ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਗੁਰੂ ਨਾਨਕ ਜਯੰਤੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 18 NOV 2021 3:53PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ਮੌਕੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਚ ਉਨ੍ਹਾਂ ਕਿਹਾ 

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਤੇ ਮੈਂ ਸਮੂਹ ਦੇਸ਼ਵਾਸੀਆਂ ਨੂੰ ਤਹਿ ਦਿਲੋਂ ਵਧਾਈ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਦਾਚਾਰੀ ਜੀਵਨ ਦੇ ਮਾਧਿਅਮ ਰਾਹੀਂ ਸੱਚਾਈਦਇਆ ਤੇ ਨੇਕੀ ਦੀ ਪ੍ਰਤੀਮੁਰਤੀ ਸਨ। ਉਨ੍ਹਾਂ ਦੀਆਂ ਦਿੱਬ ਸਿੱਖਿਆਵਾਂ ਸਾਨੂੰ ਨੇਕੀ ਦੇ ਮਾਰਗ ਉੱਤੇ ਚਲਣ ਤੇ ਜਾਤੀਸੰਪਰਦਾਇ ਜਾਂ ਧਰਮ ਤੋਂ ਹਟ ਕੇ ਸਾਰੇ ਮਨੁੱਖਾਂ ਪ੍ਰਤੀ ਆਦਰ ਭਾਵ ਰੱਖਣ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ।

ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਨੈਤਿਕਤਾ ਦੇ ਮਾਰਗ ਉੱਤੇ ਚਲਣਾ ਵੀ ਸਿਖਾਇਆ। ਉਹ ਭਾਰਤ ਦੇ ਉਦਾਤ ਅਧਿਆਤਮਕ ਲੋਕਾਚਾਰ ਦੇ ਇੱਕ ਯਸ਼ਸਵੀ ਪ੍ਰਚਾਰਕ ਸਨਜਿਨ੍ਹਾਂ ਨੇ ਆਮ ਆਦਮੀ ਨੂੰ ਅਧਿਆਤਮਕਤਾ ਨਾਲ ਜੋੜ ਕੇ ਸਹੀ ਅਰਥਾਂ ਚ ਧਰਮ ਨੂੰ ਜਨਸਾਧਾਰਣ ਤੱਕ ਪਹੁੰਚਾਇਆ।

ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਸਦੀਵੀ ਸੰਦੇਸ਼ ਨਿਆਂਦਇਆ ਤੇ ਇੱਕਸੁਰਤਾ ਨਾਲ ਭਰਪੂਰ ਸਮਾਜ ਦਾ ਨਿਰਮਾਣ ਕਰਨ ਚ ਸਾਡਾ ਮਾਰਗਦਰਸ਼ਨ ਕਰਦਾ ਰਹੇ।

 

 

 **********

ਐੱਮਐੱਸ/ਆਰਕੇ/ਐੱਨਐੱਸ/ਡੀਪੀ


(Release ID: 1773095) Visitor Counter : 140