ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ-19 ਟੀਕਾਕਰਣ ਦਾ ਪੂਰੀ ਕਵਰੇਜ 113.68 ਕਰੋੜ ਦੇ ਪਾਰ
ਪਿਛਲੇ 24 ਘੰਟਿਆਂ ਵਿੱਚ 67.82 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ
ਮੌਜੂਦਾ ਰਿਕਵਰੀ ਦਰ ਇਸ ਸਮੇਂ 98.28% ਹੈ
ਪਿਛਲੇ 24 ਘੰਟਿਆਂ ਵਿੱਚ 10 ,197 ਰੋਜ਼ ਨਵੇਂ ਕੇਸ ਦਰਜ
ਭਾਰਤ ਵਿੱਚ ਐਕਟਿਵ ਕੇਸ ( 1 , 28 , 555 ), ਜੋ 527 ਦਿਨਾਂ ਵਿੱਚ ਘੱਟ ਹਨ
ਹਫ਼ਤਾਵਾਰ ਪਾਜ਼ਿਟਿਵਿਟੀ ਦਰ (0.96) ਪਿਛਲੇ 54 ਦਿਨਾਂ ਤੋਂ 2% ਤੋਂ ਘੱਟ ‘ਤੇ ਕਾਇਮ
Posted On:
17 NOV 2021 9:33AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀ 67,82,042 ਖੁਰਾਕਾਂ ਲਗਾਉਣ ਦੇ ਨਾਲ ਅੱਜ ਸੱਤ ਵਜੇ ਸਵੇਰੇ ਤੱਕ ਦੀ ਪਰੋਵਿਜ਼ਨਲ ਰਿਪੋਰਟ ਦੇ ਅਨੁਸਾਰ ਦੇਸ਼ ਦਾ ਕੋਵਿਡ - 19 ਟੀਕਾਕਰਣ ਕਵਰੇਜ 113.68 ਕਰੋੜ ( 1,13,68,79,685 ) ਦੇ ਪਾਰ ਪਹੁੰਚ ਗਈ । ਇਸ ਨੂੰ 1,16,73,459 ਸ਼ੈਸਨਾਂ ਦੇ ਜ਼ਰੀਏ ਪੂਰਾ ਕੀਤਾ ਗਿਆ ।
ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਪਰੋਵਿਜ਼ਨਲ ਰਿਪੋਰਟ ਦੇ ਅਨੁਸਾਰ ਪੂਰਾ ਵੇਰਵਾ ਇਸ ਪ੍ਰਕਾਰ ਹੈ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,80,957
|
ਦੂਸਰੀ ਖੁਰਾਕ
|
93,53,906
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,74,594
|
ਦੂਸਰੀ ਖੁਰਾਕ
|
1,62,19,699
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
43,57,31,810
|
ਦੂਸਰੀ ਖੁਰਾਕ
|
17,67,65,054
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
17,90,55,132
|
ਦੂਸਰੀ ਖੁਰਾਕ
|
10,67,80,250
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,21,81,588
|
ਦੂਸਰੀ ਖੁਰਾਕ
|
7,20,36,695
|
ਕੁੱਲ
|
1,13,68,79,685
|
ਪਿਛਲੇ 24 ਘੰਟਿਆਂ ਵਿੱਚ 12,134 ਮਰੀਜ਼ਾਂ ਦੇ ਠੀਕ ਹੋਣ ਨਾਲ ਸਵਸਥ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ ( ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ), ਜੋ ਇਸ ਸਮੇਂ 3,38,73,890 ਹੈ ।
ਨਤੀਜੇ ਵਜੋਂ ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.28% ਹੈ ।
ਲਗਾਤਾਰ 143 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰੋਜ਼ ਕੇਸ ਆ ਰਹੇ ਹਨ । ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਲੇ - ਜੁਲੇ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ ।
ਪਿਛਲੇ 24 ਘੰਟਿਆਂ ਵਿੱਚ ਕੁੱਲ 10,197 ਰੋਜ਼ ਨਵੇਂ ਕੇਸ ਦਰਜ ਕੀਤੇ ਗਏ ।
ਇਸ ਸਮੇਂ ਐਕਟਿਵ ਕੇਸ 1,28,555 ਹੈ , ਜੋ 527 ਦਿਨਾਂ ਵਿੱਚ ਘੱਟ ਹੈ । ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ੀਟਿਵ ਕੇਸਾਂ ਦਾ 0.37% ਹੈ , ਜੋ ਮਾਰਚ 2020 ਤੋਂ ਆਪਣੇ ਨਿਮਨਤਮ ਪੱਧਰ ‘ਤੇ ਹੈ।
ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਜਿਸ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 12,42,177 ਟੈਸਟ ਕੀਤੇ ਗਏ । ਸਮੁੱਚੇ ਰੂਪ ਨਾਲ ਭਾਰਤ ਵਿੱਚ ਹੁਣ ਤੱਕ 62.70 ਕਰੋੜ ਤੋਂ ਅਧਿਕ ( 62,70,16,336 ) ਟੈਸਟ ਕੀਤੇ ਗਏ ਹਨ ।
ਇੱਕ ਤਰਫ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ , ਤਾਂ ਦੂਜੇ ਪਾਸੇ ਹਫ਼ਤਾਵਾਰ ਪਾਜ਼ਿਟਿਵਿਟੀ ਦਰ ਇਸ ਸਮੇਂ 0.96% ਹੈ, ਜੋ ਪਿਛਲੇ 54 ਦਿਨਾਂ ਵਿੱਚ 2% ਤੋਂ ਹੇਠਾਂ ਕਾਇਮ ਹੈ। ਰੋਜ਼ ਪਾਜ਼ੀਟਿਵਿਟੀ ਦਰ 0.82% ਦਰਜ ਕੀਤੀ ਗਈ ਹੈ । ਉਹ ਵੀ ਪਿਛਲੇ 44 ਦਿਨਾਂ ਤੋਂ 2% ਤੋਂ ਹੇਠਾਂ ਅਤੇ ਲਗਾਤਾਰ 79 ਦਿਨਾਂ ਤੋਂ 3% ਤੋਂ ਘੱਟ ‘ਤੇ ਬਣੀ ਹੋਈ ਹੈ ।
************
ਐੱਮਵੀ
(Release ID: 1772863)
Visitor Counter : 156