ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਪੋਸਟ-ਮਾਰਟਮ ਪ੍ਰਕਿਰਿਆ ਲਈ ਨਵਾਂ ਪ੍ਰੋਟੋਕੋਲ ਨੋਟੀਫਾਈ ਕੀਤਾ


ਪੋਸਟ-ਮਾਰਟਮ ਹੁਣ ਢੁਕਵੇਂ ਬੁਨਿਆਦੀ ਢਾਂਚੇ ਵਾਲੇ ਹਸਪਤਾਲਾਂ ਵਿੱਚ ਸੂਰਜ ਡੁੱਬਣ ਤੋਂ ਬਾਅਦ ਕੀਤਾ ਜਾ ਸਕਦਾ ਹੈ



ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਦਾਨ ਕੀਤੇ ਅੰਗਾਂ ਨੂੰ ਪ੍ਰਾਪਤ ਕਰਨ ਵਾਲੇ ਲੋਕਾਂ ਲਈ ਲਾਹੇਵੰਦ ਕਦਮ

Posted On: 15 NOV 2021 6:36PM by PIB Chandigarh

ਕੇਂਦਰੀ ਸਿਹਤ ਮੰਤਰਾਲੇ ਨੂੰ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਹੋਏ ਕਈ ਸੰਦਰਭਾਂ ਦੇ ਜਵਾਬ ਵਿੱਚ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਪਾਲਣਾ ਦੇ ਕਾਰਨ ਪਾਏ ਜਾਣ ਵਾਲੇ ਬੋਝ ਨੂੰ ਘਟਾ ਕੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰਪੋਸਟਮਾਰਟਮ ਪ੍ਰੋਟੋਕੋਲ ਵਿੱਚ ਸੂਰਜ ਡੁੱਬਣ ਤੋਂ ਬਾਅਦ ਕੀਤੇ ਜਾਣ ਪੋਸਟਮਾਰਟਮ ਦੀ ਪ੍ਰਕਿਰਿਆ ਦੀ ਆਗਿਆ ਦੇਣ ਲਈ ਅੱਜ ਤੋਂ ਪ੍ਰਭਾਵੀ ਬਦਲਾਅ ਕੀਤੇ ਗਏ ਹਨ। ਇਹ ਨਵੀਂ ਪ੍ਰਕਿਰਿਆ ਮ੍ਰਿਤਕ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਰਾਹਤ ਤੋਂ ਇਲਾਵਾ ਅੰਗ ਦਾਨ ਅਤੇ ਟ੍ਰਾਂਸਪਲਾਂਟ ਨੂੰ ਵੀ ਉਤਸ਼ਾਹਿਤ ਕਰਦੀ ਹੈ ਕਿਉਂਕਿ ਪ੍ਰਕਿਰਿਆ ਤੋਂ ਬਾਅਦ ਨਿਰਧਾਰਿਤ ਸਮਾਂ ਵਿੰਡੋ ਵਿੱਚ ਅੰਗਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਵਿੱਚ ਇੱਕ ਤਕਨੀਕੀ ਕਮੇਟੀ ਦੁਆਰਾ ਇਸ ਸਬੰਧ ਵਿੱਚ ਮੰਤਰਾਲੇ ਨੂੰ ਉਪਰੋਕਤ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੀ ਜਾਂਚ ਕੀਤੀ ਗਈ ਸੀ। ਇਹ ਨਿਰਧਾਰਿਤ ਕੀਤਾ ਗਿਆ ਕਿ ਕੁਝ ਸੰਸਥਾਵਾਂ ਪਹਿਲਾਂ ਹੀ ਰਾਤ ਸਮੇਂ ਪੋਸਟਮਾਰਟਮ ਕਰ ਰਹੀਆਂ ਹਨ। ਟੈਕਨੋਲੋਜੀ ਵਿੱਚ ਤੇਜ਼ੀ ਨਾਲ ਤਰੱਕੀ ਅਤੇ ਸੁਧਾਰ ਦੇ ਮੱਦੇਨਜ਼ਰਖਾਸ ਤੌਰ 'ਤੇ ਪੋਸਟਮਾਰਟਮ ਲਈ ਲੋੜੀਂਦੀ ਰੋਸ਼ਨੀ ਅਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਦੇ ਮੱਦੇਨਜ਼ਰਹਸਪਤਾਲਾਂ ਵਿੱਚ ਰਾਤ ਦੇ ਸਮੇਂ ਪੋਸਟਮਾਰਟਮ ਕਰਨਾ ਹੁਣ ਸੰਭਵ ਹੈ। ਪ੍ਰੋਟੋਕੋਲ ਅਨੁਸਾਰ ਅੰਗ ਦਾਨ ਲਈ ਪੋਸਟਮਾਰਟਮ ਨੂੰ ਪਹਿਲ ਦੇ ਅਧਾਰ 'ਤੇ ਲਿਆ ਜਾਣਾ ਚਾਹੀਦਾ ਹੈ ਅਤੇ ਅਜਿਹੇ ਹਸਪਤਾਲਾਂ ਵਿਚ ਸੂਰਜ ਡੁੱਬਣ ਤੋਂ ਬਾਅਦ ਵੀ ਕਰਵਾਇਆ ਜਾਣਾ ਚਾਹੀਦਾ ਹੈਜਿਨ੍ਹਾਂ ਕੋਲ ਨਿਯਮਤ ਆਧਾਰ 'ਤੇ ਅਜਿਹੇ ਪੋਸਟਮਾਰਟਮ ਕਰਨ ਲਈ ਬੁਨਿਆਦੀ ਢਾਂਚਾ ਹੈ।

ਹਸਪਤਾਲ ਦੇ ਇੰਚਾਰਜ ਨੂੰ ਸਮੇਂ-ਸਮੇਂ 'ਤੇ ਸਬੰਧਿਤ ਸੁਵਿਧਾਵਾਂ ਦੀ ਸਥਿਤੀਉਪਯੋਗਤਾ ਅਤੇ ਉਪਲਬਧਤਾ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਸਬੂਤ ਵਿੱਚ ਕੋਈ ਤਬਦੀਲੀ ਨਾ ਹੋਣ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲ ਰਾਤ ਨੂੰ ਪੋਸਟਮਾਰਟਮ ਨੂੰ ਰਿਕਾਰਡ ਕਰਨ ਲਈ ਜ਼ਿੰਮੇਵਾਰ ਹੋਵੇਗਾ ਤਾਂ ਜੋ ਸ਼ੱਕ ਦੀ ਕੋਈ ਥਾਂ ਨਾ ਰਹੇ ਅਤੇ ਇਹ ਪ੍ਰਿੰਟਿੰਗ ਭਵਿੱਖ ਵਿੱਚ ਕਾਨੂੰਨੀ ਹਵਾਲੇ ਵਜੋਂ ਉਪਲਬਧ ਹੋਵੇਗੀ।

ਹਾਲਾਂਕਿਕਤਲਖੁਦਕੁਸ਼ੀਬਲਾਤਕਾਰਗਲ਼ੀਆਂ-ਸੜੀਆਂ ਲਾਸ਼ਾਂਸ਼ੱਕੀ ਗਤੀਵਿਧੀਆਂ ਵਰਗੀਆਂ ਸ਼੍ਰੇਣੀਆਂ ਦੇ ਅਧੀਨ ਕੇਸਾਂ ਨੂੰ ਰਾਤ ਦੇ ਸਮੇਂ ਪੋਸਟਮਾਰਟਮ ਨਹੀਂ ਕੀਤਾ ਜਾਣਾ ਚਾਹੀਦਾ ਹੈਜਦੋਂ ਤੱਕ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨਾ ਹੋਵੇ।

ਸਾਰੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਅਤੇ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰੋਟੋਕੋਲ ਵਿੱਚ ਤਬਦੀਲੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

 

 

 ************

ਐੱਮਵੀ



(Release ID: 1772203) Visitor Counter : 163