ਰਾਸ਼ਟਰਪਤੀ ਸਕੱਤਰੇਤ
ਛਠ ਪੂਜਾ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
09 NOV 2021 4:33PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਛਠ ਪੂਜਾ ਦੀ ਪੂਰਵ ਸੰਧਿਆ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, "ਛਠ ਪੂਜਾ ਦੇ ਅਵਸਰ 'ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿੰਦੇ ਸਾਡੇ ਸਾਰੇ ਸਾਥੀ ਨਾਗਰਿਕਾਂ ਨੂੰ ਆਪਣੀਆਂ ਨਿੱਘੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਛਠ ਪੂਜਾ ਦੇਸ਼ ਵਿੱਚ ਮਨਾਏ ਜਾਣ ਵਾਲੇ ਸਭ ਤੋਂ ਪੁਰਾਤਨ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਾ ਮਹੱਤਵ ਡੁੱਬਦੇ ਸੂਰਜ ਨੂੰ ਅਰਘ ਦੇਣ ਵਿੱਚ ਹੈ। ਸ਼ਰਧਾਲੂ, ਦਿਨ ਵੇਲੇ ਕਠੋਰ ਵਰਤ ਰੱਖਣ ਤੋਂ ਬਾਅਦ, ਤਿਉਹਾਰ ਦੀ ਸਮਾਪਤੀ ‘ਤੇ ਨਦੀਆਂ ਅਤੇ ਤਾਲਾਬਾਂ ਦੇ ਪਾਣੀ ਵਿੱਚ ਪਵਿੱਤਰ ਇਸ਼ਨਾਨ ਕਰਦੇ ਹਨ। ਇਹ ਤਿਉਹਾਰ ਸੂਰਜ ਦੇਵਤਾ ਅਤੇ ਪ੍ਰਕਿਰਤੀ ਨਾਲ ਸਾਡੇ ਰਿਸ਼ਤੇ ਦਾ ਵਿਲੱਖਣ ਪ੍ਰਗਟਾਵਾ ਹੈ।
ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਪ੍ਰਕਿਰਤੀ ਨਾਲ ਸਾਡੇ ਸਦੀਵੀ ਰਿਸ਼ਤੇ ਨੂੰ ਮਜ਼ਬੂਤ ਕਰੇ ਜੋ ਸਾਨੂੰ ਸਾਡੇ ਵਾਤਾਵਰਣ ਦੀ ਰੱਖਿਆ ਕਰਨ ਵਿੱਚ ਮਦਦ ਕਰੇ।”
ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ
Click here to see the President's message in Hindi
*********
ਡੀਐੱਸ/ਐੱਸਕੇਐੱਸ
(Release ID: 1770434)
Visitor Counter : 149