ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਧਨਤੇਰਸ 'ਤੇ ਗ੍ਰਾਮੀਣ ਐੱਸਐੱਚਜੀ ਦੀਆਂ ਮਹਿਲਾਵਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਤੋਂ ਵੱਧ ਦੀ ਕਮਾਈ ਕਰਨ ਦਾ ਮੰਤਰ ਦਿੱਤਾ


ਸ਼੍ਰੀ ਗਿਰੀਰਾਜ ਰਾਜ ਸਿੰਘ ਨੇ ਐੱਨਪੀਏ ਨੂੰ ਘਟਾ ਕੇ ਸਿਰਫ਼ 2.8% 'ਤੇ ਸੀਮਿਤ ਕਰਨ ਲਈ ਡੀਏਵਾਈ-ਐੱਨਆਰਐੱਲਐੱਮ ਮਿਸ਼ਨ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ

प्रविष्टि तिथि: 02 NOV 2021 7:11PM by PIB Chandigarh

 ਧਨਤੇਰਸ ਦੇ ਸ਼ੁਭ ਮੌਕੇ 'ਤੇ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਗ੍ਰਾਮੀਣ ਮਹਿਲਾਵਾਂ ਨੂੰ ਆਪਣੀ ਸਾਲਾਨਾ ਆਮਦਨ ਨੂੰ ਇੱਕ ਲੱਖ ਰੁਪਏ ਤੋਂ ਵੱਧ ਵਧਾਉਣ ਲਈ ਮਾਰਗਦਰਸ਼ਨ ਕੀਤਾ। ਇਸ ਨੂੰ ਇੱਕ ਪ੍ਰੇਰਣਾਦਾਇਕ ਅਤੇ ਉਤਸ਼ਾਹੀ 'ਮਿਸ਼ਨ ਇੱਕ ਲੱਖ ਰੁਪਏ' ਦੱਸਦਿਆਂ ਮੰਤਰੀ ਨੇ ਕਿਹਾ ਕਿ ਇਹ ਪਿੰਡਾਂ ਵਿੱਚ ਬਦਲਾਅ ਲਿਆਉਣ ਲਈ ਇੱਕ ਗੇਮ ਚੇਂਜਰ ਪਹਿਲ ਸਾਬਤ ਹੋਵੇਗਾ।

 

 ਸ਼੍ਰੀ ਗਿਰੀਰਾਜ ਸਿੰਘ ਨੇ ਮਹਿਲਾਵਾਂ ਨੂੰ ਇਹ ਮੰਤਰ 2 ਨਵੰਬਰ, 2021 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਆਰਡੀ) ਦੀ ਦੀਨ ਦਯਾਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੁਆਰਾ ਮਹਿਲਾ ਉਤਪਾਦਕ ਕੰਪਨੀਆਂ ਦੇ ਬੋਰਡ ਆਫ਼ ਡਾਇਰੈਕਟਰਾਂ ਨਾਲ ਆਯੋਜਿਤ ਗੱਲਬਾਤ ਦੌਰਾਨ ਦਿੱਤਾ।



 ਗੱਲਬਾਤ ਲਈ ਮਹਾਰਾਸ਼ਟਰ, ਝਾਰਖੰਡ, ਬਿਹਾਰ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਰਾਜਾਂ ਵਿੱਚੋਂ ਪੰਜ ਉਤਪਾਦਕ ਉੱਦਮ ਚੁਣੇ ਗਏ ਸਨ। ਭਾਗ ਲੈਣ ਵਾਲੇ ਉੱਦਮਾਂ ਵਿੱਚ ਮਹਾਰਾਸ਼ਟਰ ਦੇ ਗੜ੍ਹ ਚਿਰੌਲੀ ਤੋਂ ਈਕੋਵੈਨ ਸੈਲਫ-ਰਿਲਾਇੰਟ ਵੂਮੈਨ ਫਾਰਮਰਸ ਪ੍ਰੋਡਿਊਸਰ ਕੰਪਨੀ ਲਿਮਟਿਡ, ਝਾਰਖੰਡ ਦੇ ਪੱਛਮੀ ਸਿੰਘਭੂਮ ਤੋਂ ਝਾਰ ਵੂਮੈਨ ਰੇਸ਼ਮ ਪ੍ਰੋਡਿਊਸਰਜ਼ ਕੰਪਨੀ ਲਿਮਟਿਡ, ਬਿਹਾਰ ਦੇ ਪੂਰਨੀਆ ਤੋਂ ਅਰਣਯਕ ਐਗਰੀ ਪ੍ਰੋਡਿਊਸਰਜ਼ ਕੰਪਨੀ ਲਿਮਟਿਡ, ਤੇਲੰਗਾਨਾ ਵਿੱਚ ਹੈਦਰਾਬਾਦ ਤੋਂ ਬੀ’ ਨਿਸ਼ਾਨ ਵੂਮੈਨ ਪ੍ਰੋਡਿਊਸਰਜ਼ ਕੰਪਨੀ ਅਤੇ ਸ਼ਿਓਪੁਰ, ਮੱਧ ਪ੍ਰਦੇਸ਼ ਤੋਂ ਸਹਾਰਿਆ ਮਹਿਲਾ ਲਘੂ ਵਨੋਪਜ ਪ੍ਰੋਡਿਊਸਰਜ਼ ਕੰਪਨੀ ਲਿਮਟਿਡ ਸ਼ਾਮਲ ਸਨ।

 

 



 ਮੰਤਰੀ ਨੇ ਭਾਗੀਦਾਰਾਂ ਦੀਆਂ ਪ੍ਰਗਤੀ ਦੀਆਂ ਕਹਾਣੀਆਂ, ਚੁਣੌਤੀਆਂ ਅਤੇ ਉਮੀਦਾਂ ਬਾਰੇ ਧੀਰਜ ਨਾਲ ਸੁਣਿਆ ਅਤੇ ਅੱਗੇ ਵਧਣ ਦਾ ਮਾਰਗਦਰਸ਼ਨ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਬਕਾ ਸਾਥ, ਸਬ ਕਾ ਵਿਕਾਸ’ ਦੇ ਨਾਅਰੇ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦੇ ਹੋਏ, ਸ਼੍ਰੀ ਗਿਰੀਰਾਜ ਸਿੰਘ ਨੇ ਟੀਮ ਨੂੰ ਕਿਹਾ ਕਿ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਕੁਝ ਮੈਂਬਰਾਂ ਵੱਲੋਂ ਇੱਕ ਲੱਖ ਰੁਪਏ ਸਾਲਾਨਾ ਕਮਾਉਣ ਦਾ ਟੀਚਾ ਪ੍ਰਾਪਤ ਕਰਨ ਲੈਣਾ ਹੀ ਕਾਫ਼ੀ ਨਹੀਂ ਹੈ। ਇਹ ਟੀਚਾ ਸਮੂਹ ਦੇ ਸਾਰੇ ਮੈਂਬਰਾਂ ਦੁਆਰਾ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। 'ਆਤਮਨਿਰਭਰ ਭਾਰਤ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਮੰਤਰੀ ਨੇ ਭੈਣਾਂ (ਦੀਦੀਆਂ) ਨੂੰ ਸੇਧ ਦਿੱਤੀ ਕਿ ਉਹ ਇਸ ਬਾਰੇ ਸੋਚਣ ਕਿ ਉਹ ਆਪਣੀ ਆਮਦਨ ਕਿਵੇਂ ਵਧਾ ਸਕਦੀਆਂ ਹਨ, ਯੋਜਨਾਵਾਂ ਤਿਆਰ ਕਰ ਸਕਦੀਆਂ ਹਨ ਅਤੇ ਇਸ ਨੂੰ ਸਾਂਝਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਕੇਂਦਰ ਅਤੇ ਰਾਜ ਸਰਕਾਰਾਂ ਇਸ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਗੀਆਂ।

 

 ਡੀਏਵਾਈ-ਐੱਨਆਰਐੱਲਐੱਮ ਮਿਸ਼ਨ ਦੀ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ, ਮੰਤਰੀ ਨੇ ਕਿਹਾ ਕਿ 2014 ਵਿੱਚ, ਮਿਸ਼ਨ ਨਾਲ ਜੁੜੇ 80,000 ਕਰੋੜ ਰੁਪਏ ਦੇ ਬੈਂਕ ਲਿੰਕੇਜ ਵਾਲੇ 2.35 ਕਰੋੜ ਐੱਸਐੱਚਜੀ ਮੈਂਬਰ ਸਨ ਅਤੇ ਉਸ ਸਮੇਂ ਐੱਨਪੀਏ 9.5% ਸੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਇਹ ਅੰਕੜਾ 4 ਲੱਖ ਕਰੋੜ ਰੁਪਏ ਦੇ ਬੈਂਕ ਲਿੰਕੇਜ ਨਾਲ ਐੱਸਐੱਚਜੀ ਮੈਂਬਰਾਂ ਵਜੋਂ 8 ਕਰੋੜ ਮਹਿਲਾਵਾਂ ਤੱਕ ਪਹੁੰਚ ਗਿਆ ਹੈ ਜਦੋਂ ਕਿ ਐੱਨਪੀਏ ਸਿਰਫ਼ 2.8 ਪ੍ਰਤੀਸ਼ਤ ਹੈ। ਮੰਤਰੀ ਨੇ ਕਿਹਾ ਕਿ ਸਾਲ 2022-24 ਤੱਕ ਸਵੈ-ਸਹਾਇਤਾ ਸਮੂਹਾਂ ਦਾ ਘੇਰਾ ਵਧ ਕੇ 10 ਕਰੋੜ ਮੈਂਬਰਾਂ ਤੱਕ ਪਹੁੰਚ ਜਾਵੇਗਾ ਅਤੇ ਉਨ੍ਹਾਂ ਲਈ ਸਾਲਾਨਾ ਇੱਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕਮਾਈ ਸੰਭਵ ਹੋ ਸਕਦੀ ਹੈ ਜਿਸ ਨਾਲ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ। ਮੰਤਰੀ ਨੇ ਭਾਗੀਦਾਰਾਂ ਦੇ ਭਰੋਸੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹਾ ਰਵੱਈਆ ਆਰਥਿਕ ਤੌਰ 'ਤੇ ਸਸ਼ਕਤ ਮਹਿਲਾਵਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬਹੁਤ ਉਤਸ਼ਾਹਜਨਕ ਹੈ।

 

ਦੀਦੀਆਂ ਨਾਲ ਗੱਲਬਾਤ ਕਰਦੇ ਹੋਏ, ਗ੍ਰਾਮੀਣ ਵਿਕਾਸ ਰਾਜ ਮੰਤਰੀ, ਸਾਧਵੀ ਨਿਰੰਜਨ ਜਯੋਤੀ ਨੇ ਧਨਤੇਰਸ 'ਤੇ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਸ਼੍ਰੀ ਗਿਰੀਰਾਜ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸਰਕਾਰ ਮਹਿਲਾਵਾਂ ਦੀ ਸ਼ਕਤੀ ਨੂੰ ਲਕਸ਼ਮੀ ਦੇ ਰੂਪ ਵਿੱਚ ਮੰਨਦੀ ਹੈ ਅਤੇ ਨੀਤੀਆਂ ਦੇ ਜ਼ਰੀਏ ਉਨ੍ਹਾਂ ਲਈ ਇੱਕ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਜਿਸ ਨਾਲ ਸਾਲ ਭਰ ਕੰਮ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਮੰਤਰੀ ਨੇ ਉਦਾਹਰਣਾਂ ਦਿੱਤੀਆਂ ਕਿ ਕਿਸ ਤਰ੍ਹਾਂ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਬਦਲ ਕੇ ਉਨ੍ਹਾਂ ਦਾ ਮੁੱਲ ਵਾਧਾ ਕੀਤਾ ਜਾ ਸਕਦਾ ਹੈ ਜਿਨ੍ਹਾਂ ਦਾ ਬਿਹਤਰ ਮੰਡੀਕਰਣ ਹੋ ਸਕਦਾ ਹੈ ਅਤੇ ਹੋਰ ਸਰਕਾਰੀ ਸਕੀਮਾਂ ਨਾਲ ਜੋੜਿਆ ਜਾ ਸਕਦਾ ਹੈ।

 

 ਬੀਓਡੀ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਰਾਜ ਮੰਤਰੀ ਫੱਗਣ ਸਿੰਘ ਕੁਲਸਤੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਵਿਜ਼ਨ ਹੈ ਕਿ ਮਹਿਲਾਵਾਂ ਦੇ ਸਵੈ-ਮਾਣ ਨੂੰ ਆਰਥਿਕ ਸਸ਼ਕਤੀਕਰਨ ਜ਼ਰੀਏ ਹੀ ਵਧਾਇਆ ਜਾ ਸਕਦਾ ਹੈ ਅਤੇ ਸਵੈ-ਸਹਾਇਤਾ ਸਮੂਹ ਨੂੰ ਇੱਕ ਅੰਦੋਲਨ ਵਿੱਚ ਤਬਦੀਲ ਕਰਨ ਨਾਲ ਇਸ ਨੂੰ ਜਲਦੀ ਸਾਕਾਰ ਕਰਨ ਵਿੱਚ ਮਦਦ ਮਿਲੇਗੀ।

 

 ਬੈਠਕ ਵਿੱਚ ਐੱਨਆਰਐੱਲਐੱਮ ਦੇ ਅਧਿਕਾਰੀ ਅਤੇ ਭਾਗ ਲੈਣ ਵਾਲੇ ਰਾਜਾਂ ਦੇ ਐੱਸਆਰਐੱਲਐੱਮ ਦੇ ਅਧਿਕਾਰੀ ਵੀ ਸ਼ਾਮਲ ਹੋਏ।

 

 ********


ਏਪੀਐੱਸ/ਜੇਕੇ/ਆਈਏ


(रिलीज़ आईडी: 1769324) आगंतुक पटल : 196
इस विज्ञप्ति को इन भाषाओं में पढ़ें: English , Urdu , हिन्दी , Marathi