ਕਬਾਇਲੀ ਮਾਮਲੇ ਮੰਤਰਾਲਾ

ਭਗਵਾਨ ਬਿਰਸਾ ਮੁੰਡਾ ਦੇ ਪੋਤੇ ਸ਼੍ਰੀ ਸੁਖਰਾਮ ਮੁੰਡਾ ਨੇ ਆਦਿ ਮਹੋਤਸਵ ਦਾ ਉਦਘਾਟਨ ਕੀਤਾ - ਇਹ ਕਬਾਇਲੀ ਸੱਭਿਆਚਾਰ, ਸ਼ਿਲਪਕਾਰੀ ਅਤੇ ਵਣਜ ਦੀ ਭਾਵਨਾ ਦਾ ਜਸ਼ਨ ਹੈ


ਕਬਾਇਲੀ ਮਾਮਲਿਆਂ ਦਾ ਮੰਤਰਾਲਾ ਨਾ ਸਿਰਫ਼ ਕਬਾਇਲੀ ਵਪਾਰ ਦਾ ਵਿਸਤਾਰ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ ਸਗੋਂ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਕਬਾਇਲੀ ਸ਼ਿਲਪਕਾਰੀ, ਪਕਵਾਨ ਅਤੇ ਹੋਰ ਪਰੰਪਰਾਵਾਂ ਨੂੰ ਬਰਕਰਾਰ ਰੱਖਿਆ ਜਾਵੇ: ਸ਼੍ਰੀ ਅਰਜੁਨ ਮੁੰਡਾ

ਰਾਸ਼ਟਰੀ ਰਾਜਧਾਨੀ ਵਿੱਚ ਆਦਿ ਮਹੋਤਸਵ ਦੀ ਇੱਕ ਵਾਰ ਫਿਰ ਤੋਂ ਬਹੁਤ ਧੂਮਧਾਮ ਨਾਲ ਵਾਪਸੀ ਹੋਈ

Posted On: 16 NOV 2021 9:17PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਜਨਜਾਤੀਯ ਗੌਰਵ ਦਿਵਸ ਦੇ ਜਸ਼ਨ ਮਨਾਉਣ ਲਈਆਦਿਵਾਸੀ ਕੋਆਪਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਲਿਮਿਟੇਡ (ਟ੍ਰਾਈਫੇਡ-TRIFED), ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾਭਾਰਤ ਸਰਕਾਰ ਦੁਆਰਾ ਕਈ ਸਮਾਗਮ ਆਯੋਜਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਆਦਿ ਮਹੋਤਸਵ”, ਦਿੱਲੀ ਹਾਟਨਵੀਂ ਦਿੱਲੀ ਵਿੱਚ 16 ਤੋਂ 30 ਨਵੰਬਰ, 2021 ਤੱਕ ਆਯੋਜਿਤ ਕੀਤਾ ਜਾਣ ਵਾਲਾ ਇੱਕ ਮੈਗਾ ਰਾਸ਼ਟਰੀ ਕਬਾਇਲੀ ਮਹੋਤਸਵ ਹੈ। ਮਹੋਤਸਵ ਦਾ ਉਦਘਾਟਨ 16 ਨਵੰਬਰ, 2021 ਨੂੰ ਸ਼ਾਮ 6.30 ਵਜੇ ਭਗਵਾਨ ਬਿਰਸਾ ਮੁੰਡਾ ਦੇ ਪੋਤੇ ਸ਼੍ਰੀ ਸੁਖਰਾਮ ਮੁੰਡਾ ਦੁਆਰਾ ਕੀਤਾ ਗਿਆ। ਆਦਿਵਾਸੀ ਮਾਮਲਿਆਂ ਦੇ ਮੰਤਰੀਸ਼੍ਰੀ ਅਰਜੁਨ ਮੁੰਡਾ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰਸੰਸਦ ਮੈਂਬਰ ਸੁਸ਼੍ਰੀ ਐੱਮ ਸੀ ਮੈਰੀ ਕਾਮ;  ਟ੍ਰਾਈਫੇਡ ਦੇ ਚੇਅਰਮੈਨਸ਼੍ਰੀ ਰਾਮਸਿੰਘ ਰਾਠਵਾ ਉਦਘਾਟਨੀ ਸਮਾਰੋਹ ਦੇ ਮਹਿਮਾਨ ਸਨ।

ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏਸ਼੍ਰੀ ਅਰਜੁਨ ਮੁੰਡਾ ਨੇ ਕਿਹਾ, “ਮੈਨੂੰ ਬਹੁਤ ਮਾਣ ਅਤੇ ਪ੍ਰਸੰਨਤਾ ਹੈ ਕਿ ਆਦਿ ਮਹੋਤਸਵ ਕਬਾਇਲੀ ਉਤਪਾਦਾਂ ਅਤੇ ਕਬਾਇਲੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਸਥਾਪਿਤ ਕੀਤਾ ਗਿਆ ਹੈ। ਟ੍ਰਾਈਫੇਡ ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਯੋਜਿਤਆਦਿ ਮਹੋਤਸਵ ਨਾ ਸਿਰਫ਼ ਕਬਾਇਲੀ ਵਪਾਰ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ ਬਲਕਿ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਕਬਾਇਲੀ ਸ਼ਿਲਪਕਾਰੀਪਕਵਾਨ ਅਤੇ ਹੋਰ ਪਰੰਪਰਾਵਾਂ ਨੂੰ ਵੀ ਬਰਕਰਾਰ ਰੱਖਿਆ ਜਾਵੇ। ਇਸ ਉੱਦਮ ਦੀ ਸਫ਼ਲਤਾ ਅਤੇ ਇਸ ਤੋਂ ਬਾਅਦ ਦੇ ਵਿਸਤਾਰ ਨੇ ਆਦਿਵਾਸੀਆਂ ਨੂੰ ਇੱਕ ਨਵੇਂ ਜੋਸ਼ ਅਤੇ ਭਰੋਸੇ ਦੀ ਇੱਕ ਮਹਾਨ ਭਾਵਨਾ ਨਾਲ ਭਰ ਦਿੱਤਾ ਹੈ ਅਤੇ ਉਹ ਇਸ ਸਾਲਾਨਾ ਸਮਾਗਮ ਦੀ ਉਡੀਕ ਕਰਦੇ ਹਨ। ਮੈਂ ਸਾਰੇ ਦਿੱਲੀ ਵਾਸੀਆਂ ਨੂੰ ਤਾਕੀਦ ਕਰਨਾ ਚਾਹੁੰਦਾ ਹਾਂ ਕਿ ਉਹ ਇਸ 15 ਦਿਨਾਂ ਰਾਸ਼ਟਰੀ ਕਬਾਇਲੀ ਮਹੋਤਸਵ ਵਿੱਚ ਆਉਣ ਅਤੇ ਆ ਕੇ ਇਸ ਦੇ ਪਕਵਾਨਾਂਸ਼ਿਲਪਕਾਰੀਕਲਾਵਾਂ ਅਤੇ ਹੋਰ ਉਤਪਾਦਾਂ ਦੇ ਜ਼ਰੀਏ ਸਮ੍ਰਿੱਧ ਅਤੇ ਸਵਦੇਸ਼ੀ ਕਬਾਇਲੀ ਸੱਭਿਆਚਾਰ ਦਾ ਹਿੱਸਾ ਬਣਨ।"

ਇਸ ਮੌਕੇ 'ਤੇ ਬੋਲਦਿਆਂਸ਼੍ਰੀ ਸੁਖਰਾਮ ਮੁੰਡਾ ਨੇ ਕਿਹਾ, "ਮੈਨੂੰ ਇਸ ਮਹੋਤਸਵ ਦਾ ਉਦਘਾਟਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈਜੋ ਮੇਰੇ ਦਾਦਾਮਹਾਨ ਸੁਤੰਤਰਤਾ ਸੈਨਾਨੀਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਵਜੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਜਨਜਾਤੀਯ ਗੌਰਵ ਦਿਵਸ ਦਾ ਇੱਕ ਹਿੱਸਾ ਹੈ। ਉਨ੍ਹਾਂ ਬਸਤੀਵਾਦੀ ਸ਼ਾਸਨ ਦੇ ਜ਼ੁਲਮ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ ਅਤੇ ਕਬਾਇਲੀ ਭਾਈਚਾਰੇ ਵਿਚ ਜਲਜੰਗਲ ਅਤੇ ਜ਼ਮੀਨ ਦੀ ਮਹੱਤਤਾ ਦੀ ਨੀਂਹ ਰੱਖੀ। ਮੈਨੂੰ ਇਸ ਗੱਲ ਤੋਂ ਵੀ ਬਹੁਤ ਖੁਸ਼ੀ ਮਿਲਦੀ ਹੈ ਕਿ ਸਰਕਾਰ ਸਾਡੇ ਦੇਸ਼ ਦੇ ਆਦਿਵਾਸੀਆਂ ਨੂੰ ਸਸ਼ਕਤ ਬਣਾਉਣ ਅਤੇ ਗੁਮਨਾਮ ਕਬਾਇਲੀ ਨਾਇਕਾਂ ਦੀ ਯਾਦ ਨੂੰ ਪੁਨਰ-ਜੀਵਿਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਦੇ ਆਪਣੇ ਵਿਜ਼ਨ ਦੇ ਨਾਲ ਅੱਗੇ ਵਧ ਰਹੀ ਹੈ।

 ਆਦਿ ਮਹੋਤਸਵ - ਕਬਾਇਲੀ ਸੱਭਿਆਚਾਰਸ਼ਿਲਪਕਾਰੀਪਕਵਾਨ ਅਤੇ ਵਣਜ ਦੀ ਭਾਵਨਾ ਦਾ ਜਸ਼ਨ ਹੈ ਅਤੇ ਇੱਕ ਸਫ਼ਲ ਸਾਲਾਨਾ ਪਹਿਲ ਹੈਜਿਸਦੀ ਸ਼ੁਰੂਆਤ 2017 ਵਿੱਚ ਕੀਤੀ ਗਈ ਸੀ। ਇਹ ਮਹੋਤਸਵ ਦੇਸ਼ ਦੇ ਕਬਾਇਲੀ ਭਾਈਚਾਰਿਆਂ ਦੇ ਸਮ੍ਰਿੱਧਵੰਨ-ਸੁਵੰਨੇ ਸ਼ਿਲਪਕਾਰੀ ਅਤੇ ਕਬਾਇਲੀ ਸੱਭਿਆਚਾਰ ਨਾਲ ਲੋਕਾਂ ਨੂੰ ਇੱਕ ਥਾਂ 'ਤੇ ਜਾਣੂ ਕਰਵਾਉਣ ਦੀ ਕੋਸ਼ਿਸ਼ ਹੈ।

ਮਹਾਮਾਰੀ ਦੇ ਕਾਰਨ ਪੈਦਾ ਹੋਏ ਅਣਕਿਆਸੇ ਹਾਲਾਤਾਂ ਕਾਰਨ ਆਦਿ ਮਹੋਤਸਵ ਦਾ ਆਯੋਜਨ ਨਹੀਂ ਕੀਤਾ ਗਿਆ ਸੀ ਪਰ ਹੁਣ ਟ੍ਰਾਈਫੇਡ ਨੇ ਫ਼ਰਵਰੀ ਵਿੱਚ ਇੱਕ ਸਫ਼ਲ ਸੰਸਕਰਣ ਦੇ ਨਾਲ ਇਸ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਹੈ। ਦਿੱਲੀ ਹਾਟ ਵਿਖੇ ਫ਼ਰਵਰੀ 2021 ਵਿੱਚ ਆਯੋਜਿਤ ਰਾਸ਼ਟਰੀ ਕਬਾਇਲੀ ਫੈਸਟੀਵਲ ਵਿੱਚ ਕਬਾਇਲੀ ਕਲਾ ਅਤੇ ਸ਼ਿਲਪਕਾਰੀਚਿਕਿਤਸਾ ਅਤੇ ਇਲਾਜਪਕਵਾਨ ਅਤੇ ਲੋਕ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਨ੍ਹਾਂ ਵਸਤਾਂ ਦੀ ਵਿਕਰੀ ਵੀ ਕੀਤੀ ਗਈਜਿਸ ਵਿੱਚ ਦੇਸ਼ ਦੇ 20 ਤੋਂ ਵੱਧ ਰਾਜਾਂ ਤੋਂ ਤਕਰੀਬਨ 1000 ਆਦਿਵਾਸੀ ਕਾਰੀਗਰਾਂਕਲਾਕਾਰਾਂ ਅਤੇ ਰਸੋਈਆਂ ਨੇ ਹਿੱਸਾ ਲਿਆ ਅਤੇ ਆਪਣੇ ਸਮ੍ਰਿੱਧ ਪਰੰਪਰਾਗਤ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ।

ਨਵੰਬਰ ਐਡੀਸ਼ਨ ਦੇਸ਼ ਭਰ ਵਿੱਚ ਸਾਡੇ ਆਦਿਵਾਸੀਆਂ ਦੀ ਸਮ੍ਰਿੱਧ ਅਤੇ ਵਿਵਿਧ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗਾਜੋ ਉਹਨਾਂ ਦੀ ਕਲਾਦਸਤਕਾਰੀਕੁਦਰਤੀ ਉਤਪਾਦਾਂ ਅਤੇ ਸੁਆਦਲੇ ਪਕਵਾਨਾਂ ਵਿੱਚ ਦਿਖਾਈ ਦਿੰਦੀ ਹੈ। 200 ਤੋਂ ਵੱਧ ਸਟਾਲਾਂ ਦੇ ਨਾਲਉਮੀਦ ਹੈ ਕਿ ਇੱਕ ਵਾਰ ਫਿਰ 1000 ਆਦਿਵਾਸੀ ਕਾਰੀਗਰ ਅਤੇ ਕਲਾਕਾਰ 15 ਦਿਨਾਂ ਦੇ ਮਹੋਤਸਵ ਵਿੱਚ ਹਿੱਸਾ ਲੈਣਗੇ। 

ਆਦਿਵਾਸੀਆਂ ਨਾਲ ਜੁੜਨ ਲਈ ਦੋ ਦਿਨਾ ਵਰਕਸ਼ਾਪ ਅਤੇ ਕਬਾਇਲੀ ਵਾਰਤਾ ਵੀ ਕਰਵਾਈ ਜਾਵੇਗੀ। ਆਯੋਜਿਤ ਕੀਤੇ ਜਾਣ ਵਾਲੇ ਵਿਚਾਰ-ਵਟਾਂਦਰੇ ਦੇ ਸੈਸ਼ਨਾਂ ਦੀ ਯੋਜਨਾ ਉਦਮੀ ਵਿਕਾਸਮਾਰਕੀਟਿੰਗ ਅਤੇ ਪ੍ਰੋਤਸਾਹਨਕਬਾਇਲੀ ਕਾਰੋਬਾਰਾਂ ਨੂੰ ਔਨਲਾਈਨ ਲੈਣਕਬਾਇਲੀ ਕਲਾਵਾਂ ਲਈ ਨਵੇਂ ਰੁਝਾਨਾਂ ਅਤੇ ਮਾਰਕੀਟ ਸੰਭਾਵਨਾਵਾਂ ਨੂੰ ਸਮਝਣਵਿੱਤੀ ਸੰਸਥਾਵਾਂ ਦੀ ਭਾਗੀਦਾਰੀ ਅਤੇ ਕਬਾਇਲੀ ਲੋਕਾਂ ਦੀ ਸਿੱਖਿਆ 'ਤੇ ਯੋਜਨਾਬੱਧ ਹੈ। ਇਹ ਸੈਸ਼ਨ ਮਸ਼ਰੂਮ ਕੌਂਸਲ ਆਵ੍ ਇੰਡੀਆਐਂਡਰਿਊ ਯੂਲਰਿਲਾਇੰਸ ਫਾਊਂਡੇਸ਼ਨਐਮੇਜ਼ੌਨਫੇਸਬੁੱਕਓਐੱਨਜੀਸੀਟਾਟਾ ਟਰੱਸਟਪੇਟੀਐੱਮਐੱਸਬੀਆਈ ਦੇ ਮਾਹਿਰਾਂ ਦੁਆਰਾ ਲਏ ਜਾਣਗੇ। ਇਸ ਦੋ ਦਿਨਾ ਵਰਕਸ਼ਾਪ ਲਈ ਭਾਰਤ ਦੀਆਂ 20 ਪ੍ਰਮੁੱਖ ਜਨਜਾਤੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।

 ਸਾਡੀ ਆਬਾਦੀ ਵਿੱਚ ਆਦਿਵਾਸੀਆਂ ਦੀ 8% ਤੋਂ ਵੱਧ ਹਿੱਸੇਦਾਰੀ ਹੈਹਾਲਾਂਕਿ ਉਹ ਸਮਾਜ ਦੇ ਪਛੜੇ ਵਰਗਾਂ ਵਿੱਚੋਂ ਹਨ। ਇੱਕ ਧਾਰਣਾ ਜੋ ਮੁੱਖ ਧਾਰਾ ਵਿੱਚ ਫੈਲਦੀ ਹੈ ਉਹ ਗ਼ਲਤ ਵਿਸ਼ਵਾਸ ਹੈ ਕਿ ਉਹਨਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਸੱਚਾਈ ਕੁਝ ਹੋਰ ਹੀ ਹੈ - ਆਦਿਵਾਸੀਆਂ ਪਾਸ ਸ਼ਹਿਰੀ ਭਾਰਤ ਨੂੰ ਸਿਖਾਉਣ ਲਈ ਬਹੁਤ ਕੁਝ ਹੈ। ਕੁਦਰਤੀ ਸਾਦਗੀ ਦੀ ਵਿਸ਼ੇਸ਼ਤਾ ਨਾਲ ਉਹਨਾਂ ਦੀਆਂ ਰਚਨਾਵਾਂ ਵਿੱਚ ਇੱਕ ਸਦੀਵੀ ਅਪੀਲ ਹੈ। ਉਨ੍ਹਾਂ ਦੀ ਦਸਤਕਾਰੀ ਦੀ ਵਿਆਪਕ ਸ਼੍ਰੇਣੀ ਜਿਸ ਵਿੱਚ ਹੱਥਾਂ ਨਾਲ ਬੁਣੇ ਹੋਏ ਸੂਤੀਰੇਸ਼ਮੀ ਕੱਪੜੇਉੱਨਧਾਤੂ ਸ਼ਿਲਪਕਾਰੀਟੈਰਾਕੋਟਾਬੀਡ-ਵਰਕ ਸ਼ਾਮਲ ਹਨਸਭ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਦੀ ਲੋੜ ਹੈ।

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਇੱਕ ਨੋਡਲ ਏਜੰਸੀ ਦੇ ਰੂਪ ਵਿੱਚ ਟ੍ਰਾਈਫੇਡ ਕਬਾਇਲੀ ਲੋਕਾਂ ਦੇ ਜੀਵਨ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਦੇ ਹੋਏ ਉਨ੍ਹਾਂ ਦੀ ਆਮਦਨ ਅਤੇ ਆਜੀਵਕਾ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

 

 ***********

 

ਐੱਨਬੀ/ਐੱਸਕੇ



(Release ID: 1772636) Visitor Counter : 169


Read this release in: English , Urdu , Hindi , Bengali