ਰੇਲ ਮੰਤਰਾਲਾ

ਭਾਰਤੀ ਰੇਲ ਨੇ ਪੀਪੀਪੀ ਪਹਿਲ ਦੇ ਤਹਿਤ ਕੇਵੜੀਆ ਰੇਲਵੇ ਸਟੇਸ਼ਨ ‘ਤੇ ਸਮਾਰਕ ਦੁਕਾਨ ਸਹਿਤ ਆਰਟ ਗੈਲਰੀ ਵਿਕਸਿਤ ਕੀਤੀ


ਆਰਟ ਗੈਲਰੀ ਵਿੱਚ ਗੁਜਰਾਤ ਅਤੇ ਭਾਰਤ ਦੇ ਕਲਾ ਅਤੇ ਸ਼ਿਲਪ ਦੇ ਵੱਖ-ਵੱਖ ਰੂਪਾਂ ਨੂੰ ਦਰਸਾਇਆ ਜਾਏਗਾ
ਹੁਣ “ਸਟੈਚੂ ਆਵ੍ ਯੂਨਿਟੀ” ਦੇਖਣ ਲਈ ਆਉਣ ਵਾਲੇ ਸੈਲਾਨੀ ਕੇਵੜੀਆ ਸਟੇਸ਼ਨ ‘ਤੇ ਹੀ ਗੁਜਰਾਤ ਦੇ ਸਮ੍ਰਿੱਧ ਸੱਭਿਆਚਾਰਕ ਇਤਿਹਾਸ ਤੋਂ ਜਾਣੂ ਹੋ ਸਕਦੇ ਹਨ

Posted On: 02 NOV 2021 12:04PM by PIB Chandigarh

ਹੁਣ “ਸਟੈਚੂ ਆਵ੍ ਯੂਨਿਟੀ” ਦੇਖਣ ਲਈ ਆਉਣ ਵਾਲੇ ਸੈਲਾਨੀ ਕੇਵੜੀਆ ਸਟੇਸ਼ਨ ‘ਤੇ ਹੀ ਗੁਜਰਾਤ ਦੇ ਸਮ੍ਰਿੱਧ ਸੱਭਿਆਚਾਰਕ ਇਤਿਹਾਸ ਤੋਂ ਜਾਣੂ ਹੋ ਸਕਦੇ ਹਨ।

 “ਸਟੈਚੂ ਆਵ੍ ਯੂਨਿਟੀ” ਦੇ ਨੇੜੇ ਇੱਕ ਹੋਰ ਸੈਲਾਨੀ ਆਕਰਸ਼ਣ ਵਿਕਸਿਤ ਕਰਨ ਦੀ ਕੜੀ ਵਿੱਚ ਪੱਛਮੀ ਰੇਲਵੇ ਦੇ ਵਡੋਦਰਾ ਡਿਵੀਜਨ ਨੇ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਪਹਿਲ ਦੇ ਤਹਿਤ ਕੇਵੜੀਆ ਰੇਲਵੇ ਸਟੇਸ਼ਨ ‘ਤੇ ਸਮਾਰਕ ਦੁਕਾਨ ਸਹਿਤ ਇੱਕ ਆਰਟ ਗੈਲਰੀ ਵਿਕਸਿਤ ਕਰਨ ਲਈ ਇੱਕ ਕੰਟਰੈਕਟ ਕੀਤਾ ਹੈ। ਇਹ ਭਾਰਤੀ ਰੇਲ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਕੰਟਰੈਕਟ ਹੈ।

ਪੀਪੀਪੀ ਮਾਡਲ ਦੇ ਲਾਭਾਂ ਦੇ ਵੰਡ ਸਹਿਤ ਆਰਟ ਗੈਲਰੀ ਗੁਜਰਾਤ ਅਤੇ ਭਾਰਤ ਦੇ ਕਲਾ ਅਤੇ ਸ਼ਿਲਪ ਦੇ ਵੱਖ-ਵੱਖ ਰੂਪਾਂ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਰੇਲਵੇ ਨੂੰ 24.7 ਲੱਖ ਰੁਪਏ ਅਰਜਿਤ ਕਰਨ ਅਤੇ 2.83 ਕਰੋੜ ਰੁਪਏ ਦੇ ਸੰਭਾਵਿਤ ਮਾਲੀਆ ਦੇ ਨਾਲ ਨਿਜੀ ਪੱਖਾਂ ਦੁਆਰਾ ਵਿਕਸਿਤ ਅਤੇ ਸੰਚਾਲਿਤ ਕੀਤੀ ਜਾਏਗੀ। ਇਹ ਮਾਨਤਾ ਨਾ ਕੇਵਲ ਕੇਵੜੀਆ ਆਉਣ ਵਾਲੇ ਲੋਕਾਂ ਦੇ ਅਨੁਭਵ ਨੂੰ ਖੁਸ਼ਹਾਲ ਕਰੇਗੀ, ਬਲਕਿ ਸਮਾਜਿਕ ਮੋਰਚੇ ‘ਤੇ ਇਹ ਅਨੋਖੀ ਅਵਧਾਰਣਾ ਨਰਮਦਾ ਜ਼ਿਲ੍ਹੇ ਦੇ ਸਥਾਨਕ ਜਨਜਾਤੀ ਦੇ ਲੋਕਾਂ ਨੂੰ ਉਨ੍ਹਾਂ ਦੀ ਕਬਾਇਲੀ ਕਲਾ ਨੂੰ ਹੁਲਾਰਾ ਦੇਣ ਦਾ ਮੌਕਾ ਦੇ ਕੇ ਰੋਜ਼ਗਾਰ ਵੀ ਪ੍ਰਦਾਨ ਕਰੇਗੀ।

ਮੁੱਖ ਵਿਸ਼ੇਸ਼ਤਾਵਾਂ ਵੀਡੀਓ ਕੱਲਿਪ ਵਿੱਚ ਦਰਸਾਈਆਂ ਗਈਆਂ ਹੈ:https://youtu.be/iPFIz_wA8hg

*****

 ਆਰਕੇਜੇ/ਐੱਮ



(Release ID: 1769014) Visitor Counter : 133