ਇਸਪਾਤ ਮੰਤਰਾਲਾ
azadi ka amrit mahotsav g20-india-2023

ਇਸਪਾਤ ਮੰਤਰੀ ਨੇ ਕਿਹਾ, 'ਮੇਕ ਇਨ ਇੰਡੀਆ', 'ਗਤੀਸ਼ਕਤੀ' ਸਕੀਮਾਂ ਸਟੀਲ ਸੈਕਟਰ ਵਿੱਚ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਹੋ ਸਕਦੀਆਂ ਹਨ;


ਇਸਪਾਤ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਬੈਠਕ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਖੇ ਆਯੋਜਿਤ ਕੀਤੀ ਗਈ

Posted On: 15 NOV 2021 4:01PM by PIB Chandigarh

 ਇਸਪਾਤ ਮੰਤਰਾਲੇ ਲਈ ਸੰਸਦ ਮੈਂਬਰਾਂ ਦੀ ਸਲਾਹਕਾਰ ਕਮੇਟੀ ਦੀ ਇੱਕ ਬੈਠਕ ਅੱਜ ਕੇਵੜੀਆ, ਜ਼ਿਲ੍ਹਾ ਨਰਮਦਾ, ਗੁਜਰਾਤ ਵਿੱਚ "ਸਟੀਲ ਦੀ ਵਰਤੋਂ" ਵਿਸ਼ੇ 'ਤੇ ਆਯੋਜਿਤ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਕੀਤੀ।

 

ਮੈਂਬਰਾਂ ਦਾ ਸੁਆਗਤ ਕਰਦਿਆਂ ਮੰਤਰੀ ਨੇ ਕਿਹਾ ਕਿ ਸਟੀਲ ਭਾਰਤ ਦੇ ਉਦਯੋਗਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਕਿਉਂਕਿ ਇਹ ਬੁਨਿਆਦੀ ਢਾਂਚਾ, ਨਿਰਮਾਣ, ਇੰਜੀਨੀਅਰਿੰਗ ਅਤੇ ਪੈਕੇਜਿੰਗ, ਆਟੋਮੋਬਾਈਲ ਅਤੇ ਰੱਖਿਆ ਵਰਗੇ ਮਹੱਤਵਪੂਰਨ ਖੇਤਰਾਂ ਲਈ ਇੱਕ ਪ੍ਰਮੁੱਖ ਇਨਪੁੱਟ ਹੈ। ਭਾਰਤ ਸਟੀਲ ਦਾ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਬਣ ਗਿਆ ਹੈ। ਵਿੱਤੀ ਸਾਲ 2020-21 ਦੌਰਾਨ, ਦੇਸ਼ ਵਿੱਚ ਕੁੱਲ ਤਿਆਰ ਸਟੀਲ ਦੀ ਖਪਤ 96.2 ਮਿਲੀਅਨ ਟਨ ਸੀ ਅਤੇ 2024-25 ਤੱਕ ਤਕਰੀਬਨ 160 ਮਿਲੀਅਨ ਟਨ (MT) ਅਤੇ 2030-31 ਤੱਕ ਤਕਰੀਬਨ 250 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਸਰਕਾਰ ਘਰੇਲੂ ਪੱਧਰ 'ਤੇ ਸਟੀਲ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਇਸ ਦੇ ਨਾਲ ਹੀ ਸਟੀਲ ਦੀ ਘਰੇਲੂ ਮੰਗ ਅਤੇ ਵਰਤੋਂ ਨੂੰ ਵਧਾਉਣ ਲਈ ਲਗਾਤਾਰ ਪ੍ਰਯਤਨ ਕਰ ਰਹੀ ਹੈ। ਉਸਾਰੀ ਅਤੇ ਬੁਨਿਆਦੀ ਢਾਂਚਾ ਖੇਤਰ ਸਟੀਲ ਦੇ ਪ੍ਰਮੁੱਖ ਖਪਤਕਾਰ ਹਨ ਅਤੇ ਲਗਾਤਾਰ ਸਟੀਲ ਦੀ ਵਧਦੀ ਖਪਤ ਦੇ ਚਾਲਕ ਬਣੇ ਰਹਿਣਗੇ। ਸਰਕਾਰ ਦੀ ਹਾਲ ਹੀ ਵਿੱਚ ਘੋਸ਼ਿਤ ਕੀਤੀ ਗਈ ਗਤੀਸ਼ਕਤੀ ਮਾਸਟਰ ਪਲਾਨ ਅਗਲੇ ਪੰਜ ਵਰ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਦੀ ਪੂਰਤੀ ਕਰੇਗੀ। ਇਸ ਨਾਲ ਦੇਸ਼ ਵਿੱਚ ਸਟੀਲ ਦੀ ਵਰਤੋਂ ਨੂੰ ਹੋਰ ਹੁਲਾਰਾ ਮਿਲੇਗਾ।

 

ਮਾਨਯੋਗ ਸੰਸਦ ਮੈਂਬਰਾਂ ਨੇ ਸਟੀਲ ਸੈਕਟਰ, ਅਤੇ ਖ਼ਾਸ ਤੌਰ 'ਤੇ ਉਨ੍ਹਾਂ ਪਹਿਲਾਂ ਬਾਰੇ ਬਹੁਤ ਸਾਰੇ ਮਹੱਤਵਪੂਰਨ ਸੁਝਾਅ ਦਿੱਤੇ ਜੋ ਦੇਸ਼ ਵਿੱਚ ਸਟੀਲ ਦੀ ਵਰਤੋਂ ਨੂੰ ਹੋਰ ਵਧਾ ਸਕਦੇ ਹਨ। ਮਾਨਯੋਗ ਸੰਸਦ ਮੈਂਬਰਾਂ - ਸ਼੍ਰੀ ਜਨਾਰਦਨ ਸਿੰਘ ਸਿਗਰੀਵਾਲ, ਸ਼੍ਰੀ ਬਿਦਯੁਤ ਬਾਰਨ ਮਹਤੋ, ਸ਼੍ਰੀ ਸਤੀਸ਼ ਚੰਦਰ ਦੂਬੇ, ਸ਼੍ਰੀ ਅਖਿਲੇਸ਼ ਪ੍ਰਸਾਦ ਸਿੰਘ, ਸ਼੍ਰੀ ਚੰਦਰ ਪ੍ਰਕਾਸ਼ ਚੌਧਰੀ, ਸ਼੍ਰੀ ਸਪਤਗਿਰੀ ਸ਼ੰਕਰ ਉਲਕਾ, ਅਤੇ ਸ਼੍ਰੀ ਪ੍ਰਤਾਪਰਾਓ ਗੋਵਿੰਦਰਾਓ ਪਾਟਿਲ ਚਿਖਾਲੀਕਰ ਨੇ ਵੀ ਬੈਠਕ ਵਿੱਚ ਹਿੱਸਾ ਲਿਆ।

*********

 

ਐੱਮਵੀ/ਐੱਸਕੇ



(Release ID: 1772285) Visitor Counter : 128