ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੋਲਰ ਆਇਰਨਿੰਗ ਕਾਰਟ ਬਣਾਉਣ ਦਾ ਕ੍ਰੈਡਿਟ ਪ੍ਰਾਪਤ ਕਿਸ਼ੋਰ ਲੜਕੀ ਨੇ ਜਲਵਾਯੂ ਪਰਿਵਰਤਨ ਦੀਆਂ ਪਾਰਟੀਆਂ ਦੀ 26ਵੀਂ ਕਾਨਫ਼ਰੰਸ (COP26) ਦੌਰਾਨ ਵਿਸ਼ਵ ਨੂੰ ਸਵੱਛ ਊਰਜਾ ਵੱਲ ਵਧਣ ਲਈ ਪ੍ਰੇਰਿਤ ਕੀਤਾ

Posted On: 11 NOV 2021 3:28PM by PIB Chandigarh

ਤਾਮਿਲਨਾਡੂ ਦੀ ਇੱਕ 15-ਵਰ੍ਹਿਆਂ ਦੀ ਲੜਕੀ, ਜਿਸ ਨੂੰ 'ਸੋਲਰ ਆਇਰਨਿੰਗ ਕਾਰਟ' ਦੇ ਉਸ ਦੇ ਵਿਚਾਰ ਲਈ ਅਰਥ ਡੇ ਨੈੱਟਵਰਕ ਰਾਈਜ਼ਿੰਗ ਸਟਾਰ 2021 (ਯੂਐੱਸਏ) ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਹਾਲ ਹੀ ਵਿੱਚ ਸਮਾਪਤ ਹੋਈ ਜਲਵਾਯੂ ਪਰਿਵਰਤਨ ਲਈ ਪਾਰਟੀਆਂ ਦੀ 26ਵੀਂ ਕਾਨਫਰੰਸ (COP26) ਦੌਰਾਨ ਵਿਸ਼ਵ ਨੂੰ ਸਵੱਛ ਊਰਜਾ ਵੱਲ ਵਧਣ ਦਾ ਸੱਦਾ ਦਿੱਤਾ ਹੈ।

ਮਿਸ ਵਿਨੀਸ਼ਾ ਉਮਾਸ਼ੰਕਰ, ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲ੍ਹੇ ਦੀ 10ਵੀਂ ਜਮਾਤ ਦੀ ਵਿਦਿਆਰਥਣ, ਜਿਸ ਨੇ ਆਪਣੇ ਮੋਬਾਈਲ ਆਇਰਨਿੰਗ ਕਾਰਟ, ਜੋ ਕਿ ਭਾਫ਼ ਵਾਲੇ ਲੋਹੇ ਦੇ ਬਕਸੇ (ਸਟੀਮ ਆਇਰਨ ਬਾਕਸ) ਨੂੰ ਪਾਵਰ ਦੇਣ ਲਈ ਸੋਲਰ ਪੈਨਲਾਂ ਦੀ ਵਰਤੋਂ ਕਰਦੀ ਹੈ ਲਈ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਇਨੋਵੇਸ਼ਨ ਫ਼ਾਊਂਡੇਸ਼ਨ (ਐੱਨਆਈਐੱਫ) - ਭਾਰਤ ਦੁਆਰਾ ਸਥਾਪਿਤ ਡਾ. ਏ ਪੀ ਜੇ ਅਬਦੁਲ ਕਲਾਮ ਇਗਨਾਈਟ (IGNITE) ਅਵਾਰਡ ਪ੍ਰਾਪਤ ਕੀਤਾ ਸੀ, ਹੁਣ ਗਲਾਸਗੋ, ਸਕਾਟਲੈਂਡ ਵਿਖੇ ਯੂਐੱਨ ਫਰੇਮਵਰਕ ਕਨਵੈਨਸ਼ਨ (31 ਅਕਤੂਬਰ - 12 ਨਵੰਬਰ) ਨੂੰ ਜਲਵਾਯੂ ਪਰਿਵਰਤਨ ਲਈ ਪਾਰਟੀਆਂ ਦੀ 26ਵੀਂ ਕਾਨਫ਼ਰੰਸ ਵਿੱਚ ਉਸਦੇ ਭਾਸ਼ਣ ਲਈ ਵਿਸ਼ਵ ਲਈ ਇੱਕ ਪ੍ਰੇਰਨਾ ਹੈ।

ਉਸਨੇ ਵਿਸ਼ਵ ਨੂੰ ਅਖੁੱਟ ਊਰਜਾ ਵੱਲ ਵਧਣ ਅਤੇ 2019 ਵਿੱਚ ਨਵੀਨਤਾ ਨਾਲ ਸ਼ੁਰੂ ਹੋਈ ਯਾਤਰਾ ਨੂੰ ਤੇਜ਼ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ “ਮੈਂ ਇੱਥੇ ਭਵਿੱਖ ਬਾਰੇ ਗੱਲ ਕਰਨ ਲਈ ਨਹੀਂ ਹਾਂ, ਮੈਂ ਭਵਿੱਖ ਹਾਂ।”

ਵਿਨੀਸ਼ਾ ਦੇ ਮੋਬਾਈਲ ਆਇਰਨਿੰਗ ਕਾਰਟ ਦਾ ਪ੍ਰੋਟੋਟਾਈਪ ਜੋ ਕਿ ਸਟੀਮ ਆਇਰਨ ਬਾਕਸ ਨੂੰ ਪਾਵਰ ਦੇਣ ਲਈ ਸੋਲਰ ਪੈਨਲਾਂ ਦੀ ਵਰਤੋਂ ਕਰਦਾ ਹੈ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) - ਭਾਰਤ ਦੁਆਰਾ ਸਾਲ 2019 ਵਿੱਚ ਵਿਕਸਿਤ ਕੀਤਾ ਗਿਆ ਹੈ।

ਸੋਲਰ ਆਇਰਨਿੰਗ ਕਾਰਟ ਦਾ ਇੱਕ ਵੱਡਾ ਫ਼ਾਇਦਾ ਇਹ ਹੈ ਕਿ ਇਹ ਆਇਰਨਿੰਗ ਲਈ ਕੋਲੇ ਦੀ ਜ਼ਰੂਰਤ ਨੂੰ ਖ਼ਤਮ ਕਰਦਾ ਹੈ, ਜਿਸ ਨਾਲ ਸਵੱਛ ਊਰਜਾ ਵੱਲ ਇੱਕ ਸਵਾਗਤਯੋਗ ਤਬਦੀਲੀ ਆਉਂਦੀ ਹੈ। ਅੰਤਿਮ ਉਪਭੋਗਤਾ ਆਪਣੀ ਰੋਜ਼ਾਨਾ ਕਮਾਈ ਵਧਾਉਣ ਲਈ ਘਰ-ਘਰ ਜਾ ਕੇ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ। ਆਇਰਨਿੰਗ ਕਾਰਟ ਨੂੰ ਸਿੱਕੇ ਦੁਆਰਾ ਸੰਚਾਲਿਤ ਜੀਐੱਸਐੱਮ ਪੀਸੀਓ, ਯੂਐੱਸਬੀ ਚਾਰਜਿੰਗ ਪੁਆਇੰਟ ਅਤੇ ਮੋਬਾਈਲ ਰੀਚਾਰਜਿੰਗ ਨਾਲ ਵੀ ਫਿੱਟ ਕੀਤਾ ਜਾ ਸਕਦਾ ਹੈ ਜਿਸ ਨਾਲ ਅਤਿਰਿਕਤ ਆਮਦਨ ਹੋ ਸਕਦੀ ਹੈ। ਇਹ ਕੱਪੜਿਆਂ ਨੂੰ ਪ੍ਰੈੱਸ ਕਰਨ ਲਈ ਚਾਰਕੋਲ ਨੂੰ ਬਾਲਣ ਵਾਲੀਆਂ ਲੱਖਾਂ ਆਇਰਨਿੰਗ ਕਾਰਟਸ ਲਈ ਸੌਰ ਊਰਜਾ ਨਾਲ ਚੱਲਣ ਵਾਲਾ ਇੱਕ ਸਰਲ ਵਿਕਲਪ ਹੈ ਅਤੇ ਇਸ ਨਾਲ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋ ਸਕਦਾ ਹੈ। ਇਸ ਡਿਵਾਈਸ ਨੂੰ ਸੂਰਜ ਦੀ ਰੌਸ਼ਨੀ ਦੀ ਅਣਹੋਂਦ ਵਿੱਚ ਪ੍ਰੀ-ਚਾਰਜਡ ਬੈਟਰੀਆਂ, ਬਿਜਲੀ ਜਾਂ ਡੀਜ਼ਲ ਦੁਆਰਾ ਸੰਚਾਲਿਤ ਜਨਰੇਟਰ ਦੁਆਰਾ ਵੀ ਸੰਚਾਲਿਤ ਕੀਤਾ ਜਾ ਸਕਦਾ ਹੈ।

ਵਿਨੀਸ਼ਾ ਦੇ ਪ੍ਰਯਤਨਾਂ ਨੇ ਭਾਰਤ ਨੂੰ ਇੱਕ ਅਜਿਹੇ ਦੇਸ਼ ਵਜੋਂ ਵੱਖਰੇ ਤੌਰ ‘ਤੇ ਉਭਾਰ ਕੇ ਅੱਗੇ ਲਿਆਂਦਾ ਹੈ ਜੋ ਜਲਵਾਯੂ ਤਬਦੀਲੀ ਦੀ ਸਮੱਸਿਆ ਲਈ ਨਵੀਨਤਾਕਾਰੀ ਹੱਲ ਵਿਕਸਿਤ ਕਰਦਾ ਹੈ।

ਉਨ੍ਹਾਂ ਦੇ ਭਾਸ਼ਣ ਮੌਕੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ;  ਬਰਤਾਨੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਬੋਰਿਸ ਜੌਨਸਨ;  ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਅ ਬਿਡੇਨ;  ਪ੍ਰਿੰਸ ਵਿਲੀਅਮ, ਦ ਅਰਥਸ਼ੌਟ ਇਨਾਮ ਦੇ ਸੰਸਥਾਪਕ;  ਮਿਸਟਰ ਜੌਨ ਕੈਰੀ, ਅਮਰੀਕਾ ਤੋਂ ਜਲਵਾਯੂ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ (SPEC);  ਕੈਮਬ੍ਰਿਜ ਦੇ ਡਿਊਕ ਅਤੇ ਡਚੇਸ ਅਤੇ ਪ੍ਰਸਿੱਧ ਪਰਉਪਕਾਰੀ ਮਿਸਟਰ ਮਾਈਕਲ ਬਲੂਮਬਰਗ ਵਰਗੇ ਪ੍ਰਮੁੱਖ ਵਿਸ਼ਵ ਨੇਤਾ, ਹੋਰ ਸਰੋਤਿਆਂ ਸਮੇਤ ਸ਼ਾਮਲ ਸਨ, ਜਿਸ ਦੀ ਆਲਮੀ ਪੱਧਰ ‘ਤੇ ਪ੍ਰਸ਼ੰਸਾ ਹੋ ਰਹੀ ਹੈ।

 

 

 

 

 ਨਵੰਬਰ 2019 ਵਿੱਚ NIF ਦੇ IGNITE ਅਵਾਰਡ ਦੀ ਪ੍ਰਾਪਤ ਕਰਤਾ ਬਣਨ ਤੋਂ ਲੈ ਕੇ, ਨਵੰਬਰ 2021 ਵਿੱਚ ਗਲਾਸਗੋ, ਸਕਾਟਲੈਂਡ ਵਿੱਚ COP26 ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਦੇ ਸੰਮੇਲਨ "ਐਕਸਲੇਰੇਟਿੰਗ ਕਲੀਨਟੈਕਨੋਲੋਜੀ ਇਨੋਵੇਸ਼ਨ ਐਂਡ ਡਿਪਲਾਇਮੈਂਟ" ਦੌਰਾਨ ਇੱਕ ਬੁਲਾਰੇ ਤੱਕ, ਮਿਸ ਵਿਨੀਸ਼ਾ ਉਮਾਸ਼ੰਕਰ ਦੀ ਯਾਤਰਾ।


ਹੋਰ ਵੇਰਵਿਆਂ ਲਈ ਤੁਸ਼ਾਰ ਗਰਗ (tusharg@nifindia.org) ਨਾਲ ਸੰਪਰਕ ਕੀਤਾ ਜਾ ਸਕਦਾ ਹੈ।                  

 

 

 ***********

ਐੱਸਐੱਨਸੀ/ਆਰਆਰ(Release ID: 1771007) Visitor Counter : 89