ਬਿਜਲੀ ਮੰਤਰਾਲਾ

ਭਾਰਤ ਵਿੱਚ ਊਰਜਾ ਦੀ ਮੰਗ ਵਿੱਚ ਤੇਜ਼ ਗਤੀ ਨਾਲ ਵਾਧੇ ਨੂੰ ਦੇਖਦੇ ਹੋਏ ਐੱਨਟੀਪੀਸੀ ਨੂੰ ਲਗਾਤਾਰ ਆਪਣੀ ਪ੍ਰਗਤੀ ਜਾਰੀ ਰੱਖਣ ਦੀ ਜ਼ਰੂਰਤ ਹੈ: ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ


ਐੱਨਟੀਪੀਸੀ ਨੇ 46 ਸਾਲ ਪੂਰੇ ਹੋਣ ‘ਤੇ ਆਪਣਾ ਸਥਾਪਨਾ ਦਿਵਸ ਮਨਾਇਆ

ਬਿਜਲੀ ਮੰਤਰੀ ਨੇ ਐੱਨਟੀਪੀਸੀ ਨੂੰ ਉਸ ਦੀ ਮਿਸਾਲੀ ਯਾਤਰਾ ਦੇ ਲਈ ਵਧਾਈ ਦਿੱਤੀ

Posted On: 07 NOV 2021 6:31PM by PIB Chandigarh

ਕੇਂਦਰੀ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਅੱਜ ਇੱਥੇ ਕਿਹਾ, “ਐੱਨਟੀਪੀਸੀ ਇੱਕ ਵਿਸ਼ੇਸ਼ ਕੰਪਨੀ ਹੈ, ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਊਰਜਾ ਪ੍ਰਦਾਤਾ ਹੈ, ਇਹ ਵਿਕਾਸ ਦੇ ਲਈ ਸਭ ਤੋਂ ਮਹੱਤਵਪੂਰਨ ਇਨਪੁੱਟ ਹੈ।” ਸ਼੍ਰੀ ਸਿੰਘ ਨੇ ਐੱਨਟੀਪੀਸੀ ਦੇ ਸਥਾਪਨਾ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕੰਪਨੀ ਦੀਆਂ ਉਪਲੱਬਧੀਆਂ, ਵਿਸ਼ੇਸ਼ਤਾਵਾਂ, ਭਵਿੱਖ ਦੇ ਟੀਚਿਆਂ ਨੂੰ ਰੇਖਾਂਕਿਤ ਕੀਤਾ ਅਤੇ ਭਾਰਤ ਦੇ ਊਰਜਾ ਪਰਿਵਰਤਨ ਦੀ ਅਗਵਾਈ ਕਰਨ ਵਿੱਚ ਐੱਨਟੀਪੀਸੀ ਦੀ ਭੂਮਿਕਾ ‘ਤੇ ਵੀ ਚਰਚਾ ਕੀਤੀ। ਸ਼੍ਰੀ ਸਿੰਘ ਨੇ ਪਿਛਲੇ ਵਿੱਤੀ ਵਰ੍ਹੇ ਵਿੱਚ ਰਾਜਾਂ ਨੂੰ ਲਗਭਗ 4500 ਕਰੋੜ ਰੁਪਏ ਜਾਰੀ ਕਰਨ ਲਈ ਐੱਨਟੀਪੀਸੀ ਦੁਆਰਾ ਊਰਜਾ ਚਾਰਜਾਂ ਵਿੱਚ ਸੁਧਾਰ ਕੀਤੇ ਜਾਣ ਦੀ ਵੀ ਪ੍ਰਸ਼ੰਸਾ ਕੀਤੀ।

ਸ਼੍ਰੀ ਸਿੰਘ ਨੇ ਕਿਹਾ ਕਿ ਐੱਨਟੀਪੀਸੀ ਨੂੰ ਹੁਣ ਖੁਦ ਨੂੰ ਇੱਕ ਰਾਸ਼ਟਰੀ ਕੰਪਨੀ ਤੋਂ ਇੱਕ ਵਿਸ਼ਾਲ ਅੰਤਰਰਾਸ਼ਟਰੀ ਕੰਪਨੀ ਬਣਾਉਣ ਦੀ ਜ਼ਰੂਰਤ ਹੈ ਅਤੇ ਇਸ ਨੂੰ ਊਰਜਾ ਦੇ ਖੇਤਰ ਵਿੱਚ ਸਭ ਤੋਂ ਵੱਡੀ ਬਹੁਰਾਸ਼ਟਰੀ ਬਣਨ ਦਾ ਸੁਪਨਾ ਦੇਖਣਾ ਚਾਹੀਦਾ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਊਰਜਾ ਦੀ ਮੰਗ ਵਿੱਚ ਤੇਜ਼ ਗਤੀ ਨਾਲ ਵਾਧੇ ਦੇ ਨਾਲ ਤਾਲਮੇਲ ਸਥਾਪਿਤ ਕਰਨ ਦੇ ਲਈ ਐੱਨਟੀਪੀਸੀ ਨੂੰ ਲਗਾਤਾਰ ਪ੍ਰਗਤੀ ਕਰਦੇ ਰਹਿਣ ਅਤੇ ਆਪਣੀ ਸਮਰੱਥਾ ਵਧਾਉਣ ਦੀ ਜ਼ਰੂਰਤ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਐੱਨਟੀਪੀਸੀ ਦੀ ਪ੍ਰਤੀਦਿਨ ਲਗਭਗ ਇੱਕ ਬਿਲੀਅਨ ਯੂਨਿਟ ਉਤਪਾਦਨ ਸਮਰੱਥਾ ਦੇ ਪ੍ਰਭਾਵਸ਼ਾਲੀ ਰਿਕਾਰਡ ਨੂੰ ਵੀ ਰੇਖਾਂਕਿਤ ਕੀਤਾ।

ਸ਼੍ਰੀ ਆਰ ਕੇ ਸਿੰਘ ਨੇ ਐੱਨਟੀਪੀਸੀ ਪਲਾਂਟਾਂ ਨੂੰ ਉਤਪਾਦਕਤਾ, ਸੁਰੱਖਿਆ, ਵਾਤਾਵਰਣ ਦੀ ਸੰਭਾਲ਼ ਅਤੇ ਇਸ ਵਿੱਚ ਸੁਧਾਰ, ਰਾਜਭਾਸ਼ਾ, ਸਰਵਸ਼੍ਰੇਸ਼ਠ ਸਿਹਤ ਸੁਵਿਧਾਵਾਂ, ਸੀਐੱਸਆਰ ਅਤੇ ਸੁਮਦਾਇਕ ਵਿਕਾਸ ਅਤੇ ਪ੍ਰੋਜੈਕਟ ਪ੍ਰਬੰਧਨ ਦੇ ਖੇਤਰਾਂ ਵਿੱਚ ਸਵਰਣ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ। ਇਸ ਦੇ ਇਲਾਵਾ ਉਨ੍ਹਾਂ ਨੇ ਸ਼੍ਰਮ ਕੌਸ਼ਲ ਪੋਰਟਲ ਦਾ ਵੀ ਉਦਘਾਟਨ ਕੀਤਾ।

ਐੱਨਟੀਪੀਸੀ ਲਿਮਿਟੇਡ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਨੇ ਨੋਇਡਾ ਸਥਿਤ ਇੰਜਨੀਅਰਿੰਗ ਆਫਿਸ ਕੰਪਲੈਕਸ (ਈਓਸੀ) ਵਿੱਚ ਝੰਡਾ ਲਹਿਰਾ ਕੇ ਇਸ ਸਮਾਰੋਹ ਦੀ ਸ਼ੁਰੂਆਤ ਕੀਤੀ ਸੀ। ਇਸ ਸਮਾਰੋਹ ਵਿੱਚ ਪੂਰੇ ਦੇਸ਼ ਦੇ ਐੱਨਟੀਪੀਸੀ ਅਧਿਕਾਰੀਆਂ ਨੇ ਔਨਲਾਈਨ ਮੰਚਾਂ ਦੇ ਜ਼ਰੀਏ ਹਿੱਸਾ ਲਿਆ।

ਇਸ ਅਵਸਰ ‘ਤੇ ਬਿਜਲੀ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਆਸ਼ੀਸ਼ ਉਪਾਧਿਆਏ ਅਤੇ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਵਿਵੇਕ ਦੇਵਾਂਗਨ ਦੇ ਨਾਲ ਡਾਇਰੈਕਟਰ (ਵਿੱਤ) ਸ੍ਰੀ ਅਨਿਲ ਕੁਮਾਰ ਗੌਤਮ, ਡਾਇਰੈਕਟਰ  (ਐੱਚਆਰ) ਸ਼੍ਰੀ ਦਿਲੀਪ ਕੁਮਾਰ ਪਟੇਲ, ਡਾਇਰੈਕਟਰ (ਟ੍ਰਾਂਸਪੋਰਟ) ਸ਼੍ਰੀ ਰਮੇਸ਼ ਬਾਬੂ ਵੀ, ਡਾਇਰੈਕਟਰ (ਵਪਾਰਕ) ਸ਼੍ਰੀ ਚੰਦਨ ਕੁਮਾਰ ਮੋਂਡਲ, ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਉੱਜਵਲ ਕਾਂਤੀ ਭੱਟਾਚਾਰੀਆ ਅਤੇ ਐੱਨਟੀਪੀਸੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

 ***********

ਐੱਮਵੀ/ਆਈਜੀ



(Release ID: 1769984) Visitor Counter : 137