ਪੇਂਡੂ ਵਿਕਾਸ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਇੱਕ ਹਫ਼ਤੇ ਵਿੱਚ 102 ਕਮਿਊਨਿਟੀ ਰਿਸੋਰਸ ਪਰਸਨ-ਐਂਟਰਪ੍ਰਾਈਜ਼ ਪ੍ਰਮੋਸ਼ਨ (ਸੀਆਰਪੀ-ਈਪੀ) ਪ੍ਰਮਾਣਿਤ ਕੀਤੇ ਗਏ
Posted On:
05 NOV 2021 6:45PM by PIB Chandigarh
-
ਕਮਿਊਨਿਟੀ ਰਿਸੋਰਸ ਪਰਸਨਜ਼-ਐਂਟਰਪ੍ਰਾਈਜ਼ ਪ੍ਰਮੋਸ਼ਨ (ਸੀਆਰਪੀ-ਈਪੀ) ਦਾ ਕੇਡਰ ਗ੍ਰਾਮੀਣ ਖੇਤਰਾਂ ਵਿੱਚ ਵਪਾਰਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦਾ ਹੈ
-
ਸੀਆਰਪੀ-ਈਪੀਜ਼ੀ ਨੂੰ ਉੱਦਮੀਆਂ ਨਾਲ ਕੰਮ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਟ੍ਰੇਨਿੰਗ ਕਲਾਸਰੂਮ ਅਤੇ ਫੀਲਡ ਟ੍ਰੇਨਿੰਗ ਦਾ ਮਿਸ਼ਰਣ ਹੈ।
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਹਿੱਸੇ ਵਜੋਂ, ਸਟਾਰਟ-ਅੱਪ ਵਿਲੇਜ ਐਂਟਰਪ੍ਰੀਨਿਓਰਸ਼ਿਪ ਪ੍ਰੋਗਰਾਮ ਦੇ ਤਹਿਤ, 29 ਅਕਤੂਬਰ ਤੋਂ 4 ਨਵੰਬਰ, 2021 ਦੌਰਾਨ 102 ਕਮਿਊਨਿਟੀ ਰਿਸੋਰਸ ਪਰਸਨਜ਼ - ਐਂਟਰਪ੍ਰਾਈਜ਼ ਪ੍ਰਮੋਸ਼ਨ(ਸੀਆਰਪੀ-ਈਪੀਜ਼ੀ) ਨੂੰ ਪ੍ਰਮਾਣਿਤ ਕੀਤਾ ਗਿਆ।
ਦੀਨਦਯਾਲ ਅੰਤਯੋਦਯਾ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਪ੍ਰੋਗਰਾਮ ਦੇ ਤਹਿਤ ਇੱਕ ਸਬ-ਸਕੀਮ ਸਟਾਰਟ-ਅੱਪ ਵਿਲੇਜ ਐਂਟਰਪ੍ਰਨਿਓਰਸ਼ਿਪ ਪ੍ਰੋਗਰਾਮ (ਐੱਸਵੀਈਪੀ), ਸਵੈ-ਸਹਾਇਤਾ ਸਮੂਹ (ਐੱਸਜੀਐੱਚ) ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗੈਰ-ਖੇਤੀ ਖੇਤਰ ਵਿੱਚ ਛੋਟੇ ਉਦਯੋਗ ਸਥਾਪਿਤ ਕਰਨ ਲਈ ਸਹਾਇਤਾ ਕਰਦੀ ਹੈ।
ਸਟਾਰਟ-ਅੱਪ ਵਿਲੇਜ ਐਂਟਰਪ੍ਰਨਿਓਰਸ਼ਿਪ ਪ੍ਰੋਗਰਾਮ (ਐੱਸਵੀਈਪੀ) ਗ੍ਰਾਮੀਣ ਖੇਤਰਾਂ ਵਿੱਚ ਉੱਦਮ ਵਿਕਾਸ ਲਈ ਇੱਕ ਵਾਤਾਵਰਣ ਪ੍ਰਣਾਲੀ (ਈਕੋ-ਸਿਸਟਮ) ਵਿਕਸਿਤ ਕਰਦਾ ਹੈ ਜਿਸ ਵਿੱਚ ਐਂਟਰਪ੍ਰਾਈਜ਼ ਫੰਡਿੰਗ ਲਈ ਕਮਿਊਨਿਟੀ ਐਂਟਰਪ੍ਰਾਈਜ਼ ਫੰਡ (ਸੀਈਐੱਫ਼), ਵਪਾਰਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਲਈ ਕਮਿਊਨਿਟੀ ਰਿਸੋਰਸ ਪਰਸਨਜ਼-ਐਂਟਰਪ੍ਰਾਈਜ਼ ਪ੍ਰਮੋਸ਼ਨ (ਸੀਆਰਪੀ-ਈਪੀ) ਦਾ ਕੇਡਰ ਸ਼ਾਮਲ ਹੁੰਦਾ ਹੈ ਜਿਸ ਵਿੱਚ ਕਾਰੋਬਾਰੀ ਯੋਜਨਾਵਾਂ ਦੀ ਤਿਆਰੀ, ਟ੍ਰੇਨਿੰਗ, ਬੈਂਕਾਂ ਆਦਿ ਤੋਂ ਲੋਨ ਪ੍ਰਾਪਤ ਕਰਨ ਅਤੇ ਉੱਦਮੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਬਲਾਕ ਪੱਧਰ 'ਤੇ ਸਮਰਪਿਤ ਕੇਂਦਰ ਸ਼ਾਮਲ ਹੁੰਦਾ ਹੈ।
ਸੀਆਰਪੀ-ਈਪੀਜ਼ੀ ਉਸ ਸਮੂਦਾਇ ਵਿੱਚੋਂ ਚੁਣੇ ਜਾਂਦੇ ਹਨ ਜਿੱਥੇ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੁੰਦਾ ਹੈ ਕਿਉਂਕਿ ਉਹ ਸਥਾਨਕ ਸੰਦਰਭ ਨੂੰ ਸਮਝਦੇ ਹਨ ਅਤੇ ਐੱਨਆਰਐੱਲਐੱਮ ਈਕੋ-ਸਿਸਟਮ ਬਾਰੇ ਜਾਣਕਾਰੀ ਰੱਖਦੇ ਹਨ। ਬਲਾਕ ਪੱਧਰ 'ਤੇ ਬਲਾਕ ਪ੍ਰੋਗਰਾਮ ਮੈਨੇਜਰ (ਬੀਪੀਐੱਮ) ਅਤੇ ਸਲਾਹਕਾਰ ਦੇ ਨਾਲ ਸੀਆਰਪੀ-ਈਪੀਜ਼ੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਮੁੱਖ ਮਾਨਵ ਸੰਸਾਧਨ ਹਨ। ਉਹ ਐਂਟਰਪ੍ਰਾਈਜ਼ ਡਿਵੈਲਪਮੈਂਟ, ਕਾਰੋਬਾਰੀ ਯੋਜਨਾ ਦੀ ਤਿਆਰੀ, ਮਾਰਕੀਟ ਲਿੰਕੇਜ ਅਤੇ ਉੱਦਮੀਆਂ ਨੂੰ ਹੈਂਡਹੋਲਡਿੰਗ ਸਹਾਇਤਾ ਲਈ ਸੀਬੀਓਜ਼ ਦੇ ਓਰੀਐਂਟੇਸ਼ਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸੀਆਰਪੀ-ਈਪੀਜ਼ੀ ਨੂੰ ਉੱਦਮੀਆਂ ਨਾਲ ਕੰਮ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਇਹ ਟ੍ਰੇਨਿੰਗ ਕਲਾਸਰੂਮ ਅਤੇ ਫੀਲਡ ਟ੍ਰੇਨਿੰਗ ਦਾ ਮਿਸ਼ਰਣ ਹੈ। ਟ੍ਰੇਨਿੰਗ ਦੀ ਕੁੱਲ ਮਿਆਦ 56 ਦਿਨ ਹੈ। ਇੱਕ ਵਾਰ ਜਦੋਂ ਉਹ ਕਲਾਸਰੂਮ ਸੈਸ਼ਨਾਂ ਰਾਹੀਂ ਇੱਕ ਭਾਗ ਵਿੱਚ ਟ੍ਰੇਨਿੰਗ ਲੈ ਲੈਂਦੇ ਹਨ, ਤਾਂ ਉਹਨਾਂ ਕੋਲ ਫੀਲਡ ਵਰਕ ਦੇ ਕੰਪੋਨੈਂਟ ਹੁੰਦੇ ਹਨ ਜਿੱਥੇ ਉਹ ਕੁਝ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦਾ ਪ੍ਰਯਤਨ ਕਰਦੇ ਹਨ।
ਇਹਨਾਂ ਪ੍ਰਮਾਣੀਕਰਣ ਸਮਾਗਮਾਂ ਦੌਰਾਨ, ਸੀਆਰਪੀ-ਈਪੀਜ਼ੀ ਨੇ ਐੱਸਵੀਈਪੀ ਸਕੀਮ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਉੱਦਮ ਪ੍ਰਮੋਸ਼ਨ ਦਾ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਕਾਰੋਬਾਰ ਕਰਨ ਦੇ ਕਦਮਾਂ ਨੂੰ ਸਮਝਣ ਅਤੇ ਇਸ ਨੂੰ ਸਫ਼ਲ ਬਣਾਉਣ ਅਤੇ ਗ੍ਰਾਮੀਣ ਉੱਦਮਾਂ ਲਈ ਮਜ਼ਬੂਤ ਮਾਰਕੀਟ ਲਿੰਕੇਜ ਬਣਾਉਣ ਲਈ ਯੋਜਨਾ ਦੇ ਤਹਿਤ ਉਨ੍ਹਾਂ ਨੂੰ ਪ੍ਰਦਾਨ ਕੀਤੀ ਗਈ ਭਿੰਨ-ਭਿੰਨ ਤਰ੍ਹਾਂ ਦੀ ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ ਨਿਯਮਤ ਹੈਂਡਹੋਲਡਿੰਗ ਬਾਰੇ ਵੀ ਚਰਚਾ ਕੀਤੀ।
**********
ਏਪੀਐੱਸ/ਜੇਕੇ/ਆਈਏ
(Release ID: 1769658)
Visitor Counter : 280