ਉਪ ਰਾਸ਼ਟਰਪਤੀ ਸਕੱਤਰੇਤ

ਸ਼੍ਰੀ ਵੈਂਕਈਆ ਨਾਇਡੂ ਨੇ ਰਾਜਪਾਲਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਲਾਗੂ ਕੀਤੇ ਜਾਣ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ


ਉਪ ਰਾਸ਼ਟਰਪਤੀ ਨੇ ਰਾਜਪਾਲਾਂ ਨੂੰ ਲੋਕਾਂ ਨੂੰ ਦੇਸ਼ ਦੇ ਵਿਕਾਸ ਕਾਰਜ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ



ਰਾਜਾਂ ਦੇ ਮੁਖੀਆਂ ਨੂੰ ਬਿਹਤਰ ਭਵਿੱਖ ਲਈ ਵਾਤਾਵਰਣ ਦੀ ਰਾਖੀ, ਸੱਭਿਆਚਾਰ ਤੇ ਕੁਦਰਤ ਦੀ ਸੰਭਾਲ਼ ’ਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ



ਰਾਸ਼ਟਰੀ ਸਿੱਖਿਆ ਨੀਤੀ ਨੂੰ ਪ੍ਰਭਾਵੀ ਢੰਗ ਨਾਲ ਲਾਗੂਕਰਨ ਦਾ ਸੱਦਾ, ਖ਼ਾਸ ਕਰ ਕੇ ਮਾਤਭਾਸ਼ਾ ਦੀ ਸਿੱਖਿਆ ’ਤੇ ਜ਼ੋਰ

Posted On: 11 NOV 2021 6:42PM by PIB Chandigarh

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ ਤੇ ਉਪਰਾਜਪਾਲਾਂ ਨੂੰ ਕੇਂਦਰੀ ਪ੍ਰੋਗਰਾਮ ਲਾਗੂ ਕਰਨ ਦੀ ਨਿਗਰਾਨੀ ਚ ਸਰਗਰਮ ਰਹਿਣ ਤੇ ਰਾਸ਼ਟਰ ਨਿਰਮਾਣ ਦੀ ਪਹਿਲ ਚ ਲੋਕਾਂ ਨੂੰ ਉਤਸ਼ਾਹਪੂਰਬਕ ਭਾਗ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਨਵੀਂ ਦਿੱਲੀ ਚ ਅੱਜ ਰਾਜਪਾਲਾਂ ਤੇ ਉਪ ਰਾਜਪਾਲਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਪ੍ਰਭਾਵੀ ਜਨਭਾਗੀਦਾਰੀ ਨਾਲ ਦੇਸ਼ ਦੀ ਪ੍ਰਗਤੀ ਲਈ ਸਬਕਾ ਸਾਥ ਸਬਕਾ ਪ੍ਰਯਾਸ’ ਦੇ ਦਰਸ਼ਨ ਨਾਲ ਪ੍ਰੇਰਿਤ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਆਪਕ ਪਹਿਲ ਦੀ ਨਿਗਰਾਨਾ ਤੇ ਮਾਰਗਦਰਸ਼ਨ ਕਰਨ ਦੀ ਅਪੀਲ ਕੀਤੀ।

ਸ਼੍ਰੀ ਨਾਇਡੂ ਨੇ ਵਾਤਾਵਰਣ ਦੀ ਸੁਰੱਖਿਆਕਿਸਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨਸਾਰਿਆਂ ਲਈ ਸਿਹਤ ਸੰਭਾਲ਼ਸੰਵਿਧਾਨਕ ਮੁੱਲਾਂ ਅਤੇ ਜਨਤਕ ਜੀਵਨ ਵਿੱਚ ਨੈਤਿਕਤਾ ਨੂੰ ਉਤਸ਼ਾਹਿਤ ਕਰਨ ਸਮੇਤ ਕਈ ਮੁੱਦਿਆਂ 'ਤੇ ਭਾਗੀਦਾਰਾਂ ਨਾਲ ਆਪਣੇ ਵਿਚਾਰ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ। ਜਨਤਕ ਜੀਵਨ ਵਿੱਚ ਰਾਜਪਾਲਾਂ ਦੇ ਵਿਸ਼ਾਲ ਅਨੁਭਵ ਦਾ ਜ਼ਿਕਰ ਕਰਦਿਆਂਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੀਤੀਆਂ ਨੂੰ ਆਕਾਰ ਦੇਣ ਅਤੇ ਲਾਗੂ ਕਰਨਦੁਰਲੱਭ ਸਰੋਤਾਂ ਦੀ ਪ੍ਰਭਾਵੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਜਨਤਕ ਜੀਵਨ ਵਿੱਚ ਇਮਾਨਦਾਰੀ ਅਤੇ ਨੈਤਿਕਤਾ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਸ਼੍ਰੀ ਨਾਇਡੂ ਨੇ ਕਿਹਾ, "ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਨਾ ਸਿਰਫ਼ ਸੰਵਿਧਾਨਕ ਅਥਾਰਿਟੀ ਵਜੋਂ ਕੰਮ ਕਰਨਾ ਚਾਹੀਦਾ ਹੈਸਗੋਂ ਇੱਕ ਮਹਾਨ ਰਾਜਨੇਤਾ ਦੇ ਨੈਤਿਕ ਅਧਿਕਾਰ ਨਾਲ ਵੀ ਕੰਮ ਕਰਨਾ ਚਾਹੀਦਾ ਹੈ।"

ਜਲਵਾਯੂ ਪਰਿਵਰਤਨ ਬਾਰੇ ਵਧਦੀਆਂ ਚਿੰਤਾਵਾਂ ਅਤੇ ਜਲਵਾਯੂ ਪਰਿਵਰਤਨ 'ਤੇ ਚਲ ਰਹੀ ਸੀਓਪੀ-26 ਗਲੋਬਲ ਕਾਨਫਰੰਸ ਦੇ ਸੰਦਰਭ ਵਿੱਚਸ਼੍ਰੀ ਨਾਇਡੂ ਨੇ ਰਾਜਪਾਲਾਂ ਨੂੰ ਰੁੱਖ ਲਗਾਉਣਪਾਣੀ ਦੀ ਸੰਭਾਲ਼ਵਾਤਾਵਰਣ ਅਨੁਕੂਲ ਨਿਰਮਾਣ ਕਾਰਜਾਂਕਚਰਾ ਪ੍ਰਬੰਧਨ ਵਰਗੇ ਜਲਵਾਯੂ ਅਨੁਕੂਲ ਕੰਮਾਂ ਲਈ ਲੋਕਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।

ਐਂਟੀ-ਕੋਰੋਨਾ ਟੀਕਾਕਰਣ ਵਿੱਚ 100 ਕਰੋੜ ਤੋਂ ਵੱਧ ਦਾ ਅੰਕੜਾ ਬਣਾਉਣ ਵਿੱਚ ਟੀਮ ਇੰਡੀਆ ਦੇ ਯਤਨਾਂ ਦੀ ਸ਼ਲਾਘਾ ਕਰਦਿਆਂਉਪ ਰਾਸ਼ਟਰਪਤੀ ਨੇ ਰਾਜਪਾਲਾਂ ਨੂੰ ਟੀਕਾਕਰਣ ਵਿੱਚ ਝਿਜਕ ਦਾ ਪਤਾ ਲਗਾਉਣ ਅਤੇ ਇਸ ਨੂੰ ਦੂਰ ਕਰਨ ਲਈ ਜ਼ਰੂਰੀ ਉਪਾਅ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਿਹਤਮੰਦ ਰਹਿਣ ਲਈ ਜੀਵਨ ਸ਼ੈਲੀ ਵਿੱਚ ਬਦਲਾਅ ਕਰਨ ਅਤੇ ਸਾਰਿਆਂ ਲਈ ਸਿਹਤ ਸੁਵਿਧਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਸ਼੍ਰੀ ਨਾਇਡੂ ਨੇ ਰਾਜਪਾਲਾਂ ਤੇ ਉਪ ਰਾਜਪਾਲਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸੰਵਿਧਾਨ ਦੇ ਦਰਸ਼ਨ ਅਤੇ ਉਪਬੰਧਾਂ ਦਾ ਸ਼ਾਸਨ ਅਤੇ ਜਨਤਕ ਜੀਵਨ ਚ ਸਖਤੀ ਨਾਲ ਪਾਲਣਾ ਕੀਤਾ ਜਾਵੇ।

 

 

 ************

ਐੱਮਐੱਸ/ਆਰਕੇ/ਡੀਪੀ



(Release ID: 1771107) Visitor Counter : 128