ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸੁਤੰਤਰਤਾ ਸੈਨਾਨੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੇ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ


‘ਸਾਰੇ ਪ੍ਰਕਾਰ ਦੇ ਭੇਦਭਾਵ ਤੋਂ ਮੁਕਤ ਸਮਾਜ ਦਾ ਨਿਰਮਾਣ ਕਰਨਾ ਹੀ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ’



ਉਪ ਰਾਸ਼ਟਰਪਤੀ ਨੇ ਧਾਰਮਿਕ ਅਤੇ ਅਧਿਆਤਮਿਕ ਉਪਦੇਸ਼ਕਾਂ ਨੂੰ ਲੋਕਾਂ ਦੀ ਸੇਵਾ ਦਾ ਸੰਦੇਸ਼ ਗ੍ਰਹਿਣ ਕਰਨ ਦਾ ਸੱਦਾ ਦਿੱਤਾ



ਮਹਿਲਾ ਸਸ਼ਕਤੀਕਰਣ ਰਾਸ਼ਟਰੀ ਪ੍ਰਗਤੀ ਦੀ ਕੁੰਜੀ ਹੈ: ਸ਼੍ਰੀ ਨਾਇਡੂ



ਉਪ ਰਾਸ਼ਟਰਪਤੀ ਨੇ ਸ੍ਰੀ ਵਿਸਵ ਵਿਗਿਆਨ ਵਿਦਿਆ ਅਧਿਆਤਮਿਕ ਪੀਠਮ (Sri Viswa Viznana Vidya Adhyatmika Peetham) ਦੇ ਸਾਬਕਾ ਪ੍ਰਧਾਨ ਪੁਰੋਹਿਤ ਸ਼੍ਰੀ ਉਮਰ ਅਲੀਸ਼ਾ ਦੇ ਜੀਵਨ ਤੇ ਸੰਸਦੀ ਵਿਚਾਰ-ਵਟਾਂਦਰਿਆਂ ‘ਤੇ ਅਧਾਰਿਤ ਪੁਸਤਕ ਜਾਰੀ ਕੀਤੀ

Posted On: 05 NOV 2021 12:59PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਤੋਂ ਪ੍ਰੇਰਣਾ ਲੈਣ ਅਤੇ ਇੱਕ ਤਾਲਮੇਲ ਭਰਪੂਰ ਅਤੇ ਸਮਾਵੇਸ਼ੀ ਸਮਾਜ ਦੀ ਦਿਸ਼ਾ ਵਿੱਚ ਪ੍ਰਯਤਨ ਕਰਨ ਦੇ ਲਈ ਦੇਸ਼ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਕਾਰ ਦੇ ਭੇਦਭਾਵ ਤੋਂ ਮੁਕਤ ਸਮਾਜ ਦਾ ਨਿਰਮਾਣ ਹੀ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਅਸਲ ਸ਼ਰਧਾਂਜਲੀ ਹੈ।

ਸ਼੍ਰੀ ਨਾਇਡੂ ਵਿਸ਼ਾਖਾਪਟਨਮ ਵਿੱਚ ਸ੍ਰੀ ਵਿਸਵ ਵਿਗਿਆਨ ਵਿਦਿਆ ਅਧਿਆਤਮਿਕ ਪੀਠਮ (Sri Viswa Viznana Vidya Adhyatmika Peetham) ਦੇ ਸਾਬਕਾ ਪ੍ਰਧਾਨ ਪੁਰੋਹਿਤ ਸ਼੍ਰੀ ਉਮਰ ਅਲੀਸ਼ਾ ਦੇ ਜੀਵਨ ਅਤੇ ਸੰਸਦੀ ਬਹਿਸ ਤੇ ਇੱਕ ਪੁਸਤਕ ਦੇ ਜਾਰੀ ਕਰਨ ਦੇ ਅਵਸਰ ਤੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਪ ਰਾਸ਼ਟਰਪਤੀ ਨੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਸ਼੍ਰੀ ਅਲੀਸ਼ਾ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਇੱਕ ਮਾਨਵਤਾਵਾਦੀ ਦਸਦੇ ਹੋਏ ਸਾਹਿਤਕ ਅਤੇ ਸਮਾਜਿਕ ਖੇਤਰਾਂ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਣ ਦੇ ਲਈ ਸ਼੍ਰੀ ਅਲੀਸ਼ਾ ਦੇ ਪ੍ਰਯਤਨਾਂ ਬਾਰੇ ਚਰਚਾ ਕੀਤੀ।

ਸ਼੍ਰੀ ਉਮਰ ਅਲੀਸ਼ਾ ਦੇ ਅਧਿਆਤਮਿਕ ਦ੍ਰਿਸ਼ਟੀਕੋਣ ਬਾਰੇ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਧਾਰਮਿਕ ਤੇ ਅਧਿਆਤਮਿਕ ਉਪਦੇਸ਼ਕਾਂ ਨੂੰ ਸੇਵਾ’ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਅਧਿਆਤਮ ਅਤੇ ਸੇਵਾ ਅਲੱਗ ਨਹੀਂ ਹਨ ਅਤੇ ਇਹ ਲਾਜ਼ਮੀ ਤੌਰ ਤੇ ਸਮਾਜ ਦਾ ਕਲਿਆਣ ਚਾਹੁੰਦੇ ਹਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਤੇਜ਼ ਰਾਸ਼ਟਰੀ ਪ੍ਰਗਤੀ ਦੇ ਲਈ ਮਹਿਲਾਵਾਂ ਦਾ ਸਸ਼ਕਤੀਕਰਣ ਜ਼ਰੂਰੀ ਹੈ। ਉਨ੍ਹਾਂ ਨੇ ਵਿਅਕਤੀਪਰਿਵਾਰ ਅਤੇ ਰਾਸ਼ਟਰ ਦੀ ਆਰਥਿਕ ਸਮ੍ਰਿੱਧੀ ਦੇ ਲਈ ਬਾਲੜੀਆਂ ਦੀ ਸਿੱਖਿਆ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ।

ਆਂਧਰ ਪ੍ਰਦੇਸ਼ ਰਾਜ ਦੇ ਟੂਰਿਜ਼ਮ ਮੰਤਰੀ ਸ਼੍ਰੀ ਮੁੱਤਮਸੇਟੀ ਸ੍ਰੀਨਿਵਾਸ ਰਾਓਸ੍ਰੀ ਵਿਸਵ ਵਿਗਿਆਨ ਵਿਦਿਆ ਅਧਿਆਤਮਿਕ ਪੀਠਮ ਦੇ ਸਾਬਕਾ ਪ੍ਰਧਾਨ ਪੁਰੋਹਿਤ ਸ਼੍ਰੀ ਉਮਰ ਅਲੀਸ਼ਾਲੇਖਕਭਾਸ਼ਾ ਵਿਗਿਆਨੀ ਅਤੇ ਹੋਰ ਪਤਵੰਤੇ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

*****

 

ਐੱਮਐੱਸ/ਐੱਨਐੱਸ/ਡੀਪੀ



(Release ID: 1769655) Visitor Counter : 166