ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪੰਜਾਬ ਇੰਜੀਨੀਅਰਿੰਗ ਕਾਲਜ ਜਿਹੇ ਸੰਸਥਾਨ ਮਹਿਜ਼ ਵਿਦਿਅਕ ਸੰਸਥਾਨ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦੇ ਕੇਂਦਰਾਂ ’ਚ ਸ਼ਾਮਲ ਹਨ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਦੀ ਸ਼ੋਭਾ ਵਧਾਈ

Posted On: 16 NOV 2021 6:38PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ‘ਪੰਜਾਬ ਇੰਜੀਨੀਅਰਿੰਗ ਕਾਲਜ’ (ਪੀਈਸੀ – PEC) ਜਿਹੇ ਸੰਸਥਾਨ ਮਹਿਜ਼ ਵਿਦਿਅਕ ਸੰਸਥਾਨ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦੇ ਕੇਂਦਰਾਂ ’ਚ ਸ਼ਾਮਲ ਹਨ। ਉਹ ਅੱਜ (16 ਨਵੰਬਰ, 2020) ਨੂੰ ਚੰਡੀਗੜ੍ਹ ਵਿਖੇ ‘ਪੰਜਾਬ ਇੰਜੀਨੀਅਰਿੰਗ ਕਾਲਜ’ (PEC) ਦੇ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਮੌਕੇ ਬੋਲ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ – PEC) ਨੇ ਸਦਾ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ। 1960ਵਿਆਂ ਦੇ ਅਰੰਭ ’ਚ, ਜਦੋਂ ਏਅਰੋਨੌਟੀਕਲ ਇੰਜੀਨੀਅਰਾਂ ਦੀਆਂ ਸੇਵਾਵਾਂ ਦੀ ਮਹਿਸੂਸ ਕੀਤੀ ਗਈ ਸੀ, ਤਦ ਭਾਰਤੀ ਹਵਾਈ ਫ਼ੌਜ (IAF) ਨੇ ਪੈੱਕ (PEC) ਤੱਕ ਹੀ ਪਹੁੰਚ ਕੀਤੀ ਸੀ। ਤਦ ਤੁਰਤ–ਫੁਰਤ ਇਸ ਜ਼ਰੂਰੀ ਜ਼ਰੂਰਤ ਨੂੰ ਹੋਰ ਅਨੁਸ਼ਾਸਨਾਂ ਦੇ ਵਿਦਿਆਰਥੀਆਂ ਨੂੰ ਤਬਦੀਲ ਕਰ ਕੇ ਅੰਤਿਮ ਵਰ੍ਹੇ ’ਚ ਉਨ੍ਹਾਂ ਨੂੰ ਏਅਰੋਨੌਟੀਕਲ ਇੰਜੀਨੀਅਰਿੰਗ ਦੀ ਵਿਸ਼ਿਸ਼ਟਤਾ ਪੜ੍ਹਾਈ ਗਈ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਇੰਜੀਨੀਅਰਿੰਗ ਕਾਲਜ ’ਚ ਆਉਣ ਵਾਲੇ ਨੌਜਵਾਨ ਦਿਮਾਗ਼ ਉਪਜਾਊ ਹਨ ਤੇ ਨਵੀਨਤਾ ਦੇ ਮਾਮਲੇ ’ਚ ਪੂਰੀ ਤਰ੍ਹਾਂ ਖੁੱਲ੍ਹੇ ਹਨ। ਉਨ੍ਹਾਂ ਇਹ ਵੇਖ ਕੇ ਖ਼ੁਸ਼ ਹੋਏ ਕਿ ਕੋਵਿਡ–19 ਮਹਾਮਾਰੀ ਦੇ ਚੁਣੌਤੀਪੂਰਨ ਸਮਿਆਂ ਦੌਰਾਨ PEC ਦੇ ਵਿਦਿਆਰਥੀਆਂ ਨੇ ਅਜਿਹੇ ਰੋਬੋਟ ਬਣਾਏ, ਜੋ ਆਈਸੋਲੇਸ਼ਨ (ਏਕਾਂਤਵਾਸ) ਵਾਰਡਾਂ ’ਚ ਜਾ ਕੇ ਮਰੀਜ਼ਾਂ ਨੂੰ ਭੋਜਨ, ਦਵਾਈ ਤੇ ਹੋਰ ਵਸਤਾਂ ਸਪਲਾਈ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਇਹ ਸਮਾਜ ਦੀ ਸੇਵਾ ਲਈ ਨਵੀਨਤਾ ਦੀ ਇੱਕ ਅਦਭੁਤ ਮਿਸਾਲ ਹੈ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖ਼ੁਸ਼ੀ ਹੋਈ ਕਿ ਕੋਵਿਡ ਨਾਲ ਸਬੰਧਤ ਖੋਜ ਲਈ ਇਸ ਸੰਸਥਾਨ ਨੇ ਆਪਣੀਆਂ ਦੋ ਪੇਟੈਂਟ ਅਰਜ਼ੀਆਂ ਦਾਇਰ ਕੀਤੀਆਂ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਅਜਿਹੇ ਜੁੱਗ ’ਚ ਹਾਂ, ਜਦੋਂ ਰੱਟੇ ਮਾਰ ਕੇ ਕੁਝ ਯਾਦ ਕਰਨ ਦੀ ਪ੍ਰਕਿਰਿਆ ਨੂੰ ਹਰ ਹਾਲਤ ’ਚ ਲਾਂਭੇ ਕਰ ਦੇਣਾ ਚਾਹੀਦਾ ਹੈ ਅਤੇ ਸਿੱਖਿਆ ਵਿੱਚ ਖੋਜ ਦੇ ਵਿਚਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਹੈ, ਕਿਉਂਕਿ ਇਹ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਇਸ ਨੀਤੀ ਅਧੀਨ ਸਿੱਖਿਆ ਭਾਰੀ–ਸਮੱਗਰੀ ਤੋਂ ਇਸ ਬਾਰੇ ਹੋਰ ਸਿੱਖਣ ਵੱਲ ਵਧੇਗੀ ਕਿ ਕਿਵੇਂ ਆਲੋਚਨਾਤਮਕ ਤੌਰ 'ਤੇ ਸੋਚਣਾ ਹੈ ਅਤੇ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ, ਰਚਨਾਤਮਕ ਅਤੇ ਬਹੁ-ਅਨੁਸ਼ਾਸਨੀ ਕਿਵੇਂ ਬਣਨਾ ਹੈ, ਅਤੇ ਅਧਿਐਨ ਦੇ ਨਿੱਤ ਬਦਲਦੇ ਜਾ ਰਹੇ ਖੇਤਰਾਂ ਵਿੱਚ ਨਵੀਂ ਸਮੱਗਰੀ ਨੂੰ ਕਿਵੇਂ ਨਵੀਨਤਾ, ਅਨੁਕੂਲਤ ਅਤੇ ਜਜ਼ਬ ਕਰਨਾ ਹੈ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਪੰਜਾਬ ਇੰਜੀਨੀਅਰਿੰਗ ਕਾਲਜ ਪੀ.ਈ.ਸੀ. (PEC) ਖੋਜ ਅਤੇ ਵਿਕਾਸ ਦੇ ਮਾਰਗ 'ਤੇ ਪਹਿਲਾਂ ਹੀ ਬਹੁਤ ਅੱਗੇ ਹੈ। ਉਨ੍ਹਾਂ ਨੂੰ ਇਹ ਨੋਟ ਕਰਦਿਆਂ ਖੁਸ਼ੀ ਹੋਈ ਕਿ ਪੀਈਸੀ ਦੀ ਸ਼ਤਾਬਦੀ ਦੇ ਮੌਕੇ 'ਤੇ ਕੈਂਪਸ ਵਿੱਚ ਇੱਕ ਅਤਿ-ਆਧੁਨਿਕ ਸੈਮੀ–ਕੰਡਕਟਰ ਖੋਜ ਸਹੂਲਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਮਾਲ ਦੀ ਗੱਲ ਹੈ ਕਿ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀਆਂ ਅਜਿਹੀਆਂ ਸਹੂਲਤਾਂ ਇਸ ਸੰਸਥਾ ਲਈ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਵਿਦਿਆਰਥੀਆਂ ਦੇ ਫਾਇਦੇ ਲਈ ਅਜਿਹੇ ਉੱਦਮ ਸਥਾਪਤ ਕਰਨ ਵਾਸਤੇ ਪਹਿਲਾਂ ਵੀ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਨਾਲ ਸਹਿਯੋਗ ਕੀਤਾ ਜਾਂਦਾ ਰਿਹਾ ਹੈ। ਸੀਮੇਂਸ ਸੈਂਟਰ ਆਫ਼ ਐਕਸੀਲੈਂਸ ਇਨ ਮੈਨੂਫੈਕਚਰਿੰਗ ਦੂਜੀਆਂ ਯੂਨੀਵਰਸਿਟੀਆਂ ਦੇ ਰੀਸ ਕਰਨ ਯੋਗ ਉਦਾਹਰਣ ਹੈ। ਉਨ੍ਹਾਂ ਆਈਆਈਟੀ, ਪੀਜੀਆਈ ਅਤੇ ਇਸਰੋ ਵਰਗੀਆਂ ਹੋਰ ਵੱਕਾਰੀ ਸੰਸਥਾਵਾਂ ਨਾਲ ਨਿਰੰਤਰ ਸਹਿਯੋਗ ਲਈ ਵੀ ਪੰਜਾਬ ਇੰਜੀਨੀਅਰਿੰਗ ਕਾਲਜ (PEC) ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਐਪਲੀਕੇਸ਼ਨ-ਓਰੀਐਂਟਿਡ ਖੋਜ ਵਿੱਚ ਉੱਤਮਤਾ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦਗਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਦਯੋਗ-ਸੰਸਥਾ ਇੰਟਰਫੇਸ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਵਿੱਚ ਵੀ ਮਦਦ ਕਰਨਗੇ।

ਪੰਜਾਬ ਇੰਜੀਨੀਅਰਿੰਗ ਕਾਲਜ ਦੇ ਭਰਪੂਰ ਸਾਬਕਾ ਵਿਦਿਆਰਥੀਆਂ ਦੇ ਨੈਟਵਰਕ ਵੱਲ ਇਸ਼ਾਰਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਕਾਲਜ ਦੇ ਗ੍ਰੈਜੂਏਟ ਕਦੇ ਵੀ ਇਕੱਲੇ ਨਹੀਂ ਹੁੰਦੇ ਕਿਉਂਕਿ ਪੀਈਸੀ ਦੇ ਸਾਬਕਾ ਵਿਦਿਆਰਥੀਆਂ ਦੀ ਸਲਾਹ ਅਤੇ ਤਜਰਬਾ ਉਨ੍ਹਾਂ ਲਈ ਉਪਲਬਧ ਹੁੰਦਾ ਹੈ। ਉਨ੍ਹਾਂ ਨੇ ਪੀਈਸੀ ਵਰਗੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਸਾਬਕਾ ਵਿਦਿਆਰਥੀਆਂ ਨੂੰ ਸਲਾਹਕਾਰ ਵਜੋਂ ਕੰਮ ਕਰਨ ਅਤੇ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੀ.ਈ.ਸੀ. ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਤੋਂ ਵਿਦਿਆਰਥੀ ਹਨ, ਜੋ ਕਿ ਇਸ ਨੂੰ ਅਨੇਕਤਾ ਵਿੱਚ ਏਕਤਾ ਦੀ ਇੱਕ ਉੱਤਮ ਉਦਾਹਰਣ ਬਣਾਉਂਦੇ ਹਨ। ਉਨ੍ਹਾਂ ਨੂੰ ਭਰੋਸਾ ਸੀ ਕਿ ਜੇਕਰ ਕੋਈ ਸੰਸਥਾਨ ਵਿਦਿਆਰਥੀਆਂ ਦੇ ਇੰਨੇ ਵੱਡੇ ਸਮੂਹ ਨੂੰ ਇੱਕਜੁਟ ਕਰ ਸਕਦਾ ਹੈ, ਤਾਂ PEC ਦੇ ਸਾਬਕਾ ਵਿਦਿਆਰਥੀਆਂ ਦਾ ਮਾਰਗ–ਦਰਸ਼ਨ ਯਕੀਨੀ ਤੌਰ 'ਤੇ ਸਾਡੇ ਦੇਸ਼ ਲਈ ਵੀ ਏਕਤਾ ਦਾ ਕਾਰਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ‘ਵਸੁਧੈਵ ਕੁਟੁੰਬਕਮ’ ਦੇ ਆਦਰਸ਼ ਦੀ ਪਾਲਣਾ ਕੀਤੀ ਹੈ – ਸਾਰਾ ਸੰਸਾਰ ਸਿਰਫ਼ ਇੱਕ ਪਰਿਵਾਰ ਹੈ। ਇਹ ਵਰਨਣਯੋਗ ਹੈ ਕਿ ਸਾਡੇ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਇਸ ਸਿਧਾਂਤ ਦੀ ਪਾਲਣਾ ਕਰਨ। ਸਾਨੂੰ ਆਪਣੇ ਦੇਸ਼ ਦੀ ਵੱਧ ਤੋਂ ਵੱਧ ਤਰੱਕੀ ਲਈ, ਹੱਥ ਵਿੱਚ ਹੱਥ ਮਿਲ ਕੇ ਕੰਮ ਕਰਨ ਦੀ ਲੋੜ ਹੈ ਅਤੇ ਸਾਡੇ ਦੇਸ਼ ਦੇ ਸਾਰੇ ਵਿਦਿਆਰਥੀਆਂ ਦੇ ਲਾਭ ਲਈ ਇੱਕ ਗਿਆਨ ਨੈੱਟਵਰਕ ਬਣਾਉਣ ਦੀ ਲੋੜ ਹੈ।

ਕ੍ਰਿਪਾ ਕਰ ਕੇ ਰਾਸ਼ਟਰਪਤੀ ਦਾ ਸੰਬੋਧਨ ਅੰਗ੍ਰੇਜ਼ੀ ’ਚ ਵੇਖਣ ਲਈ ਇੱਥੇ ਕਲਿੱਕ ਕਰੋ

*****

ਡੀਐੱਸ/ਬੀਐੱਮ


(Release ID: 1772619) Visitor Counter : 105


Read this release in: English , Urdu , Hindi , Tamil