ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਹੁਣ ਤੱਕ 22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੈਟ੍ਰੋਲ ਅਤੇ ਡੀਜਲ ‘ਤੇ ਵੈਟ ਵਿੱਚ ਅਤਿਰਿਕਤ ਕਟੌਤੀ ਕੀਤੀ


14 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੈਟ ਵਿੱਚ ਕੋਈ ਕਟੌਤੀ ਨਹੀਂ ਕੀਤੀ ਹੈ

Posted On: 05 NOV 2021 9:16PM by PIB Chandigarh

ਪੈਟ੍ਰੋਲ ਅਤੇ ਡੀਜਲ ‘ਤੇ ਸੈਂਟਰਲ ਐਕਸਾਈਜ਼ ਡਿਊਟੀ ਵਿੱਚ ਕ੍ਰਮਵਾਰ ਪੰਜ ਰੁਪਏ ਅਤੇ 10 ਰੁਪਏ ਦੀ ਵਾਜਿਬ ਕਟੌਤੀ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੇ ਬਾਅਦ,  22 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਉਪਭੋਗਤਾਵਾਂ ਨੂੰ ਰਾਹਤ ਦੇਣ ਲਈ ਪੈਟ੍ਰੋਲ ਅਤੇ ਡੀਜਲ ‘ਤੇ ਵੈਟ ਵਿੱਚ ਅਤਿਰਿਕਤ ਕਟੌਤੀ ਕਰ ਦਿੱਤੀ ਹੈ । 

ਬਹਰਹਾਲ,  ਅਜਿਹੇ 14 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿਨ੍ਹਾਂ ਨੇ ਪੈਟ੍ਰੋਲ ਅਤੇ ਡੀਜਲ ‘ਤੇ ਲੱਗਣ ਵਾਲੇ ਵੈਟ ਵਿੱਚ ਕੋਈ ਕਟੌਤੀ ਨਹੀਂ ਕੀਤੀ ਹੈ।  ਇਨ੍ਹਾਂ ਰਾਜਾਂ ਵਿੱਚ ਮਹਾਰਾਸ਼ਟਰ,  ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ,  ਪੱਛਮ ਬੰਗਾਲ,  ਤਮਿਲਨਾਡੂ,  ਤੇਲੰਗਾਨਾ,  ਆਂਧਰਾ ਪ੍ਰਦੇਸ਼,  ਕੇਰਲ,  ਮੇਘਾਲਿਆ,  ਅੰਡੇਮਾਨ ਅਤੇ ਨਿਕੋਬਾਰ, ਝਾਰਖੰਡ,  ਉਡੀਸ਼ਾ, ਛੱਤੀਸਗੜ੍ਹ, ਪੰਜਾਬ ਅਤੇ ਰਾਜਸਥਾਨ ਸ਼ਾਮਿਲ ਹਨ। 

ਪੈਟ੍ਰੋਲ ਦੀ ਕੀਮਤ ਵਿੱਚ ਸਭ ਤੋਂ ਜ਼ਿਆਦਾ ਕਟੌਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਕੀਤੀ ਗਈ ਹੈ। ਉਸ ਦੇ ਬਾਅਦ ਕਰਨਾਟਕ ਅਤੇ ਪੁਡੂਚੇਰੀ ਹਨ। ਇਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਰਾਜ ਵਿੱਚ ਪੈਟ੍ਰੋਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 13.43 ਰੁਪਏ,  13.35 ਰੁਪਏ ਅਤੇ 12.85 ਰੁਪਏ ਦੀ ਕਮੀ ਆ ਗਈ ਹੈ ।

https://static.pib.gov.in/WriteReadData/userfiles/image/WhatsAppImage2021-11-05at10.02.28PM0C78.jpeg

ਡੀਜਲ ਦੀ ਕੀਮਤ ਵਿੱਚ ਸਭ ਤੋਂ ਅਧਿਕ ਕਟੌਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਆਈ ਹੈ,  ਜਿੱਥੇ ਡੀਜਲ ਦੀ ਕੀਮਤ 19.61 ਰੁਪਏ ਪ੍ਰਤੀ ਲਿਟਰ ਘੱਟ ਹੋ ਗਈ ਹੈ। ਲੱਦਾਖ ਦੇ ਬਾਅਦ ਕਰਨਾਟਕ ਅਤੇ ਪੁਡੂਚੇਰੀ ਹਨ।

https://static.pib.gov.in/WriteReadData/userfiles/image/WhatsAppImage2021-11-05at10.02.57PMSF77.jpeg

 ******

 ਵਾਈਬੀ



(Release ID: 1769907) Visitor Counter : 198


Read this release in: English , Urdu , Hindi , Marathi , Odia