ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰ 2020 ਦੇ ਵਿਜੇਤਾਵਾਂ ਨੂੰ ਟ੍ਰਾਫੀਆਂ ਸੌਂਪੀਆ, ਕੇਂਦਰੀ ਖੇਡ ਮੰਤਰੀ ਸਮਾਰੋਹ ਵਿੱਚ ਸ਼ਾਮਿਲ ਹੋਏ
ਸਾਰੇ ਖਿਡਾਰੀ ਘੱਟ ਤੋਂ ਘੱਟ ਪੰਜ ਅਜਿਹੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਦਾ ਸੰਕਲਪ ਲੈਣ ਜਿਨ੍ਹਾਂ ਨੂੰ ਭਵਿੱਖ ਵਿੱਚ ਭਾਰਤ ਲਈ ਮੈਡਲ ਜਿੱਤਣ ਦੀ ਸਹਿਣਸ਼ੀਲਤਾ ਹੋਵੇ:ਸ਼੍ਰੀ ਅਨੁਰਾਗ ਠਾਕੁਰ
Posted On:
01 NOV 2021 6:32PM by PIB Chandigarh
ਖੇਡ ਮੰਤਰਾਲੇ ਨੇ ਅੱਜ ਦਿੱਲੀ ਦੇ ਅਸ਼ੋਕ ਹੋਟਲ ਵਿੱਚ ਇੱਕ ਸਮਾਰੋਹ ਦੇ ਦੌਰਾਨ ਪਿਛਲੇ ਸਾਲ ਦੇ ਰਾਸ਼ਟਰੀ ਖੇਡ ਪੁਰਸਕਾਰਾਂ ਦੇ ਸਾਰੇ ਵਿਜੇਤਾਵਾਂ ਨੂੰ ਟ੍ਰਾਫੀਆ ਸੌਂਪੀਆ। ਰਾਸ਼ਟਰੀ ਖੇਡ ਪੁਰਸਕਾਰ 2020 ਦੇ ਸਾਰੇ ਵਿਜੇਤਾਵਾਂ ਨੂੰ ਪਹਿਲੇ ਹੀ ਨਕਦ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ ਲੇਕਿਨ ਉਨ੍ਹਾਂ ਨੇ ਪਿਛਲੇ ਸਾਲ ਦੇ ਆਯੋਜਨ ਦੇ ਦੌਰਾਨ ਆਪਣੀਆਂ ਟ੍ਰਾਫੀਆਂ ਅਤੇ ਪ੍ਰਸੰਸਾ ਪੱਤਰ ਪ੍ਰਾਪਤ ਨਹੀਂ ਕੀਤੇ ਸਨ, ਤਦ ਖੇਡ ਪੁਰਸਕਾਰ ਸਮਾਰੋਹ ਕੋਵਿਡ-19 ਮਹਾਮਾਰੀ ਦੇ ਕਾਰਨ ਵੀਡੀਓ ਕਾਨਫਰੰਸ ਦੇ ਰਾਹੀਂ ਆਯੋਜਿਤ ਕੀਤਾ ਗਿਆ ਸੀ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ। ਇਸ ਮੌਕੇ ‘ਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
29 ਅਗਸਤ, 2020 ਨੂੰ ਖੇਡ ਮੰਤਰਾਲੇ ਨੇ ਕੁੱਲ 74 ਰਾਸ਼ਟਰੀ ਖੇਡ ਪੁਰਸਕਾਰ ਪ੍ਰਦਾਨ ਕੀਤੇ ਸਨ ਜਿਸ ਵਿੱਚ 5 ਰਾਜੀਵ ਗਾਂਧੀ ਖੇਡ ਰਤਨ ਅਤੇ 27 ਅਰਜੁਨ ਪੁਰਸਕਾਰ ਸ਼ਾਮਿਲ ਹਨ। ਸੋਮਵਾਰ ਦੇ ਸਮਾਰੋਹ ਵਿੱਚ ਰਾਣੀ ਰਾਮਪਾਲ, ਵਿਨੇਸ਼ ਫੋਗਾਟ ਅਤੇ ਮਰਿਯੱਪਨ ਥੰਗਾਵੇਲੂ ਸਹਿਤ ਕਈ ਪੁਰਸਕਾਰ ਵਿਜੇਤਾਵਾਂ ਨੇ ਹਿੱਸਾ ਲਿਆ। ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਪ੍ਰਤਿਸ਼ਿਠਤ ਖੇਡ ਰਤਨ ਪੁਰਸਕਾਰ ਪ੍ਰਦਾਨ ਕੀਤਾ ਗਿਆ ਅਤੇ ਲਵਲੀਨਾ ਬੋਰਗੋਹੇਨ, ਈਸ਼ਾਂਤ ਸ਼ਰਮਾ, ਅਤਨੁਦਾਸ, ਸਾਤਵਿਕ ਸਾਈਰਾਜ ਰੰਕੀ ਰੈਡੀ, ਚਿਰਾਗ ਚੰਦਰਸ਼ੇਖਰ ਸ਼ੈੱਟੀ ਸਹਿਤ ਹੋਰ ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਸੌਂਪੇ ਗਏ।
ਪੁਰਸਕਾਰ ਵਿਜੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ਰਾਸ਼ਟਰੀ ਖੇਡ ਪੁਰਸਕਾਰ ਇੱਕ ਪ੍ਰਤਿਸ਼ਿਠਤ ਪੁਰਸਕਾਰ ਹੈ ਜੋ ਖਿਡਾਰੀਆਂ ਦੁਆਰਾ ਸਾਲਾਨਾ ਦੇ ਸਮਰਪਣ ਅਤੇ ਸਖਤ ਮਿਹਨਤ ਦੇ ਬਾਅਦ ਜਿੱਤਿਆ ਜਾਂਦਾ ਹੈ। ਸਾਰੇ ਪੁਰਸਕਾਰ ਵਿਜੇਤਾਵਾਂ ਨੂੰ ਵਧਾਈ ਅਤੇ ਉਨ੍ਹਾਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ। ਪੁਰਸਕਾਰ ਵਿਜੇਤਾਵਾਂ ਦੀ ਯਾਤਰਾ ਇੱਥੇ ਖਤਮ ਨਹੀਂ ਹੁੰਦੀ ਹੈ। ਉਨ੍ਹਾਂ ਨੂੰ ਹੋਰ ਵੀ ਬਹੁਤ ਕੁਝ ਹਾਸਿਲ ਕਰਨਾ ਹੈ। ਸਾਡੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਤਲਾਸ਼ ਜਾਰੀ ਰੱਖਣੀ ਚਾਹੀਦੀ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਵਿੱਚ ਸਮਰੱਥ ਬਣਾਉਣਾ ਚਾਹੀਦਾ ਹੈ। ਇਸ ਲਈ, ਮੈਂ ਸਾਰੇ ਖਿਡਾਰੀਆਂ ਤੋਂ ਪੰਜ ਅਜਿਹੇ ਖਿਡਾਰੀਆਂ ਦੀ ਖੇਡ ਪ੍ਰਤਿੱਗਿਆ ਨੂੰ ਨਿਖਾਰਨਾ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਦਾ ਸੰਕਲਪ ਲੈਣ ਦੀ ਬੇਨਤੀ ਕਰਦਾ ਹਾਂ ਜੋ ਭਵਿੱਖ ਵਿੱਚ ਮੈਂ ਭਾਰਤ ਲਈ ਮੈਡਲ ਜਿੱਤਣ ਦਾ ਸਹਿਣਸ਼ੀਲਤਾ ਰੱਖਦਾ ਹੋਵੇ।
ਸਾਲ 2020 ਲਈ ਰਾਸ਼ਟਰੀ ਖੇਡ ਪੁਰਸਕਾਰ ਵਿਜੇਤਾਵਾਂ ਦੀ ਸੂਚੀ
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ: ਰੋਹਿਤ ਸ਼ਰਮਾ (ਕ੍ਰਿਕੇਟ), ਮਰਿਯੱਪਨ ਥੰਗਾਵੇਲੂ (ਪੈਰਾ-ਐਥਲੇਟਿਕਸ), ਮਨਿਕਾ ਬਤਰਾ (ਟੇਬਲ ਟੈਨਿਸ), ਵਿਨੇਸ਼ ਫੋਗਾਟ (ਕੁਸ਼ਤੀ), ਰਾਣੀ ਰਾਮਪਾਲ(ਹਾਕੀ)।
ਅਰਜੁਨ ਪੁਰਸਕਾਰ: ਅਤਨੁ ਦਾਸ (ਤੀਰਅੰਦਾਜ਼ੀ), ਦੁਤੀ ਚੰਦ (ਐਥਲੈਟਿਕਸ), ਸਾਤਵਿਕ ਨੈਤਿਕ ਸਾਈਰਾਜ ਰੰਕੀ ਰੈੱਡੀ (ਬੈਡਮਿੰਟਨ), ਚਿਰਾਗ ਚੰਦਰਸ਼ੇਖਰ ਸ਼ੈੱਟੀ (ਬੈਡਮਿੰਟਨ), ਵਿਸ਼ੇਸ਼ ਭ੍ਰਿਗੁਵੰਸ਼ੀ (ਬਾਸਕਟਬਾਲ), ਮਨੀਸ਼ ਕੌਸ਼ਿਕ(ਮੁੱਕੇਬਾਜੀ), ਲੋਵਲੀਨਾ ਬੋਰਗੋਹੇਨ (ਮੁੱਕੇਬਾਜੀ), ਈਸ਼ਾਂਤ ਸ਼ਰਮਾ (ਕ੍ਰਿਕਟ), ਦੀਪਤੀ ਸ਼ਰਮਾ (ਕ੍ਰਿਕੇਟ) ਸਾਵੰਤ ਅਜੈ ਅਨੰਤ (ਘੋੜਸਵਾਰੀ), ਸੰਦੇਸ਼ ਝਿੰਗਨ(ਫੁੱਟਬਾਲ), ਅਦਿਤਿ ਅਸ਼ੋਕ (ਗੋਲਫ), ਆਕਾਸ਼ਦੀਪ ਸਿੰਘ (ਹਾਕੀ), ਦੀਪਿਕਾ (ਹਾਕੀ), ਦੀਪਕ (ਕਬੱਡੀ), ਕਾਲੇ ਸਾਰਿਕਾ ਸੁਧਾਕਰ (ਖੋ-ਖੋ), ਦੱਤੂ ਬਬਨ ਭੋਕਾਨਲ (ਰੋਇੰਗ), ਮਨੁ ਭਾਕਰ (ਨਿਸ਼ਾਨੇਬਾਜ਼ੀ), ਸੌਰਭ ਚੌਧਰੀ(ਨਿਸ਼ਨੇਬਾਜ਼ੀ ਖੇਡ), ਮਧੁਰਿਕਾ ਪਾਟਕਰ (ਟੇਬਲ ਟੈਨਿਸ), ਦਿਵਿਜ ਸ਼ਰਣ (ਟੈਨਿਸ), ਸ਼ਿਵ ਕੇਸ਼ਵਨ (ਨਿਸ਼ਾਨੇਬਾਜੀ ਖੇਡ) ਦਿਵਯਾ ਕਾਕਰਾਨ (ਕੁਸ਼ਤੀ), ਰਾਹੁਲ ਅਵਾਰੇ (ਕੁਸ਼ਤੀ), ਸੁਯਸ਼ ਨਾਰਾਇਣ ਜਾਧਵ (ਪੈਰਾ-ਤੈਰਾਕੀ), ਸੰਦੀਪ (ਪੈਰਾ-ਐਥਲੈਟਿਕਸ), ਮਨੀਸ਼ ਨਰਵਾਲ(ਪੈਰਾ ਨਿਸ਼ਾਨੇਬਾਜੀ)
ਦਰੋਣਾਚਾਰੀਆ ਪੁਰਸਕਾਰ ( ਲਾਈਫ - ਟਾਇਮ ਸ਼੍ਰੇਣੀ) : ਧਰਮੇਂਦਰ ਤਿਵਾਰੀ (ਤੀਰਅੰਦਾਜੀ), ਪੁਰਸ਼ੋਤਮ ਰਾਏ ( ਐਥਲੈਟਿਕਸ), ਸ਼ਿਵ ਸਿੰਘ (ਮੁੱਕੇਬਾਜੀ), ਰੋਮੇਸ਼ ਪਠਾਨੀਆ (ਹਾਕੀ ), ਕ੍ਰਿਸ਼ਣ ਕੁਮਾਰ ਹੁੱਡਾ (ਕਬੱਡੀ), ਵਿਜੈ ਭਾਲਚੰਦਰ ਮੁਨੀਸ਼ਵਰ (ਪੈਰਾ ਪਾਵਰ ਨਿਠਟਿਗ), ਨਰੇਸ਼ ਕੁਮਾਰ (ਟੈਨਿਸ) ਓਮ ਪ੍ਰਕਾਸ਼ ਦਹੀਆ (ਕੁਸ਼ਤੀ) ।
ਦਰੋਣਾਚਾਰੀਆ (ਨਿਯਮਿਤ ਸ਼੍ਰੇਣੀ ) : ਜੂਡ ਫੇਲੀਕਸ (ਹਾਕੀ) , ਯੋਗੇਸ਼ ਮਾਲਵੀਯ (ਮੱਲਖੰਭ ), ਜਸਪਾਲ ਰਾਣਾ (ਨਿਸ਼ਾਨੇਬਾਜੀ), ਕੁਲਦੀਪ ਕੁਮਾਰ ਹਾਂਡੂ (ਵੁਸ਼ੁ), ਗੌਰਵ ਖੰਨਾ (ਪੈਰਾ ਬੈਡਮਿੰਟਨ)।
ਧਿਆਨਚੰਦ ਪੁਰਸਕਾਰ: ਕੁਲਦੀਪ ਸਿੰਘ ਭੁੱਲਰ (ਐਥਲੈਟਿਕਸ ), ਜਿੰਸੀ ਫਿਲਿਪਸ (ਐਥਲੈਟਿਕਸ), ਪ੍ਰਦੀਪ ਸ਼੍ਰੀ ਕ੍ਰਿਸ਼ਣ ਗੰਧੇ (ਬੈਡਮਿੰਟਨ ), ਤ੍ਰਿਪਤੀ ਮੁਰਗੰਡੇ (ਬੈਡਮਿੰਟਨ ) ,ਐੱਨ ਊਸ਼ਾ (ਮੁੱਕੇਬਾਜੀ), ਲਾਖਾ ਸਿੰਘ (ਮੁੱਕੇਬਾਜੀ ), ਸੁਖਵਿੰਦਰ ਸਿੰਘ ਸੰਧੂ (ਫੁੱਟਬਾਲ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਜੇ ਰੰਜੀਤ ਕੁਮਾਰ ( ਪੈਰਾ- ਐਥਲੈਟਿਕਸ) , ਸੱਤਿਯਪ੍ਰਕਾਸ਼ ਤਿਵਾਰੀ (ਪੈਰਾ ਬੈਡਮਿੰਟਨ), ਮੰਜੀਤ ਸਿੰਘ (ਰੋਇੰਗ) , ਸਵਰਗੀ ਸ਼੍ਰੀ ਸਚਿਨ ਨਾਗ (ਤੈਰਾਕੀ), ਨੰਦਨ ਬਲ (ਟੈਨਿਸ), ਨੇਤਰਪਾਲ ਹੁੱਡਾ (ਕੁਸ਼ਤੀ)।
ਤੇਨਜਿੰਗ ਨੋਰਗੇ ਨੈਸ਼ਨਲ ਐਡਵੇਂਚਰ ਅਵਾਰਡ : ਅਨੀਤਾ ਦੇਵੀ (ਲੈਂਡ ਐਡਵੇਂਚਰ), ਕਰਨਲ ਸਰਫਰਾਜ ਸਿੰਘ (ਲੈਂਡ ਐਡਵੇਂਚਰ), ਟਕਾ ਤਮੁਤ ( ਲੈਂਡ ਐਡਵੇਂਚਰ), ਕੇਵਲ ਹਿਰੇਨ ਕੱਕਾ ( ਲੈਂਡ ਐਡਵੇਂਚਰ), ਸਤੇਂਦਰ ਸਿੰਘ (ਵਾਟਰ ਐਡਵੇਂਚਰ), ਗਜਾਨੰਦ ਯਾਦਵ ( ਏਅਰ ਐਡਵੇਂਚਰ), ਸਵਰਗੀ ਮਗਨ ਬਿਸਾ (ਲਾਈਫ ਟਾਈਮ ਅਚੀਵਮੈਂਟ) ।
ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟ੍ਰਾਫੀ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।
ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ:
ਨਵੋਦਿਤ ਅਤੇ ਯੁਵਾ ਪ੍ਰਤਿਭਾ ਦੀ ਪਹਿਚਾਣ ਅਤੇ ਟ੍ਰੇਨਿੰਗ: ਲਕਸ਼ ਇੰਸਟੀਟਿਊਟ, ਸੇਨਾ ਖੇਡ ਸੰਸਥਾਨ।
ਕਾਰਪੋਰੇਟ ਸਮਾਜਿਕ ਉੱਤਰਦਾਇਤਵ ਦੇ ਰਾਹੀਂ ਖੇਡਾਂ ਨੂੰ ਪ੍ਰੋਤਸਾਹਨ: ਤੇਲ ਅਤੇ ਕੁਦਰਤੀ ਗੈਸ ਨਿਗਮ(ਓਐੱਨਜੀਸੀ) ਲਿਮਿਟੇਡ।
ਖਿਡਾਰੀਆਂ ਨੂੰ ਰੋਜ਼ਗਾਰ ਅਤ ਖੇਡ ਕਲਿਆਣ ਉਪਾਅ: ਵਾਯੂ ਸੈਨਾ ਖੇਡ ਕੰਟਰੋਲ ਬੋਰਡ
ਵਿਕਾਸ ਲਈ ਖੇਡ: ਅੰਤਰਰਾਸ਼ਟਰੀ ਖੇਡ ਪ੍ਰਬੰਧਨ ਸੰਸਥਾਨ (ਆਈਆਈਐੱਸਐੱਮ)।
*******
ਐੱਨਬੀ/ਓਏ
(Release ID: 1769011)
Visitor Counter : 266