ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਉੱਤਰਾਖੰਡ ਸਥਾਪਨਾ ਸਪਤਾਹ ਦੇ ਤਹਿਤ ਉੱਤਰਾਖੰਡ ਕਬਾਇਲੀ ਉਤਸਵ ਦਾ ਉਦਘਾਟਨ ਕੀਤਾ

Posted On: 12 NOV 2021 1:16PM by PIB Chandigarh

 

https://ci5.googleusercontent.com/proxy/961bsbMqWCStUOux90TnMJ8XC5dz62JeCC1f68jnxsrjNMx_OFtqRPIUNL19FVXptpqox1Vj8DqRwH-GrLz3_iEkr2t6sEHVXbFmPSwO2K_wXXdTQrsmUuGyqA=s0-d-e1-ft#https://static.pib.gov.in/WriteReadData/userfiles/image/image001GESE.jpg

ਕੇਂਦਰੀ ਕਬਾਇਲੀ ਕਾਰਜ ਮੰਤਰੀ, ਸ਼੍ਰੀ ਅਰਜੁਨ ਮੁੰਡਾ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ, ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ 11 ਨਵੰਬਰ, 2021 ਨੂੰ ਦੇਹਰਾਦੂਨ (ਉੱਤਰਾਖੰਡ) ਵਿੱਚ 3 ਦਿਨਾ ਉੱਤਰਾਖੰਡ ਕਬਾਇਲੀ ਉਤਸਵ ਦਾ ਉਦਘਾਟਨ ਕੀਤਾ।

ਉੱਤਰਾਖੰਡ ਕਬਾਇਲੀ ਉਤਸਵ ਪੂਰੇ ਦੇਸ਼ ਵਿੱਚ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹਾਂ ਦਾ ਇੱਕ ਹਿੱਸਾ ਹੈ ਅਤੇ ਇਹ 15 ਤੋਂ 22 ਨਵੰਬਰ, 2021 ਤੱਕ ਅੰਮ੍ਰਿਤ ਮਹੋਤਸਵ ਦੇ ਸਪਤਾਹ ਭਰ ਚੱਲਣ ਵਾਲੇ ਸਮਾਰੋਹਾਂ ਤੋਂ ਪਹਿਲਾਂ ਆਯੋਜਿਤ ਕੀਤੇ ਜਾਣ ਵਾਲਾ ਇੱਕ ਅਵਲੋਕਨ ਪ੍ਰੋਗਰਾਮ ਹੈ। ਅੰਮ੍ਰਿਤ ਮਹੋਤਸਵ ਦਾ ਇੱਕ ਵਿਸ਼ਾ ਸਰਕਾਰ ਦੀ ਸੰਪੂਰਨ ਪਹੁੰਚ ਅਤੇ ਜਨਭਾਗੀਦਾਰੀ ਹੈ, ਸਟੇਟ ਟ੍ਰਾਈਬਲ ਰਿਸਰਚ ਤੇ ਸੱਭਿਆਚਾਰਕ ਕੇਂਦਰ ਅਤੇ ਅਜਾਇਬ ਘਰ (ਟੀਆਰਆਈ) ਨੇ ਕਬਾਇਲੀ ਕਾਰਜ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਉੱਤਰਾਖੰਡ ਦੀ ਜੌਨਸਾਰੀ, ਥਾਰੂ, ਬੋਕਸਾ, ਭੋਟਿਆ ਅਤੇ ਰਾਜੀ ਜਨਜਾਤੀਆਂ ਦੀ ਸਮ੍ਰਿੱਧ ਪਰੰਪਰਾਵਾਂ, ਸੱਭਿਆਚਾਰ, ਕਲਾ, ਹੈਂਡੀਕ੍ਰਾਫਟ ਅਤੇ ਭੋਜਨ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਇਹ ਉਤਸਵ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਹੈ।

https://ci4.googleusercontent.com/proxy/9FrV9Lx7cUKr9KrEgufr_EaafhZIwPPsV6xyACMsdmxFcOs5wzRoqRXB0sFnZGco8UC3Xc6qpLGxUozRqYdmyTMWIxKVy_x90lKE6hY2ulKgQ3xe56Ts3TfJgg=s0-d-e1-ft#https://static.pib.gov.in/WriteReadData/userfiles/image/image002VZZP.jpg

ਸ਼੍ਰੀ ਮੁੰਡਾ ਨੇ ਇਸ ਅਵਸਰ ‘ਤੇ ਕਬਾਇਲੀ ਸਮੁਦਾਏ ਦੇ ਸਮੁੱਚੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ 15 ਨਵੰਬਰ, 2021 ਨੂੰ “ਜਨਜਾਤੀ ਗੌਰਵ ਦਿਵਸ” ਦੇ ਰੂਪ ਵਿੱਚ ਐਲਾਨ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।

ਸ਼੍ਰੀ ਮੁੰਡਾ ਨੇ ਕਬਾਇਲੀ ਸਮੁਦਾਇਆਂ ਦੇ ਵਿਕਾਸ ਦੇ ਲਈ ਉੱਤਰਾਖੰਡ ਸਰਕਾਰ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੀ 2 ਈਐੱਮਆਰਐੱਸ, ਸੁਤੰਤਰਤਾ ਸੈਨਾਨੀਆਂ ਦੇ ਲਈ ਇੱਕ ਅਜਾਇਬ ਘਰ (ਮਿਊਜ਼ੀਅਮ) ਦੀ ਸਥਾਪਨਾ ਤੇ ਕਬਾਇਲੀ ਵਿਦਿਆਰਥੀਆਂ ਦੇ ਲਈ 5000 ਟੈਬਲੇਟ ਦੇਣ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਇਹ ਉਤਸਵ ਆਯੋਜਿਤ ਕਰਨ ਅਤੇ ਇਸ ਆਯੋਜਨ ਵਿੱਚ ਵੱਡੇ ਉਤਸਾਹ ਦੇ ਨਾਲ ਹਿੱਸਾ ਲੈਣ ਦੇ ਲਈ ਉੱਤਰਾਖੰਡ ਦੇ ਨਾਗਰਿਕਾਂ ਅਤੇ ਕਬਾਇਲੀ ਸਮੁਦਾਏ ਦਾ ਧੰਨਵਾਦ ਕੀਤਾ।

ਸ਼੍ਰੀ ਮੁੰਡਾ ਨੇ ਇਸ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਜੋ ਇੱਕ ਸੁਤੰਤਰਤਾ ਸੈਨਾਨੀ ਸਨ ਅਤੇ ਉਨ੍ਹਾਂ ਨੇ “ਜਲ, ਜੰਗਲ ਅਤੇ ਜ਼ਮੀਨ” ਦੇ ਲਈ ਲੜਦੇ ਹੋਏ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ ਸੀ।

https://ci5.googleusercontent.com/proxy/qZIJE6oMO3d4H-8CPFolj3Fjl20c1wGF_5SY1fwAxD_7J0q_16bUhVOYtpvbRgMk_WqdnGE_KbC3kaZGi1YAnxjCWyP-ji2NoN5DYwVmyNRYoScJEks0xOy0bg=s0-d-e1-ft#https://static.pib.gov.in/WriteReadData/userfiles/image/image003VIMD.jpg

ਉਨ੍ਹਾਂ ਨੇ ਉੱਤਰਾਖੰਡ ਸਰਕਾਰ ਤੋਂ ਅਨੁਛੇਦ 275 ਤੇ ਮੰਤਰਾਲੇ ਦੀ ਹੋਰ ਯੋਜਨਾਵਾਂ ਦੇ ਤਹਿਤ ਆਪਣੇ ਪ੍ਰਸਤਾਵ ਭੇਜਣ ਦੀ ਤਾਕੀਦ ਕੀਤੀ, ਜੋ ਭਾਰਤੀ ਸੰਵਿਧਾਨ ਦੇ ਅਨੁਛੇਦ 275 ਦੇ ਤਹਿਤ ਕਬਾਇਲੀਆਂ ਦੇ ਸਸ਼ਕਤੀਕਰਣ ਦੇ ਲਈ ਇੱਕ ਲੰਬਾ ਮਾਰਗ ਤੈਅ ਕਰਨਗੇ। ਉਨ੍ਹਾਂ ਨੇ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ, ਕਲਸੀ ਦੇਹਰਾਦੂਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਅਸਧਾਰਣ ਪ੍ਰਦਰਸ਼ਨ ਕਰਨ ਅਤੇ ਗੁਣਵੱਤਾ ਯੁਕਤ ਸਿੱਖਿਆ ਵਿੱਚ ਰੋਲ ਮਾਡਲ ਦੀ ਤਰ੍ਹਾਂ ਉਭਰਣ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਫੋਰੈਸਟ ਰਾਈਟ ਐਕਟ ਅਤੇ ਸਮੁਦਾਏ ਜੰਗਲ ਅਧਿਕਾਰਾਂ ਬਾਰੇ ਸਮੁਦਾਇਆਂ ਨੂੰ ਸਿੱਖਿਅਤ ਕਰਨ ਅਤੇ ਕਬਾਇਲੀ ਸਮੁਦਾਏ ਦੀ ਆਜੀਵਿਕਾ ਵਧਾਉਣ ਬਾਰੇ ਟ੍ਰਾਈਫੇਡ ਦੇ ਨਾਲ ਕੰਮ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਇਸ ਅਵਸਰ ‘ਤੇ ਬੋਲਦੇ ਹੋਏ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਨੇ ਸੁਤੰਤਰਤਾ ਸੈਨਾਨੀ ਵੀਰ ਸ਼ਹੀਦ ਕੇਸ਼ਰੀ ਚੰਦ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉੱਤਰਾਖੰਡ ਸੁਤੰਤਰਤਾ ਸੈਨਾਨੀਆਂ ਦੀ ਭੂਮੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਸਮ੍ਰਿੱਧ ਅਤੇ ਵਿਵਿਧ ਕਬਾਇਲੀ ਕਲਾ ਅਤੇ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ।

ਇਸ ਆਯੋਜਨ ਦਾ ਮੁੱਖ ਆਕਰਸ਼ਣ ਉੱਤਰਾਖੰਡ ਦੀ ਸਾਰੇ ਪੰਜ ਕਬਾਇਲੀਆਂ ਦੁਆਰਾ ਪੇਸ਼ ਝਾਂਕੀ ਹੈ, ਜੋ ਉੱਤਰਾਖੰਡ ਦੇ ਪਾਰੰਪਰਿਕ ਸੱਭਿਆਚਾਰਕ ਲੋਕਾਚਾਰ ਨੂੰ ਦਰਸਾਉਂਦੀ ਹੈ। 

 

122222222222222.jpg

 

 

1222.jpg

 

 

*****

ਐੱਨਬੀ/ਯੂਡੀ(Release ID: 1771979) Visitor Counter : 155


Read this release in: English , Urdu , Hindi , Telugu