ਰੱਖਿਆ ਮੰਤਰਾਲਾ

ਰੱਖਿਆ ਸਕੱਤਰ ਨੇ ਐੱਨਡੀਸੀ ਵਿੱਚ ‘ਫੋਰਸ ਇਨ ਸਟੇਟਕ੍ਰਾਫਟ’ ਸਿਰਲੇਖ ਦੀ ਕਿਤਾਬ ਜਾਰੀ ਕੀਤੀ

Posted On: 13 NOV 2021 12:14PM by PIB Chandigarh

ਰੱਖਿਆ ਸਕੱਤਰ ਡਾ: ਅਜੈ ਕੁਮਾਰ ਨੇ 13 ਨਵੰਬਰ, 2021 ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਡਿਫੈਂਸ ਕਾਲਜ (ਐੱਨਡੀਸੀ) ਦੇ ਕਮਾਂਡੈਂਟ ਏਅਰ ਮਾਰਸ਼ਲ ਦੀਪਤੇਂਦੂ ਚੌਧਰੀ ਅਤੇ ਐੱਨਡੀਸੀ ਵਿੱਚ ਪ੍ਰੈਜ਼ੀਡੈਂਟ ਚੇਅਰ ਆਵ੍ ਐਕਸੀਲੈਂਸਏਅਰ ਵਾਈਸ ਮਾਰਸ਼ਲ (ਡਾ.) ਅਰਜੁਨ ਸੁਬਰਾਮਣੀਅਮ (ਸੇਵਾਮੁਕਤ) ਦੁਆਰਾ ਸੰਪਾਦਿਤ ਇੱਕ ਕਿਤਾਬ ‘ਫੋਰਸ ਇਨ ਸਟੇਟਕ੍ਰਾਫਟ’ ਨੂੰ ਜਾਰੀ ਕੀਤਾ। ਇਹ ਕਿਤਾਬ ਆਤੰਕਵਾਦ ਵਿਰੋਧੀ ਕਾਰਵਾਈਆਂ, ਉੱਤਰ ਪੂਰਬ ਵਿੱਚ ਸੰਘਰਸ਼, ਹਵਾਈ ਸ਼ਕਤੀ, ਪ੍ਰਮਾਣੂ ਸਥਿਤੀ ਆਦਿ ਜਿਹੇ ਵਿਸ਼ਿਆਂ ’ਤੇ ਨਿਬੰਧਾਂ ਦਾ ਇੱਕ ਸੰਕਲਨ ਹੈ, ਜੋ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੀ ਵਿਚਾਰਕ ਸਮਝ ਅਤੇ ਪਹਿਲੂਆਂ ਦੀ ਜਾਣਕਾਰੀ ਦਿੰਦੀ ਹੈ

ਕਿਤਾਬ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਵਿਅਕਤੀ ਹਥਿਆਰਬੰਦ ਬਲਾਂ ਦੇ ਬਹਾਦੁਰ ਰਹੇ ਹਨ, ਜਿਨ੍ਹਾਂ ਕੋਲ ਵਿਸ਼ਾਲ ਕਾਰਜਸ਼ੀਲ ਤਜ਼ਰਬਾ ਹੈ ਅਤੇ ਬਲਾਂ ਦੇ ਕਈ ਮਹੱਤਵਪੂਰਨ ਅਧਾਰਾਂ ਅਤੇ ਇਸ ਦੀ ਵਰਤੋਂ ਕਰਨ ਦੀ ਸਮਝ ਰਹੀ ਹੈ। ਕਿਉਂਕਿ ਰਾਸ਼ਟਰੀ ਸੁਰੱਖਿਆ ਹਰ ਨਾਗਰਿਕ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਸ਼ਾਸ਼ਨ ਕਾਲ ਵਿੱਚ ਬਲਾਂ ਦੇ ਉਪਕਰਣਾਂ ਦੀ ਇੱਕ ਵਧੇਰੇ ਸੂਝਵਾਨ ਅਤੇ ਸੂਖਮ ਸਮਝ ਦੀ ਲੰਬੇ ਸਮੇਂ ਤੋਂ ਜ਼ਰੂਰਤ ਰਹੀ ਹੈ, ਜਿਸ ਫ਼ਰਕ ਨੂੰ ਇਹ ਕਿਤਾਬ ਮਿਟਾਉਣ ਦੀ ਉਮੀਦ ਕਰਦੀ ਹੈ।

ਆਪਣੇ ਸੰਬੋਧਨ ਵਿੱਚ, ਰੱਖਿਆ ਸਕੱਤਰ ਨੇ ਕਮਾਂਡੈਂਟ ਐੱਨਡੀਸੀ ਏਅਰ ਮਾਰਸ਼ਲ ਦਿਪਤੇਂਦੂ ਚੌਧਰੀ ਅਤੇ ਐੱਨਡੀਸੀ ਵਿੱਚ ਪ੍ਰੈਜ਼ੀਡੈਂਟ ਚੇਅਰ ਆਵ੍ ਐਕਸੀਲੈਂਸਏਅਰ ਵਾਈਸ ਮਾਰਸ਼ਲ (ਡਾ.) ਅਰਜੁਨ ਸੁਬਰਾਮਣੀਅਮ (ਸੇਵਾਮੁਕਤ) ਦੀ ਇੰਨੇ ਘੱਟ ਸਮੇਂ ਵਿੱਚ ਕਈ ਉੱਘੇ ਲੇਖਕਾਂ ਦੇ ਵਿਚਾਰਾਂ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਸੰਕਲਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਕਿਤਾਬ ਦੇ ਲਾਂਚ ਨੂੰ ਐੱਨਡੀਸੀ ਦੀ ਲੀਡਰਸ਼ਿਪ ਦਾ ਕਦਮ ਕਰਾਰ ਦਿੱਤਾ ਅਤੇ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਵਿਚਾਰ ਮੰਚਾਂ ਅਤੇ ਸਿਖਲਾਈ ਸੰਸਥਾਨਾਂ ਨਾਲ ਸ਼ਾਸਨ ਕਲਾ ਦੀ ਤੇਜ਼ੀ ਨਾਲ ਉੱਭਰਦੀ ਪ੍ਰਕਿਰਤੀ ਦੀ ਸਮਝ ਉਪਲਬਧ ਕਰਵਾਉਣ ਦੇ ਲਈ ਅਜਿਹੀਆਂ ਪਹਿਲਾਂ ਦੇ ਨਾਲ ਅੱਗੇ ਆਉਣ ਦੀ ਅਪੀਲ ਕੀਤੀ

ਇਹ ਅਕਾਦਮਿਕ ਯਤਨ, ਜੋ ਐੱਨਡੀਸੀ ਦੁਆਰਾ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ, ਇੱਕ ਵਿਆਪਕ ਰਾਸ਼ਟਰੀ ਸੁਰੱਖਿਆ ਚਰਚਾ ਦਾ ਮੌਕਾ ਪ੍ਰਦਾਨ ਕਰਦਾ ਹੈ, ਜੋ ਬਿਹਤਰ ਨੀਤੀਆਂ, ਰਣਨੀਤੀਆਂ ਅਤੇ ਸਿਧਾਂਤਾਂ ਦੇ ਪ੍ਰਸਾਰ ਅਤੇ ਕਿਸ ਤਰ੍ਹਾਂ ਉਨ੍ਹਾਂ ਦਾ ਵਰਤਮਾਨ ਅਤੇ ਭਵਿੱਖ ਦੀਆਂ ਪਰਿਸਥਿਤੀਆਂ ਵਿੱਚ ਸਭ ਤੋਂ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ,ਦੇ ਬਾਰੇ ਵਿੱਚ ਬਿਹਤਰ ਵਿਚਾਰਾਂ ਨੂੰ ਜਨਮ ਦੇਵੇਗਾ। ਇਹ ਰਾਸ਼ਟਰੀ ਸੁਰੱਖਿਆ ਦੇ ਵੱਖ-ਵੱਖ ਕਾਰਜ ਖੇਤਰਾਂ ਦੇ ਸਾਰੇ ਪੱਧਰਾਂ ’ਤੇ ਨੀਤੀ ਨਿਰਮਾਤਾਵਾਂ, ਲੈਜੀਸਲੇਟ੍ਰਜ਼, ਡਿਪਲੋਮੈਟਸ, ਅਕੈਡਮਿਕਸ, ਲੀਡਰਸ਼ਿਪ ਦੇ ਲਈ ਇੱਕ ਨਿਯਮਬੱਧ ਤਰੀਕੇ ਨਾਲ ਕੰਮ ਕਰਨ ਸੰਬੰਧਿਤ ਕਿਤਾਬ ਹੈ।

ਇਸ ਕਿਤਾਬ ਦਾ ਸਮਰਥਨ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸ਼੍ਰੀ ਐੱਨ.ਐੱਨ.ਵੋਹਰਾ,ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਡਾਇਰੈਕਟਰ ਅਤੇ ਸਾਬਕਾ ਉਪ-ਰਾਸ਼ਟਰੀ ਸੁਰੱਖਿਆ ਸਲਾਹਕਾਰ ਡਾ: ਅਰਵਿੰਦ ਗੁਪਤਾ, ਲੰਦਨ ਦੇ ਕਿੰਗਸ ਕਾਲੇਜ ਦੇ ਇੰਟਰਨੈਸ਼ਨਲ ਰਿਲੇਸ਼ਨ ਦੇ ਪ੍ਰੋਫੈਸਰ ਅਤੇ ਨਵੀਂ ਦਿੱਲੀ ਸਥਿਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਰਿਸਰਚ ਡਾਇਰੈਕਟਰ ਡਾ. ਹਰਸ਼ ਵੀ ਪੰਤ ਅਤੇ ਜੇਐੱਨਯੂ ਦੇ ਪ੍ਰੋਫੈਸਰ ਰਾਜੇਸ਼ ਰਾਜਗੋਪਾਲਨ ਜਿਹੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਕੀਤਾ ਹੈ

 

 

 ************

ਏਬੀਬੀ/ ਸਾਵੀ/ ਏਡੀਏ



(Release ID: 1771590) Visitor Counter : 126