ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ 5 ਨਵੰਬਰ ਨੂੰ ਕੇਦਾਰਨਾਥ ਜਾਣਗੇ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨਗੇ
ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪ੍ਰਧਾਨ ਮੰਤਰੀ ਪਰਦਾ ਹਟਾਉਣਗੇ
ਇਸ ਮੌਕੇ, ਚਾਰ ਧਾਮ ਸਮੇਤ ਜਯੋਤਿਰਲਿੰਗਾਂ ਅਤੇ ਜਯੋਤਿਸ਼ਪੀਠ ਵਿਖੇ ਪ੍ਰੋਗਰਾਮ ਕਰਵਾਏ ਜਾਣਗੇ
ਕੇਂਦਰੀ ਸੱਭਿਆਚਾਰ ਮੰਤਰਾਲਾ ਕੇਰਲ ਦੇ ਕਾਲਾਡੀ ਵਿੱਚ ਆਦਿ ਸ਼ੰਕਰਾਚਾਰੀਆ ਦੇ ਜਨਮ ਸਥਾਨ 'ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰੇਗਾ
ਕੇਂਦਰੀ ਟੂਰਿਜ਼ਮ ਮੰਤਰਾਲੇ ਨੇ ਪ੍ਰਸ਼ਾਦ (PRASHAD) ਸਕੀਮ ਦੇ ਤਹਿਤ 'ਕੇਦਾਰਨਾਥ ਦਾ ਏਕੀਕ੍ਰਿਤ ਵਿਕਾਸ' ਪ੍ਰੋਜੈਕਟ ਪੂਰਾ ਕੀਤਾ
Posted On:
03 NOV 2021 3:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਨਵੰਬਰ ਨੂੰ ਕੇਦਾਰਨਾਥ, ਉੱਤਰਾਖੰਡ ਦੀ ਯਾਤਰਾ ਕਰਨਗੇ। ਉਹ ਕੇਦਾਰਨਾਥ ਮੰਦਿਰ ਵਿਖੇ ਪੂਜਾ-ਅਰਚਨਾ ਕਰਨਗੇ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਸਮਾਧੀ ਦਾ ਉਦਘਾਟਨ ਕਰਨਗੇ ਅਤੇ ਸ਼੍ਰੀ ਆਦਿ ਸ਼ੰਕਰਾਚਾਰੀਆ ਦੀ ਪ੍ਰਤਿਮਾ ਤੋਂ ਪਰਦਾ ਹਟਾਉਣੇ। ਸੰਨ 2013 ਦੇ ਹੜ੍ਹਾਂ ਵਿੱਚ ਤਬਾਹੀ ਤੋਂ ਬਾਅਦ ਸਮਾਧੀ ਦਾ ਪੁਨਰ ਨਿਰਮਾਣ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਇੱਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਉਹ ਸਰਸਵਤੀ ਰਿਟੇਨਿੰਗ ਵਾਲ ਅਸਟਪਥ ਅਤੇ ਘਾਟ, ਮੰਦਾਕਿਨੀ ਰਿਟੇਨਿੰਗ ਵਾਲ ਅਸ਼ਠਪਥ, ਤੀਰਥ ਪੁਰੋਹਿਤ ਘਰ ਅਤੇ ਮੰਦਾਕਿਨੀ ਨਦੀ 'ਤੇ ਗਰੁੜ ਛੱਤੀ (Garud Chatti) ਪੁਲ਼ ਸਮੇਤ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ 130 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਸੰਗਮ ਘਾਟ, ਫਸਟ ਏਡ ਅਤੇ ਟੂਰਿਸਟ ਫੈਸਿਲਿਟੇਸ਼ਨ ਸੈਂਟਰ, ਪ੍ਰਸ਼ਾਸ਼ਕੀ ਦਫ਼ਤਰ ਅਤੇ ਹਸਪਤਾਲ, ਦੋ ਗੈਸਟ ਹਾਊਸ, ਪੁਲਿਸ ਸਟੇਸ਼ਨ, ਕਮਾਂਡ ਐਂਡ ਕੰਟਰੋਲ ਸੈਂਟਰ, ਅਸ਼ਠਪਥ ਕਤਾਰ ਪ੍ਰਬੰਧਨ ਅਤੇ ਰੇਨ ਸ਼ੈਲਟਰ ਅਤੇ ਸਰਸਵਤੀ ਨਾਗਰਿਕ ਸੁਵਿਧਾ ਭਵਨ, ਮੰਦਾਕਿਨੀ ਦੇ ਪੁਨਰ ਵਿਕਾਸ ਸਮੇਤ 180 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਸਰਸਵਤੀ ਅਸ਼ਠਪਥ ਦੇ ਨਾਲ ਚਲ ਰਹੇ ਕਾਰਜਾਂ ਦੀ ਸਮੀਖਿਆ ਅਤੇ ਨਿਰੀਖਣ ਵੀ ਕਰਨਗੇ।
ਕੇਦਾਰਨਾਥ ਵਿੱਚ 2013 ਵਿੱਚ ਆਈ ਕੁਦਰਤੀ ਆਫ਼ਤ ਤੋਂ ਬਾਅਦ, 2014 ਵਿੱਚ ਇਸ ਦਾ ਪੁਨਰ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਕੇਦਾਰਨਾਥ ਵਿਖੇ ਸਮੁੱਚਾ ਪੁਨਰ ਨਿਰਮਾਣ ਕਾਰਜ ਪ੍ਰਧਾਨ ਮੰਤਰੀ ਦੀ ਨਿਜੀ ਅਗਵਾਈ ਵਿੱਚ ਕੀਤਾ ਗਿਆ ਹੈ, ਜਿਨ੍ਹਾਂ ਨੇ ਲਗਾਤਾਰ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਤੇ ਨਿਗਰਾਨੀ ਕੀਤੀ ਹੈ ਅਤੇ ਪੁਨਰ-ਵਿਕਾਸ ਦੇ ਕਾਰਜਾਂ ਦੇ ਲਈ ਆਪਣਾ ਦ੍ਰਿਸ਼ਟੀਕੋਣ ਦਿੱਤਾ ਹੈ।
ਇਸ ਮੌਕੇ 'ਤੇ ਚਾਰ ਧਾਮ (ਬਦਰੀਨਾਥ, ਦਵਾਰਕਾ, ਪੁਰੀ ਅਤੇ ਰਾਮੇਸ਼ਵਰਮ) ਸਮੇਤ ਦੇਸ਼ ਭਰ ਦੇ ਜਯੋਤਿਰਲਿੰਗਾਂ ਅਤੇ ਜਯੋਤਿਸ਼ਪੀਠ 'ਤੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਪ੍ਰੋਗਰਾਮ ਵਿੱਚ ਪਰੰਪਰਾਗਤ ਸਵੇਰ ਦੀ ਆਰਤੀ ਤੋਂ ਬਾਅਦ ਵੈਦਿਕ ਜਾਪ ਸ਼ਾਮਲ ਹੋਵੇਗਾ। ਸੱਭਿਆਚਾਰ ਮੰਤਰਾਲਾ ਜਯੋਤਿਰਲਿੰਗ/ਜਯੋਤਿਸ਼ਪੀਠ ਜਾਂ ਨੇੜਲੇ ਸਥਾਨ 'ਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰੇਗਾ। ਪ੍ਰੋਗਰਾਮਾਂ ਵਿੱਚ ਸਥਾਨਕ ਭਾਸ਼ਾ ਜਾਂ ਸੰਸਕ੍ਰਿਤ ਵਿੱਚ ਕੀਰਤਨ/ਭਜਨ/ਸ਼ਿਵ ਉਸਤਤੀ ਸ਼ਾਮਲ ਹੋਵੇਗੀ ਅਤੇ ਉਸ ਤੋਂ ਬਾਅਦ ਸ਼ਿਵ ਤਾਂਡਵ ਜਾਂ ਅਰਧਨਾਰੀਸ਼ਵਰ ਰੂਪ 'ਤੇ ਅਧਾਰਿਤ ਕਲਾਸੀਕਲ ਨ੍ਰਿਤ ਪੇਸ਼ ਕੀਤਾ ਜਾਵੇਗਾ। ਵੀਣਾ, ਵਾਇਲਨ, ਬੰਸਰੀ ਦੇ ਨਾਲ ਸ਼ਾਸਤਰੀ ਵਾਦ ਯੰਤਰ ਪੇਸ਼ਕਾਰੀ ਵੀ ਹੋਵੇਗੀ।
(ਅਸ਼ਠ ਮਾਰਗ)
(ਸਮਾਧੀ ਗੁਫਾਵਾਂ)
(ਸੰਗਮ ਘਾਟ ਵਿਖੇ ਪਲੈਟਫਾਰਮ)
ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ, ਕੇਰਲ ਦੇ ਕਲਾਡੀ ਵਿੱਚ ਸ਼ੰਕਰਾਚਾਰੀਆ ਮੰਦਿਰ ਵਿੱਚ ਪ੍ਰੋਗਰਾਮ ਦੀ ਅਗਵਾਈ ਕਰਨਗੇ, ਜੋ ਕਿ ਆਦਿ ਸ਼ੰਕਰਾਚਾਰੀਆ ਦਾ ਜਨਮ ਸਥਾਨ ਹੈ। ਸੰਗੀਤ ਵਿਭਾਗ ਦੁਆਰਾ ਆਦਿ ਸ਼ੰਕਰਾਚਾਰੀਆ ਦੀ ਰਚਨਾ ਦਾ ਪਾਠ, ਸ਼੍ਰੀ ਸ਼ੰਕਰਾਚਾਰੀਆ ਸੰਸਕ੍ਰਿਤ ਯੂਨੀਵਰਸਿਟੀ, ਕਲਾਡੀ ਅਤੇ ਸ਼੍ਰੀ ਸ਼ੰਕਰਾਚਾਰੀਆ ਸੰਸਕ੍ਰਿਤ ਯੂਨੀਵਰਸਿਟੀ, ਕਾਲਾਡੀ ਦੇ ਨ੍ਰਿਤ ਵਿਭਾਗ ਦੁਆਰਾ ਆਦਿ ਸ਼ੰਕਰਾਚਾਰੀਆ ਦੀ ਰਚਨਾ 'ਤੇ ਕਲਾਡੀ ਅਤੇ ਸ਼ਾਸਤਰੀ ਨ੍ਰਿਤ (ਭਰਤਨਾਟਿਅਮ ਅਤੇ ਮੋਹਿਨੀਅੱਟਮ) ਪ੍ਰਦਰਸ਼ਨ ਸਮੇਤ ਮੰਦਿਰ ਸਥਾਨ ਦੇ ਨੇੜੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਕੇਂਦਰੀ ਟੂਰਿਜ਼ਮ ਮੰਤਰਾਲੇ ਨੇ ਪ੍ਰਸ਼ਾਦ ਯੋਜਨਾ ਦੇ ਤਹਿਤ 'ਕੇਦਾਰਨਾਥ ਦੇ ਏਕੀਕ੍ਰਿਤ ਵਿਕਾਸ' ਦੇ ਤਹਿਤ ਕਈ ਕਾਰਜ ਪੂਰੇ ਕਰ ਲਏ ਹਨ। ਏਕੀਕ੍ਰਿਤ ਪ੍ਰੋਜੈਕਟ ਦੇ ਤਹਿਤ, ਰੁਦਰਪ੍ਰਯਾਗ ਵਿਖੇ ਆਰਥਿਕ ਸਵੱਛ ਭੋਜਨ ਦੁਕਾਨ, ਪਖ਼ਾਨਾ ਬਲਾਕ, ਈਕੋ-ਲੌਗ ਇੰਟਰਪ੍ਰਿਟੇਸ਼ਨ ਸੈਂਟਰ, ਸੂਚਨਾਤਮਕ ਸੰਕੇਤ, ਇਸ਼ਨਾਨ ਘਾਟ ਜਿਹੇ ਕਈ ਪ੍ਰੋਜੈਕਟ ਕੰਪੋਨੈਂਟਸ; ਤਿਲਵਾੜਾ ਵਿਖੇ ਪਾਰਕਿੰਗ, ਬੈਠਣ ਦਾ ਪ੍ਰਬੰਧ, ਸੋਲਰ ਐੱਲਈਡੀ ਸਟ੍ਰੀਟ ਲਾਈਟ, ਟਾਇਲਟ ਬਲਾਕ, ਦਿਸ਼ਾ ਨਿਰਦੇਸ਼ਕ; ਅਗਸਤਮੁਨੀ ਵਿਖੇ ਪਾਰਕਿੰਗ, ਬੈਠਣ ਦਾ ਪ੍ਰਬੰਧ, 3 ਰੈਸਟ ਸ਼ੈਲਟਰ, 2 ਵਿਊ ਪੁਆਇੰਟ, ਸੁਰੱਖਿਆ ਦੀਵਾਰਾਂ, ਟਾਇਲਟ ਬਲਾਕ; ਉਖੀਮੱਠ ਵਿਖੇ ਬਹੁ ਪੱਧਰੀ ਪਾਰਕਿੰਗ, ਈਕੋ ਲੌਗ ਹੱਟ, ਵਿਆਖਿਆ ਸੈਂਟਰ, ਪ੍ਰਸ਼ਾਦ ਦੁਕਾਨਾਂ; ਗੁਪਤਕਾਸ਼ੀ ਵਿਖੇ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸੋਲਰ ਐੱਲਈਡੀ ਸਟ੍ਰੀਟ ਲਾਈਟ; ਕਾਲੀਮਠ ਵਿਖੇ ਫੂਡ ਕਿਓਸਕ, ਰੀਟੇਨਿੰਗ ਵਾਲ; ਸੀਤਾਪੁਰ ਵਿਖੇ ਬੈਠਣ ਦਾ ਪ੍ਰਬੰਧ, ਟੂਰਿਸਟ ਇਨਫਰਮੇਸ਼ਨ ਸੈਂਟਰ, ਸੋਲਰ ਐੱਲਈਡੀ ਸਟ੍ਰੀਟ ਲਾਈਟ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਪ੍ਰੋਜੈਕਟ ਦੇ ਤਹਿਤ ਸੀਸੀਟੀਵੀ, ਨਿਗਰਾਨੀ, ਵਾਈ-ਫਾਈ ਸਥਾਪਨਾ ਸਮੇਤ ਸੱਤ ਸਥਾਨਾਂ 'ਤੇ ਆਈਈਸੀ ਵੀ ਪੂਰਾ ਕਰ ਲਿਆ ਗਿਆ ਹੈ। ਪ੍ਰੋਜੈਕਟ ਦੇ ਸਾਰੇ ਪ੍ਰਵਾਨਿਤ ਕੰਮ ਜੂਨ 2021 ਵਿੱਚ ਸਫ਼ਲਤਾਪੂਰਵਕ ਮੁਕੰਮਲ ਹੋ ਗਏ ਹਨ। ਕੇਦਾਰਨਾਥ ਪ੍ਰੋਜੈਕਟ ਦੇ ਏਕੀਕ੍ਰਿਤ ਵਿਕਾਸ ਲਈ ਪ੍ਰਵਾਨਿਤ ਪ੍ਰੋਜੈਕਟ ਦੀ ਲਾਗਤ 34.78 ਕਰੋੜ ਰੁਪਏ ਹੈ।
ਪ੍ਰੋਜੈਕਟ ਦੇ ਪੂਰੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ।
ਕੇਦਾਰਨਾਥ ਸ਼ਰਧਾਲੂਆਂ ਵਿੱਚ ਇੱਕ ਆਕਰਸ਼ਕ ਅਤੇ ਪ੍ਰਸਿੱਧ ਟੂਰਿਜ਼ਮ ਸਥਾਨ ਵਜੋਂ ਉੱਭਰ ਰਿਹਾ ਹੈ। ਸਮਾਧੀ ਗੁਫਾ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਘੰਟੇ ਇਕਾਂਤ ਵਿੱਚ ਬਿਤਾਏ, ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਸਰਕਾਰ ਨੇ ਇਸ ਪ੍ਰਾਚੀਨ ਗੁਫਾ ਨੂੰ ਪੁਨਰ ਨਿਰਮਾਣ ਪ੍ਰਾਜੈਕਟ ਤਹਿਤ ਭੈਰਵਨਾਥ ਮੰਦਰ ਦੇ ਸਾਹਮਣੇ ਧਿਆਨ ਕਰਨ ਲਈ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਦੇ ਧਿਆਨ ਸੈਸ਼ਨ ਤੋਂ ਬਾਅਦ ਇਹ ਗੁਫਾ ਭਾਰਤੀ ਅਤੇ ਅੰਤਰਰਾਸ਼ਟਰੀ ਸ਼ਰਧਾਲੂਆਂ ਵਿੱਚ ਪ੍ਰਸਿੱਧ ਹੋ ਗਈ ਹੈ।
ਸਥਾਨਕ ਪ੍ਰਸ਼ਾਸਨ ਵੱਲੋਂ ਕੇਦਾਰਨਾਥ ਧਾਮ ਵਿਖੇ ਤਿੰਨ ਹੋਰ ਗੁਫਾਵਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਹ ਤਿੰਨੇ ਗੁਫਾਵਾਂ ਕੇਦਾਰਨਾਥ ਦੇ ਨੇੜੇ ਲਗਭਗ 12,500 ਫੁੱਟ ਦੀ ਉਚਾਈ 'ਤੇ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸ਼ਰਧਾਲੂ ਇਕਾਂਤ ਵਿੱਚ ਅਤੇ ਸ਼ਾਂਤੀ ਨਾਲ ਧਿਆਨ ਕਰ ਸਕਣ।
************
ਐੱਨਬੀ/ਐੱਸਕੇ
(Release ID: 1769332)
Visitor Counter : 196