ਰੇਲ ਮੰਤਰਾਲਾ

ਭਾਰਤੀ ਰੇਲਵੇ ਯਾਤਰੀ ਸੇਵਾਵਾਂ ਨੂੰ ਆਮ ਬਣਾਉਣ ਦੇ ਲਈ ਪੜਾਅਵਾਰ ਤਰੀਕੇ ਨਾਲ ਪ੍ਰਯਤਨ ਕਰ ਰਹੀ ਹੈ


ਰੇਲਵੇ ਪਸੈਂਜਰ ਰਿਜ਼ਰਵੇਸ਼ਨ ਸਿਸਟਮ (ਪੀਆਰਐੱਸ) ਅਗਲੇ 7 ਦਿਨਾਂ ਦੇ ਲਈ ਰਾਤ ਦੇ ਸਮੇਂ ਸਭ ਤੋਂ ਘੱਟ ਬਿਜ਼ਨਸ ਵਾਲੇ ਘੰਟਿਆਂ ਦੌਰਾਨ ਬੰਦ ਰਹੇਗੀ

ਇਹ ਸਿਸਟਮ ਡੇਟਾ ਦੇ ਅੱਪਗ੍ਰੇਡੇਸ਼ਨ ਅਤੇ ਨਵੀਆਂ ਰੇਲਗੱਡੀਆਂ ਦੇ ਨੰਬਰਾਂ ਨੂੰ ਅੱਪਡੇਟ ਕਰਨ ਵਿੱਚ ਸਮਰੱਥ ਕਰੇਗਾ

Posted On: 14 NOV 2021 4:58PM by PIB Chandigarh

ਯਾਤਰੀ ਸੇਵਾਵਾਂ ਨੂੰ ਆਮ ਕਰਨ ਅਤੇ ਕੋਵਿਡ ਤੋਂ ਪਹਿਲਾਂ ਦੇ ਸਮੇਂ ਦੇ ਪੱਧਰਾਂ ‘ਤੇ ਇਸ ਸੇਵਾ ਨੂੰ ਪੜਾਅਵਾਰ ਤਰੀਕੇ ਨਾਲ ਵਾਪਸ ਲਿਆਉਣ ਦੇ ਰੇਲਵੇ ਦੇ ਪ੍ਰਯਤਨਾਂ ਦੇ ਹਿੱਸੇ ਦੇ ਰੂਪ ਵਿੱਚ, ਰੇਲਵੇ ਪਸੈਂਜਰ ਰਿਜ਼ਰਵੇਸ਼ਨ ਸਿਸਟਮ (ਪੀਆਰਐੱਸ) ਨੂੰ ਅਗਲੇ 7 ਦਿਨਾਂ ਦੇ ਲਈ ਰਾਤ ਦੇ ਸਮੇਂ ਸਭ ਤੋਂ ਘੱਟ ਬਿਜ਼ਨਸ ਵਾਲੇ ਘੰਟਿਆਂ ਦੇ ਦੌਰਾਨ 6:00 ਘੰਟਿਆਂ ਦੇ ਲਈ ਬੰਦ ਕਰ ਦਿੱਤਾ ਜਾਵੇਗਾ। ਇਹ ਸਿਸਟਮ ਡੇਟਾ ਦੇ ਅੱਪਗ੍ਰੇਡੇਸ਼ਨ ਅਤੇ ਨਵੀਂ ਰੇਲਗੱਡੀਆਂ ਦੇ ਨੰਬਰਾਂ ਆਦਿ ਦੇ ਅੱਪਡੇਟ ਨੂੰ ਸਮਰੱਥ ਕਰਨ ਦੇ ਲਈ ਹੈ। ਕਿਉਂਕਿ ਸਾਰੀਆਂ ਮੇਲ/ਐਕਸਪ੍ਰੈੱਸ ਰੇਲਗੱਡੀਆਂ ਵਿੱਚ ਵੱਡੀ ਮਾਤਰਾ ਵਿੱਚ ਪਿਛਲੇ (ਪੁਰਾਣੀ ਰੇਲਗੱਡੀਆਂ ਦੇ ਨੰਬਰ) ਅਤੇ ਵਰਤਮਾਨ ਯਾਤਰੀ ਬੁਕਿੰਗ ਡੇਟਾ ਅੱਪਡੇਟ ਕੀਤਾ ਜਾਣਾ ਹੈ, ਇਸ ਲਈ ਇਸ ਦੀ ਇੱਕ ਲੜੀ ਦੇ ਰੂਪ ਵਿੱਚ ਯੋਜਨਾ ਬਣਾਈ ਜਾ ਰਹੀ ਹੈ। ਇਹ ਫੈਸਲਾ ਟਿਕਟਿੰਗ ਸੇਵਾਵਾਂ ‘ਤੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਸਾਵਧਾਨੀਪੂਰਵਕ ਉੱਚਿਤ ਰੂਪ ਨਾਲ ਕੀਤੇ ਗਏ ਪ੍ਰਯਤਨ ਅਤੇ ਰਾਤ ਦੇ ਘੰਟਿਆਂ ਦੇ ਦੌਰਾਨ ਲਾਗੂ ਕੀਤਾ ਜਾਵੇਗਾ।

ਇਹ ਕਾਰਜ 14 ਅਤੇ 15 ਨਵੰਬਰ ਦੀ ਅੱਧੀ ਰਾਤ ਤੋਂ 20 ਅਤੇ 21 ਨਵੰਬਰ ਦੀ ਰਾਤ ਤੱਕ 23:30 ਵਜੇ ਤੋਂ ਸ਼ੁਰੂ ਹੋ ਕੇ 05:30 ਵਜੇ ਸਮਾਪਤ ਹੋਵੇਗਾ।

ਇਨ੍ਹਾਂ 6 ਘੰਟਿਆਂ (23:30 ਤੋਂ 05:30 ਵਜੇ ਤੱਕ) ਦੇ ਸਮੇਂ ਦੇ ਦੌਰਾਨ, ਕੋਈ ਵੀ ਪੀਆਰਐੱਸ ਸੇਵਾਵਾਂ (ਟਿਕਟ ਰਿਜ਼ਰਵੇਸ਼ਨ, ਵਰਤਮਾਨ, ਬੁਕਿੰਗ, ਕੈਨਸਲੇਸ਼ਨ, ਪੁਛਗਿਛ ਆਦਿ) ਉਪਲੱਬਧ ਨਹੀਂ ਹੋਣਗੀਆਂ।

ਇਸ ਸਮੇਂ ਦੇ ਦੌਰਾਨ ਰੇਲ ਕਰਮੀ ਪ੍ਰਭਾਵਿਤ ਸਮੇਂ ਦੇ ਦੌਰਾਨ ਰੇਲਗੱਡੀਆਂ ਨੂੰ ਸ਼ੁਰੂ ਕਰਨ ਦੇ ਲਈ ਐਡਵਾਂਸ ਚਾਰਟਿੰਗ ਸੁਨਿਸ਼ਚਿਤ ਕਰਨਗੇ। ਪੀਆਰਐੱਸ ਸੇਵਾਵਾਂ ਨੂੰ ਛੱਡ ਕੇ, 139 ਸੇਵਾਵਾਂ ਸਮੇਤ ਹੋਰ ਸਾਰੀਆਂ ਪੁਛਗਿਛ ਸੇਵਾਵਾਂ ਨਿਰਵਿਘਨ ਰੂਪ ਨਾਲ ਜਾਰੀ ਰਹਿਣਗੀਆਂ।

ਰੇਲ ਮੰਤਰਾਲੇ ਨੇ ਆਪਣੇ ਗ੍ਰਾਹਕਾਂ ਤੋਂ ਬੇਨਤੀ ਕੀਤੀ ਹੈ ਕਿ ਉਹ ਯਾਤਰੀ ਸੇਵਾਵਾਂ ਨੂੰ ਆਮ ਅਤੇ ਅੱਪਗ੍ਰੇਡ ਕਰਨ ਦੇ ਪ੍ਰਯਤਨ ਵਿੱਚ ਮੰਤਰਾਲੇ ਦਾ ਸਮਰਥਣ ਕਰਨ।

****************

 

ਆਰਕੇਜੇ/ਐੱਮ



(Release ID: 1771964) Visitor Counter : 103