ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਭਾਰਤ ਨੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਗਲੋਬਲ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਟਿਕਾਊ ਈਂਧਣ, ਰਸਾਇਣਾਂ ਅਤੇ ਸਮੱਗਰੀਆਂ ਤੱਕ ਪਹੁੰਚ ਲਈ ਗਲੋਬਲ ਸਵੱਛ ਊਰਜਾ ਭਾਈਚਾਰੇ ਨੂੰ ਪ੍ਰਤੀਬੱਧ ਹੋਣ ਦਾ ਸੱਦਾ ਦਿੱਤਾ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮਿਸ਼ਨ ਇਨੋਵੇਸ਼ਨ ਇਨੀਸ਼ੀਏਟਿਵ ਲਈ 26ਵੀਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਸੀਓਪੀ26) ਨੂੰ ਸੰਬੋਧਿਤ ਕੀਤਾਮਿਸ਼ਨ ਇਨੋਵੇਸ਼ਨ ਦੇ ਤਹਿਤ "ਇੰਟੀਗ੍ਰੇਟਿਡ ਬਾਇਓ-ਰਿਫਾਇਨਰੀ" ਨੂੰ ਕਿਫ਼ਾਇਤੀ ਲਾਗਤ 'ਤੇ ਸਵੱਛ ਊਰਜਾ ਸਮਾਧਾਨ ਨੂੰ ਹੁਲਾਰਾ ਦੇਣ ਲਈ ਸ਼ੁਰੂ ਕੀਤਾ ਗਿਆ ਸੀਭਾਰਤ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਟਿਕਾਊ ਹਵਾਬਾਜ਼ੀ ਈਂਧਨ ਸਮੇਤ ਟਿਕਾਊ ਜੈਵਿਕ ਈਂਧਨ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰ ਰਿਹਾ ਹੈ: ਡਾ. ਜਿਤੇਂਦਰ ਸਿੰਘ

Posted On: 10 NOV 2021 2:23PM by PIB Chandigarh

ਭਾਰਤ ਨੇ ਅੱਜ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਅਤੇ ਗਲੋਬਲ ਜਲਵਾਯੂ ਟੀਚਿਆਂ ਨੂੰ ਘਟਾਉਣ ਦੇ ਇੱਕ ਉਪਾਅ ਵਜੋਂ ਟਿਕਾਊ ਈਂਧਣ, ਰਸਾਇਣਾਂ ਅਤੇ ਸਮੱਗਰੀ ਤੱਕ ਪਹੁੰਚ ਲਈ ਗਲੋਬਲ ਸਵੱਛ ਊਰਜਾ ਭਾਈਚਾਰੇ ਨੂੰ ਪ੍ਰਤੀਬੱਧ ਹੋਣ ਦਾ ਸੱਦਾ ਦਿੱਤਾ।

 

ਬੀਤੀ ਸ਼ਾਮ ਮਿਸ਼ਨ ਇਨੋਵੇਸ਼ਨ ਇਨੀਸ਼ੀਏਟਿਵ ਦੀਆਂ ਪਾਰਟੀਆਂ ਦੀ 26ਵੀਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਸੀਓਪੀ26) ਨੂੰ ਸੰਬੋਧਨ ਕਰਦਿਆਂ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਮੌਕੇ 'ਤੇ ਹੀ ਸ਼ੁਰੂ ਕੀਤੇ ਗਏ ਨਵੇਂ ਵਿਕਸਿਤ ਮਿਸ਼ਨ "ਇੰਟੀਗ੍ਰੇਟਿਡ ਬਾਇਓ ਰਿਫਾਇਨਰੀਜ਼" ਜ਼ਰੀਏ ਮਿਸ਼ਨ ਇਨੋਵੇਸ਼ਨ 2.0 ਨੂੰ ਅੱਗੇ ਵਧਾਉਣ ਲਈ ਮਿਸ਼ਨ ਇਨੋਵੇਸ਼ਨ ਮੈਂਬਰਾਂ ਦੇ ਨਾਲ-ਨਾਲ ਭਾਰਤ ਅਤੇ ਨੀਦਰਲੈਂਡ ਦੁਆਰਾ ਕੀਤੇ ਗਏ ਪ੍ਰਯਤਨਾਂ ਵੱਲ ਧਿਆਨ ਦਿਵਾਇਆ।

 

ਮੰਤਰੀ ਨੇ ਕਿਹਾ, ਭਾਰਤ, "ਮਿਸ਼ਨ ਇਨੋਵੇਸ਼ਨ" ਜ਼ਰੀਏ, ਪ੍ਰੇਰਣਾਦਾਇਕ ਨਵੀਨਤਾ ਟੀਚਿਆਂ ਨੂੰ ਉਤਪ੍ਰੇਰਿਤ ਕਰਨ ਲਈ ਸਹਿਯੋਗੀ ਪ੍ਰਯਤਨਾਂ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ, ਜਿਸ ਨਾਲ ਸਵੱਛ ਊਰਜਾ ਹੱਲਾਂ ਦਾ ਕਿਫ਼ਾਇਤੀ ਅਤੇ ਵੱਡੇ ਪੱਧਰ 'ਤੇ ਵਿਕਾਸ ਹੋਵੇਗਾ। ਉਨ੍ਹਾਂ ਗਲੋਬਲ ਕਲੀਨ ਐਨਰਜੀ ਕਮਿਊਨਿਟੀ ਦਾ ਇਸ ਮਿਸ਼ਨ ਵਿੱਚ ਆਲਮੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕਰਨ ਲਈ ਸੁਆਗਤ ਕੀਤਾ ਤਾਂ ਕਿ ਮਿਸ਼ਨ ਦੇ ਸਰਵਵਿਆਪਕ ਉਦੇਸ਼ਾਂ ਨੂੰ ਸਮੇਂ ਸਿਰ ਹਾਸਲ ਕੀਤਾ ਜਾ ਸਕੇ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਮਿਸ਼ਨ ਇਨੋਵੇਸ਼ਨ ਦੁਆਰਾ, ਨੀਦਰਲੈਂਡ ਦੇ ਨਾਲ ਭਾਰਤ ਦਾ ਉਦੇਸ਼ "ਮਿਸ਼ਨ ਇੰਟੀਗ੍ਰੇਟਿਡ ਬਾਇਓ ਰਿਫਾਇਨਰੀਜ਼" ਦੀ ਸ਼ੁਰੂਆਤ ਜ਼ਰੀਏ ਖੋਜ ਅਤੇ ਨਵੀਨਤਾ, ਸਟਾਰਟ-ਅੱਪ ਈਕੋਸਿਸਟਮ ਲਈ ਸਮਰਥਨ, ਅੰਤਰਰਾਸ਼ਟਰੀ ਸਹਿਯੋਗ ਲਈ ਆਪਣੇ ਵਿਆਪਕ ਅਨੁਭਵ ਦਾ ਲਾਭ ਉਠਾਉਣਾ ਹੈ। ਉਨ੍ਹਾਂ ਕਿਹਾ, ਇਹ ਮਿਸ਼ਨ ਲੋ-ਕਾਰਬਨ ਵਾਲੇ ਭਵਿੱਖ ਲਈ ਅਖੁੱਟ ਈਂਧਣ, ਰਸਾਇਣਾਂ ਅਤੇ ਸਮੱਗਰੀਆਂ ਵਿੱਚ ਨਵੀਨਤਾ ਨੂੰ ਤੇਜ਼ ਕਰਨ ਲਈ ਦੇਸ਼ਾਂ, ਨਿੱਜੀ ਖੇਤਰ, ਖੋਜ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਦੇ ਇੱਕ ਗਤੀਸ਼ੀਲ ਅਤੇ ਡਿਲੀਵਰੀ-ਕੇਂਦਰਿਤ ਗੱਠਜੋੜ ਨੂੰ ਇੱਕ ਮੰਚ ‘ਤੇ ਇਕੱਠਿਆਂ ਕਰਦਾ ਹੈ।

 

ਮੰਤਰੀਆਂ, ਸਰਕਾਰੀ ਅਤੇ ਨਿੱਜੀ ਖੇਤਰਾਂ ਦੇ ਸੀਈਓਜ਼ ਅਤੇ ਸੀਨੀਅਰ ਨੁਮਾਇੰਦਿਆਂ ਨੂੰ ਸੰਬੋਧਿਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਟਰਾਂਸਪੋਰਟ ਅਤੇ ਕੈਮੀਕਲ ਸੈਕਟਰਾਂ ਤੋਂ ਗ੍ਰੀਨ-ਹਾਊਸ ਗੈਸਾਂ ਦਾ ਨਿਕਾਸ ਕੁੱਲ ਵਿਸ਼ਵ ਨਿਕਾਸੀ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਹੈ ਅਤੇ ਇਸ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਭਾਰਤ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਸਸਟੇਨੇਬਲ ਐਵੀਏਸ਼ਨ ਫਿਊਲ ਸਮੇਤ ਸਸਟੇਨੇਬਲ ਜੈਵਿਕ ਈਂਧਣ ਵਿੱਚ ਖੋਜ ਅਤੇ ਵਿਕਾਸ (R&D) ਨੂੰ ਉਤਸ਼ਾਹਿਤ ਕਰ ਰਿਹਾ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਟਿਕਾਊ ਈਂਧਣ, ਰਸਾਇਣਾਂ ਅਤੇ ਸਮੱਗਰੀਆਂ ਲਈ ਬਾਇਓ ਰਿਫਾਇਨਰੀ ਟੈਕਨੋਲੋਜੀਆਂ ਦਾ ਵਿਕਾਸ ਅਤੇ ਪ੍ਰਦਰਸ਼ਨ ਬਾਇਓ-ਅਧਾਰਿਤ ਸਮਾਧਾਨਾਂ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਇੱਕਲੋ-ਕਾਰਬਨ-ਭਵਿੱਖ ਬਣਾਉਣ ਦੇ ਸਾਡੇ ਪ੍ਰਯਤਨਾਂ ਵਿੱਚ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ ਜੋ ਵਾਤਾਵਰਣ ਲਈ ਅਨੁਕੂਲ ਹੋਣ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਟਿਕਾਊ ਵੀ ਹੋਵੇ।

 

***********

 

ਐੱਸਐੱਨਸੀ/ਆਰਆਰ(Release ID: 1770590) Visitor Counter : 137