ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਾਧ ਅਤੇ ਜਨਤਕ ਵੰਡ ਵਿਭਾਗ 15 ਤੋਂ 21 ਨਵੰਬਰ, 2021 ਤੱਕ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਏਗਾ


ਭੰਡਾਰਣ, ਖਰੀਦ, ਗੰਨੇ ਦੀ ਖੇਤੀ ਦੇ ਮੁੱਦਿਆਂ ’ਤੇ ਕਿਸਾਨਾਂ ਨਾਲ ਹੋਵੇਗੀ ਸਿੱਧੀ ਗੱਲਬਾਤ



ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਰਨਾਟਕ ਦੇ ਹੁਬਲੀ ਵਿੱਚ ਡਿਵੀਜ਼ਨਲ ਦਫ਼ਤਰ ਅਤੇ ਤੰਜਾਵੁਰ, ਚੇਨਈ ਵਿੱਚ ਖਾਧ ਸੁਰੱਖਿਆ ਮਿਊਜ਼ੀਅਮ ਦਾ ਉਦਘਾਟਨ ਕਰਨਗੇ



ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਫੋਰਟੀਫਾਈਡ (ਪੋਸ਼ਣ ਭਰਪੂਰ) ਚਾਵਲਾਂ ਦੇ ਮਹੱਤਵ ’ਤੇ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਅਤੇ ਔਰਤਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ



ਅਸਮ ਦੇ ਚਾਂਗਸਾਰੀ ਵਿੱਚ ਆਧੁਨਿਕ ਸਾਇਲੋ ਅਤੇ ਹਰਿਆਣ ਦੇ ਗੁਰੂਗ੍ਰਾਮ ਵਿੱਚ ਵਿਸ਼ਲੇਸ਼ਣਾਤਮਕ ਗੁਣਵੱਤਾ ਕੰਟਰੋਲ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ ਜਾਵੇਗਾ

Posted On: 14 NOV 2021 11:28AM by PIB Chandigarh

ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਪੂਰੇ ਹੋਣ ਅਤੇ ਇਸ ਦੇ ਗੌਰਵਮਈ ਇਤਿਹਾਸ ਦਾ ਜਸ਼ਨ ਮਨਾਉਣ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਕਰ ਰਿਹਾ ਹੈ। ਪ੍ਰੋਗਰਾਮ 15 ਨਵੰਬਰ ਤੋਂ ਸ਼ੁਰੂ ਹੋਣਗੇ ਅਤੇ 21 ਨਵੰਬਰ, 2021 ਨੂੰ ਖਤਮ ਹੋਣਗੇ।

ਇਸ ਦੌਰਾਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇਸ਼ ਦੇ ਵਿਭਿੰਨ ਸਥਾਨਾਂ ਤੇ ਕਈ ਗਤੀਵਿਧੀਆਂਸੈਮੀਨਾਰਵੈਬੀਨਾਰ ਅਤੇ ਹੋਰ ਪ੍ਰੋਗਰਾਮ ਆਯੋਜਿਤ ਕਰੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਜ਼ਾਦੀ ਦਿਵਸ ਦੇ ਅਵਸਰ ਤੇ ਕਿਹਾ ਸੀ ਕਿ ਚਾਵਲ ਨੂੰ ਪੋਸ਼ਣ ਭਰਪੂਰ ਬਣਾਉਣ ਨਾਲ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ। ਇਸ ਲਈ ਵਿਭਾਗ ਫੋਰਟੀਫਾਈਡ (ਪੋਸ਼ਣ ਭਰਪੂਰ) ਚਾਵਲਾਂ ਬਾਰੇ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਨਾਲ ਸਬੰਧਿਤ ਗਤੀਵਿਧੀਆਂ ਕਰਵਾਏਗਾ।

ਸਮਾਗਮ ਦੇ ਪਹਿਲੇ ਦਿਨ ਪੀਡੀਐੱਸ ਤੇ ਟੈਕਨੋਲੋਜੀ ਦੇ ਮਹੱਤਵ ਅਤੇ ਪ੍ਰਭਾਵ ਤੇ ਪ੍ਰਕਾਸ਼ ਪਾਉਂਦੇ ਹੋਏ ਖੁਰਾਕ ਸੁਰੱਖਿਆ ਸੁਨਿਸ਼ਚਤ ਕਰਨ ਲਈ ਪੀਡੀਐੱਸ ਸੁਧਾਰਾਂ ਵਿੱਚ ਭਾਰਤ ਦੀ ਯਾਤਰਾ’ ’ਤੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਖੁਰਾਕ ਸੁਰੱਖਿਆ ਯਕੀਨੀ ਕਰਨ ਵਿੱਚ ਭਾਰਤ ਦੇ ਅਨੁਭਵ ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।

ਇਸ ਦੇ ਇਲਾਵਾ ਵਣਜ ਅਤੇ ਉਦਯੋਗਉਪਭੋਗਤਾ ਮਾਮਲੇਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਰਨਾਟਕ ਦੇ ਹੁਬਲੀ ਡਿਵੀਜ਼ਨ ਦਫ਼ਤਰ ਅਤੇ ਤੰਜਾਵੁਰਚੇਨਈ ਵਿੱਚ ਇੱਕ ਫੋਟੋ ਪ੍ਰਦਰਸ਼ਨੀ ਨਾਲ ਖੁਰਾਕ ਸੁਰੱਖਿਆ  ਮਿਊਜ਼ੀਅਮ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕਰਨਗੇ।

ਆਈਜੀਐੱਮਆਰਆਈਹਾਪੁੜ ਖੇਤੀਬਾੜੀ ਵਿਗਿਆਨ ਦਾ ਅਧਿਐਨ ਕਰਨ ਲਈ ਅਲੱਗ ਪ੍ਰੋਗਰਾਮ ਚਲਾਏਗਾ।

ਦੂਜਾ ਦਿਨ ਡੀਬੀਟੀ ਸਮੇਤ ਖਰੀਦ ਕਾਰਜਾਂ ਲਈ ਸਮਰਪਿਤ ਹੋਵੇਗਾ ਅਤੇ ਇੱਕ ਲਘੁ ਫਿਲਮ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਖਰੀਦ ਕੇਂਦਰਾਂ ਤੇ ਕਿਸਾਨਾਂ ਅਤੇ ਲਾਭਪਾਤਰੀਆਂ ਨਾਲ ਸੰਵਾਦ ਕੀਤਾ ਜਾਵੇਗਾ। ਰਾਸ਼ਟਰੀ ਸ਼ੂਗਰ ਸੰਸਥਾਨ (ਐੱਨਐੱਸਆਈ) ਕਾਨਪੁਰ 50ਵੀਂ ਕਨਵੋਕੇਸ਼ਨ ਦਾ ਆਯੋਜਨ ਕਰੇਗਾ।

ਅਗਲੇ ਦਿਨ ਆਈਜੀਐੱਮਆਰਆਈਠ ਹਾਪੁੜ ਕੁਸ਼ਲ ਭੰਡਾਰਣ ਅਤੇ ਗੁਣਵੱਤਾ ਕੰਟਰੋਲ ਤੇ ਕਿਸਾਨਾਂ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰੇਗਾ। ਇਸ ਦੇ ਇਲਾਵਾ ਅਨਾਜ ਦੇ ਵਿਭਿੰਨ ਅਪਵਰਤਨ (refraction) ਅਤੇ ਫੋਰਟੀਫਾਈਡ ਚਾਵਲਾਂ ਦੇ ਮਹੱਤਵ ਤੇ ਇੱਕ ਹੋਰ ਜਾਗਰੂਕਤਾ ਪ੍ਰੋਗਰਾਮ ਵੀ ਸੰਗਠਨ ਵੱਲੋਂ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ 75 ਸਾਲਾਂ ਵਿੱਚ ਖੁਰਾਕ ਸੁਰੱਖਿਆ ਸੁਨਿਸ਼ਚਤ ਕਰਨ ਦੇ ਖੇਤਰ ਵਿੱਚ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੀ ਯਾਤਰਾ’ ਅਤੇ ਫੋਰਟੀਫਾਈਡ ਚਾਵਲਾਂ ਦੇ ਮਹੱਤਵ’ ਵਿਸ਼ੇ ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।

ਚੌਥਾ ਦਿਨ ਗੰਨੇ ਦੇ ਕਿਸਾਨਾਂ ਨੂੰ ਸਮਰਪਿਤ ਰਹੇਗਾ। ਗੰਨੇ ਦੀ ਖੇਤੀ ਵਿੱਚ ਸਰਵੋਤਮ ਪੱਧਤੀਆਂ ਤੇ ਕਿਸਾਨਾਂਸਵੈ ਸਹਾਇਤਾ ਸਮੂਹਾਂ ਨਾਲ ਸੰਵਾਦ ਆਯੋਜਿਤ ਕੀਤਾ ਜਾਵੇਗਾ। ਗੰਨਿਆਂ ਦੀ ਖੇਤੀ ਵਿੱਚ ਸਰਵੋਤਮ ਪੱਧਤੀਆਂ ਤੇ ਉੱਤਰ ਪ੍ਰਦੇਸ਼ਮਹਾਰਾਸ਼ਟਰਬਿਹਾਰਕਰਨਾਟਕ ਅਤੇ ਪੰਜਾਬ ਦੇ ਕਿਸਾਨਾਂਐੱਸਐੱਚਜੀ ਅਤੇ ਚੀਨੀ ਮਿਲਾਂ ਨਾਲ ਸੰਵਾਦ ਵਿੱਚ ਲਖਨਊ ਅਤੇ ਕਾਨਪੁਰ ਦੇ ਸਬੰਧਿਤ ਸੰਸਥਾਨ ਭਾਗ ਲੈਣਗੇ।

ਪੰਜਵੇਂ ਦਿਨ ਦੇ ਪ੍ਰੋਗਰਾਮ ਅਸਮ ਵਿੱਚ ਨਿਰਧਾਰਤ ਹਨਜਿਨ੍ਹਾਂ ਵਿੱਚ ਵਣਜ ਅਤੇ ਉਦਯੋਗਉਪਭੋਗਤਾ ਮਾਮਲੇਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਚਾਂਗਸਾਰੀ ਵਿੱਚ ਆਧੁਨਿਕ ਸਾਇਲੋ ਦਾ ਉਦਘਾਟਨ ਕਰਨਗੇ। ਉਹ ਭੰਡਾਰਣ ਸੰਚਾਲਨ ਤੇ ਲਘੂ ਫਿਲਮ ਨੂੰ ਵੀ ਰਿਲੀਜ਼ ਕਰਨਗੇ।

ਉਸੀ ਦਿਨ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਂਗਨਬਾੜੀ ਕੇਂਦਰਾਂ ਦੇ ਬੱਚਿਆਂ ਅਤੇ ਮਾਵਾਂ ਨਾਲ ਪੋਸ਼ਣ ਅਹਾਰ ਸਬੰਧੀ ਜਾਣਕਾਰੀ ਅਤੇ ਫੋਰਟੀਫਾਈਡ ਚਾਵਲਾਂ ਦੇ ਮਹੱਤਵ ਨੂੰ ਲੈ ਕੇ ਇੱਕ ਜਨਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

ਛੇਵੇਂ ਦਿਨ ਆਈਐੱਫਐੱਸਗੁਰੂਗ੍ਰਾਮ ਵਿੱਚ ਵਿਸ਼ਲੇਸ਼ਣਾਤਮਕ ਗੁਣਵੱਤਾ ਕੰਟਰੋਲ ਪ੍ਰਯੋਗਸ਼ਾਲਾ (ਐਨਾਲਿਟਿਕਲ ਕਵਾਲਿਟੀ ਕੰਟਰੋਲ ਲੈਬੋਰਟਰੀ) ਦਾ ਉਦਘਾਟਨ ਕੀਤਾ ਜਾਵੇਗਾ। ਪਲਾਸਟਿਕ ਚਾਵਲਾਂ ਦੀਆਂ ਮਿੱਥਾਂ ਨੂੰ ਦੂਰ ਕਰਨ ਅਤੇ ਆਈਈਸੀ ਪੈਕੇਜ (ਰੇਡਿਓ ਜਿੰਗਲਸੋਸ਼ਲ ਮੀਡੀਆ ਕੋਲੇਟਰਲ) ਅਤੇ ਚਾਵਲ ਦੇ ਫੋਰਟੀਫਿਕੇਸ਼ਨ (ਪੋਸ਼ਣ ਭਰਪੂਰ ਬਣਾਉਣ ਦੀ ਪ੍ਰਕਿਰਿਆ) ਤੇ ਲਘੂ ਫਿਲਮਾਂ ਦੀ ਸ਼ੁਰੂ ਕੀਤੀ ਜਾਵੇਗੀ। ਨਾਲ ਹੀ ਸੀਡਬਲਯੂਸੀ ਦੇ ਸਹਿਯੋਗ ਨਾਲ ਫੋਰਟੀਫਾਈਡ ਚਾਵਲ ਵਿਸ਼ੇ ਤੇ ਨੁੱਕੜ ਨਾਟਕ ਦਾ ਆਯੋਜਨ ਕੀਤਾ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਸਹਿਯੋਗ ਨਾਲ ਲੋਕਾਂ ਨੂੰ ਫੋਰਟੀਫਾਈਡ ਚਾਵਲ ਬਾਰੇ ਜਾਗਰੂਕ ਕਰਨ ਲਈ ਫੋਰਟੀਫਾਈਡ ਚਾਵਲਾਂ ਨਾਲ ਖਾਣਾ ਬਣਾਉਣ ਦਾ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ਪ੍ਰਚਾਰ ਅਤੇ ਸਮੁਦਾਇਕ ਭੋਜਨ ਦਾ ਵੀ ਆਯੋਜਨ ਕੀਤਾ ਜਾਵੇਗਾ।

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਹਫ਼ਤਾ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸਮਾਪਤੀ ਦੇ ਦਿਨ ਭੰਡਾਰਣ ਅਤੇ ਗੁਦਾਮ ਤੇ ਚਰਚਾ ਵਰਗੀਆਂ ਹੋਰ ਮਹੱਤਵਪੂਰਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਘੱਟ ਤੋਂ ਘੱਟ 200 ਕਿਸਾਨ ਉਤਪਾਦਕ ਸੰਗਠਨਾਂ ਦੇ ਭਾਗ ਲੈਣ ਦੀ ਉਮੀਦ ਹੈ।

ਉਪਭੋਗਤਾ ਕਾਰਜਖਾਧ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰਜ ਚੌਬੇ ਅਤੇ ਸਾਧਵੀ ਨਿਰੰਜਨ ਜਿਓਤੀ ਸਮਾਗਮਾਂ ਵਿੱਚ ਸਰਗਰਮ ਰੂਪ ਨਾਲ ਭਾਗ ਲੈਣਗੇ।

ਭਾਰਤੀ ਖੁਰਾਕ ਨਿਗਮ (ਐੱਫਸੀਆਈ)ਰਾਸ਼ਟਰੀ ਖੁਰਾਕ ਸੁਰੱਖਿਆ ਅਧਿਨਿਯਮ (ਐੱਨਐੱਫਐੱਸਏ)ਭੰਡਾਰਣ ਵਿਕਾਸ ਰੈਗੂਲੇਟਰੀ ਅਥਾਰਿਟੀ (ਡਬਲਯੂਆਰਏ)ਕੇਂਦਰੀ ਭੰਡਾਰਣ ਨਿਗਮ (ਸੀਡਬਲਯੂਸੀ)ਭਾਰਤੀ ਅਨਾਜ ਭੰਡਾਰਣ ਪ੍ਰਬੰਧਨ ਅਤੇ ਖੋਜ ਸੰਸਥਾਨ (ਆਈਜੀਐੱਮਆਰਆਈ) ਸਮੇਤ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਦੀਆਂ ਸਾਰੀਆਂ ਡਿਵੀਜ਼ਨਾਂ ਅਤੇ ਹੋਰ ਲੋਕ ਉਤਸਵ ਵਿੱਚ ਸਰਗਰਮ ਰੂਪ ਨਾਲ ਭਾਗ ਲੈਣਗੇ।

 

 

 ************

ਡੀਜੇਐੱਨ/ਐੱਨਐੱਸ



(Release ID: 1771767) Visitor Counter : 148