ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਨੇ ਅੱਜ ਜੇਐੱਨਪੀਟੀ ਦਾ ਦੌਰਾ ਕੀਤਾ


ਜੇਐੱਨਪੀਟੀ ਨੇੜਲੇ ਭਵਿੱਖ ਵਿੱਚ ਇੱਕ ਮੈਗਾ ਪੋਰਟ ਬਣਨ ਜਾ ਰਿਹਾ ਹੈ- ਇਸ ਦੇ ਲਈ ਜ਼ਰੂਰੀ ਸਾਰੀਆਂ ਉੱਚ ਸ਼੍ਰੇਣੀ ਦੀਆਂ ਸਹੂਲਤਾਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਦਾਨ ਕੀਤਾ ਜਾਵੇਗਾ: ਸ਼੍ਰੀ ਸਰਬਾਨੰਦ ਸੋਨੋਵਾਲ

"ਪੀਐੱਮ ਗਤੀ ਸ਼ਕਤੀ ਯੋਜਨਾ ਘੱਟ ਸਮੇਂ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗੀ

Posted On: 13 NOV 2021 4:36PM by PIB Chandigarh

 

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਮੁੰਬਈ ਵਿੱਚ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਦਾ ਦੌਰਾ ਕੀਤਾ।  ਬੰਦਰਗਾਹ ‘ਤੇ ਆਪਣੀ ਦਿਨ ਭਰ ਦੀ ਯਾਤਰਾ ਦੇ ਦੌਰਾਨ,  ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਰਾਲ ਜੰਕਸ਼ਨ ‘ਤੇ ਜੇਐੱਨਪੀਟੀ ਕੰਕਰੀਟ ਰੋਡ ਸੁਵਿਧਾ ਪ੍ਰੋਜੈਕਟ ਦੇ ਭੂਮੀਪੂਜਨ ਸਮਾਰੋਹ ਦਾ ਉਦਘਾਟਨ ਕੀਤਾ ਅਤੇ ਜੇਐੱਨਪੀਟੀ ਦੇ ਅਤਿਆਧੁਨਿਕ ਕੇਂਦ੍ਰੀਕ੍ਰਿਤ ਪਾਰਕਿੰਗ ਪਲਾਜਾ ਦਾ ਦੌਰਾ ਕਰਦੇ ਹੋਏ ਸੀਪੀਪੀ ਕਮਾਂਡ ਸੈਂਟਰ ‘ਤੇ ਇਸ ਦੇ ਤਕਨੀਕੀ-ਸਮਰੱਥ ਸੰਚਾਲਨ ਦੀ ਸਮੀਖਿਆ ਕੀਤੀ। ਇਸ ਦੌਰਾਨ,  ਮੰਤਰੀ ਮਹੋਦਯ ਨੇ ਕੰਟੇਨਰ ਟਰੱਕ ਡਰਾਇਵਰਾਂ ਦੇ ਨਾਲ ਵੀ ਵਾਰਤਾਲਾਪ ਕੀਤੀ,  ਜੋ ਸਮੁੰਦਰੀ ਸਪਲਾਈ ਚੇਨ ਦਾ ਇੱਕ ਅਨਿੱਖੜਵਾਂ ਅੰਗ ਹਨ। ਇਸ ਦੇ ਬਾਅਦ, ਸ਼੍ਰੀ ਸੋਨੋਵਾਲ ਨੇ ਜੇਐੱਨਪੀ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਮੰਤਰੀ ਮਹੋਦਯ ਨੇ ਜੀਟੀਆਈ ਹਾਊਸ ਵਿੱਚ ਟ੍ਰਮੀਨਲ ਸੰਚਾਲਨ ‘ਤੇ ਇੱਕ ਪ੍ਰਸਤੁਤੀ ਦੀ ਵੀ ਸਮੀਖਿਆ ਕੀਤੀ ਅਤੇ ਇੱਕ ਜ਼ਹਾਜ ‘ਤੇ ਯਾਤਰਾ ਕੀਤੀ। ਉਨ੍ਹਾਂ ਨੇ ਜੇਐੱਨਪੀਟੀ  ਦੇ ਬਹੁ-ਉਤਪਾਦ ਐੱਸਈਜੈੱਡ ਅਤੇ ਹਿੰਦ ਟਰਮੀਨਲ ਸੀਐੱਫਐੱਸ ਦਾ ਵੀ ਦੌਰਾ ਕੀਤਾ। ਨਾਲ ਹੀ,  ਕੇਂਦਰੀ ਮੰਤਰੀ ਨੇ ਬੀਐੱਮਸੀਟੀਪੀਐੱਲ ਦੁਆਰਾ ਸ਼ੁਭਾਰੰਭ ਕੀਤੀ ਗਈ ਸਮਾਰਟ ਪੋਰਟ ਇਨੀਸ਼ਿਏਟਿਵ ਦਾ ਜਾਇਜ਼ਾ ਲੈਂਦੇ ਹੋਏ ਇਸ ਦੇ ਦੂਜੇ ਪੜਾਅ  ਦੇ ਵਿਸਤਾਰ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

https://ci6.googleusercontent.com/proxy/Trfvax5BhUdjkfvU3O9wrqcMPuzvg8M8rHccu_aQzDYWwIvzEzpKzZNrQSNSFVwzHPdlVLKhqzqrMeUgyNTexF4tslLr-ZfErPmMR6DLFDae4rlMF91um8HcgOhY=s0-d-e1-ft#https://static.pib.gov.in/WriteReadData/userfiles/image/JNPT1.JPEGL8UF.jpg

https://ci6.googleusercontent.com/proxy/0-V7xiHVC7qy_-bw3hpA9h6ctx60eDSHbeMClYQb6Hsi_3LJUy7BVQ6fMPEuBl0LgH2PVEkR320eeyCkA2m7B3rKFjrKJoqFHKD8IgcmRo2NeUyR2-xNl5PKJNA4=s0-d-e1-ft#https://static.pib.gov.in/WriteReadData/userfiles/image/JNPT2.JPEGPYXX.jpg

 

https://ci5.googleusercontent.com/proxy/Z-1w6SovW4eKsnZ52xwW3u7HyHdVLMaAvuFe1dX8ytcn7PnAaEMlCMBy9ncbWN9qKFmLuNXD6tfR2ESQcJebgAa-SZqPay5WEnxilC5Zr-ANWni5Qyy76NuLmutU=s0-d-e1-ft#https://static.pib.gov.in/WriteReadData/userfiles/image/JNPT3.JPEG3189.jpg

https://ci4.googleusercontent.com/proxy/jGDIy1sXIIDjyAAXpmHuHYSO38ZHtChpSay0LrhJhb9DrcFaO9GF_aFdg4-ZSUSw5nQ2fY_KxYmI3l_D74tSZeaZ9MoG8cXwzx8sy37ZyIk-vsR3OOV5_uFOJ8x5=s0-d-e1-ft#https://static.pib.gov.in/WriteReadData/userfiles/image/JNPT4.JPEGYI9G.jpg

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕੇਂਦਰੀ ਮੰਤਰੀ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਜੇਐੱਨਪੀਟੀ ਇੱਕ ਮੈਗਾ ਪੋਰਟ ਬਨਣ ਜਾ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਇੱਕ ਵਿਆਪਕ ਯੋਜਨਾ ‘ਤੇ ਕਾਰਜ ਕੀਤਾ ਜਾ ਰਿਹਾ ਹੈ। ਪੋਰਟ ਦੇ ਉਪਯੋਗਕਰਤਾਵਾਂ ਨੂੰ ਸਰਵੋਤਮ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਾਰੀਆਂ ਜ਼ਰੂਰੀ ਉੱਚ ਸ਼੍ਰੇਣੀ ਦੀਆਂ ਸਹੂਲਤਾਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਾਰਜ ਕੀਤਾ ਜਾਵੇਗਾ ।

https://ci6.googleusercontent.com/proxy/rBUm9VbwFXCsi3rU1Om9N6iNqUf4y-O0pljzA0QlxPFPKTfUoYUAGJa5ckgLRsDEKUb24le4xLzxjWviOQyZSz23tjSSuxJR2aerX8-Dl73ljxi24NZ-VuRFZwTv=s0-d-e1-ft#https://static.pib.gov.in/WriteReadData/userfiles/image/JNPT5.JPEGJ575.jpg

ਉਨ੍ਹਾਂ ਨੇ ਕਿਹਾ ਕਿ ਜੇਐੱਨਪੀਟੀ ਦੇਸ਼ ਵਿੱਚ ਸਭ ਤੋਂ ਵੱਡੀ ਕੰਟੇਨਰ ਬੰਦਰਗਾਹ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਿੱਚ ਸਫਲ ਰਹੀ ਹੈ,  ਜੋ ਵਿਸ਼ਵ ਮਾਨਕਾਂ  ਦੇ ਅਨੁਰੂਪ ਹੈ ।  ਉਨ੍ਹਾਂ ਨੇ  ਕਿਹਾ ਕਿ ਜੇਐੱਨਪੀਟੀ ਪ੍ਰਤੀਬੱਧਤਾ ਦੇ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ। ਬੰਦਰਗਾਹ  ਦੇ ਅਤਿਆਧੁਨਿਕ ਟਰੱਕ ਟਰਮਿਨਸ ਦੀ ਚਰਚਾ ਕਰਦੇ ਹੋਏ ਮੰਤਰੀ ਮਹੋਦਯ ਨੇ ਕਿਹਾ ਕਿ ਜੇਐੱਨਪੀਟੀ ਨੇ ਈਜ਼ ਆਵ੍ ਡੂਇੰਗ ਬਿਜਨੈੱਸ ਦੀ ਦਿਸ਼ਾ ਵਿੱਚ ਇੱਕ ਚੰਗਾ ਕਦਮ ਉਠਾਇਆ ਹੈ।  ਉਨ੍ਹਾਂ ਨੇ  ਇਹ ਵੀ ਜਾਣਕਾਰੀ ਦਿੱਤੀ ਕਿ ਜੇਐੱਨਪੀਟੀ ਨੇ ਲੋਡਿੰਗ ਅਤੇ ਅਨਲੋਡਿੰਗ ਦੇ ਪੂਰੇ ਸਮੇਂ ਨੂੰ 26 ਘੰਟੇ ਤੱਕ ਘੱਟ ਕਰਨ ਲਈ ਸੁਵਿਧਾਵਾਂ ਪ੍ਰਦਾਨ ਕਰਨ ਲਈ ਆਧੁਨਿਕ ਤਕਨੀਕ ਦਾ ਉਪਯੋਗ ਕੀਤਾ ਹੈ । 

 

ਮੰਤਰੀ ਮਹੋਦਯ ਨੇ ਕਿਹਾ ਕਿ ਜੇਐੱਨਪੀਟੀ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਗਤੀ ਕਰੇਗਾ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸਾਡੇ ਕਿਸਾਨਾਂ  ਦੇ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ ।  ਜੇਐੱਨਪੀਟੀ  ਦੇ ਅਧਿਕਾਰੀ ਟੀਮ ਇੰਡੀਆ ਦੀ ਭਾਵਨਾ ਦੇ ਨਾਲ ਕਾਰਜ ਕਰ ਰਹੇ ਹਨ,  ਜਿਸ ਦੇ ਨਾਲ ਉਨ੍ਹਾਂ ਨੂੰ ਸਫਲ ਹੋਣ ਵਿੱਚ ਮਦਦ ਮਿਲੀ ਹੈ। 

ਉਨ੍ਹਾਂ ਨੇ  ਕਿਹਾ ਕਿ ਪੋਰਟ ਟਰੱਸਟ ਨੇ ਕਈ ਪਹਿਲ ਕੀਤੀਆਂ ਹਨ ਜਿਸ ਦੇ ਨਾਲ ਨਿਰਯਾਤਕਾਂ ਅਤੇ ਆਯਾਤਕਾਂ ਨੂੰ ਲਾਭ ਮਿਲਣਾ ਸੁਨਿਸ਼ਚਿਤ ਹੈ ।

https://ci3.googleusercontent.com/proxy/zzHuk7Y06KBdMdlXesuPgbWljP5k8tM6sTEShOpiCL6JsbNQ4uII-D1rRGkyLCHhzPCIJGvO8dPwvEWgzNArPXE6kt9jmQc-8JN9Fq32B0xWn_G90Bj8O8ti2MhO=s0-d-e1-ft#https://static.pib.gov.in/WriteReadData/userfiles/image/JNPT6.JPEGD8T0.jpg

 

ਪੀਐੱਮ ਗਤੀ ਸ਼ਕਤੀ ਯੋਜਨਾ ਦੀ ਚਰਚਾ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਕਈ ਮੰਤਰਾਲਿਆਂ ਦੁਆਰਾ ਕੀਤੇ ਜਾ ਰਹੇ ਏਕੀਕ੍ਰਿਤ ਯਤਨ ਨਾਲ ਦੇਸ਼ ਭਰ ਵਿੱਚ ਵਿਕਾਸ ਕੰਮਾਂ ਵਿੱਚ ਤੇਜ਼ੀ ਆਵੇਗੀ।  ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਈ ਮੰਤਰਾਲਿਆਂ ਅਤੇ ਵਿਭਾਗਾਂ  ਦੇ ਇੱਕ ਨਾਲ,  ਇੱਕ ਉਦੇਸ਼ ਲਈ ਮਿਲ ਕੇ ਕਾਰਜ ਕਰਨ ਦੇ ਏਕੀਕ੍ਰਿਤ ਅਤੇ ਤਾਲਮੇਲ ਯਤਨਾਂ ਦੇ ਨਾਲ ਅਰੰਭ ਕੀਤੀ ਗਈ ਇਹ ਯੋਜਨਾ ਨਿਸ਼ਚਿਤ ਰੂਪ ਨਾਲ ਨਾਗਰਿਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਜੇਐੱਨਪੀਟੀ ਦੇ ਵਿਸ਼ੇਸ਼ ਆਰਥਿਕ ਖੇਤਰਾਂ ਦੀ ਚਰਚਾ ਕਰਦੇ ਹੋਏ ਮੰਤਰੀ ਮਹਦੋਯ ਨੇ ਕਿਹਾ ਕਿ ਸੇਜ,  ਗਤੀ ਸ਼ਕਤੀ ਯੋਜਨਾ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਪਰਕ ਦੇ ਸਾਰੇ ਸਾਧਨਾਂ ਅਰਥਾਤ ਜਲਮਾਰਗ,  ਹਵਾਈ ਮਾਰਗ ਅਤੇ ਰੇਲਵੇ ਨੂੰ ਇੱਕ ਸਾਥ ਲਿਆਇਆ ਜਾਂਦਾ ਹੈ ਅਤੇ ਉਹ ਵਪਾਰ ਦੇ ਉਦੇਸ਼ ਲਈ ਇੱਕਜੁਟ ਰੂਪ ਨਾਲ ਆਪਣੀ ਭੂਮਿਕਾ ਨਿਭਾਉਂਦੇ ਹੋਏ ਲੋਕਾਂ ਨੂੰ ਨੀਅਤ ਸਮੇਂ  ਦੇ ਅੰਦਰ ਸੁਵਿਧਾਵਾਂ ਪ੍ਰਦਾਨ ਕਰਦੇ ਹਨ ,  ਤਾਂ ਨਿਸ਼ਚਿਤ ਰੂਪ ਨਾਲ ਘੱਟ ਸਮੇਂ ਵਿੱਚ ਹੀ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ।  ਸ਼੍ਰੀ ਸੋਨੋਵਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਆਮ ਜਨ ਦੀ ਵੀ ਵੱਡੀ ਭੂਮਿਕਾ ਹੈ ।

ਕੰਟੇਨਰ ਦੀ ਕਮੀ ‘ਤੇ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਇਸ ਵੱਡੇ ਮੁੱਦੇ ਦਾ ਸਮਾਧਾਨ ਲੱਭਣ ਲਈ ਪੋਰਟ,  ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।  ਮੰਤਰੀ ਮਹੋਦਯ ਨੇ ਕਿਹਾ ਕਿ ਸਾਰੇ ਸੰਬੰਧਿਤ ਮੰਤਰਾਲਿਆਂ ਨੇ ਇਸ ਦਿਸ਼ਾ ਵਿੱਚ ਸਹੀ ਪਰਿਪੇਖ ਵਿੱਚ ਯਤਨ ਕੀਤੇ ਹਨ ।

https://ci4.googleusercontent.com/proxy/F0qruej-VF6iMVG7OxkgWFOzuDnmbwCaq9Mr96x9sQ59Ewy3HEUCSym0Q0ds4_x9HXUF6YIIu9n7XkEHSu-UL4vCuoRvrxzvbYMao-WLNYISwlH3NVDK9EoR3NMN=s0-d-e1-ft#https://static.pib.gov.in/WriteReadData/userfiles/image/JNPT8.JPEGC19H.jpg

 

ਕੇਂਦਰੀ ਮੰਤਰੀ ਦੀ ਯਾਤਰਾ ‘ਤੇ ਆਪਣੇ ਵਿਚਾਰ ਰੱਖਦੇ ਹੋਏ ,  ਜੇਐੱਨਪੀਟੀ  ਦੇ ਚੇਅਰਮੈਨ ਸ਼੍ਰੀ ਸੰਜੈ ਸੇਠੀ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਇਸ ਦੌਰੇ ਨੇ ਬੰਦਰਗਾਹ ਦੇ ਹਿਤਧਾਰਕਾਂ ਨੂੰ ਸਿੱਧੇ ਮੰਤਰੀ   ਦੇ ਨਾਲ ਜੁੜਣ ਅਤੇ ਭਾਰਤ ਦੇ ਵੱਧਦੇ ਸਮੁੰਦਰੀ ਖੇਤਰ ਅਤੇ ਇਸ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਲਈ ਉਨ੍ਹਾਂ ਦੀ ਅਗਵਾਈ ਵਿੱਚ ਸਮੁੰਦਰੀ ਨੀਤੀਆਂ ‘ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ । 

 

ਜੇਐੱਨਪੀਟੀ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਸ਼ੁਭਾਰੰਭ ਕੀਤੀ ਗਈ ‘ਡਵਾਰਫ ਕੰਟੇਨਰ ਟ੍ਰੇਨ’ ਸੇਵਾ ਦੀ ਜਾਣਕਾਰੀ ਦਿੰਦੇ ਹੋਏ ਵਧਾਵਨ ਪੋਰਟ ਅਤੇ ਹੋਰ ਜੇਐੱਨਪੀਟੀ ਦੀ ਅਗਵਾਈ ਵਾਲੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਥਿਤੀ ਸਹਿਤ ਕਾਰੋਬਾਰ ਵਿੱਚ ਆਸਾਨੀ ਨੂੰ ਵਧਾਉਣ ਲਈ ਬੰਦਰਗਾਹ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਾਇਆ । 

 

ਇਸ ਤੋਂ ਪਹਿਲਾਂ ਦਿਨ ਵਿੱਚ,  ਜੇਐੱਨਪੀਟੀ  ਦੇ ਚੇਅਰਮੈਨ ਸ਼੍ਰੀ ਸੰਜੈ ਸੇਠੀ,  ਆਈਏਐੱਸ,  ਅਤੇ ਜੇਐੱਨਪੀਟੀ  ਦੇ ਆਈਆਰਐੱਸ ,  ਡਿਪਟੀ ਚੇਅਰਮੈਨ ਸ਼੍ਰੀ ਉਮੇਸ਼ ਸ਼ਰਦ ਵਾਘ ਨੇ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ ਜਿੱਥੇ ਉਨ੍ਹਾਂ ਨੂੰ ਜੇਐੱਨਪੀਟੀ ਵਿੱਚ ਤੈਨਾਤ ਸੀਆਈਐੱਸਐੱਫ ਕਰਮੀਆਂ ਦੁਆਰਾ ਗਾਰਡ ਆਵ੍ ਆਨਰ ਵੀ ਦਿੱਤਾ ਗਿਆ ।

***


(Release ID: 1771984) Visitor Counter : 162


Read this release in: English , Hindi , Marathi