮੁੱਖ ਇਨਫਿਨਿਟੀ ਫੋਰਮ ਆਪਸੀ ਸਹਿਯੋਗ ਦੀ ਭਾਵਨਾ ਨਾਲ ਉਦਯੋਗ ਦੇ ਬੇਹੱਦ ਭਵਿੱਖ ਦਾ ਪਤਾ ਲਗਾਉਣ ਲਈ ਵਿਸ਼ਵ ਫਿਨਟੈੱਕ ਉਦਯੋਗ ਦੇ ਸਾਰੇ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਸਾਥ ਲਿਆਉਣ  ਦੇ ਸਾਡੀ ਕੋਸ਼ਿਸ਼ ਦਾ ਹਿੱਸਾ ਹੈ ।  ਜਿਵੇਂ - ਜਿਵੇਂ ਭਾਰਤੀ ਫਿਨਟੈੱਕ ਉਦਯੋਗ ਤੇਜ਼ੀ ਨਾਲ ਵੱਧ ਰਿਹਾ ਹੈ ,  ਸਾਡੇ ਕੋਲ ਆਪਣੇ ਸਾਂਝੇਦਾਰ ਦੇਸ਼ਾਂ ਅਤੇ ਹੋਰ ਲੋਕਾਂ ਤੋਂ ਸਿੱਖਣ ਅਤੇ ਉਨ੍ਹਾਂ ਨੂੰ ਦੇਣ ਲਈ ਬਹੁਤ ਕੁਝ ਹੈ ਅਤੇ ਅਸੀਂ ਵਿੱਤ ਤੋਂ ਪਰ੍ਹੇ ਇਨੋਵੇਸ਼ਨ ਲਈ ਫਿਨਟੈੱਕ ਦਾ ਸਫਲਤਾਪੂਰਵਕ ਲਾਭ ਉਠਾਇਆ ਹੈ ।

ਫੋਰਮ ਦਾ ਏਜੰਡਾ ਬਿਯੌਂਡ ਦੀ ਥੀਮ ਤੇ ਕੇਂਦ੍ਰਿਤ ਹੋਵੇਗਾ ;  ਨਿਮਨਲਿਖਿਤ ਕਈ ਉਪ ਵਿਸ਼ਿਆਂ  ਦੇ ਨਾਲ:

1. ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਦੇਣ ਲਈ ਗਲੋਬਲ ਸਟੈਕ ਦੇ ਵਿਕਾਸ ਵਿੱਚ ਭੂਗੋਲਿਕ ਸੀਮਾਵਾਂ ਤੋਂ ਹਟ ਕੇ ਫਿਨਟੈੱਕ ਸਰਕਾਰਾਂ ਅਤੇ ਕਾਰੋਬਾਰਾਂ ਦੇ ਨਾਲ ਸੀਮਾਵਾਂ ਤੋਂ ਪਰ੍ਹੇ ;

2. ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਲਈ ਸਪੇਸਟੈਕ,  ਗ੍ਰੀਨਟੈਕ ਅਤੇ ਐਗਰੀਟੈਕ ਵਰਗੇ ਉਭਰਦੇ ਖੇਤਰਾਂ  ਦੇ ਨਾਲ ਕਨਵਰਜੈਂਸ ਕਰਕੇ ਵਿੱਤ ਤੋਂ ਪਰ੍ਹੇ ਫਿਨਟੈੱਕ ;  ਅਤੇ

3. ਫਿਨਟੈੱਕ ਬੀਯੌਂਡ ਨੈਕਸਟਇਸ ਗੱਲ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕਿ ਕੁਆਂਟਮ ਕੰਪਿਊਟਿੰਗ ਭਵਿੱਖ ਵਿੱਚ ਫਿਨਟੈੱਕ ਉਦਯੋਗ ਦੀ ਕੁਦਰਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਅਤੇ ਨਵੇਂ ਮੌਕਿਆਂ ਨੂੰ ਹੁਲਾਰਾ ਦੇ ਸਕਦੀ ਹੈ ।  ਹਰੇਕ ਵਿਸ਼ਾ ਆਯੋਜਨ ਦੀ ਵਿਆਪਕ ਭਾਵਨਾ  ਦੇ ਅਨੁਰੂਪ ,  ਸੀਮਾਵਾਂ ਤੋਂ ਪਰ੍ਹੇ ਫਿਨਟੈੱਕ  ਦੇ ਦਾਇਰੇ ਦਾ ਵਿਸਤਾਰ ਕਰਦਾ ਹੈ ।

ਇੰਫੋਸਿਸ  ਦੇ ਚੇਅਰਮੈਨ ਅਤੇ ਸਹਿ - ਸੰਸਥਾਪਕ ਸ਼੍ਰੀ ਨੰਦਨ ਨੀਲੇਕਣੀ ਨੇ ਇਸ ਪ੍ਰੋਗਰਾਮ ਦੀ ਕਾਰਜ ਯੋਜਨਾ ਤੇ ਟਿੱਪਣੀ ਕਰਦੇ ਹੋਏ ਕਿਹਾ:  "ਇੰਡੀਆ ਸਟੈਕ ਦੀ ਕਹਾਣੀ ਅਤੇ ਇਸ ਦੇ ਇੱਕ ਅਰਬ ਲੋਕਾਂ ਦੇ ਜੀਵਨ ਤੇ ਪੈਣ ਵਾਲੇ ਪ੍ਰਭਾਵ ਨੂੰ ਸਾਡੀਆਂ ਸੀਮਾਵਾਂ ਤੋਂ ਵੀ ਅੱਗੇ ਦੁਨੀਆ ਦੇ ਕਈ ਹਿੱਸਿਆ ਤੱਕ ਵਿਸ਼ਵ ਸਟੇਕ ਪਹਿਲ  ਦੇ ਰਾਹੀਂ ਲਿਜਾਇਆ ਜਾ ਸਕਦਾ ਹੈ।  ਫਿਨਟੈੱਕ ਅਤੇ ਸਾਰੇ ਖੇਤਰਾਂ ਵਿੱਚ ਇਸ ਦੇ ਕਨਵਰਜੈਂਸ ਤੋਂ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਣ ਦੀ ਉਮੀਦ ਹੈ ਅਤੇ ਇਨਫਿਨਿਟੀ ਫੋਰਮ ਅਤੇ ਇਸ ਦੀ ਪ੍ਰਭਾਵਸ਼ਾਲੀ ਕਾਰਜ ਯੋਜਨਾ  ਦੇ ਮਾਧਿਅਮ ਰਾਹੀਂ ਆਈਐੱਫਐੱਸਸੀਏ  ਦੀ ਵਿਚਾਰਸ਼ੀਲ ਅਗਵਾਈ ਨੂੰ ਵੇਖਕੇ ਮੈਨੂੰ ਖੁਸ਼ੀ ਹੋ ਰਹੀ ਹੈ ।

ਇਨਫਿਨਿਟੀ ਫੋਰਮ ਨਿਮਨਲਿਖਤ ਰੂਪ ਨਾਲ ਵੀ ਮੌਕੇ ਪ੍ਰਦਾਨ ਕਰੇਗਾ  -

1.    4 ਦਸੰਬਰ ,  2021 ਨੂੰ ਵਰਚੁਅਲੀ ਆਯੋਜਿਤ ਪ੍ਰਦਰਸ਼ਨ ਵਿੱਚ ਆਪਣੇ ਇਨੋਵੇਸ਼ਨ ਦਾ ਪ੍ਰਦਰਸ਼ਨ ਕਰਨ ਲਈ ਆਈਐੱਫਐੱਸਸੀਏ ਦੀ ਆਈ-ਸਪ੍ਰਿੰਟ’21 ਲੜੀ  ਦੇ ਤਹਿਤ ਆਯੋਜਿਤ ਸਪ੍ਰਿੰਟ ਦੇ ਫਾਈਨਲਿਸਟ ਸਹਿਤ ਭਾਰਤ ਅਤੇ ਭਾਗੀਦਾਰ ਦੇਸ਼ਾਂ  ਦੇ ਚੁਣੇ ਫਿਨਟੈੱਕ ਅਤੇ

2. ਭਾਰਤ ਅਤੇ ਸਹਿਯੋਗੀ ਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ  ਦੇ ਵਿਦਿਆਰਥੀਆਂ ਨੂੰ ਫਿਨਟੈੱਕ ਉਦਯੋਗ ਦੀ ਦ੍ਰਿਸ਼ਟੀ ਅਤੇ ਪ੍ਰਾਥਮਿਕਤਾਵਾਂ ਨੂੰ ਅਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਿੱਚ ਸਮਰੱਥ ਬਣਾਉਣ ਲਈ ਫੋਰਮ ਵਿੱਚ ਕਈ ਸੈਸ਼ਨਾਂ ਤੋਂ ਨਿਕਲਣ ਵਾਲੀਆਂ ਨੀਤੀਗਤ ਸਿਫਾਰਿਸ਼ਾਂ ਤੇ ਕਾਲ ਫਾਰ ਐਕਸ਼ਨ ਸਟੇਟਮੈਂਟ ਵਿਕਸਿਤ ਕਰਨ ਅਤੇ ਜਮ੍ਹਾਂ ਕਰਨ ਦੇ ਲਈ ।

ਇਸ ਸਾਲ  ਦੇ ਫੋਰਮ  ਦੇ ਪ੍ਰਮੁੱਖ ਘਰੇਲੂ ਭਾਗੀਦਾਰ ਨੀਤੀ ਆਯੋਗ,  ਇੰਵੇਸਟ ਇੰਡੀਆ ,  ਫਿੱਕੀ ਅਤੇ ਨੈਸਕੌਮ ਹਨ

ਇਨਫਿਨਿਟੀ ਫੋਰਮ ਲਈ ਵੈੱਬਸਾਈਟ ਅਤੇ ਕਾਰਜ ਯੋਜਨਾ ਦਾ ਕੱਲ੍ਹ ਸ਼ੁਭਾਰੰਭ ਕੀਤਾ ਗਿਆ ਸੀ ।  ਇਸ ਆਯੋਜਨ  ਬਾਰੇ ਅਧਿਕ ਜਾਣਕਾਰੀ ਅਤੇ ਇਸ ਦੇ ਲਈ ਰਜਿਸਟ੍ਰੇਸ਼ਨ ਕਰਨ ਲਈ www.infinityforum.inਤੇ ਜਾਓ ।

****

ਆਰਐੱਮ/ਕੇਐੱਮਐੱਨ



(Release ID: 1774070) Visitor Counter : 122