ਪ੍ਰਧਾਨ ਮੰਤਰੀ ਦਫਤਰ

‘ਸੀਮਲੈੱਸ ਕ੍ਰੈਡਿਟ ਫਲੋਅ ਅਤੇ ਇਕਨੌਮਿਕ ਗ੍ਰੋਥ ਦੇ ਲਈ ਤਾਲਮੇਲ ਬਣਾਉਣਾ’ ਵਿਸ਼ੇ ֹ’ਤੇ ਆਯੋਜਿਤ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 18 NOV 2021 9:30PM by PIB Chandigarh

ਨਮਸਕਾਰ!

ਦੇਸ਼ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ, ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਜੀ,  ਡਾਕਟਰ ਭਾਗਵਤ ਕਰਾਡ ਜੀ, RBI ਗਵਰਨਰ ਸ਼੍ਰੀ ਸ਼ਕਤੀਕਾਂਤਾ ਦਾਸ ਜੀ ਬੈਂਕਿੰਗ ਸੈਕਟਰ ਦੇ ਸਾਰੇ ਦਿੱਗਜ, ਭਾਰਤੀ ਉਦਯੋਗ ਜਗਤ ਦੇ ਸਾਰੇ ਸਨਮਾਨਿਤ ਸਾਥੀ, ਪ੍ਰੋਗਰਾਮ ਵਿੱਚ ਜੁੜੇ ਹੋਰ ਸਾਰੇ

ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਮੈਂ ਜਦੋਂ ਤੋਂ ਇੱਥੇ ਆਇਆ ਹਾਂ। ਜੋ ਕੁਝ ਵੀ ਸੁਣਿਆ ਉਸ ਵਿੱਚ ਵਿਸ਼ਵਾਸ ਹੀ ਵਿਸ਼ਵਾਸ ਨਜ਼ਰ  ਆ ਰਿਹਾ ਹੈ  ਯਾਨੀ ਸਾਡਾ confidence level ਇੰਨਾ vibrant ਹੋਵੇ,  ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸੰਭਾਵਨਾਵਾਂ ਨੂੰ ਸੰਕਲਪ ਵਿੱਚ ਪਰਿਵਰਤਿਤ ਕਰਦੇ ਹਨ ਅਤੇ ਸਭ ਮਿਲਕੇ  ਚਲਣ ਤਾਂ ਸੰਕਲਪ ਨੂੰ ਸਿੱਧੀ ਪ੍ਰਾਪਤ ਕਰਨ ਵਿੱਚ ਮੈਂ ਨਹੀਂ ਮੰਨਦਾ ਹਾਂ ਕਿ ਦੇਰ ਲਗੇਗੀ  ਕਿਸੇ ਵੀ ਦੇਸ਼ ਦੀ ਵਿਕਾਸ ਯਾਤਰਾ ਵਿੱਚ ਇੱਕ ਅਜਿਹਾ ਸਮਾਂ ਆਉਂਦਾ ਹੈ,  ਜਦੋਂ ਉਹ ਦੇਸ਼ ਨਵੀਂ ਛਲਾਂਗ ਦੇ ਲਈ ਨਵੇਂ ਸੰਕਲਪ ਲੈਂਦਾ ਹੈ ਅਤੇ ਫਿਰ ਪੂਰੇ ਰਾਸ਼ਟਰ ਦੀ ਸ਼ਕਤੀ ਉਨ੍ਹਾਂ ਸੰਕਲਪਾਂ ਨੂੰ ਪ੍ਰਾਪਤ ਕਰਨ ਵਿੱਚ ਜੁਟ ਜਾਂਦੀ ਹੈ। ਹੁਣ ਆਜ਼ਾਦੀ ਦਾ ਅੰਦੋਲਨ ਤਾਂ ਬਹੁਤ ਲੰਬਾ ਚਲਿਆ ਸੀ। 1857 ਤੋਂ ਤਾਂ ਵਿਸ਼ੇਸ਼ ਰੂਪ ਨਾਲ ਉਸ ਨੂੰ ਇਤਿਹਾਸਕਾਰ ਇੱਕ ਸੂਤਰ ਵਿੱਚ ਬੰਨ੍ਹ ਕੇ ਵੀ ਦੇਖਦੇ ਹਨ। ਲੇਕਿਨ 1942 ਅਤੇ 1930 ਦਾਂਡੀ ਯਾਤਰਾ ਅਤੇ ਕੁਇਟ ਇੰਡੀਆ ਇਹ ਦੋ ਅਜਿਹੇ ਟਰਨਿੰਗ ਪੁਆਇੰਟ ਸਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਅਜਿਹਾ ਟਾਈਮ ਸੀ ਜੋ ਦੇਸ਼ ਨੂੰ ਛਲਾਂਗ ਲਗਾਉਣ ਦਾ ਮੂਡ ਬਣਾਇਆ ਸੀ। 30 ਵਿੱਚ ਜੋ ਉਹ ਛਲਾਂਗ ਲਗੀ ਉਹ ਦੇਸ਼ ਭਰ ਵਿੱਚ ਇੱਕ ਮਾਹੌਲ ਬਣਾ ਦਿੱਤਾ। ਅਤੇ 42 ਵਿੱਚ ਜੋ ਦੂਸਰੀ ਛਲਾਂਗ ਲਗੀ ਉਸ ਦਾ ਨਤੀਜਾ 1947 ਵਿੱਚ ਆਇਆ। ਯਾਨੀ ਮੈਂ ਜੋ ਛਲਾਂਗ ਦੀ ਬਾਤ ਕਰ ਰਿਹਾ ਹਾਂ। ਆਜ਼ਾਦੀ ਦੇ 75 ਸਾਲ ਅਤੇ ਹੁਣ ਅਜਿਹੀ ਅਵਸਥਾ ਵਿੱਚ ਅਸੀਂ ਪਹੁੰਚੇ ਹਾਂ ਕਿ ਸੱਚੇ ਅਰਥ ਵਿੱਚ ਇਹ ਛਲਾਂਗ ਲਗਾਉਣ ਲਈ ਜ਼ਮੀਨ ਮਜ਼ਬੂਤ ਹੈ ਟਾਰਗੇਟ ਤੈਅ ਹੈ, ਬਸ ਚਲ ਪੈਣਾ ਹੈ। ਅਤੇ ਮੈਂ ਲਾਲ ਕਿਲੇ ਤੋਂ ਕਿਹਾ ਸੀ, 15 ਅਗਸਤ ਨੂੰ ਕਿਹਾ ਸੀ, ਇਹੀ ਸਮਾਂ ਹੈ, ਸਹੀ ਸਮਾਂ ਹੈ। ਤੁਸੀਂ ਸਾਰੇ Nation Building ਦੇ ਇਸ ਮਹਾਯੱਗ  ਦੇ ਪ੍ਰਮੁੱਖ ਸਟੇਕਹੋਲਡਰਸ ਹੋ ਅਤੇ ਇਸ ਲਈ ਭਵਿੱਖ ਦੀਆਂ ਤਿਆਰੀਆਂ ਨੂੰ ਲੈ ਕੇ ਤੁਹਾਡਾ ਸੰਵਾਦ, ਇਹ ਦੋ ਦਿਵਸ ਦਾ ਤੁਹਾਡਾ ਮੰਥਨ, ਤੁਸੀਂ ਮਿਲ ਬੈਠ ਕੇ ਜੋ ਇੱਕ ਰੋਡਮੈਪ ਸੋਚਿਆ ਹੋਵੇਗਾ, ਤੁਸੀਂ ਜੋ ਨਿਰਣੇ ਕੀਤੇ ਹੋਣਗੇ। ਵਿੱਚ ਸਮਝਦਾ ਹਾਂ ਸਾਰੀਆਂ ਗੱਲਾਂ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹਨ।

ਸਾਥੀਓ, 

ਸਰਕਾਰ ਨੇ ਬੀਤੇ 6-7 ਵਰ੍ਹਿਆਂ ਵਿੱਚ ਬੈਂਕਿੰਗ ਸੈਕਟਰ ਵਿੱਚ ਜੋ Reforms ਕੀਤੇ, ਬੈਂਕਿੰਗ ਸੈਕਟਰ ਦਾ ਹਰ ਤਰ੍ਹਾਂ ਨਾਲ ਸਪੋਰਟ ਕੀਤਾ, ਉਸ ਵਜ੍ਹਾ ਨਾਲ ਅੱਜ ਦੇਸ਼ ਦਾ ਬੈਂਕਿੰਗ ਸੈਕਟਰ ਬਹੁਤ ਹੀ ਮਜ਼ਬੂਤ ਸਥਿਤੀ ਵਿੱਚ ਹੈ। ਤੁਸੀਂ ਵੀ ਇਹ ਮਹਿਸੂਸ ਕਰਦੇ ਹੋ ਕਿ ਬੈਂਕਾਂ ਦੀ Financial Health ਹੁਣ ਕਾਫੀ ਸੁਧਰੀ ਹੋਈ ਸਥਿਤੀ ਵਿੱਚ ਹੈ। 2014 ਦੇ ਪਹਿਲੇ ਦੀ ਜਿਤਨੀਆਂ ਵੀ ਪਰੇਸ਼ਾਨੀਆਂ ਸਨ, ਜਿਤਨੀਆਂ ਵੀ ਚੁਣੌਤੀਆਂ ਸਨ, ਅਸੀਂ ਇੱਕ-ਇੱਕ ਕਰਕੇ ਉਨ੍ਹਾਂ ਦੇ ਸਮਾਧਾਨ ਦੇ ਰਸਤੇ ਤਲਾਸ਼ੇ ਹਨ। ਅਸੀਂ NPAs ਦੀ ਸਮੱਸਿਆ ਨੂੰ ਅਡਰੈੱਸ ਕੀਤਾ, ਬੈਂਕਾਂ ਨੂੰ recapitalise ਕੀਤਾ, ਉਨ੍ਹਾਂ ਦੀ ਤਾਕਤ ਨੂੰ ਵਧਾਇਆ।  ਅਸੀਂ IBC ਜਿਹੇ ਰਿਫਾਰਮ ਲਿਆਂਦੇ, ਅਨੇਕ ਕਾਨੂੰਨਾਂ ਵਿੱਚ ਸੁਧਾਰ ਕੀਤੇ ਅਤੇ Debt recovery tribunal ਨੂੰ ਸਸ਼ਕਤ ਕੀਤਾ। ਕੋਰੋਨਾ ਕਾਲ ਵਿੱਚ ਦੇਸ਼ ਵਿੱਚ ਇੱਕ dedicated Stressed Asset Management Vertical ਦਾ ਗਠਨ ਵੀ ਕੀਤਾ ਗਿਆ। ਇਨ੍ਹਾਂ ਹੀ ਫ਼ੈਸਲਿਆਂ ਨਾਲ ਅੱਜ ਬੈਂਕਾਂ ਦੀ resolution ਅਤੇ recovery ਬਿਹਤਰ ਹੋ ਰਹੀ ਹੈ, ਬੈਂਕਾਂ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ ਅਤੇ ਇੱਕ inherent strength ਉਸ ਦੇ ਅੰਦਰ ਪਾਈ ਜਾ ਰਹੀ ਹੈ। ਸਰਕਾਰ ਨੇ ਜਿਸ ਪਾਰਦਰਸ਼ਤਾ ਅਤੇ ਪ੍ਰਤੀਬੱਧਤਾ ਦੇ ਨਾਲ ਕੰਮ ਕੀਤਾ ਹੈ,  ਉਸ ਦਾ ਇੱਕ ਪ੍ਰਤੀਬਿੰਬ, ਬੈਂਕਾਂ ਨੂੰ ਵਾਪਸ ਮਿਲੀ ਰਾਸ਼ੀ ਵੀ ਹੈ। ਸਾਡੇ ਦੇਸ਼ ਵਿੱਚ ਜਦੋਂ ਬੈਂਕਾਂ ਤੋਂ ਕੋਈ ਉਠਾ ਕੇ ਭੱਜ ਜਾਂਦਾ ਹੈ ਤਾਂ ਚਰਚਾ ਬਹੁਤ ਹੁੰਦੀ ਹੈ ਲੇਕਿਨ ਕੋਈ ਦਮ ਵਾਲੀ ਸਰਕਾਰ ਵਾਪਸ ਲਿਆਉਂਦੀ ਹੈ ਤਾਂ ਇਸ ਦੇਸ਼ ਵਿੱਚ ਕੋਈ ਚਰਚਾ ਨਹੀਂ ਕਰਦਾ ਹੈ। ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਜੋ ਲੱਖਾਂ ਕਰੋੜ ਰੁਪਏ ਫਸਾਏ ਗਏ ਸਨ, ਉਨ੍ਹਾਂ ਵਿੱਚੋਂ 5 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਹੋ ਸਕਦਾ ਹੈ ਤੁਸੀਂ ਉਸ ਲੈਵਲ ਦੇ ਲੋਕ ਬੈਠੇ ਹੋ ਤੁਹਾਨੂੰ ਪੰਜ ਲੱਖ ਕਰੋੜ ਬਹੁਤ ਬੜਾ ਨਹੀਂ ਲਗਦਾ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਨਾਲ ਇੱਕ ਸੋਚ ਬਣੀ ਹੋਈ ਸੀ ਇੱਥੇ ਬੈਠੇ ਹੋਏ ਉਨ੍ਹਾਂ ਲੋਕਾਂ ਦੀ ਨਹੀਂ ਹੋਵੋਗੀ, ਅਜਿਹਾ ਮੈਨੂੰ ਪੱਕਾ ਪੂਰਾ ਵਿਸ਼ਵਾਸ ਹੈ। ਲੇਕਿਨ ਇਹ ਸੋਚ ਬਣੀ ਹੋਈ ਸੀ। ਬੈਂਕ ਸਾਡੇ ਹੀ ਹਨ। ਬੈਂਕ ਵਿੱਚ ਜੋ ਹੈ ਉਹ ਵੀ ਸਾਡਾ ਹੀ ਹੈ, ਉੱਥੇ ਰਹੇ ਜਾਂ ਮੇਰੇ ਇੱਥੇ ਰਹੇ, ਕੀ ਫਰਕ ਪੈਂਦਾ ਹੈ। ਅਤੇ ਜੋ ਚਾਹਿਆ ਉਹ ਮੰਗਿਆ, ਜੋ ਮੰਗਿਆ ਉਹ ਮਿਲਿਆ ਅਤੇ ਬਾਅਦ ਵਿੱਚ ਪਤਾ ਨਹੀਂ ਸੀ ਕਿ 2014 ਵਿੱਚ ਦੇਸ਼ ਨਿਰਣਾ ਕੁਝ ਹੋਰ ਕਰ ਦੇਵੇਗਾ। ਸਾਰੀਆਂ ਸਥਿਤੀਆਂ ਸਾਫ਼ ਹੋ ਗਈਆਂ।

ਸਾਥੀਓ

ਜੋ ਇਹ ਪੈਸਾ ਵਾਪਸ ਲੈਣ ਵਾਲਾ ਸਾਡੀ ਕੋਸ਼ਿਸ਼ ਹੈ। ਨੀਤੀਆਂ ਦਾ ਵੀ ਅਧਾਰ ਲਿਆ ਹੈ, ਕਾਨੂੰਨ ਦਾ ਵੀ ਅਧਾਰ ਲਿਆ ਹੈ। diplomatic ਚੈਨਲ ਦਾ ਵੀ ਉਪਯੋਗ ਕੀਤਾ ਹੈ ਅਤੇ ਮੈਸੇਜ ਵੀ ਬਹੁਤ ਸਾਫ਼ ਹੈ ਕਿ ਇਹੀ ਇੱਕ ਰਸਤਾ ਹੈ, ਪਰਤ ਆਓ ਅਤੇ ਇਹ ਪ੍ਰਕਿਰਿਆ ਅੱਜ ਵੀ ਚਲ ਰਹੀ ਹੈ। National Asset Reconstruction Company ਇਸ ਦੇ ਗਠਨ ਤੋਂ ਅਤੇ 30 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਸਰਕਾਰੀ ਗਰੰਟੀ ਤੋਂ ਵੀ ਲਗਭਗ 2 ਲੱਖ ਕਰੋੜ ਰੁਪਏ ਦੇ stressed assets ਆਉਣ ਵਾਲੇ ਸਮੇਂ ਵਿੱਚ resolve ਹੋਣ ਦਾ ਅਨੁਮਾਨ ਹੈ। ਅਸੀਂ ਸਾਰੇ ਇਹ ਵੀ ਦੇਖ ਰਹੇ ਹਾਂ ਕਿ ਪਬਲਿਕ ਸੈਕਟਰ ਬੈਂਕਾਂ  ਦੇ consolidation ਨਾਲ ਪੂਰੇ ਬੈਂਕਿੰਗ ਸੈਕਟਰ ਦੀ efficacy ਵਧੀ ਹੈ ਅਤੇ ਮਾਰਕਿਟ ਤੋਂ Fund raise ਕਰਨ ਵਿੱਚ ਵੀ ਬੈਂਕਾਂ ਨੂੰ ਮਦਦ ਮਿਲ ਰਹੀ ਹੈ।

ਸਾਥੀਓ, 

ਇਹ ਜਿੰਨੇ ਵੀ ਕਦਮ  ਉਠਾਏ ਗਏ ਹਨ, ਜਿੰਨੇ ਵੀ ਰਿਫੌਰਮ ਕੀਤੇ ਗਏ ਹਨ, ਇਸ ਤੋਂ ਅੱਜ ਬੈਂਕਾਂ ਦੇ ਪਾਸ ਇੱਕ ਵਿਸ਼ਾਲ ਅਤੇ ਮਜ਼ਬੂਤ ਕੈਪੀਟਲ ਬੇਸ ਬਣਿਆ ਹੈ। ਅੱਜ ਬੈਂਕਾਂ ਦੇ ਪਾਸ ਅੱਛੀ-ਖਾਸੀ liquidity ਹੈ,  NPAs ਦੀ provisioning ਦਾ ਬੈਕਲੌਗ ਨਹੀਂ ਹੈ। ਪਬਲਿਕ ਸੈਕਟਰ ਬੈਂਕਾਂ ਦੇ NPA ਅੱਜ 5 ਵਰ੍ਹਿਆਂ ਵਿੱਚ ਸਭ ਤੋਂ ਘੱਟ ਹੈ ਹੀ, ਕੋਰੋਨਾ ਕਾਲ ਦੇ ਬਾਵਜੂਦ, ਇਸ ਫਾਇਨੈਂਸ਼ੀਅਲ ਈਅਰ ਦੇ ਪਹਿਲੇ ਹਾਫ ਵਿੱਚ ਸਾਡੇ ਬੈਂਕਾਂ ਦੀ ਮਜ਼ਬੂਤੀ ਨੇ ਸਭ ਦਾ ਧਿਆਨ ਖਿੱਚਿਆ ਹੈ। ਇਸ ਵਜ੍ਹਾ ਨਾਲ ਅੰਤਰਰਾਸ਼ਟਰੀ ਏਜੇਂਸੀਜ਼ ਵੀ ਭਾਰਤ ਦੇ ਬੈਂਕਿੰਗ ਸੈਕਟਰ ਦਾ ਆਊਟਲੁਕ ਅੱਪਗ੍ਰੇਡ ਕਰ ਰਹੀਆਂ ਹਨ।

ਸਾਥੀਓ, 

ਅੱਜ ਭਾਰਤ ਦੇ ਬੈਂਕਾਂ ਦੀ ਤਾਕਤ ਇਤਨੀ ਵਧ ਚੁੱਕੀ ਹੈ ਕਿ ਉਹ ਦੇਸ਼ ਦੀ ਇਕੌਨਮੀ ਨੂੰ ਨਵੀਂ ਊਰਜਾ ਦੇਣ ਵਿੱਚ, ਇੱਕ ਬੜਾ Push ਦੇਣ ਵਿੱਚ, ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਬਹੁਤ ਬੜੀ ਭੂਮਿਕਾ ਨਿਭਾ ਸਕਦੇ ਹਨ। ਮੈਂ ਇਸ Phase ਨੂੰ ਭਾਰਤ ਦੇ ਬੈਂਕਿੰਗ ਸੈਕਟਰ ਦਾ ਇੱਕ ਬੜਾ ਮਾਇਲਸਟੋਨ ਮੰਨਦਾ ਹਾਂ। ਲੇਕਿਨ ਤੁਸੀਂ ਦੇਖਿਆ ਹੋਵੇਗਾ, ਮਾਇਲਸਟੋਨ ਇੱਕ ਤਰ੍ਹਾਂ ਨਾਲ ਸਾਡੀ ਅੱਗੇ ਦੀ ਯਾਤਰਾ ਦਾ ਸੂਚਕ ਵੀ ਹੁੰਦਾ ਹੈ। ਮੈਂ ਇਸ Phase ਨੂੰ ਭਾਰਤ ਦੇ ਬੈਂਕਾਂ ਦੇ ਇੱਕ ਨਵੇਂ ਸਟਾਰਟਿੰਗ ਪੁਆਇੰਟ ਦੇ ਰੂਪ ਵਿੱਚ ਦੇਖ ਰਿਹਾ ਹਾਂ। ਤੁਹਾਡੇ ਲਈ ਇਹ ਦੇਸ਼ ਵਿੱਚ Wealth Creators ਅਤੇ Job Creators ਨੂੰ ਸਪੋਰਟ ਕਰਨ ਦਾ ਸਮਾਂ ਹੈ। ਜੋ ਹੁਣੇ ਆਰਬੀਆਈ ਗਵਰਨਰ ਨੇ job creation ਦੀ ਚਰਚਾ ਕੀਤੀ, ਮੈਂ ਸਮਝਦਾ ਹਾਂ ਇਹ ਸਮਾਂ ਹੈ। ਅੱਜ ਸਮੇਂ ਦੀ ਮੰਗ ਹੈ ਕਿ ਹੁਣ ਭਾਰਤ ਦੇ ਬੈਂਕ ਆਪਣੀ ਬੈਲੰਸ ਸ਼ੀਟ ਦੇ ਨਾਲ-ਨਾਲ ਦੇਸ਼ ਦੀ ਬੈਲੰਸ - ਸ਼ੀਟ ਨੂੰ ਵਧਾਉਣ ਦੇ ਲਈ ਵੀ ਪ੍ਰੋ-ਐਕਟਿਵ ਹੋ ਕੇ ਕੰਮ ਕਰਨ। ਕਸਟਮਰ ਤੁਹਾਡੇ ਪਾਸ, ਤੁਹਾਡੀ ਬ੍ਰਾਂਚ ਵਿੱਚ ਆਏ, ਇਹ ਇੰਤਜ਼ਾਰ ਨਾ ਕਰੋ। ਤੁਹਾਨੂੰ ਕਸਟਮਰ ਦੀਆਂ, ਕੰਪਨੀ ਦੀਆਂ, MSMEs ਦੀਆਂ,  ਜ਼ਰੂਰਤਾਂ ਨੂੰ ਐਨਾਲਾਇਜ਼ ਕਰਕੇ, ਉਨ੍ਹਾਂ ਦੇ ਪਾਸ ਜਾਣਾ ਹੋਵੇਗਾ, ਉਨ੍ਹਾਂ ਦੇ ਲਈ customised solutions ਦੇਣੇ ਹੋਣਗੇ। ਜਿਵੇਂ ਮੈਂ ਉਦਾਹਰਣ ਦਿੰਦਾ ਹਾਂ ਕਿ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਵਿੱਚ ਅਤੇ ਤਮਿਲ ਨਾਡੂ ਵਿੱਚ ਦੋ ਡਿਫੈਂਸ ਕੌਰੀਡੋਰ ਬਣੇ। ਹੁਣ ਸਰਕਾਰ ਤੇਜ਼ੀ ਨਾਲ ਉੱਥੇ ਕੰਮ ਕਰ ਰਹੀ ਹੈ। ਕੀ ਉਸ ਕੌਰੀਡੋਰ ਦੇ ਆਸਪਾਸ ਜੁੜੀਆਂ ਹੋਈਆਂ ਜਿਤਨੀਆਂ ਬੈਂਕ ਬ੍ਰਾਂਚਿਜ ਹਨ। ਕੀ ਕਦੇ ਉਨ੍ਹਾਂ ਨੂੰ ਤੁਸੀਂ ਬੁਲਾਇਆ ਉਨ੍ਹਾਂ ਨਾਲ ਮੀਟਿੰਗ ਕੀਤੀ ਕਿ ਭਈ ਡਿਫੈਂਸ ਕੌਰੀਡੋਰ ਬਣ ਰਿਹਾ ਹੈ, ਮਤਲਬ ਇੱਕ ਪੂਰਾ ਡਿਫੈਂਸ ਦਾ ਨਵਾਂ ਸੈਕਟਰ ਇੱਥੇ ਆ ਰਿਹਾ ਹੈ। ਬੈਂਕ proactively ਕੀ ਕਰ ਸਕਦੀ ਹੈ? ਡਿਫੈਂਸ ਕੌਰੀਡੋਰ ਦੇ ਆਉਣ ਨਾਲ ਇਹ ਚੀਜ਼ ਆਉਣ ਦੀ ਸੰਭਾਵਨਾ ਹੈ। ਕੌਣ-ਕੌਣ ਕੈਪਟਨਸ ਹਨ ਜੋ ਇਸ ਵਿੱਚ ਆਉਣਗੇ? ਕੌਣ ਛੋਟੇ-ਛੋਟੇ ਚੈਨ ਹੋਣਗੇ MSMEs ਹੋਣਗੇ ਜੋ ਇਸ ਦੇ ਸਪੋਰਟ ਸਿਸਟਮ ਵਿੱਚ ਆਉਣਗੇ? ਇਸ ਦੇ ਲਈ ਸਾਡਾ ਬੈਂਕ ਦਾ approach ਕੀ ਹੋਵੇਗਾ? proactive approach ਕੀ ਹੋਵੇਗਾ? ਸਾਡੀ ਅਲੱਗ-ਅਲੱਗ ਬੈਂਕਾਂ ਦੇ ਦਰਮਿਆਨ competition ਕੈਸੀ ਹੋਵੇਗੀ? The best services ਕੌਣ ਦਿੰਦਾ ਹੈ?  ਤਦ ਤਾਂ ਜਾ ਕੇ  ਭਾਰਤ ਸਰਕਾਰ ਨੇ ਜਿਸ ਡਿਫੈਂਸ ਕੌਰੀਡੋਰ ਦੀ ਕਲਪਨਾ ਕੀਤੀ ਹੈ, ਉਸ ਨੂੰ ਧਰਤੀ ’ਤੇ ਉਤਾਰਨ ਵਿੱਚ ਵਿਲੰਬ ਨਹੀਂ ਲਗੇਗਾ। ਲੇਕਿਨ ਠੀਕ ਹੈ ਭਈ, ਸਰਕਾਰ ਨੇ ਡਿਫੈਂਸ ਕੌਰੀਡੋਰ ਬਣਾਇਆ ਹੈ। ਲੇਕਿਨ ਮੇਰਾ ਤਾਂ ਉਸੇ ’ਤੇ ਧਿਆਨ ਹੈ। ਕਿਉਂ 20 ਸਾਲ ਤੋਂ ਸਾਡਾ ਇੱਕ well settled client ਹੈ ਚਲ ਰਹੀ ਹੈ ਗੱਡੀ, ਬੈਂਕ ਵੀ ਚਲ ਰਹੀ ਹੈ, ਉਸ ਦਾ ਵੀ ਚਲ ਰਿਹਾ ਹੈ, ਹੋ ਗਿਆ। ਇਸ ਨਾਲ ਹੋਣ ਵਾਲਾ ਨਹੀਂ ਹੈ।

ਸਾਥੀਓ,  

ਤੁਸੀਂ Approver ਹੋ ਅਤੇ ਸਾਹਮਣੇ ਵਾਲਾ Applicant ਹੈ, ਤੁਸੀਂ ਦਾਤਾ ਹੋ ਅਤੇ ਸਾਹਮਣੇ ਵਾਲਾ ਜਾਚਕ, ਇਸ ਭਾਵਨਾ  ਨੂੰ ਛੱਡ ਕੇ ਹੁਣ ਬੈਂਕਾਂ ਨੂੰ ਪਾਰਟਨਰਸ਼ਿਪ ਦਾ ਮਾਡਲ ਅਪਣਾਉਣਾ ਹੋਵੇਗਾ।  ਜਿਵੇਂ ਹੁਣ ਬੈਂਕ ਬ੍ਰਾਂਚ ਦੇ ਪੱਧਰ ’ਤੇ ਇਹ ਲਕਸ਼ ਤੈਅ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਖੇਤਰ ਦੇ 10 ਨਵੇਂ ਨੌਜਵਾਨਾਂ ਜਾਂ 10 ਲਘੂ ਉੱਦਮੀਆਂ ਦੇ ਨਾਲ ਮਿਲ ਕੇ, ਉਨ੍ਹਾਂ ਦਾ ਵਪਾਰ ਵਧਾਉਣ ਵਿੱਚ ਮਦਦ ਕਰੇਗੀ। ਮੈਂ ਜਦੋਂ ਸਕੂਲ ਵਿੱਚ ਪੜ੍ਹਦਾ ਸੀ, ਉਸ ਜ਼ਮਾਨੇ ਵਿੱਚ ਬੈਂਕਾਂ ਦਾ ਰਾਸ਼ਟਰੀਕਰਣ ਨਹੀਂ ਹੋਇਆ ਸੀ। ਅਤੇ ਉਸ ਸਮੇਂ ਮੈਨੂੰ ਬਰਾਬਰ ਯਾਦ ਹੈ ਸਾਲ ਵਿੱਚ ਘੱਟ ਤੋਂ ਘੱਟ ਦੋ ਵਾਰ ਬੈਂਕ ਦੇ ਲੋਕ ਸਾਡੇ ਸਕੂਲ ਵਿੱਚ ਆਉਂਦੇ ਸਨ, ਸਕੂਲ ਵਿੱਚ ਅਤੇ ਬੈਂਕ ਵਿੱਚ ਖਾਤਾ ਕਿਉਂ ਖੋਲ੍ਹਣਾ ਚਾਹੀਦਾ ਹੈ, ਛੋਟੇ-ਛੋਟੇ ਬੱਚਿਆਂ ਨੂੰ ਗੱਲਾ ਦੇ ਕੇ ਉਸ ਵਿੱਚ ਪੈਸਾ ਕਿਉਂ ਬਚਾਉਣਾ ਚਾਹੀਦਾ ਹੈ, ਇਹ ਸਮਝਾਉਂਦੇ ਸਨ ਕਿਉਂਕਿ ਤਦ ਉਹ ਸਰਕਾਰੀਕਰਣ ਨਹੀਂ ਹੋਇਆ ਸੀ। ਤਦ ਤੁਹਾਨੂੰ ਲਗਦਾ ਸੀ ਕਿ ਇਹ ਮੇਰੀ ਬੈਂਕ ਹੈ, ਮੈਨੂੰ ਇਸ ਦੀ ਚਿੰਤਾ ਕਰਨੀ ਹੈ। ਇੱਕ competition ਵੀ ਸੀ ਅਤੇ ਬੈਂਕਿੰਗ ਯਾਨੀ ਫਾਈਨੈਂਸੀਅਲ ਵਰਲਡ ਦਾ ਬੈਂਕਿੰਗ ਸੈਕਟਰ ਦੀ ਆਮ ਸਾਧਾਰਣ ਮਾਨਵੀ ਨੂੰ ਟ੍ਰੇਨਿੰਗ ਵੀ ਜ਼ਰੂਰੀ ਸੀ। ਸਾਰੇ ਬੈਂਕਾਂ ਨੇ ਇਹ ਕੰਮ ਕੀਤਾ ਹੈ, ਰਾਸ਼ਟਰੀਕਰਣ ਹੋਣ ਦੇ ਬਾਅਦ ਸ਼ਾਇਦ ਮਿਜਾਜ਼ ਬਦਲਿਆ ਹੈ। ਲੇਕਿਨ 2014 ਵਿੱਚ ਬੈਂਕ ਦੀ ਇਸ ਸ਼ਕਤੀ ਨੂੰ ਮੈਂ ਪਹਿਚਾਣ ਕੇ ਜਦੋਂ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਮੈਨੂੰ ਜਨ ਧਨ ਅਕਾਊਂਟ ਦਾ ਮੂਵਮੈਂਟ ਖੜ੍ਹਾ ਕਰਨ ਹੈ, ਮੈਨੂੰ ਗ਼ਰੀਬ ਦੀ ਝੌਂਪੜੀ ਤੱਕ ਜਾ ਕੇ ਉਸ ਦੇ ਬੈਂਕ ਖਾਤੇ ਖੁੱਲ੍ਹਵਾਉਣੇ ਹਨ। ਜਦੋਂ ਮੈਂ ਮੇਰੇ ਅਫ਼ਸਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਬਹੁਤ ਵਿਸ਼ਵਾਸ ਦਾ ਮਾਹੌਲ ਨਹੀਂ ਬਣਦਾ ਸੀ। ਆਸ਼ੰਕਾਵਾਂ ਰਹਿੰਦੀਆਂ ਸਨ ਕਿ ਇਹ ਕਿਵੇਂ ਹੋਵੇਗਾ, ਤਾਂ ਮੈਂ ਕਹਿੰਦਾ ਸੀ ਕਿ ਭਈ ਇੱਕ ਜ਼ਮਾਨਾ ਸੀ ਕਿ ਬੈਂਕ ਦੇ ਲੋਕ ਸਕੂਲ ਵਿੱਚ ਆਉਂਦੇ ਸਨ। ਤੈਅ ਤਾਂ ਕਰੋ ਇਤਨਾ ਬੜਾ ਦੇਸ਼ ਅਤੇ ਸਿਰਫ਼ 40 ਪ੍ਰਤੀਸ਼ਤ ਲੋਕ ਬੈਂਕ ਨਾਲ ਜੁੜੇ ਹੋਣ, 60 ਪ੍ਰਤੀਸ਼ਤ ਬਾਹਰ ਹੋਣ, ਐਸਾ ਕਿਵੇਂ ਹੋ ਸਕਦਾ ਹੈ। ਖੈਰ, ਬਾਤ ਚਲ ਪਈ ਅਤੇ ਇੱਥੇ ਬੈਂਕਿੰਗ ਸੈਕਟਰ ਦੇ ਲੋਕ, ਰਾਸ਼ਟਰੀਕਰਣ ਹੋ ਚੁੱਕੇ ਬੈਂਕਾਂ ਦੇ ਲੋਕ ਜੋ ਬੜੇ-ਬੜੇ ਉਦਯੋਗਪਤੀਆਂ ਦੇ ਨਾਲ ਹੀ ਬੈਠਣ ਦੀ ਆਦਤ ਬਣ ਚੁੱਕੇ ਸਨ ਉਹ ਲੋਕ ਜਦੋਂ ਦੇਸ਼ ਦੇ ਸਾਹਮਣੇ ਇੱਕ ਲਕਸ਼ ਰੱਖਿਆ ਕਿ ਸਾਨੂੰ ਜਨਧਨ ਅਕਾਊਂਟ ਖੋਲ੍ਹਣਾ ਹੈ, ਮੈਂ ਅੱਜ ਮਾਣ ਦੇ ਨਾਲ ਸਾਰੇ ਬੈਂਕਾਂ ਦਾ ਜ਼ਿਕਰ ਕਰਨਾ ਚਾਹਾਂਗਾ, ਸਾਰੇ ਬੈਂਕਾਂ ਦੇ ਹਰ ਛੋਟੇ-ਮੋਟੇ ਮੁਲਾਜ਼ਮ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਸਵਪਨ ਨੂੰ ਸਾਕਾਰ ਕੀਤਾ ਅਤੇ ਜਨ-ਧਨ ਅਕਾਊਂਟ, financial inclusion ਦੀ ਦੁਨੀਆ ਵਿੱਚ ਦੁਨੀਆ ਦੇ ਸਾਹਮਣੇ ਇੱਕ ਬਿਹਤਰੀਨ ਉਦਾਹਰਣ ਬਣ ਗਿਆ। ਇਹ ਆਪ ਹੀ ਦੇ ਤਾਂ ਪੁਰੁਸ਼ਾਰਥ (ਮਿਹਨਤ)ਨਾਲ ਤਾਂ ਹੋਇਆ ਹੈ ਅਤੇ ਮੈਂ ਕੀ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਜਨਧਨ ਜੋ ਮਿਸ਼ਨ ਨਿਕਲਿਆ ਉਹ ਬੀਜ ਬੋਇਆ ਸੀ ਤਾਂ 2014 ਵਿੱਚ, ਲੇਕਿਨ ਅੱਜ ਇਸ ਕਠਿਨ ਤੋਂ ਕਠਿਨ ਕਾਲਖੰਡ ਵਿੱਚ ਦੁਨੀਆ ਡਗਮਗਾਈ ਹੈ, ਭਾਰਤ ਦਾ ਗ਼ਰੀਬ ਟਿਕਿਆ ਰਿਹਾ। ਕਿਉਂਕਿ ਜਨਧਨ ਅਕਾਊਂਟ ਦੀ ਤਾਕਤ ਸੀ। ਜਿਨ੍ਹਾਂ-ਜਿਨ੍ਹਾਂ ਬੈਂਕ ਦੇ ਕਰਮਚਾਰੀਆਂ ਨੇ ਜਨ ਧਨ ਅਕਾਉਂਟ ਖੋਲ੍ਹਣ ਦੇ ਲਈ ਮਿਹਨਤ ਕੀਤੀ ਹੈ। ਗ਼ਰੀਬ ਦੀ ਝੌਂਪੜੀ ਵਿੱਚ ਜਾਂਦਾ ਸੀ ਬੈਂਕ ਦਾ ਬਾਬੂ ਕੋਟ ਪੈਂਟ ਟਾਈ ਪਹਿਨੇ  ਹੋਏ ਵਿਅਕਤੀ ਗ਼ਰੀਬ ਦੇ ਘਰ ਦੇ ਸਾਹਮਣੇ ਖੜ੍ਹੇ ਰਹਿੰਦੇ ਸਨ। ਉਸ ਸਮੇਂ ਤਾਂ ਸ਼ਾਇਦ ਲਗਿਆ ਹੋਵੇਗਾ ਸਰਕਾਰ ਦਾ ਇਹ ਪ੍ਰੋਗਰਾਮ ਲੇਕਿਨ ਮੈਂ ਕਹਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਕੰਮ ਨੂੰ ਕੀਤਾ ਹੈ ਇਸ pandemic ਦੇ ਕਾਲਖੰਡ ਵਿੱਚ ਜੋ ਗ਼ਰੀਬ ਭੁੱਖਾ ਨਹੀਂ ਸੋਇਆ ਹੈ। ਉਸ ਦਾ ਪੁੰਨ ਉਨ੍ਹਾਂ ਬੈਂਕ ਦੇ ਲੋਕਾਂ  ਦੇ ਖਾਤਿਆਂ ਵਿੱਚ ਜਾਂਦਾ ਹੈ। ਕੋਈ ਕਮ ਕੋਈ ਪੁਰੁਸ਼ਾਰਥ (ਮਿਹਨਤ)ਕਦੇ ਵੀ ਬੇਕਾਰ ਨਹੀਂ ਜਾਂਦਾ ਹੈ। ਇੱਕ ਸੱਚੀ ਸੋਚ ਦੇ ਨਾਲ ਸੱਚੀ ਨਿਸ਼ਠਾ ਨਾਲ ਕੀਤਾ ਹੋਇਆ ਕੰਮ ਇੱਕ ਕਾਲਖੰਡ ਆਉਂਦਾ ਹੈ ਜਦੋਂ ਪਰਿਣਾਮ ਦਿੰਦਾ ਹੈ। ਅਤੇ ਜਨਧਨ ਅਕਾਊਂਟ ਕਿਤਨਾ ਬੜਾ ਪਰਿਣਾਮ ਦਿੰਦਾ ਹੈ। ਅਸੀਂ ਦੇਖ ਰਹੇ ਹਾਂ ਅਤੇ ਸਾਨੂੰ economy ਅਜਿਹੀ ਨਹੀਂ ਬਣਾਉਣੀ ਹੈ ਕਿ ਉੱਪਰ ਇਤਨੀ ਮਜ਼ਬੂਤ ਹੋਵੇ, ਉਸ ਦੀ ਮਜ਼ਬੂਤੀ ਦਾ ਬੋਝ ਇਤਨਾ ਹੋਵੇ ਕੀ ਨੀਚੇ ਸਭ ਕੁਝ ਦਬ ਜਾਵੇ। ਸਾਨੂੰ ਬੈਂਕਿੰਗ ਅਰਥਵਿਵਸਥਾ ਨੀਚੇ ਵੀ ਗ਼ਰੀਬ ਤੋਂ ਗ਼ਰੀਬ ਤੱਕ ਉਤਨੀ ਮਜ਼ਬੂਤੀ ਦੇਣੀ ਹੈ ਤਾਕਿ ਉੱਪਰ ਜਾਂਦੀ ਹੋਈ economy ਜਦੋਂ ਉੱਪਰ ਵੀ ਬੜਾ ਬਲਕ ਬਣੇਗਾ ਤਾਂ ਦੋਨਾਂ ਦੀ ਸਮਰੱਥਾ ਨਾਲ ਭਾਰਤ ਪੁਸ਼ਟ ਹੋਵੇਗਾ। ਅਤੇ ਮੈਂ ਮੰਨਦਾ ਹਾਂ ਕਿ ਸਾਨੂੰ ਉਸੇ ਇੱਕ ਸੋਚ ਦੇ ਨਾਲ ਚਲਣਾ ਚਾਹੀਦਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਸਥਾਨਕ ਵਪਾਰੀਆਂ ਨੂੰ ਇਹ ਅਹਿਸਾਸ ਹੋਵੇਗਾ ਕਿ ਬੈਂਕ ਅਤੇ ਉਸ ਦੇ ਕਰਮਚਾਰੀ ਉਨ੍ਹਾਂ ਦੇ ਨਾਲ ਖੜ੍ਹੇ ਹਨ, ਮਦਦ ਲਈ ਖ਼ੁਦ ਉਨ੍ਹਾਂ ਦੇ ਪਾਸ ਆ ਰਹੇ ਹਨ, ਤਾਂ ਉਨ੍ਹਾਂ ਦਾ ‍ਆਤਮਵਿਸ਼ਵਾਸ ਕਿਤਨਾ ਵਧ ਜਾਵੇਗਾ। ਤੁਹਾਡੇ ਬੈਂਕਿੰਗ ਦੇ ਅਨੁਭਵਾਂ ਦਾ ਵੀ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ।

ਸਾਥੀਓ, 

ਮੈਂ ਜਾਣਦਾ ਹਾਂ ਕਿ ਬੈਂਕਿੰਗ ਸਿਸਟਮ ਦੀ ਹੈਲਥ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ Viable Projects ਵਿੱਚ ਹੀ ਪੈਸਾ ਲਗਾਈਏ। ਲੇਕਿਨ ਸਾਥ ਹੀ,  Projects ਨੂੰ Viable ਬਣਾਉਣ ਵਿੱਚ ਅਸੀਂ ਪ੍ਰੋ-ਐਕਟਿਵ ਭੂਮਿਕਾ ਵੀ ਤਾਂ ਨਿਭਾ ਸਕਦੇ ਹਾਂ। Viability ਦੇ ਲਈ ਕੁਝ ਇੱਕ ਹੀ ਰੀਜਨ ਨਹੀਂ ਹੁੰਦੇ ਹਨ। ਸਾਡੇ ਜੋ ਬੈਂਕ ਦੇ ਸਾਥੀ ਹਨ, ਉਹ ਇੱਕ ਹੋਰ ਕੰਮ ਕਰ ਸਕਦੇ ਹਨ। ਤੁਹਾਨੂੰ ਇਹ ਭਲੀ ਭਾਂਤ ਪਤਾ ਹੁੰਦਾ ਹੈ ਕਿ ਤੁਹਾਡੇ ਖੇਤਰ ਵਿੱਚ ਕਿਸ-ਕਿਸ ਦੀ ਆਰਥਿਕ ਸਮਰੱਥਾ ਕਿਤਨੀ ਹੈ। ਬ੍ਰਾਂਚ ਦੇ ਨਜ਼ਰ ਦੇ ਦਾਇਰੇ ਵਿੱਚ ਬਾਹਰ ਇਹ ਨਹੀਂ ਹੁੰਦਾ ਹੈ ਜੀ। ਉਹ ਉਸ ਧਰਤੀ ਦੀ ਤਾਕਤ ਨੂੰ ਜਾਣਦਾ ਹੈ। ਅੱਜ ਜੋ 5 ਕਰੋੜ ਰੁਪਏ ਦਾ ਲੋਨ ਤੁਹਾਡੇ ਤੋਂ ਲੈ ਕੇ ਜਾ ਰਿਹਾ ਹੈ, ਇਮਾਨਦਾਰੀ ਨਾਲ ਸਮੇਂ ’ਤੇ ਵਾਪਸ ਕਰ ਰਿਹਾ ਹੈ, ਤੁਸੀਂ ਉਸ ਦੀ ਸਮਰੱਥਾ ਵਧਾਉਣ ਵਿੱਚ ਵੀ ਤਾਂ ਮਦਦ ਕਰ ਸਕਦੇ ਹੋ। ਅੱਜ ਜੋ 5 ਕਰੋੜ ਰੁਪਏ ਦਾ ਲੋਨ ਲੈ ਕੇ, ਬੈਂਕ ਨੂੰ ਵਾਪਸ ਕਰ ਰਿਹਾ ਹੈ, ਉਸ ਵਿੱਚ ਕੱਲ੍ਹ ਨੂੰ, ਕਈ ਗੁਣਾ ਜ਼ਿਆਦਾ ਲੋਨ ਲੈ ਕੇ   ਵਾਪਸ ਕਰਨ ਦੀ ਸਮਰੱਥਾ ਪੈਦਾ ਹੋਵੇ, ਇਸ ਦੇ ਲਈ ਤੁਹਾਨੂੰ ਉਸ ਨੂੰ ਅੱਗੇ ਵਧ-ਚੜ੍ਹ ਕੇ ਸਪੋਰਟ ਕਰਨਾ ਚਾਹੀਦਾ ਹੈ। ਹੁਣ ਜਿਵੇਂ ਤੁਸੀਂ ਸਾਰੇ PLI ਸਕੀਮ ਬਾਰੇ ਜਾਣਦੇ ਹੋ ਅਤੇ ਅੱਜ ਇਸ ਦਾ ਵੀ ਉਲੇਖ ਹੋਇਆ। ਇਸ ਵਿੱਚ ਸਰਕਾਰ ਵੀ ਕੁਝ ਅਜਿਹਾ ਹੀ ਕਰ ਰਹੀ ਹੈ। ਜੋ ਭਾਰਤ ਦੇ ਮੈਨੂਫੈਕਚਰਰਸ ਹੋਣ, ਉਹ ਆਪਣੀ ਕਪੈਸਿਟੀ ਕਈ ਗੁਣਾ ਵਧਾਉਣ, ਖ਼ੁਦ ਨੂੰ ਗਲੋਬਲ ਕੰਪਨੀ ਵਿੱਚ ਬਦਲਣ, ਇਸ ਦੇ ਲਈ ਸਰਕਾਰ ਉਨ੍ਹਾਂ ਨੂੰ ਪ੍ਰੋਡਕਸ਼ਨ ’ਤੇ ਇੰਸੈਂਟਿਵ ਦੇ ਰਹੀ ਹੈ। ਤੁਸੀਂ ਖ਼ੁਦ ਸੋਚੋ, ਅੱਜ ਭਾਰਤ ਵਿੱਚ ਇਨਫ੍ਰਾਸਟ੍ਰਕਚਰ ’ਤੇ ਰਿਕਾਰਡ ਨਿਵੇਸ਼ ਹੋ ਰਿਹਾ ਹੈ, ਲੇਕਿਨ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਨਾਲ ਜੁੜੀਆਂ ਵੱਡੀਆਂ ਕੰਪਨੀਆਂ ਕਿਤਨੀਆਂ ਹਨ ਭਈ? ਅਸੀਂ ਪਿਛਲੀ ਸ਼ਤਾਬਦੀ ਦੇ ਜੋ ਇਨਫ੍ਰਾਸਟ੍ਰਕਚਰ ਸਨ, ਪਿਛਲੀ ਸ਼ਤਾਬਦੀ ਦੇ ਇਨਫ੍ਰਾਸਟ੍ਰਕਚਰ ਦੇ ਉਹ ਸਕਿੱਲ ਸਨ,  ਪਿਛਲੀ ਸ਼ਤਾਬਦੀ ਦੇ ਇਨਫ੍ਰਾਸਟ੍ਰਕਚਰ ਦੀ ਜੋ technology ਹੈ, ਉਸੇ ਵਿੱਚ ਗੁਜਾਰਾ ਕਰਨ ਵਾਲੇ ਸਾਡੇ ਇਨਫ੍ਰਾਸਟ੍ਰਕਚਰ ਦੇ ਖੇਤਰ ਦੀਆਂ ਜੋ ਕੰਪਨੀਆਂ ਹਨ ਉਹ ਕੰਮ ਕਰਨਗੀਆਂ, ਕੋਈ 21ਵੀਂ ਸਦੀ ਦੇ ਸੁਪਨੇ ਪੂਰੇ ਹੋ ਸਕਦੇ ਹਨ ਕੀ? ਨਹੀਂ ਹੋ ਸਕਦੇ। ਅੱਜ ਅਗਰ ਉਸ ਨੂੰ ਬੜੀ ਬਿਲਡਿੰਗ ਬਣਾਉਣਾ ਹੈ, large scale ’ਤੇ ਕੰਮ ਕਰਨਾ ਹੈ, ਬੁਲਟ ਟ੍ਰੇਨ ਦਾ ਕੰਮ ਕਰਨਾ ਹੈ, ਐਕਸਪ੍ਰੈੱਸਵੇ ਦਾ ਕੰਮ ਕਰਨਾ ਹੈ, ਤਾਂ ਉਸ ਨੂੰ equipment ਵੀ ਬਹੁਤ ਮਹਿੰਗੇ ਲਗਣਗੇ। ਉਸ ਨੂੰ ਪੈਸਿਆਂ ਦੀ ਜ਼ਰੂਰਤ ਪਵੇਗੀ। ਸਾਡੇ ਬੈਂਕਿੰਗ ਸੈਕਟਰ ਦੇ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਮੇਰੀ ਬੈਂਕ ਦਾ ਇੱਕ client ਅਜਿਹਾ ਹੋਵੇਗਾ ਜੋ ਇਨਫ੍ਰਾਸਟ੍ਰਕਚਰ ਵਿੱਚ ਹੈ, ਜੋ ਦੁਨੀਆ ਦੇ ਪੰਜ ਵੱਡਿਆਂ ਵਿੱਚ ਉਸ ਦਾ ਨਾਮ ਵੀ ਹੋਵੇਗਾ,  ਇਹ ਇੱਛਾ ਕਿਉਂ ਨਹੀਂ ਹੈ ਭਈ? ਮੇਰੀ ਬੈਂਕ ਬੜੀ ਹੋਵੇ ਉਹ ਤਾਂ ਠੀਕ ਹੈ ਲੇਕਿਨ ਮੇਰੇ ਦੇਸ਼ ਦੇ ਇੱਕ ਇਨਫ੍ਰਾਸਟ੍ਰਕਚਰ ਕੰਪਨੀ ਜਿਸ ਦਾ ਅਕਾਊਂਟ ਮੇਰੀ ਬੈਂਕ ਵਿੱਚ ਹੈ ਉਹ ਵੀ ਦੁਨੀਆ ਦੇ ਟੌਪ 5 ਵਿੱਚ ਉਸ ਦਾ ਨਾਮ ਆਵੇਗਾ। ਮੈਨੂੰ ਦੱਸੋ ਤੁਹਾਡੇ ਬੈਂਕ ਦੀ ਇੱਜ਼ਤ ਵਧੇਗੀ ਕਿ ਨਹੀਂ ਵਧੇਗੀ? ਮੇਰੇ ਦੇਸ਼ ਦੀ ਤਾਕਤ ਵਧੇਗੀ ਕਿ ਨਹੀਂ ਵਧੇਗੀ? ਅਤੇ ਸਾਨੂੰ ਹਰ ਖੇਤਰ ਵਿੱਚ ਦੇਖਣਾ ਹੈ ਕਿ ਅਸੀਂ ਦੁਨੀਆ ਵਿੱਚ ਸਭ ਤੋਂ ਬੜੇ ਐਸੇ ਅਲੱਗ-ਅਲੱਗ ਖੇਤਰ ਵਿੱਚ ਕਿਤਨੇ ਮਹਾਰਥੀ ਤਿਆਰ ਕਰਦੇ ਹਾਂ। ਸਾਡਾ ਇੱਕ ਖਿਡਾਰੀ ਜੋ ਇੱਕ ਗੋਲਡ ਮੈਡਲ ਲੈ ਕੇ ਆਉਂਦਾ ਹੈ ਨਾ, ਗੋਲ‍ਡ ਮੈਡਲ ਲਿਆਉਣ ਵਾਲਾ ਤਾਂ ਇੱਕ ਹੀ ਹੁੰਦਾ ਹੈ ਲੇਕਿਨ ਪੂਰਾ ਹਿੰਦੁਸ‍ਤਾਨ ਆਪਣੇ ਆਪ ਨੂੰ ਗੋਲਡਨ ਏਰਾ ਵਿੱਚ ਦੇਖਦਾ ਹੈ। ਇਹ ਤਾਕਤ ਜੀਵਨ ਦੇ ਹਰ ਖੇਤਰ ਵਿੱਚ ਹੁੰਦੀ ਹੈ ਜੀ। ਭਾਰਤ ਦਾ ਕੋਈ ਇੱਕ ਬੁੱਧੀਮਾਨ ਵਿਅਕਤੀ, ਕੋਈ ਇੱਕ ਵਿਗਿਆਨੀ ਅਗਰ ਨੋਬੇਲ ਪ੍ਰਾਇਜ਼ ਲੈ ਕੇ ਆਉਂਦਾ ਹੈ ਤਾਂ ਪੂਰੇ ਹਿੰਦੁਸ‍ਤਾਨ ਨੂੰ ਲਗਦਾ ਹੈ ਹਾਂ ਇਹ ਮੇਰਾ ਨੋਬੇਲ ਪ੍ਰਾਇਜ਼ ਹੈ, ਇਹ ਓਨਰਸ਼ਿਪ ਹੁੰਦੀ ਹੈ। ਕੀ ਸਾਡੇ ਬੈਂਕਿੰਗ ਸੈਕਟਰ ਨੂੰ, ਸਾਡੇ ਫਾਇਨੈਂਸ਼ੀਅਲ ਵਰਲਡ ਨੂੰ ਵੀ ਅਸੀਂ ਹਿੰਦੁਸ‍ਤਾਨ ਵਿੱਚ ਅਜਿਹੀਆਂ ਉਚਾਈਆਂ ’ਤੇ ਇੱਕ-ਇੱਕ ਚੀਜ਼ ਨੂੰ ਲੈ ਜਾਵਾਂਗੇ ਤਾਕਿ ਬੈਂਕਾਂ ਨੂੰ ਤਾਂ ਫਾਇਦਾ ਹੀ ਫਾਇਦਾ ਹੈ, ਇਸ ਵਿੱਚ ਕੋਈ ਨੁਕਸਾਨ ਨਹੀਂ ਹੈ।

ਸਾਥੀਓ, 

ਬੀਤੇ ਕੁਝ ਸਮੇਂ ਵਿੱਚ ਦੇਸ਼ ਵਿੱਚ ਜੋ ਬੜੇ-ਬੜੇ ਪਰਿਵਰਤਨ ਹੋਏ ਹਨ, ਜੋ ਯੋਜਨਾਵਾਂ ਲਾਗੂ ਹੋਈਆਂ ਹਨ,  ਉਨ੍ਹਾਂ ਨਾਲ ਜੋ ਦੇਸ਼ ਵਿੱਚ ਡੇਟਾ ਦਾ ਬੜਾ ਪੂਲ ਕ੍ਰਿਏਟ ਹੋਇਆ ਹੈ, ਉਨ੍ਹਾਂ ਦਾ ਲਾਭ ਬੈਂਕਿੰਗ ਸੈਕਟਰ ਨੂੰ ਜ਼ਰੂਰ ਉਠਾਉਣਾ ਚਾਹੀਦਾ ਹੈ। ਜਿਵੇਂ ਮੈਂ GST ਦੀ ਗੱਲ ਕਰਾਂ ਤਾਂ ਅੱਜ ਹਰ ਵਪਾਰੀ ਦੀਆਂ ਪੂਰੀਆਂ ਟ੍ਰਾਂਜੈਕਸ਼ਨਾਂ,  ਪਾਰਦਰਸ਼ਤਾ ਨਾਲ ਹੁੰਦੀਆਂ ਹਨ। ਵਪਾਰੀ ਦੀ ਕਿਤਨੀ ਸਮਰੱਥਾ ਹੈ, ਉਸ ਦਾ ਵਪਾਰ ਕਿੱਥੇ-ਕਿੱਥੇ ਫੈਲਿਆ ਹੋਇਆ ਹੈ, ਉਸ ਦੀ ਕਾਰੋਬਾਰੀ ਹਿਸਟਰੀ ਕੈਸੀ ਹੈ, ਇਸ ਦਾ ਹੁਣ ਮਜ਼ਬੂਤ ਡੇਟਾ ਦੇਸ਼ ਦੇ ਪਾਸ ਉਪਲਬਧ ਹੈ। ਕੀ ਇਸ ਡੇਟਾ ਦੇ ਅਧਾਰ ’ਤੇ ਸਾਡੇ ਬੈਂਕ, ਉਸ ਵਪਾਰੀ ਦੇ ਸਪੋਰਟ ਦੇ ਲਈ ਖ਼ੁਦ ਉਸ ਦੇ ਪਾਸ ਨਹੀਂ ਜਾ ਸਕਦੇ ਕੀ ਕਿ ਭਈ ਤੁਹਾਡਾ ਅੱਛਾ ਕਾਰੋਬਾਰ ਚਲ ਰਿਹਾ ਹੈ ਜੀ ਹੋਰ ਵਧਾਓ, ਚਲੋ ਬੈਂਕ ਤੁਹਾਡੇ ਪਾਸ ਤਿਆਰ ਹੈ, ਅਰੇ ਹਿੰਮਤ ਕਰੋ ਅਤੇ ਅੱਗੇ ਨਿਕਲੋ, ਉਹ ਚਾਰ ਕੰਮ ਹੋਰ ਅੱਛੇ ਕਰੇਗਾ 10 ਲੋਕਾਂ ਨੂੰ ਰੋਜ਼ਗਾਰ ਦੇਵੇਗਾ। ਅਜਿਹੇ ਹੀ, ਮੈਂ ਤੁਹਾਡੇ ਵਿੱਚ ਜਿਵੇਂ ਮੈਂ ਹੁਣੇ ਡਿਫੈਂਸ ਕੋਰੀਡੋਰ ਦੀ ਬਾਤ ਕਹੀ, ਮੈਂ ਭਾਰਤ ਸਰਕਾਰ  ਦੇ ਸਵਾਮਿਤਵ ਯੋਜਨਾ ਦਾ ਵੀ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਅਤੇ ਮੈਨੂੰ ਪੱਕਾ ਵਿਸ਼‍ਵਾਸ ਹੈ ਮੇਰੇ ਬੈਂਕ  ਦੇ ਸਾਥੀਆਂ ਨੇ ਇਸ ਸ‍ਵਾਮਿਤਵ ਤੇ ਯੋਜਨਾ ਦੇ ਸਬੰਧ ਵਿੱਚ ਸੁਣਿਆ ਹੋਵੇਗਾ। ਅੱਜ ਸਰਕਾਰ ਅਤੇ ਇਹ ਵਿਸ਼ਾ ਅਜਿਹਾ ਹੈ ਜੋ ਲੋਕ ਇੰਟਰਨੈਸ਼ਨਲ ਇਸ਼ਿਊਜ ਨੂੰ ਪੜ੍ਹਦੇ ਹਨ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਸਾਰੀ ਦੁਨੀਆ ਇਸ ਮੁੱਦੇ ਨਾਲ ਜੂਝ ਰਹੀ ਹੈ, ਸ‍ਵਾਮਿਤ‍ਤਵ ਦੇ ਮੁੱਦੇ ਨਾਲ, ਸਾਰਾ ਸੰਸਾਰ। ਭਾਰਤ ਨੇ ਰਸ‍ਤਾ ਖੋਜਿਆ ਹੈ, ਹੋ ਸਕਦਾ ਹੈ ਕਿ ਅਸੀਂ ਰਿਜਲ‍ਟ ’ਤੇ ਲੈ ਆਵਾਂਗੇ, ਇਹ ਹੈ ਕੀ? ਅੱਜ ਸਰਕਾਰ ਟੈਕਨੋਲੋਜੀ ਦੀ ਮਦਦ ਨਾਲ, ਡ੍ਰੋਨ ਤੋਂ ਮੈਪਿੰਗ ਕਰਾ ਕੇ, ਦੇਸ਼  ਦੇ ਪਿੰਡ-ਪਿੰਡ ਵਿੱਚ ਲੋਕਾਂ ਨੂੰ ਪ੍ਰਾਪਰਟੀ ਦੀ ਓਨਰਸ਼ਿਪ ਦੇ ਪੇਪਰ  ਦੇ ਰਹੀ ਹੈ। ਪਰੰਪਰਾਗਤ ਰੂਪ ਨਾਲ ਲੋਕ ਉਸ ਘਰ ਵਿੱਚ ਰਹਿ ਰਹੇ ਹਨ, ਕਾਗਜ਼ ਨਹੀਂ ਹਨ ਉਸ ਦੇ ਪਾਸ,  ਪ੍ਰਾਪਰਟੀ ਦੇ ਆਫਿਸ਼ੀਅਲ ਡਾਕਿਊਮੈਂਟ ਨਹੀਂ ਹਨ ਅਤੇ ਉਸ ਦੇ ਕਾਰਨ ਉਸ ਨੂੰ ਉਨ੍ਹਾਂ ਘਰ ਦੀ ਵਰਤੋਂ,  ਕਿਸੇ ਨੂੰ ਕਿਰਾਏ ’ਤੇ ਦੇਣ ਲਈ ਤਾਂ ਕੰਮ ਆ ਸਕਦਾ ਹੈ ਹੋਰ ਕਿਸੇ ਕੰਮ ਵਿੱਚ ਨਹੀਂ ਆਉਂਦਾ ਹੈ। ਹੁਣ ਇਹ ਸ‍ਵਾਮਿਤਵ ਦੇ ਓਨਰਸ਼ਿਪ ਦੇ ਪੇਪਰਸ ਜਦੋਂ ਉਸ ਦੇ ਪਾਸ ਹਨ, authentic government ਨੇ ਦਿੱਤੇ ਹਨ, ਕੀ ਬੈਂਕਾਂ ਨੂੰ ਲੱਗਦਾ ਹੈ ਕਿ ਚਲੋ ਅਸੀਂ ਉਸ ਦੇ ਕੋਲ ਵਿਵਸਥਾ ਹੈ। ਹੁਣ ਮੈਂ ਪਿੰਡ ਦੇ ਇਨਾਂ ਲੋਕਾਂ ਨੂੰ ਜਿਸ ਦੇ ਪਾਸ ਆਪਣੀ ਸੰਪਤੀ ਹੈ ਉਸ ਦੇ ਅਧਾਰ ’ਤੇ ਉਸ ਨੂੰ ਕੁਝ ਪੈਸੇ ਦੇਣ ਦੀਆਂ ਮੈਂ ਆਫਰ ਕਰਾਂਗਾ, ਸੰਭਵ ਹੈ ਦੇਖੋ ਤੁਮਹਾਰੇ ਖੇਤ ਵਿੱਚ ਇਹ ਕਰਨਾ ਹੈ ਤਾਂ ਤੁਹਾਨੂੰ ਥੋੜ੍ਹੀ ਮਦਦ ਕਰਦਾ ਹਾਂ, ਤੁਸੀਂ ਇਹ ਕਰ ਸਕਦੇ ਹੋ। ਤੁਸੀਂ ਹੈਂਡੀਕ੍ਰਾਫਟ ਵਿੱਚ ਕੰਮ ਕਰਦੇ ਹੋ, ਪਿੰਡ ਦੇ ਅੰਦਰ ਲੁਹਾਰ ਹੋਵੇ, ਸੁਥਾਰ ਹੋਵੇ, ਮੈਂ ਇਹ ਪੈਸੇ ਦਿੰਦਾ ਹਾਂ, ਤੁਸੀਂ ਇਹ ਕੰਮ ਕਰ ਸਕਦੇ ਹੋ। ਹੁਣ ਤੁਹਾਡੇ ਘਰ ਦੇ ਉੱਪਰ ਤੁਹਾਨੂੰ ਇਹ ਪੈਸੇ ਮਿਲ ਸਕਦੇ ਹਨ।  ਦੇਖੀਏ ਓਨਰਸ਼ਿਪ ਦੇ ਪੇਪਰਸ ਬਨਣ ਦੇ ਬਾਅਦ, ਬੈਂਕਾਂ ਲਈ ਪਿੰਡ ਦੇ ਲੋਕਾਂ ਨੂੰ, ਪਿੰਡ ਦੇ ਨੌਜਵਾਨਾਂ ਨੂੰ ਕਰਜ਼ ਦੇਣਾ ਹੁਣ ਹੋਰ ਸੁਰੱਖਿਅਤ ਹੋ ਜਾਵੇਗਾ। ਲੇਕਿਨ ਮੈਂ ਇਹ ਵੀ ਕਹਾਂਗਾ ਕਿ ਜਦੋਂ ਬੈਂਕਾਂ ਦੀ ਵਿੱਤੀ ਸੁਰੱਖਿਆ ਵਧੀ ਹੈ ਤਾਂ ਬੈਂਕਾਂ ਨੂੰ ਵੀ ਪਿੰਡ ਦੇ ਲੋਕਾਂ ਨੂੰ ਸਪੋਰਟ ਕਰਨ ਲਈ ਆਪਣੇ ਆਪ ਅੱਗੇ ਵਧ ਕੇ ਆਉਣਾ ਹੋਵੇਗਾ। ਹੁਣ ਇਹ ਜ਼ਰੂਰੀ ਹੈ, ਸਾਡੇ ਦੇਸ਼ ਵਿੱਚ ਐਗਰੀਕਲ‍ਚਰ ਸੈਕਟਰ ਵਿੱਚ ਇੰਵੈਸ‍ਟਮੈਂਟ ਬਹੁਤ ਘੱਟ ਹੁੰਦਾ ਹੈ। corporate world ਦਾ ਇੰਵੈਸ‍ਟਮੈਂਟ ਤਾਂ ਕਰੀਬ-ਕਰੀਬ ਨਾ ਦੇ ਬਰਾਬਰ ਹਨ।  ਜਦੋਂ ਕਿ ਫੂਡ ਪ੍ਰੋਸੈੱਸਿੰਗ ਲਈ ਬਹੁਤ ਸੰਭਾਵਨਾ ਹੈ, ਦੁਨੀਆ ਵਿੱਚ ਬਹੁਤ ਮਾਰਕਿਟ ਹੈ। ਪਿੰਡ ਵਿੱਚ ਫੂਡ ਪ੍ਰੋਸੈੱਸਿੰਗ ਇੰਡਸਟ੍ਰੀ, ਐਗਰੀਕਲਚਰ ਨਾਲ ਜੁੜੀ ਮਸ਼ੀਨਰੀ, ਸੋਲਰ ਨਾਲ ਜੁੜੇ ਕੰਮ,  ਅਨੇਕ ਨਵੇਂ ਫੀਲਡ ਤਿਆਰ ਹੋ ਰਹੇ ਹਨ ਜਿੱਥੇ ਤੁਹਾਡੀ ਮਦਦ, ਪਿੰਡ ਦੀ ਤਸਵੀਰ ਬਦਲ ਸਕਦੀ ਹੈ।  ਇਸੇ ਤਰ੍ਹਾਂ ਇੱਕ ਹੋਰ ਉਦਾਹਰਣ ਸਵਨਿਧੀ ਯੋਜਨਾ ਦੀ ਵੀ ਹੈ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੀ ਵਜ੍ਹਾ ਨਾਲ ਸਾਡੇ ਰੇਹੜੀ-ਪਟੜੀ ਵਾਲੇ ਭਰਾ ਅਤੇ ਭੈਣ ਹਨ, ਪਹਿਲੀ ਵਾਰ ਬੈਂਕਿੰਗ ਸਿਸਟਮ ਨਾਲ ਜੁੜੇ ਹਨ। ਹੁਣ ਉਨ੍ਹਾਂ ਦੀ ਵੀ ਇੱਕ ਡਿਜੀਟਲ ਹਿਸਟਰੀ ਬਣ ਰਹੀ ਹੈ। ਬੈਂਕਾਂ ਨੂੰ ਇਸ ਦਾ ਲਾਭ ਉਠਾਉਂਦੇ ਹੋਏ, ਅਜਿਹੇ ਸਾਥੀਆਂ ਦੀ ਮਦਦ ਲਈ ਹੋਰ ਜ਼ਿਆਦਾ ਅੱਗੇ ਆਉਣਾ ਚਾਹੀਦਾ ਹੈ ਅਤੇ ਮੈਂ ਬੈਂਕਾਂ ਨੂੰ ਵੀ ਤਾਕੀਦ ਕਰ ਕਿਹਾ ਹੈ ਅਤੇ ਮੇਰੇ ਇੱਥੇ ਅਰਬਨ ਮਨਿਸਟਰੀ ਨੂੰ ਵੀ ਤਾਕੀਦ ਕਰ ਕਿਹਾ ਹੈ ਅਤੇ ਮੈਂ ਸਾਰੇ ਮੇਅਰਸ ਨੂੰ ਵੀ ਤਾਕੀਦ ਕੀਤੀ ਹੈ ਕਿ ਤੁਹਾਡੇ ਨਗਰ ਦੇ ਅੰਦਰ ਇਹ ਜੋ ਰੇਹੜੀ-ਪਟੜੀ ਵਾਲੇ ਹਨ ਉਨ੍ਹਾਂ ਨੂੰ ਮੋਬਾਈਲ ਫੋਨ ’ਤੇ ਡਿਜੀਟਲ ਟ੍ਰਾਂਜੈਕਸ਼ਨ ਸਿਖਾਓ। ਉਹ ਥੋਕ ਵਿੱਚ ਮਾਲ ਲਵੇਗਾ, ਉਹ ਵੀ ਡਿਜੀਟਲੀ ਲਵੇਗਾ, ਉਹ ਵਿਕਰੀ ਕਰੇਗਾ ਤਾਂ ਵੀ ਡਿਜੀਟਲੀ ਕਰੇਗਾ ਅਤੇ ਇਹ ਸਭ ਕੋਈ ਮੁਸ਼‍ਕਿਲ ਕੰਮ ਨਹੀਂ ਹੈ, ਹਿੰਦੁਸ‍ਤਾਨ ਨੇ ਕਰਕੇ ਦਿਖਾਇਆ ਹੈ ਉਸ ਨੂੰ।  ਉਸ ਨੂੰ ਆਪਣੀ ਹਿਸ‍ਟਰੀ ਤਿਆਰ ਹੋਵੇਗੀ, ਅੱਜ ਉਹ ਨੂੰ 50,000 ਦਿੱਤਾ ਹੈ, ਕੱਲ੍ਹ ਤੁਸੀਂ ਉਸ ਨੂੰ 80,000 ਦੇ ਸਕਦੇ ਹੋ, ਪਰਸੋਂ  ਡੇਢ  ਲੱਖ ਰੁਪਿਆ ਦੇ ਸਕਦੇ ਹੋ, ਉਸ ਦਾ ਕਾਰੋਬਾਰ ਵਧਦਾ ਚਲਾ ਜਾਵੇਗਾ। ਉਹ ਜ਼ਿਆਦਾ ਸਮਾਨ ਖਰੀਦੇਗਾ, ਜ਼ਿਆਦਾ ਸਮਾਨ ਵੇਚੇਗਾ। ਇੱਕ ਪਿੰਡ ਵਿੱਚ ਕਰ ਰਿਹਾ ਹੈ ਤਾਂ ਤਿੰਨ ਪਿੰਡਾਂ ਵਿੱਚ ਕਰਨਾ ਸ਼ੁਰੂ ਕਰ ਦੇਵੇਗਾ।

ਸਾਥੀਓ, 

ਅੱਜ ਜਦੋਂ ਦੇਸ਼ financial inclusion ‘ਤੇ ਇਤਨੀ ਮਿਹਨਤ ਕਰ ਰਿਹਾ ਹੈ ਤਦ ਨਾਗਰਿਕਾਂ ਦੇ productive potential ਨੂੰ ਅਨਲੌਕ ਕਰਨਾ ਬਹੁਤ ਜ਼ਰੂਰੀ ਹੈ। ਅਤੇ ਮੈਂ ਅਨਲੌਕ ਕਰਨਾ ਇੱਥੇ ਤਿੰਨ- ਚਾਰ ਵਾਰ ਸੁਣ ਚੁੱਕਿਆ ਹਾਂ। ਜਿਵੇਂ ਹੁਣੇ ਬੈਂਕਿੰਗ ਸੈਕਟਰ ਦੀ ਹੀ ਇੱਕ ਰਿਸਰਚ ਵਿੱਚ ਸਾਹਮਣੇ ਆਇਆ ਹੈ, ਇਹ ਆਪ ਹੀ ਦੀ ਤਰਫ਼ੋਂ ਆਇਆ ਹੈ ਕਿ ਜਿਨ੍ਹਾਂ ਰਾਜਾਂ ਵਿੱਚ ਜਨਧਨ ਖਾਤੇ ਜਿਤਨੇ ਜ਼ਿਆਦਾ ਖੁੱਲ੍ਹੇ ਹਨ, ਅਤੇ ਜਿਤਨੇ ਜ਼ਿਆਦਾ ਜਨਧਨ ਖਾਤੇ ਜੀਵੰਤ ਹਨ, ਗਤੀਵਿਧੀ ਲਗਾਤਾਰ ਉਨ੍ਹਾਂ ਜਨਧਨ ਖਾਤਿਆਂ ਵਿੱਚ ਚਲ ਰਹੀ ਹੈ। ਬੈਂਕਾਂ ਦਾ ਰਿਪੋਰਟ ਇੱਕ ਨਵੀਂ ਬਾਤ ਲੈ ਕੇ ਆਇਆ ਹੈ ਅਤੇ ਜਿਸ ਨੂੰ ਸੁਣ ਕੇ ਮੈਨੂੰ ਖ਼ੁਦ ਨੂੰ ਆਨੰਦ ਹੋਇਆ ਕਿ ਬੈਂਕ ਰਿਪੋਰਟ ਕਹਿ ਰਿਹਾ ਹੈ ਕਿ ਇਸ ਦੇ ਕਾਰਨ ਕ੍ਰਾਈਮ ਰੇਟ ਘੱਟ ਹੋਏ ਹਨ। ਯਾਨੀ ਬੈਂਕ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਮੈਂ ਪੁਲਿਸ ਦਾ ਵੀ ਕੰਮ ਕਰ ਰਿਹਾ ਹਾਂ,  ਲੇਕਿਨ ਬਾਏ ਪ੍ਰੋਡਕਟ ਹੈ। ਇੱਕ ਹੈਲਦੀ ਸੋਸਾਇਟੀ ਦਾ ਐਟਮੌਸਫੇਅਰ ਕ੍ਰਿਏਟ ਹੋ ਰਿਹਾ ਹੈ। ਇੱਕ ਜਨਧਨ ਅਕਾਊਂਟ ਕਿਸੇ ਨੂੰ ਕ੍ਰਾਈਮ ਦੀ ਦੁਨੀਆ ਤੋਂ ਬਾਹਰ ਲੈ ਆਉਂਦਾ ਹੈ, ਇਸ ਤੋਂ ਬੜਾ ਜ਼ਿੰਦਗੀ ਦਾ ਪੁੰਨ ਕੀ ਹੋਵੇਗਾ। ਇਸ ਤੋਂ ਬੜੀ ਸਮਾਜ ਦੀ ਸੇਵਾ ਕੀ ਹੁੰਦੀ। ਯਾਨੀ ਬੈਂਕਾਂ ਦਾ ਜਦੋਂ ਸਥਾਨਕ ਲੋਕਾਂ ਨਾਲ ਕਨੈਕਟ ਵਧਿਆ, ਜਦੋਂ ਲੋਕਾਂ ਲਈ ਬੈਂਕਾਂ ਦੇ ਦਰਵਾਜ਼ੇ ਖੁੱਲ੍ਹੇ ਤਾਂ ਇਸ ਦਾ ਪ੍ਰਭਾਵ ਲੋਕਾਂ ਦੇ ਜੀਵਨ ਜੀਣ ਦੇ ਤਰੀਕੇ ’ਤੇ ਵੀ ਆਇਆ। ਬੈਂਕਿੰਗ ਸੈਕਟਰ ਦੀ ਇਸ ਤਾਕਤ ਨੂੰ ਸਮਝਦੇ ਹੋਏ ਹੀ ਮੈਂ ਸਮਝਦਾ ਹਾਂ ਕਿ ਸਾਡੇ ਬੈਂਕਿੰਗ ਸੈਕਟਰ ਦੇ ਸਾਥੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਮੈਂ ਜਾਣਦਾ ਹਾਂ, ਇੱਥੇ ਜੋ ਲੋਕ ਬੈਠੇ ਹਨ ਉਨ੍ਹਾਂ ਨਾਲ ਸਬੰਧਿਤ ਬਾਤਾਂ ਮੈਂ ਨਹੀਂ ਬੋਲ ਰਿਹਾ ਹਾਂ ਕਿਉਂਕਿ ਇੱਥੇ ਜੋ ਪ੍ਰਤਿਨਿਧੀ ਆਏ ਸਨ ਉਨ੍ਹਾਂ ਨੇ ਆਪਣੀ ਗੱਲ ਦੱਸੀ, ਮੈਂ ਦੂਸਰਿਆਂ ਦੇ ਪ੍ਰਤੀਨਿਧੀਤ‍ਵ ਦੀ ਬਾਤ ਦੱਸ ਰਿਹਾ ਹਾਂ। ਲੇਕਿਨ ਕਰਨ ਵਾਲੇ ਬੈਂਕਿੰਗ ਸੈਕਟਰ ਦੇ ਹਨ ਇਸ ਲਈ ਮੇਰੀ ਸਾਰੀ ਬਾਤਚੀਤ ਦਾ ਸੈਂਟਰ ਪੁਆਇੰਟ ਮੇਰਾ ਬੈਂਕਿੰਗ ਸੈਕਟਰ ਹੈ, ਉਸ ਦੇ ਲੀਡਰਸ ਹਨ। ਪਬਲਿਕ ਬੈਂਕ ਹੋਣ ਜਾਂ ਫਿਰ ਪ੍ਰਾਈਵੇਟ ਸੈਕਟਰ ਦੇ ਬੈਂਕ, ਜਿਤਨਾ ਅਸੀਂ ਨਾਗਰਿਕਾਂ ਵਿੱਚ Invest ਕਰਾਂਗੇ, ਉਤਨਾ ਹੀ ਨਵੇਂ ਰੋਜ਼ਗਾਰ ਦਾ ਨਿਰਮਾਣ ਹੋਵੇਗਾ, ਉਤਨਾ ਹੀ ਦੇਸ਼ ਦੇ ਨੌਜਵਾਨਾਂ ਨੂੰ, ਮਹਿਲਾਵਾਂ ਨੂੰ, ਮੱਧ ਵਰਗ ਨੂੰ ਲਾਭ ਹੋਵੇਗਾ।

ਸਾਥੀਓ, 

ਅਸੀਂ ਆਤਮਨਿਰਭਰ ਭਾਰਤ ਅਭਿਯਾਨ ਦੇ ਦੌਰਾਨ ਜੋ ਇਤਿਹਾਸਿਕ ਰਿਫੌਰਮਸ ਕੀਤੇ ਉਨ੍ਹਾਂ ਨੇ ਦੇਸ਼ ਵਿੱਚ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇ ਹਨ। ਅੱਜ Corporates ਅਤੇ startups ਜਿਸ ਸਕੇਲ ’ਤੇ ਅੱਗੇ ਆ ਰਹੇ ਹਨ, ਉਹ ਅਭੂਤਪੂਰਵ ਹੈ। ਅਜਿਹੇ ਵਿੱਚ ਭਾਰਤ ਦੀਆਂ Aspirations ਨੂੰ ਮਜ਼ਬੂਤ ਕਰਨ ਦਾ, ਫੰਡ ਕਰਨ ਦਾ, ਉਨ੍ਹਾਂ ਵਿੱਚ ਇੰਵੈਸਟ ਕਰਨ ਦਾ ਇਸ ਤੋਂ ਬਿਹਤਰੀਨ ਸਮਾਂ ਕੀ ਹੋ ਸਕਦਾ ਹੈ ਦੋਸਤੋ? ਭਾਰਤ ਵਿੱਚ ਅਤੇ ਇਹ ਗੱਲ ਸਾਡੇ ਬੈਂਕਿੰਗ ਸੈਕਟਰ ਨੂੰ ਸਮਝਣਾ ਹੀ ਹੋਵੇਗਾ, ਭਾਰਤ ਵਿੱਚ ਇਹ Ideas ’ਤੇ ਇੰਵੈਸਟਮੈਂਟ ਦਾ ਦੌਰ ਹੈ, ਸਟਾਰਟ ਅੱਪਸ ਨੂੰ ਸਪੋਰਟ ਕਰਨ ਦਾ ਦੌਰ ਹੈ, ਸ‍ਟਾਰਟ ਅੱਪ ਦੇ ਮੂਲ ਵਿੱਚ ਇੱਕ ਆਇਡੀਆ ਹੁੰਦਾ ਹੈ। ਤੁਸੀਂ ਉਸ ਨੂੰ ਪੁੱਛਣ ਜਾਓਗੇ, ਐਸੇ ਕੀ ਹੈ, ਫਲਾਣਾ ਕੁਝ ਨਹੀਂ ਹੁੰਦਾ ਹੈ, ਆਇਡੀਆ ਹੁੰਦਾ ਹੈ।

ਸਾਥੀਓ, 

ਤੁਹਾਡੇ ਪਾਸ ਰਿਸੋਰਸੇਜ਼ ਦੀ ਕੋਈ ਕਮੀ ਨਹੀਂ ਹੈ। ਤੁਹਾਡੇ ਪਾਸ ਡੇਟਾ ਦੀ ਕੋਈ ਕਮੀ ਨਹੀਂ ਹੈ। ਤੁਸੀਂ ਜੋ ਰਿਫੌਰਮ ਚਾਹੁੰਦੇ ਸੀ, ਉਹ ਸਰਕਾਰ ਨੇ ਕੀਤਾ ਵੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਹੁਣ ਤੁਹਾਨੂੰ ਰਾਸ਼ਟਰੀ ਸੰਕਲਪਾਂ ਦੇ ਨਾਲ, ਰਾਸ਼ਟਰੀ ਲਕਸ਼ਾਂ ਦੇ ਨਾਲ ਖ਼ੁਦ ਨੂੰ ਜੋੜ ਕੇ ਅੱਗੇ ਚਲਣਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਮੰਤਰਾਲਿਆਂ ਅਤੇ ਬੈਂਕਾਂ ਨੂੰ ਇਕੱਠੇ ਲਿਆਉਣ ਲਈ ਹੁਣ ਸਾਡੇ ਸਕੱਤਰ ਸਾਹਿਬ ਜ਼ਿਕਰ ਕਰ ਰਹੇ ਸਨ web based project funding tracker ਬਣਾਉਣਾ ਤੈਅ ਹੋਇਆ ਹੈ। ਅੱਛੀ ਬਾਤ ਹੈ, ਕਾਫ਼ੀ ਸੁਵਿਧਾ ਵਧੇਗੀ ਉਸ ਦੇ ਕਾਰਨ, ਲੇਕਿਨ ਮੇਰਾ ਉਸ ਵਿੱਚ ਇੱਕ ਸੁਝਾਅ ਹੈ, ਇਹ ਪ੍ਰਯਾਸ ਅੱਛਾ ਹੈ ਲੇਕਿਨ ਕੀ ਇਹ ਬਿਹਤਰ ਨਹੀਂ ਹੋ ਸਕਦਾ ਹੈ ਕਿ ਅਸੀਂ ਗਤੀਸ਼ਕਤੀ ਪੋਰਟਲ ਵਿੱਚ ਹੀ ਇੱਕ interface ਦੇ ਤੌਰ ’ਤੇ ਇਸ ਨਵੇਂ initiative ਨੂੰ ਜੋੜ ਦੇਈਏ। ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ, ਭਾਰਤ ਦਾ ਬੈਂਕਿੰਗ ਸੈਕਟਰ Big thinking ਅਤੇ Innovative ਅਪ੍ਰੋਚ ਦੇ ਨਾਲ ਅੱਗੇ ਵਧੇਗਾ।

ਸਾਥੀਓ,  

ਇੱਕ ਹੋਰ ਵਿਸ਼ਾ ਹੈ ਜਿਸ ਵਿੱਚ ਅਗਰ ਅਸੀਂ ਦੇਰ ਕਰਾਂਗੇ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਅਤੇ ਉਹ ਹੈ ਫਿਨਟੈੱਕ। ਭਾਰਤ ਦੇ ਲੋਕਾਂ ਦੀ ਹਰ ਨਵੀਂ ਚੀਜ਼ ਨੂੰ adopt ਕਰਨ ਦੀ ਜੋ ਤਾਕਤ ਹੈ ਨਾ ਉਹ ਅਦਭੁਤ ਹੈ। ਅੱਜ ਤੁਸੀਂ ਦੇਖਿਆ ਹੋਵੇਗਾ ਕਿ ਫਰੂਟ ਵੇਚਣ ਵਾਲੇ, ਸਬਜ਼ੀ‍ ਵੇਚਣ ਵਾਲੇ QR Code ਲਗਾ ਕੇ ਬੈਠਦੇ ਹਨ ਅਤੇ ਕਹਿੰਦੇ ਹਨ ਤੁਸੀਂ ਪੈਸੇ ਦਿਓ। ਮੰਦਿਰਾਂ ਵਿੱਚ ਵੀ ਡੋਨੇਸ਼ਨ ਵਾਲੇ QR Code ਲਗਾ ਦਿਓ,  ਚਲੇਗਾ। ਮਤਲਬ ਕਿ ਫਿਨਟੈੱਕ ਦੀ ਤਰਫ਼ ਇੱਕ ਵਾਤਾਵਰਣ ਬਣਿਆ ਹੈ। ਕੀ ਅਸੀਂ ਤੈਅ ਕਰ ਸਕਦੇ ਹਾਂ ਅਤੇ ਮੈਂ ਤਾਂ ਚਾਹੁੰਦਾ ਹਾਂ regular competition ਦਾ ਇੱਕ ਵਾਤਾਵਰਣ ਬਣੇ ਕਿ ਹਰ ਬੈਂਕ ਬ੍ਰਾਂਚ at least 100, ਜ਼ਿਆਦਾ ਮੈਂ ਨਹੀਂ ਕਹਿ ਰਿਹਾ ਹਾਂ, 100% ਡਿਜੀਟਲ ਟ੍ਰਾਂਜੈਕਸ਼ਨ ਵਾਲੇ ਕ‍ਲਾਇੰਟ ਹੋਣਗੇ ਅਤੇ ਟੌਪ ਵਿੱਚੋਂ ਹੋਣਗੇ। ਅਜਿਹਾ ਨਹੀਂ ਕਿ ਭਈ ਕੋਈ ਹਜ਼ਾਰ-ਦੋ ਹਜ਼ਾਰ ਰੁਪਏ ਵਾਲਾ ਆਇਆ ਅਤੇ ਉਸ ਨੂੰ ਤੁਸੀਂ ਵੈਸੇ 100 ਦਾ ...ਜੋ ਬੜੇ-ਬੜੇ ਹਨ, 100% ਉਹ ਡਿਜੀਟਲੀ ਕਰੇਗਾ, ਜੋ ਵੀ ਕਾਰੋਬਾਰ ਕਰੇਗਾ, ਔਨਲਾਈਨ ਡਿਜਟਲੀ ਕਰੇਗਾ। ਦੁਨੀਆ ਦਾ ਸਭ ਤੋਂ ਬੜਾ ਮਜ਼ਬੂਤ ਸਾਡੇ ਪਾਸ UPI Platform ਹੈ ਜੀ, ਅਸੀਂ ਕਿਉਂ ਨਹੀਂ ਕਰਦੇ ਹਾਂ ਜੀ? ਹੁਣ ਅਸੀਂ ਇਹ ਸੋਚੀਏ ਸਾਡੇ ਬੈਂਕਿੰਗ ਸੈਕਟਰ ਵਿੱਚ ਪਹਿਲਾਂ ਕੀ ਸਥਿਤੀ ਸੀ,  ਕ‍ਲਾਇੰਟ ਆਉਂਦੇ ਸਨ ਫਿਰ ਅਸੀਂ ਉਨ੍ਹਾਂ ਨੂੰ ਟੋਕਨ ਦਿੰਦੇ ਸਾਂ, ਫਿਰ ਉਹ ਨੋਟ ਲੈ ਕੇ ਆਉਂਦਾ ਸੀ, ਚਾਰ ਵਾਰ ਗਿਣਦੇ ਸਾਂ ਇਵੇਂ-ਇਵੇਂ ਕਰਦੇ ਰਹਿੰਦੇ ਸਾਂ। ਫਿਰ ਦੂਸਰਾ ਵੀ ਗਿਣ ਕੇ ਵੇਰੀਫਾਈ ਕਰਦਾ ਸੀ।  ਫਿਰ ਸਹੀ ਨੋਟ ਹਨ, ਗ਼ਲਤ ਨੋਟ ਹਨ ਉਸ ਵਿੱਚ ਵੀ ਦਿਮਾਗ ਖਪਾਉਂਦੇ ਸਾਂ। ਯਾਨੀ ਇੱਕ ਕ‍ਲਾਇੰਟ 20 ਮਿੰਟ, 25 ਮਿੰਟ, ਅੱਧੇ ਘੰਟੇ ਤੋਂ ਬੜੀ ਮੁਸ਼ਕਿਲ ਨਾਲ ਜਾਂਦਾ ਸੀ। ਅੱਜ ਮਸ਼ੀਨ ਕੰਮ ਕਰ ਰਹੀ ਹੈ, ਨੋਟ ਵੀ ਮਸ਼ੀਨ ਗਿਣ ਰਹੀ ਹੈ। ਸਾਰੇ ਕੰਮ ਮਸ਼ੀਨ ਕਰ ਰਹੀ ਹੈ।  ਤਾਂ ਉੱਥੇ ਤਾਂ ਤੁਹਾਨੂੰ ਟੈਕ‍ਨੋਲੋਜੀ ਦਾ ਬੜਾ ਮਜਾ ਆਉਂਦਾ ਹੈ। ਲੇਕਿਨ ਹੁਣੇ ਵੀ ਅਸੀਂ ਡਿਜੀਟਲ ਟ੍ਰਾਂਜੈਕਸ਼ਨ ਇਸ ਵਿਸ਼ੇ ਨੂੰ ਕਿਸ ਬਾਤ ਲਈ ਸੰਕੋਚ ਕਰਦੇ ਹਾਂ, ਮੈਂ ਸਮਝ ਨਹੀਂ ਪਾ ਰਿਹਾ ਹਾਂ ਜੀ।  ਨਫਾ ਜਾਂ ਘਾਟਾ ਉਸੇ ਦੇ ਤਰਾਜੂ ਨਾਲ ਇਸ ਨੂੰ ਨਾ ਸੋਚੋ ਦੋਸਤੋ, ਉਹ ਜੋ ਛਲਾਂਗ ਲਗਾਉਣ ਦਾ ਕਾਲਖੰਡ ਹੈ ਨਾ ਉਸ ਵਿੱਚ ਫਿਨਟੈੱਕ ਵੀ ਇੱਕ ਬਹੁਤ ਬੜੀ ਪਟੜੀ ਹੈ, ਜਿਸ ਪਟੜੀ ‘ਤੇ ਗੱਡੀ ਦੌੜਨ ਵਾਲੀ ਹੈ। ਅਤੇ ਇਸ ਲਈ ਮੇਰੀ ਤਾਕੀਦ ਹੈ ਹਰ ਬੈਂਕ ਬ੍ਰਾਂਚ ਘੱਟ ਤੋਂ ਘੱਟ 100, ਇਹ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਇਸ ਨੂੰ ਸਾਕਾਰ ਕਰਦੇ ਰਹੀਏ ਕਿ 2022 ਪੰਦਰ੍ਹਾਂ ਅਗਸ‍ਤ ਦੇ ਪਹਿਲੇ ਇਸ ਦੇਸ਼ ਵਿੱਚ ਇੱਕ ਵੀ ਬੈਂਕ ਦੀ ਬ੍ਰਾਂਚ ਨਹੀਂ ਹੋਵੇਗੀ ਜਿਸ ਵਿੱਚ ਘੱਟ ਤੋਂ ਘੱਟ 100 ਅਜਿਹੇ ਕ‍ਲਾਇੰਟ ਨਹੀਂ ਹੋਣਗੇ, ਜੋ 100% ਆਪਣਾ ਕਾਰੋਬਾਰ ਲੈਣ-ਦੇਣ ਡਿਜੀਟਲੀ ਨਾ ਕਰਦੇ ਹੋਣ। ਹੁਣ ਦੇਖੋ ਬਦਲਾਅ ਤੁਹਾਨੂੰ ਪਤਾ ਚਲੇਗਾ। ਜਨਧਨ ਨੇ ਜੋ ਤਾਕਤ ਦਾ ਤੁਹਾਨੂੰ ਅਨੁਭਵ ਕਰਵਾਇਆ ਹੈ ਉਸ ਨਾਲ ਅਨੇਕ ਗੁਣਾ ਤਾਕਤ ਦੀ ਅਨੁਭੂਤੀ ਇਹ ਛੋਟੀ-ਛੋਟੀ ਸਮਰੱਥਾ ਨਾਲ ਦਿਖੇਗੀ।  ਅਸੀਂ ਦੇਖਿਆ ਹੈ women self help group ਮੈਨੂੰ ਲੰਬੇ ਸਮੇਂ ਤੱਕ ਰਾਜ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਤਦ ਹਰ ਸਾਲ ਬੈਂਕ ਦੇ ਲੋਕਾਂ ਦੇ ਨਾਲ ਬੈਠਦੇ ਸਨ ਅਤੇ ਇਸ਼ੂ ਰਿਜ਼ੌਲਵ ਕਰਨਾ ਅਤੇ ਅੱਗੇ ਦਾ ਸੋਚਣਾ, ਇਹ ਸਭ ਚਰਚਾ ਕਰਦੇ ਸਨ ਅਤੇ ਮੈਂ ਅਨੁਭਵ ਕੀਤਾ ਕਿ ਇੱਕ ਬਾਤ ਦੇ ਲਈ ਸਾਰੇ ਬੈਂਕ ਬੜੇ ਗੌਰਵ ਨਾਲ ਇੱਕ ਗੱਲ ਕਹਿੰਦੇ ਸਨ ਅਤੇ ਉਹ ਕਹਿੰਦੇ ਸਨ ਸਾਹਬ ਇੱਕ women self help group ਨੂੰ ਅਸੀਂ ਪੈਸੇ ਦਿੰਦੇ ਹਾਂ। ਸਮੇਂ ਤੋਂ ਪਹਿਲਾਂ ਵਾਪਸ ਕਰਦੇ ਹਾਂ, ਪੂਰਾ ਦਾ ਪੂਰਾ ਪਰਤਾ ਦਿੰਦੇ ਹਾਂ,  ਸਾਨੂੰ ਕਦੇ ਚਿੰਤਾ ਨਹੀਂ ਰਹਿੰਦੀ ਹੈ। ਜਦੋਂ ਤੁਹਾਡਾ ਇਤਨਾ ਵਧੀਆ positive experience ਹੈ ਤਾਂ ਇਸ ਨੂੰ ਬਲ ਦੇਣ ਲਈ ਤੁਹਾਡੀ ਪ੍ਰੋਐਕਟਿਵ ਕੋਈ ਯੋਜਨਾ ਹੈ ਕੀ। ਸਾਡੇ women self help group ਦਾ potential ਇਤਨਾ ਜ਼ਿਆਦਾ ਹੈ ਜੀ, ਸਾਡਾ ਇਕੌਨਮੀ ਦਾ grassroot level ਦਾ ਇੱਕ ਬਹੁਤ ਬੜਾ driving force ਉਹ ਬਣ ਸਕਦੇ ਹਨ। ਮੈਂ ਬੜੇ-ਬੜੇ ਲੋਕਾਂ ਦੀਆਂ ਬਾਤਾਂ ਦੇਖੀਆਂ ਹਨ, ਮੈਂ ਛੋਟੇ-ਛੋਟਿਆਂ ਨਾਲ ਗੱਲ ਕੀਤੀ ਹੈ ਕਿ ਪਤਾ ਹੈ ਕਿ ਧਰਤੀ ’ਤੇ ਫਾਇਨੈਂਸ ਦੀਆਂ ਆਧੁਨਿਕ ਵਿਵਸਥਾਵਾਂ ਹਨ। ਸਾਧਾਰਣ ਨਾਗਰਿਕ ਦੀ ਆਰਥਿਕ ਮਜ਼ਬੂਤੀ ਦਾ ਬਹੁਤ ਬੜਾ ਅਧਾਰ ਬਣ ਸਕਦੀ ਹੈ। ਮੈਂ ਚਾਹੁੰਦਾ ਹਾਂ ਇਸ ਨਵੀਂ ਸੋਚ ਦੇ ਨਾਲ ਨਵੇਂ ਸੰਕਲ‍ਪ ਦੇ ਨਾਲ ਛਲਾਂਗ ਲਗਾਉਣ ਦਾ ਮੌਕਾ ਹੈ ਹੀ ਹੈ। ਜ਼ਮੀਨ ਤਿਆਰ ਹੈ ਦੋਸ‍ਤੋ ਅਤੇ ਸਭ ਤੋਂ ਬੜੀ ਬਾਤ ਜਿਸ ਨੂੰ ਮੈਂ ਵਾਰ-ਵਾਰ ਕਹਿ ਚੁੱਕਿਆ ਹਾਂ, ਬੈਂਕ ਵਾਲਿਆਂ ਨੂੰ ਪੰਜਾਹ ਵਾਰ ਕਹਿ ਚੁੱਕਿਆ ਹਾਂ ਮੈਂ ਤੁਹਾਡੇ ਨਾਲ ਹਾਂ। ਦੇਸ਼ ਹਿਤ ਵਿੱਚ ਸੱਚੀ ਨਿਸ਼‍ਠਾ ਨਾਲ ਕੀਤੇ ਹੋਏ ਕਿਸੇ ਵੀ ਕੰਮ ਦੇ ਲਈ ਤੁਸੀਂ ਮੇਰੇ ਸ਼ਬ‍ਦ ਲਿਖ ਕੇ ਰੱਖੋ,  ਇਹ ਮੇਰੀ ਵੀਡੀਓ ਕਲਿਪਿੰਗ ਨੂੰ ਆਪਣੇ ਪਾਸ ਰੱਖੋ, ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਡੇ ਪਾਸ ਹਾਂ,  ਤੁਹਾਡੇ ਲਈ ਹਾਂ। ਸੱਚੀ ਨਿਸ਼‍ਠਾ ਨਾਲ, ਪ੍ਰਮਾਣਿਕਤਾ ਨਾਲ ਦੇਸ਼ ਹਿਤ ਦੇ ਲਈ ਕੰਮ ਵਿੱਚ ਕਦੇ ਗਲਤੀਆਂ ਵੀ ਹੁੰਦੀਆਂ ਹਨ, ਅਗਰ ਅਜਿਹੀ ਕੋਈ ਕਠਿਨਾਈ ਆਉਂਦੀ ਹੈ ਤਾਂ ਮੈਂ ਦੀਵਾਰ ਬਣ ਕੇ ਖੜ੍ਹਾ ਰਹਿਣ ਦੇ ਲਈ ਤਿਆਰ ਹਾਂ। ਲੇਕਿਨ ਹੁਣ ਦੇਸ਼ ਨੂੰ ਅੱਗੇ ਲੈ ਜਾਣ ਲਈ ਸਾਨੂੰ ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਣਾ ਹੀ ਹੋਵੇਗਾ। ਇਤਨੀ ਵਧੀਆ ਮਜ਼ਬੂਤ ਜ਼ਮੀਨ ਹੋਵੇ, ਇਤਨਾ ਬੜਾ ਅਵਸਰ ਹੋਵੇ, ਅਸਮਾਨ ਨੂੰ ਛੂਹਣ ਦੀਆਂ ਸੰਭਾਵਨਾਵਾਂ ਹਨ ਅਤੇ ਅਸੀਂ ਸੋਚਣ ਵਿੱਚ ਸਮਾਂ ਗੁਜਾਰ ਦੇਈਏ ਤਾਂ ਮੈਂ ਸਮਝਦਾ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ ਨਹੀਂ ਕਰਨਗੀਆਂ।  

ਮੇਰੀ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾ ਹੈ!

ਧੰਨਵਾਦ!

*****

 

ਡੀਐੱਸ/ਐੱਸਐੱਚ/ਬੀਐੱਮ



(Release ID: 1773440) Visitor Counter : 172