ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਬੀਤੇ 24 ਘੰਟਿਆਂ ਵਿੱਚ 73.44 ਲੱਖ ਤੋਂ ਅਧਿਕ ਟੀਕੇ ਲਗਾਏ ਗਏ
ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 114.46 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ
ਵਰਤਮਾਨ ਰਿਕਵਰੀ ਦਰ 98.28%
ਪਿਛਲੇ 24 ਘੰਟਿਆਂ ਵਿੱਚ 11,919 ਨਵੇਂ ਰੋਗੀ ਸਾਹਮਣੇ ਆਏ
ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 1,28,762 ਹੈ
ਸਪਤਾਹਿਕ ਐਕਟਿਵ ਕੇਸਾਂ ਦੀ ਦਰ ( 0.94% ) , ਬੀਤੇ 55 ਦਿਨਾਂ ਤੋਂ 2% ਤੋਂ ਘੱਟ
प्रविष्टि तिथि:
18 NOV 2021 9:44AM by PIB Chandigarh
ਪਿਛਲੇ 24 ਘੰਟਿਆਂ ਵਿੱਚ 73,44,739 ਵੈਕਸੀਨ ਦੀ ਖੁਰਾਕ ਦੇਣ ਦੇ ਨਾਲ ਹੀ ਭਾਰਤ ਦਾ ਕੋਵਿਡ - 19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 114.46 ਕਰੋੜ (1,14,46,32,851) ਦੇ ਅਹਿਮ ਪੜਾਅ ਤੋਂ ਅਧਿਕ ਹੋ ਗਿਆ। ਇਸ ਉਪਲਬਧੀ ਨੂੰ 1,17,53,091 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ ।
ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ :
|
ਹੈਲਥ ਕੇਅਰ ਵਰਕਰਸ
|
ਪਹਿਲੀ ਖੁਰਾਕ
|
1,03,81,329
|
|
ਦੂਸਰੀ ਖੁਰਾਕ
|
93,66,454
|
|
ਫ੍ਰੰਟਲਾਈਨ ਵਰਕਰਸ
|
ਪਹਿਲੀ ਖੁਰਾਕ
|
1,83,74,937
|
|
ਦੂਸਰੀ ਖੁਰਾਕ
|
1,62,43,805
|
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
43,72,66,448
|
|
ਦੂਸਰੀ ਖੁਰਾਕ
|
18,06,38,478
|
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
17,94,26,594
|
|
ਦੂਸਰੀ ਖੁਰਾਕ
|
10,79,09,648
|
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,24,08,002
|
|
ਦੂਸਰੀ ਖੁਰਾਕ
|
7,26,17,156
|
|
ਕੁੱਲ
|
1,14,46,32,851
|
ਪਿਛਲੇ 24 ਘੰਟਿਆਂ ਵਿੱਚ 11,242 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 3,38,85,132 ਹੋ ਗਈ ਹੈ ।
ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.28% ਹੈ ।
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰੰਤਰ ਅਤੇ ਸਹਿਯੋਗਾਤਮਕ ਰੂਪ ਨਾਲ ਕੀਤੇ ਜਾ ਰਹੇ ਯਤਨਾਂ ਦੇ ਫਲਸਰੂਪ ਪਿਛਲੇ 144 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ ।
ਪਿਛਲੇ 24 ਘੰਟੇ ਵਿੱਚ 11,919 ਨਵੇਂ ਮਰੀਜ਼ ਸਾਹਮਣੇ ਆਏ ਹਨ ।
ਵਰਤਮਾਨ ਵਿੱਚ 1,28,762 ਐਕਟਿਵ ਰੋਗੀ ਹਨ। ਵਰਤਮਾਨ ਵਿੱਚ ਇਹ ਐਕਟਿਵ ਕੇਸ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.37% ਹਨ । ਇਹ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ ।
ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 12,32,505 ਟੈਸਟ ਕੀਤੇ ਗਏ ਹਨ । ਭਾਰਤ ਨੇ ਹੁਣ ਤੱਕ ਕੁੱਲ 62.82 ਕਰੋੜ (62,82,48,841 ) ਟੈਸਟ ਕੀਤੇ ਗਏ ਹਨ ।
ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.94% ਹੈ ਜੋ ਪਿਛਲੇ 55 ਦਿਨਾਂ ਤੋਂ ਲਗਾਤਾਰ 2% ਤੋਂ ਘੱਟ ਬਣੀ ਹੋਈ ਹੈ। ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ 0.97% ਹੈ । ਰੋਜ਼ਾਨਾ ਸਕਾਰਾਤਮਕਤਾ ਦਰ ਪਿਛਲੇ 45 ਦਿਨਾਂ ਤੋਂ 2% ਤੋਂ ਘੱਟ ਅਤੇ ਲਗਾਤਾਰ 80 ਦਿਨਾਂ ਤੋਂ ਰੋਜ਼ਾਨਾ 3% ਤੋਂ ਹੇਠਾਂ ਬਣੀ ਹੋਈ ਹੈ ।
****
ਐੱਮਵੀ
(रिलीज़ आईडी: 1773359)
आगंतुक पटल : 193