ਵਿੱਤ ਮੰਤਰਾਲਾ
azadi ka amrit mahotsav g20-india-2023

ਵਿੱਤ ਵਰ੍ਹੇ 2021-22: ਵਧਦੇ ਉਦਯੋਗਿਕ ਵਿਕਾਸ, ਨਿਯੰਤ੍ਰਿਤ ਮੁਦਰਾਸਫ਼ੀਤੀ ਅਤੇ ਮਜ਼ਬੂਤ ਸੇਵਾਵਾਂ ਦੀ ਮੁੜ ਬਹਾਲੀ

Posted On: 15 NOV 2021 10:41AM by PIB Chandigarh

ਸਤੰਬਰ, 2021 ਲਈ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈਆਈਪੀ) ਦੇ ਜਾਰੀ ਕੀਤੇ ਤਤਕਾਲ ਅਨੁਮਾਨ ਉਦਯੋਗਿਕ ਉਤਪਾਦਨ ਵਿੱਚ ਨਿਰੰਤਰ ਵਾਧਾ ਦਰਸਾਉਂਦਾ ਹੈ। ਵਿੱਤ ਵਰ੍ਹੇ 2021-22 ਵਿੱਚ ਆਈਆਈਪੀਪਹਿਲੀ ਤਿਮਾਹੀ ਵਿੱਚ ਔਸਤਨ 121.3 ਤੋਂ ਵਧਕੇ ਦੂਸਰੀ ਤਿਮਾਹੀ ਵਿੱਚ 130.2 ਹੋ ਗਿਆ ਹੈ। ਦੂਸਰੀ ਤਿਮਾਹੀ ਵਿੱਚ ਆਈਆਈਪੀ ਅਜੇ ਵੀ ਵਧੇਰੇ ਹੁੰਦਾਪਰ ਭਾਰੀ ਮੌਨਸੂਨ ਕਾਰਨ ਖਣਨ ਗਤੀਵਿਧੀਆਂ ਖਾਸ ਕਰਕੇ ਕੋਲੇ ਦੀ ਮਾਈਨਿੰਗ ਵਿੱਚ ਮੰਦੀ ਅਤੇ ਨਤੀਜੇ ਵਜੋਂ ਬਿਜਲੀ ਉਤਪਾਦਨ ਵਿੱਚ ਵਿਘਨ ਦੇ ਕਾਰਨ ਸਮੁੱਚੇ ਉਤਪਾਦਨ ਸੂਚਕ ਅੰਕ ਵਿੱਚ ਵਾਧਾ ਪ੍ਰਭਾਵਿਤ ਹੋਇਆ ਹੈ।

ਆਈਆਈਪੀ ਵਿੱਚ ਨਿਰਮਾਣ ਸੂਚਕ ਅੰਕ ਸਥਿਰ ਰਿਹਾ ਹੈ ਅਤੇ ਅਕਤੂਬਰ, 2021 ਵਿੱਚ ਨਿਰਮਾਣ ਲਈ ਖਰੀਦ ਪ੍ਰਬੰਧਕ ਸੂਚਕ ਅੰਕ (ਪੀਐੱਮਆਈ) ਦੇ ਅੱਠ ਮਹੀਨਿਆਂ ਦੇ ਉੱਚ ਪੱਧਰ 55.9 'ਤੇ ਪਹੁੰਚਣ ਤੋਂ ਬਾਅਦ ਆਗਾਮੀ ਮਹੀਨਿਆਂ ਵਿੱਚ ਇਸਦੇ ਵਧਣ ਦੀ ਸੰਭਾਵਨਾ ਹੈ।

ਵਿੱਤ ਵਰ੍ਹੇ 2021-22 ਦੀ ਪਹਿਲੀ ਤਿਮਾਹੀ ਵਿੱਚ 74.0 ਦੀ ਔਸਤ ਤੋਂ ਦੂਸਰੀ ਤਿਮਾਹੀ ਵਿੱਚ ਪੂੰਜੀਗਤ ਵਸਤੂਆਂ ਦੇ ਸੂਚਕ ਅੰਕ ਵਿੱਚ 91.7 ਤੱਕ ਤੇਜ਼ੀ ਨਾਲ ਵਾਧਾ ਨਿਵੇਸ਼ ਵਿੱਚ ਇੱਕ ਮਹੱਤਵਪੂਰਨ ਸੁਧਾਰ ਨੂੰ ਰੇਖਾਂਕਿਤ ਕਰਦਾ ਹੈ।

ਵਿੱਤ ਵਰ੍ਹੇ 2021-22 ਵਿੱਚ ਖਪਤ ਵਿੱਚ ਹੋਏ ਵਾਧੇ ਨਾਲ ਨਿਵੇਸ਼ ਵਾਧੇ ਦੇ ਸਪਸ਼ਟ ਸੰਕੇਤ ਹਨ ਕਿਉਂਕਿ ਖਪਤਕਾਰ ਟਿਕਾਊ ਸੂਚਕ ਅੰਕ ਪਹਿਲੀ ਤਿਮਾਹੀ ਵਿੱਚ 91.7 ਤੋਂ ਵਧ ਕੇ ਦੂਸਰੀ ਤਿਮਾਹੀ ਵਿੱਚ 121.2 ਹੋ ਗਿਆਜਦ ਕਿ ਖਪਤਕਾਰ ਗ਼ੈਰ-ਟਿਕਾਊ ਸੂਚਕ ਅੰਕ ਵੀ ਦੋ ਤਿਮਾਹੀ ਵਿੱਚ 139.1 ਤੋਂ ਵੱਧ ਕੇ 146.9 ਹੋ ਗਿਆ।

ਅਕਤੂਬਰ, 2021 ਲਈ ਜਾਰੀ ਕੀਤੇ ਗਏ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਦੇ ਅੰਕੜਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਸਲਾਨਾ ਖਪਤਕਾਰ ਮੁੱਲ ਮੁਦਰਾਸਫੀਤੀ ਵਿੱਚ ਗਿਰਾਵਟ ਹੁਣ ਹੌਲ਼ੀ-ਹੌਲ਼ੀ ਵਿੱਤ ਵਰ੍ਹੇ 2021-22 ਵਿੱਚ ਘੱਟ ਗਈ ਹੈ। ਸਲਾਨਾ ਸੀਪੀਆਈ ਮੁਦਰਾਸਫੀਤੀ ਪਹਿਲੀ ਤਿਮਾਹੀ ਵਿੱਚ 5.6 ਪ੍ਰਤੀਸ਼ਤ ਤੋਂ ਦੂਸਰੀ ਤਿਮਾਹੀ ਵਿੱਚ 5.1 ਪ੍ਰਤੀਸ਼ਤ ਤੱਕ ਘਟ ਗਈ ਅਤੇ ਵਿੱਤ ਵਰ੍ਹੇ 2021-22 ਦੇ ਅਕਤੂਬਰ ਮਹੀਨੇ ਵਿੱਚ 4.5 ਪ੍ਰਤੀਸ਼ਤ 'ਤੇ ਰਹਿੰਦੇ ਹੋਏ ਹੁਣ ਵੀ ਘੱਟ ਬਣੀ ਹੋਈ ਹੈ।

ਇਸੇ ਤਰ੍ਹਾਂਖਪਤਕਾਰ ਭੋਜਨ ਮੁੱਲ ਮਹਿੰਗਾਈ (ਸੀਐੱਫਪੀਆਈ) ਵਿੱਤ ਵਰ੍ਹੇ 2021-22 ਦੀ ਪਹਿਲੀ ਤਿਮਾਹੀ ਵਿੱਚ 4.0 ਪ੍ਰਤੀਸ਼ਤ ਤੋਂ ਘਟ ਕੇ ਦੂਸਰੀ ਤਿਮਾਹੀ ਵਿੱਚ 2.6 ਪ੍ਰਤੀਸ਼ਤ ਅਤੇ ਅਕਤੂਬਰ ਵਿੱਚ 0.8 ਪ੍ਰਤੀਸ਼ਤ ਹੋ ਗਈਜੋ ਇਹ ਦਰਸਾਉਂਦੀ ਹੈ ਕਿ ਖੁਰਾਕ ਵੰਡ ਦੀ ਪੂਰਤੀ ਦੇ ਪੱਖ ਵਿੱਚ ਵਿਘਨ ਕਾਫ਼ੀ ਘੱਟ ਹੋਇਆ ਹੈ।

ਈ-ਵੇਅ ਬਿੱਲਬਿਜਲੀ ਦੀ ਖਪਤ ਅਤੇ ਜੀਐੱਸਟੀ ਸੰਗ੍ਰਹਿ ਜਿਹੇ ਕਈ ਉੱਚ ਅਵਰਤੀ ਸੂਚਕਾਂ ਦੇ ਨਵੀਨਤਮ ਪੱਧਰ ਤੋਂ ਝਲਕਦਾ ਹੈ ਕਿ ਵਿੱਤ ਵਰ੍ਹੇ 2021-22 ਵਿੱਚ ਗਤੀਵਿਧੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿੱਤ ਵਰ੍ਹੇ 2021-22 ਵਿੱਚ ਜੀਐੱਸਟੀ ਸੰਗ੍ਰਹਿ ਅਕਤੂਬਰ, 2021 ਵਿੱਚ 1.3 ਲੱਖ ਕਰੋੜ ਰੁਪਏ ਦੇ ਦੂਜੇ ਸਭ ਤੋਂ ਉੱਚੇ ਮਾਸਿਕ ਸੰਗ੍ਰਹਿ ਪੱਧਰ 'ਤੇ ਪਹੁੰਚ ਗਿਆਜੋ ਵਿਕਾਸ ਦੀ ਮੁੜ ਸੁਰਜੀਤੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਅਕਤੂਬਰ 2021 ਵਿੱਚ ਟਰੈਕਟਰਾਂ ਦੀ ਵਿਕਰੀ 1,15,615 ਯੂਨਿਟਾਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈਜੋ ਕਿ ਸਤੰਬਰ, 2021 ਦੇ ਮੁਕਾਬਲੇ 25% ਵਧੇਰੇ ਹੈਅਤੇ ਇਹ ਖੇਤੀਬਾੜੀ ਸੈਕਟਰ ਵਿੱਚ ਨਿਰੰਤਰ ਵਿਕਾਸ ਦਾ ਸੰਕੇਤ ਹੈ।

ਪੀਐੱਮਆਈ ਸੇਵਾਵਾਂ ਅਕਤੂਬਰ, 2021 ਵਿੱਚ ਦਹਾਕੇ ਦੇ ਉੱਚੇ ਪੱਧਰ 58.4 'ਤੇ ਪਹੁੰਚ ਗਈਆਂਜੋ ਮਹਾਮਾਰੀ ਦੇ ਬਾਵਜੂਦ ਸੰਪਰਕ-ਅਧਾਰਿਤ ਸੇਵਾਵਾਂ ਦੇ ਖੇਤਰ ਵਿੱਚ ਮਜ਼ਬੂਤ ਵਿਕਾਸ ਦਾ ਸੁਝਾਅ ਦਿੰਦੀਆਂ ਹਨ। ਆਰਾਮਗਾਹਾਂ ਵਿੱਚ ਔਸਤ ਨਿਵਾਸ ਦਰ ਵਿੱਤ ਵਰ੍ਹੇ 2021-22 ਦੀ ਪਹਿਲੀ ਤਿਮਾਹੀ ਵਿੱਚ ਲਗਭਗ 55 ਪ੍ਰਤੀਸ਼ਤ ਤੋਂ ਵਧ ਕੇ ਦੂਜੇ ਵਿੱਚ 60 ਪ੍ਰਤੀਸ਼ਤ ਤੋਂ ਵੱਧ ਹੋਣਾ ਸੇਵਾ ਖੇਤਰ ਵਿੱਚ ਵਧ ਰਹੇ ਆਸ਼ਾਵਾਦ ਨੂੰ ਦਰਸਾਉਂਦਾ ਹੈ।

ਵਿੱਤ ਵਰ੍ਹੇ 2021-22 ਦੇ ਅਕਤੂਬਰ ਵਿੱਚ ਲਗਾਤਾਰ ਸੱਤਵੇਂ ਮਹੀਨੇ ਨਿਰਯਾਤ ਦੇ ਮਾਮਲੇ ਵਿੱਚ ਭਾਰਤ ਦੀ ਅਰਥਵਿਵਸਥਾ ਵਿਕਾਸ ਦੇ ਇੰਜਣ ਵਜੋਂ ਉੱਭਰ ਰਹੀ ਹੈਇਹ 30 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਸੰਚਤ ਅਧਾਰ 'ਤੇਅਪ੍ਰੈਲ-ਅਕਤੂਬਰ ਵਿੱਚ ਭਾਰਤ ਦਾ ਵਪਾਰਕ ਨਿਰਯਾਤ 232.58 ਬਿਲੀਅਨ ਡਾਲਰ ਰਿਹਾਜੋ ਕਿ 2019 ਦੀ ਇਸੇ ਮਿਆਦ ਦੇ ਮੁਕਾਬਲੇ 54.5% ਵੱਧ ਹੈ।

ਵਿੱਤ ਵਰ੍ਹੇ 2021-22 ਵਿੱਚ ਅਧਿਸੂਚਿਤ ਵਪਾਰਕ ਬੈਂਕਾਂ ਦਾ ਬਕਾਇਆ ਕਰਜ਼ਾ ਲਗਾਤਾਰ ਵਧ ਰਿਹਾ ਹੈ। ਖਾਸ ਕਰਕੇ ਅਰਥਵਿਵਸਥਾ ਵਿੱਚ ਖਪਤ ਨੂੰ ਮਜਬੂਤ ਕਰਨ ਲਈ ਖ਼ੁਦਰਾ ਕਰਜਾ ਵਿਸ਼ੇਸ਼ ਰੂਪ ਨਾਲ ਵਧ ਰਿਹਾ ਹੈ। ਸੀਆਈਬੀਆਈਐੱਲ ਦੇ ਅਨੁਸਾਰਫਰਵਰੀ ਅਤੇ ਅਕਤੂਬਰ, 2021 ਦਰਮਿਆਨ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਦੇ ਕਾਰਨ ਇਨਕਵਾਇਰੀ ਵਾਲੀਅਮ ਵਿੱਚ 54 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

 

 ************

ਆਰਐੱਮ/ਕੇਐੱਮਐੱਨ



(Release ID: 1772137) Visitor Counter : 149